Holiday News: ਸਰਕਾਰੀ ਦਫ਼ਤਰਾਂ ‘ਚ 28 ਮਈ ਦੀ ਛੁੱਟੀ ਦਾ ਐਲਾਨ!
ਚੰਦ ਦੇ ਦੀਦਾਰ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਈਦ-ਉਲ-ਜ਼ੁਹਾ (ਬਕਰੀਦ) ਦੀ ਛੁੱਟੀ ਦੀ ਤਾਰੀਖ਼ ਬਦਲੀ
ਪਹਿਲਾਂ 27 ਮਈ ਨੂੰ ਤੈਅ ਸੀ ਛੁੱਟੀ, ਹੁਣ ਵੀਰਵਾਰ 28 ਮਈ ਨੂੰ ਰਿਹਾਇਸ਼ੀ ਦਫ਼ਤਰ ਰਹਿਣਗੇ ਬੰਦ
ਦਿੱਲੀ ਤੋਂ ਬਾਹਰ ਵਾਲੇ ਕੇਂਦਰੀ ਦਫ਼ਤਰਾਂ ਲਈ ਸਥਾਨਕ ਕਮੇਟੀਆਂ ਅਤੇ ਰਾਜ ਸਰਕਾਰਾਂ ਮੁਤਾਬਕ ਲਿਆ ਜਾਵੇਗਾ ਫੈਸਲਾ
ਨਵੀਂ ਦਿੱਲੀ, 23 ਮਈ 2026- ਕੇਂਦਰ ਸਰਕਾਰ ਨੇ ਦਿੱਲੀ ਸਥਿਤ ਆਪਣੇ ਸਾਰੇ ਪ੍ਰਸ਼ਾਸਨਿਕ ਅਤੇ ਸਰਕਾਰੀ ਦਫ਼ਤਰਾਂ ਵਿੱਚ ਈਦ-ਉਲ-ਜ਼ੁਹਾ (ਬਕਰੀਦ) ਦੀ ਸਰਕਾਰੀ ਛੁੱਟੀ ਦੀ ਤਾਰੀਖ਼ ਵਿੱਚ ਅਧਿਕਾਰਤ ਤੌਰ ‘ਤੇ ਬਦਲਾਅ ਕਰ ਦਿੱਤਾ ਹੈ।
ਕੇਂਦਰੀ ਪ੍ਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ (Ministry of Personnel, Public Grievances and Pensions) ਵੱਲੋਂ 22 ਮਈ 2026 ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਮੈਮੋਰੰਡਮ (Office Memorandum) ਅਨੁਸਾਰ, ਇਹ ਛੁੱਟੀ ਹੁਣ ਪਹਿਲਾਂ ਤੋਂ ਨਿਰਧਾਰਿਤ ਤਾਰੀਖ਼ 27 ਮਈ ਦੀ ਬਜਾਏ ਵੀਰਵਾਰ, 28 ਮਈ 2026 ਨੂੰ ਹੋਵੇਗੀ।
Punjab Holiday Alert: ਪੰਜਾਬ ‘ਚ 27 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਮੰਤਰਾਲੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਫੈਸਲਾ ‘ਚੰਦ’ ਦੀਦਾਰ (Sighting of the moon) ਦੇ ਸਬੰਧ ਵਿੱਚ ਸਾਹਮਣੇ ਆਏ ਨਵੇਂ ਅਪਡੇਟਸ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਜਾਰੀ ਕੀਤੇ ਗਏ ਮੈਮੋਰੰਡਮ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਦੀ ਰਾਜਧਾਨੀ (ਦਿੱਲੀ/ਨਵੀਂ ਦਿੱਲੀ) ਤੋਂ ਬਾਹਰ ਸਥਿਤ ਕੇਂਦਰ ਸਰਕਾਰ ਦੇ ਦਫ਼ਤਰਾਂ ਲਈ ਛੁੱਟੀ ਦੀ ਤਾਰੀਖ਼ ਉੱਥੋਂ ਦੀਆਂ ਸਥਾਨਕ ਤਾਲਮੇਲ ਕਮੇਟੀਆਂ (Coordination Committees) ਜਾਂ ਦਫ਼ਤਰਾਂ ਦੇ ਮੁਖੀਆਂ ਵੱਲੋਂ ਤੈਅ ਕੀਤੀ ਜਾਵੇਗੀ।
ਇਹ ਫੈਸਲਾ ਸਬੰਧਿਤ ਸੂਬਾ ਸਰਕਾਰਾਂ (State Governments) ਵੱਲੋਂ ਬਕਰੀਦ ਦੀ ਛੁੱਟੀ ਬਾਰੇ ਲਏ ਗਏ ਨਿਰਣੇ ਦੇ ਆਧਾਰ ‘ਤੇ ਹੋਵੇਗਾ।






