ਕੀ ਇਹ ਹੈ ਬਦਲਾਅ? ਹਫ਼ਤੇ ‘ਚ ਦੋ ਵਾਰ ਟੁੱਟੀ ਨਹਿਰ; ਗੁੱਸੇ ‘ਚ ਆਏ ਲੋਕਾਂ ਨੇ ਖੋਲ੍ਹਿਆ ਮੋਰਚਾ

On: ਜੂਨ 19, 2026 11:56 ਪੂਃ ਦੁਃ

 

ਕੀ ਇਹ ਹੈ ਬਦਲਾਅ? ਹਫ਼ਤੇ ‘ਚ ਦੋ ਵਾਰ ਟੁੱਟੀ ਨਹਿਰ; ਗੁੱਸੇ ‘ਚ ਆਏ ਲੋਕਾਂ ਨੇ ਖੋਲ੍ਹਿਆ ਮੋਰਚਾ

ਪਾਣੀ ਛੱਡਦਿਆਂ ਹੀ ਸੀਮਿੰਟ-ਕੰਕਰੀਟ ਦੀ ਨਵੀਂ ਲਾਈਨਿੰਗ ਹੋਈ ਢਹਿ-ਢੇਰੀ; ਪਹਿਲਾਂ ਵਾਲੀ ਜਗ੍ਹਾ ਤੋਂ ਹੀ ਦੁਬਾਰਾ ਪਿਆ ਪਾੜ- ਖੇਤਾਂ ਅਤੇ ਘਰਾਂ ਵਿੱਚ ਪਾਣੀ ਭਰਨ ਕਾਰਨ ਭਾਰੀ ਨੁਕਸਾਨ; ਸਿੰਜਾਈ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

ਮਾਨਸਾ/ਭੀਖੀ, 19 ਜੂਨ 2026:

ਮਾਨਸਾ ਜ਼ਿਲ੍ਹੇ ਵਿੱਚ ਸਿੰਜਾਈ ਵਿਭਾਗ ਦੀ ਇੱਕ ਬਹੁਤ ਵੱਡੀ ਲਾਪਰਵਾਹੀ ਅਤੇ ਮਾੜੀ ਕਾਰਗੁਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ’ਚੋਂ ਲੰਘਦੀ ਭੀਖੀ ਡਿਸਟ੍ਰੀਬਿਊਟਰੀ (ਨਹਿਰ) ਵਿੱਚ ਪਿਆ ਪਾੜ ਮੁਰੰਮਤ ਦੇ ਤੁਰੰਤ ਬਾਅਦ ਮੁੜ ਉਸੇ ਜਗ੍ਹਾ ਤੋਂ ਟੁੱਟ ਗਿਆ ਹੈ। ਨਹਿਰ ਦੇ ਦੁਬਾਰਾ ਟੁੱਟਣ ਕਾਰਨ ਇਲਾਕੇ ਦੇ ਕਿਸਾਨਾਂ ਅਤੇ ਭੀਖੀ ਸ਼ਹਿਰ ਦੇ ਵਸਨੀਕਾਂ ਵਿੱਚ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਲੰਘੀ 13 ਜੂਨ ਦੀ ਸਵੇਰ ਕਰੀਬ 3 ਵਜੇ ਇਸ ਨਹਿਰ ਵਿੱਚ ਇੱਕ ਵੱਡਾ ਪਾੜ ਪੈ ਗਿਆ ਸੀ। ਇਸ ਪਾੜ ਨੂੰ ਪੂਰਨ ਅਤੇ ਨਹਿਰ ਦੀ ਲਾਈਨਿੰਗ ਦੀ ਮੁਰੰਮਤ ਲਈ ਵਿਭਾਗ ਵੱਲੋਂ ਪਰਸੋਂ ਰਾਤ ਕਰੀਬ 8 ਵਜੇ ਤੱਕ ਲਗਾਤਾਰ ਕੰਮ ਚਲਾਇਆ ਗਿਆ। ਪਰ ਬੀਤੀ ਦੁਪਹਿਰ ਕਰੀਬ 3 ਵਜੇ ਜਿਵੇਂ ਹੀ ਨਹਿਰ ਵਿੱਚ ਪਾਣੀ ਦੀ ਸਪਲਾਈ ਦੁਬਾਰਾ ਬਹਾਲ ਕੀਤੀ ਗਈ, ਤਾਂ ਵਿਭਾਗ ਵੱਲੋਂ ਕੀਤੀ ਗਈ ਮੁਰੰਮਤ ਦੀ ਫ਼ੂਕ ਨਿਕਲ ਗਈ।

ਸੀਮਿੰਟ-ਕੰਕਰੀਟ ਨਾਲ ਕੀਤੀ ਗਈ ਨਵੀਂ ਲਾਈਨਿੰਗ ਅਤੇ ਬੈੱਡ ਦੀ ਮੁਰੰਮਤ ਪਾਣੀ ਦਾ ਦਬਾਅ ਬਿਲਕੁਲ ਵੀ ਝੱਲ ਨਹੀਂ ਸਕੀ ਅਤੇ ਨਹਿਰ ਮੁੜ ਉਸੇ ਥਾਂ ਤੋਂ ਤਿੜਕ ਕੇ ਟੁੱਟ ਗਈ। ਨਹਿਰ ਦੁਬਾਰਾ ਟੁੱਟਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਭੀਖੀ ਦੇ ਨਿਵਾਸੀ ਅਤੇ ਕਿਸਾਨ ਮੌਕੇ ‘ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੋਰਚਾ ਖੋਲ੍ਹ ਦਿੱਤਾ।

ਇਕੱਠੇ ਹੋਏ ਲੋਕਾਂ ਨੇ ਸਰਕਾਰ ਅਤੇ ਸਿੰਜਾਈ ਵਿਭਾਗ ਦੇ ਮਾੜੇ ਪ੍ਰਬੰਧਾਂ ਅਤੇ ਕਥਿਤ ਘਟੀਆ ਮਟੀਰੀਅਲ ਦੀ ਵਰਤੋਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਗੁੱਸੇ ਵਿੱਚ ਆਏ ਲੋਕਾਂ ਅਤੇ ਕਿਸਾਨਾਂ ਨੇ ਕਿਹਾ, “ਸਰਕਾਰ ਦੀ ਨਾਕਾਮੀ ਅਤੇ ਹਲਕੇ ਪੱਧਰ ਦੇ ਕੀਤੇ ਗਏ ਕੰਮ ਕਾਰਨ ਕਿਸਾਨਾਂ ਦਾ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ।

ਖੇਤਾਂ ਵਿੱਚ ਪਾਣੀ ਭਰਨ ਦੇ ਨਾਲ-ਨਾਲ ਕਈ ਘਰਾਂ ਨੂੰ ਵੀ ਇਸ ਦੀ ਮਾਰ ਝੱਲਣੀ ਪਈ ਹੈ।” ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਿੰਜਾਈ ਵਿਭਾਗ ਦੇ ਸਬੰਧਤ ਉਪ ਮੰਡਲ ਅਫ਼ਸਰ (SDO) ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।

 

Join WhatsApp

Join Now

More

ਮੁਲਾਜ਼ਮਾਂ ਨਾਲ ਵਾਅਦਾਖ਼ਿਲਾਫ਼ੀ: CM ਮਾਨ ਤੇ ਵਿੱਤ ਮੰਤਰੀ ਦੇ ਭਰੋਸਿਆਂ ‘ਤੇ ਅਫ਼ਸਰਸ਼ਾਹੀ ਨੇ ਲਗਾਈਆਂ ਬ੍ਰੇਕਾਂ; ਤਨਖਾਹਾਂ 50 ਹਜ਼ਾਰ ਤੋਂ ਘਟਾ ਕੇ 19 ਹਜ਼ਾਰ ਕਰਨ ‘ਤੇ ਭੜਕੀ ਯੂਨੀਅਨ

Punjab Railway Bomb Threat! ਪੰਜਾਬ ‘ਚ ਵੱਡਾ ਖ਼ਤਰਾ! ਰੇਲਵੇ ਟਰੈਕਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Nitin Nabin Punjab Visit

Nitin Nabin Punjab Visit! ਪੰਜਾਬ ਦੌਰੇ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ; ਸਰਹੱਦੀ ਖੇਤਰਾਂ ਲਈ ਕਰਨਗੇ ਵੱਡੇ ਐਲਾਨ?

Punjab Cabinet Meeting! ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ 22 ਜੂਨ ਨੂੰ ਹੋਵੇਗੀ ਅਹਿਮ ਮੀਟਿੰਗ; ਲਏ ਜਾਣਗੇ ਕਈ ਵੱਡੇ ਫ਼ੈਸਲੇ

Khalsa Tax Punjab! ਨਿਹੰਗ ਸਿੰਘਾਂ ਦਾ ਵੱਡਾ ਐਲਾਨ; 21 ਜੂਨ ਤੋਂ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ‘ਤੇ ਲੱਗੇਗਾ ‘ਖਾਲਸਾ ਟੈਕਸ’

Unemployed girl commits suicide! ਵੱਡੀ ਖ਼ਬਰ: CM ਭਗਵੰਤ ਮਾਨ ਦੇ ਹਲਕੇ ‘ਚ ਬੇਰੁਜ਼ਗਾਰ ਕੁੜੀ ਨੇ ਕੀਤੀ ਖੁਦਕੁਸ਼ੀ

Leave a Comment