ਐਤਵਾਰ, ਮਾਰਚ 29, 2026
Home Blog Page 117

ਸਰਕਾਰੀ ਅਧਿਆਪਕਾ ਰਜਿੰਦਰ ਕੌਰ ਸੋਹੀਆਂ ਕਲਾਂ ਦਾ ਪ੍ਰਭਾਵਸ਼ਾਲੀ ਸੇਵਾਮੁਕਤੀ ਸਮਾਰੋਹ

 

ਸਰਕਾਰੀ ਅਧਿਆਪਕਾ ਰਜਿੰਦਰ ਕੌਰ ਸੋਹੀਆਂ ਕਲਾਂ ਦਾ ਪ੍ਰਭਾਵਸ਼ਾਲੀ ਸੇਵਾਮੁਕਤੀ ਸਮਾਰੋਹ

Punjab Network

ਅੰਮ੍ਰਿਤਸਰ, 6 ਜਨਵਰੀ 2026- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਦੇ ਸੋਸ਼ਲ ਸਟੱਡੀ ਮਿਸਟ੍ਰੈਸ ਰਜਿੰਦਰ ਕੌਰ 32 ਸਾਲਾਂ ਦੀ ਲੰਮੀ, ਬੇਦਾਗ਼ ਅਤੇ ਵਧੀਆ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਅਮਨ ਸ਼ਰਮਾ ਅਤੇ ਸਮੂਹ ਸਕੂਲ ਸਟਾਫ ਨੇ ਉਹਨਾਂ ਨੂੰ ਸਕੂਲ ਅਤੇ ਸਥਾਨਕ ਹੋਟਲ ਵਿੱਚ ਪ੍ਰਭਾਵਸ਼ਾਲੀ ਨਿੱਘੀ ਵਿਦਾਇਗੀ ਪਾਰਟੀ ਦਿੱਤੀ।

ਇਸ ਮੌਕੇ ਅਮਨ ਸ਼ਰਮਾ, ਮਨਦੀਪ ਕੌਰ, ਨਿਰਮਲਜੀਤ ਕੌਰ, ਨੀਤੂ ਜੋਸ਼ੀ, ਹਰਪ੍ਰੀਤ ਸਿੰਘ, ਰੇਣੁਕਾ ਜੈਨ, ਅਤੇ ਹੋਰਾਂ ਨੇ ਦੱਸਿਆ ਕਿ ਰਜਿੰਦਰ ਕੌਰ ਜੀ ਨੇ ਆਪਣੀ ਸਾਰੀ ਸੇਵਾ ਬਹੁਤ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਕੀਤੀ।

ਅਮਨ ਸ਼ਰਮਾ ਅਤੇ ਹੋਰਾਂ ਨੇ ਦੱਸਿਆ ਕਿ ਰਜਿੰਦਰ ਕੌਰ ਇੱਕ ਬਹੁਤ ਹੀ ਚੰਗੇ ਅਧਿਆਪਕ ਹੋਣ ਦੇ ਨਾਲ-ਨਾਲ ਇੱਕ ਬਹੁਤ ਵਧੀਆ ਇਨਸਾਨ ਹਨ ਜੋ ਕਿ ਅਧਿਆਪਨ ਦੇ ਨਾਲ ਆਪਣੇ ਵਿਦਿਆਰਥੀਆਂ, ਪਰਿਵਾਰ ਅਤੇ ਸਮਾਜ ਸੇਵਾ ਲਈ ਸਦਾ ਤਿਆਰ ਰਹਿੰਦੇ ਹਨ। ਇਸ ਮੌਕੇ ਸਮੂਹ ਸਕੂਲ ਸਟਾਫ਼ ਵਲੋਂ ਉਹਨਾਂ ਦੀ ਸ਼ਾਨਦਾਰ ਸੇਵਾਵਾਂ ਲਈ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।

ਅੰਗਰੇਜ਼ੀ ਮਿਸਟ੍ਰੈਸ ਮਮਤਾ ਸ਼ਰਮਾ ਨੇ ਬਹੁਤ ਵਧੀਆ ਢੰਗ ਨਾਲ ਸਟੇਜ ਸੰਚਾਲਣ ਕੀਤਾ ਅਤੇ ਪੰਜਾਬੀ ਅਧਿਆਪਕ ਮਨਜੀਤ ਸਿੰਘ ਨੇ ਰਜਿੰਦਰ ਕੌਰ ਜੀ ਦਾ ਸਨਮਾਨ ਪੱਤਰ ਪੜ੍ਹਿਆ। ਰਜਿੰਦਰ ਕੌਰ ਅਤੇ ਉਹਨਾਂ ਦੇ ਪਤੀ ਕਰਮਜੀਤ ਸਿੰਘ ਵਲੋਂ ਸਕੂਲ ਵੈਲਫ਼ੇਅਰ ਲਈ 31000 ਰੁਪਏ ਦਾਨ ਰਾਸ਼ੀ ਦਿੱਤੀ ਗਈ। ਅਮਨ ਸ਼ਰਮਾ ਵਲੋਂ ਇਸ ਸਨਮਾਨ ਸਮਾਰੋਹ ਨੂੰ ਸਫ਼ਲ ਕਰਨ ਲਈ ਸਮੂਹ ਸਟਾਫ ਦੇ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ ਰਜਿੰਦਰ ਸਿੰਘ, ਪਰਵਿੰਦਰ ਕੌਰ, ਹਰਵਿੰਦਰ ਕੌਰ, ਬਲਵਿੰਦਰ ਕੌਰ, ਜਸਜੀਤ ਸਿੰਘ, ਸਿਮਰਨਜੀਤ ਕੌਰ, ਮਨਦੀਪ ਸਿੰਘ, ਸੁਵਿੰਦਰਪਾਲ ਸਿੰਘ, ਅਨੀਤਾ ਕੋਹਲੀ, ਰਾਜਵਿੰਦਰ ਕੌਰ, ਬਲਬੀਰ ਕੌਰ, ਹਰਪਾਲ ਸਿੰਘ, ਗੋਪੀ ਚੰਦ ਗੀਤੂ, ਜੀਵਨ ਜਯੋਤੀ, ਅਮਨਪ੍ਰੀਤ ਸਿੰਘ, ਨਵੀਨ ਗੌਰਵ ਗੰਭੀਰ, ਅਮਨਦੀਪ ਕੌਰ, ਗੁਰਲਾਲ ਸਿੰਘ, ਸ਼ਾਕਸ਼ੀ, ਮੁਕੇਸ਼ ਜੋਸ਼ੀ, ਹਰਪ੍ਰੀਤ ਸਿੰਘ ਹਾਜ਼ਰ ਸਨ।

 

ਪੰਜਾਬ ਪੁਲਿਸ ਦੇ 19 ਮੁਲਾਜ਼ਮਾਂ ਦਾ ਤਬਾਦਲਾ, ਪੜ੍ਹੋ ਲਿਸਟ

 

ਪੰਜਾਬ ਪੁਲਿਸ ਦੇ 19 ਮੁਲਾਜ਼ਮਾਂ ਦਾ ਤਬਾਦਲਾ, ਪੜ੍ਹੋ ਲਿਸਟ

ਪੰਜਾਬ ਨੈੱਟਵਰਕ

ਚੰਡੀਗੜ੍ਹ, 6 ਜਨਵਰੀ 2026 —

ਪੰਜਾਬ ਪੁਲਿਸ ਦੇ ਵਿੱਚ ਤੈਨਾਤ ਕਰੀਬ ਡੇਢ ਦਰਜਨ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਸੀਪੀ ਸਵਪਨ ਸ਼ਰਮਾ ਵੱਲੋਂ ਕਈ ਥਾਣਿਆਂ ਦੇ ਮੁਖੀਆਂ ਸਮੇਤ 19 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਹੈ।

ਹੇਠਾਂ ਪੜ੍ਹੋ ਪੂਰੀ ਲਿਸਟ

PunjabKesari

 

 

Punjab News: ਪੰਜਾਬ ਸਰਕਾਰ ਨੇ ਸੰਘਰਸ਼ੀ ਮੁਲਾਜ਼ਮਾਂ ਨੂੰ ਜੇਲ੍ਹਾਂ ‘ਚ ਸੁੱਟਿਆ! ਰੋਡਵੇਜ਼ ਕਾਮਿਆਂ ਨੇ ਵੱਡੇ ਅੰਦੋਲਨ ਦਾ ਐਲਾਨ

 

Punjab News: ਸੂਬੇ ਭਰ ਦੇ ਡਿੱਪੂਆਂ ਅੱਗੇ ਗੇਟ ਰੈਲੀਆਂ ਕਰਕੇ ਸੰਘਰਸ਼ ਦੌਰਾਨ ਜੇਲ੍ਹ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੇ ਲਈ ਮੰਗ ਕੀਤੀ ਗਈ – ਰੇਸ਼ਮ ਸਿੰਘ ਗਿੱਲ

Punjab News: ਨਿੱਜੀਕਰਨ ਰੋਕਣ ਅਤੇ ਪੱਕੇ ਹੋਣ ਦੀ ਮੰਗ ਕਰਦੇ ਮੁਲਾਜ਼ਮਾਂ ‘ਤੇ ਕੀਤੇ ਗਏ ਨਜਾਇਜ਼ ਪਰਚੇ ਰੱਦ ਕਰੇ ਸਰਕਾਰ – ਜਤਿੰਦਰ ਸਿੰਘ

Punjab News: ਕਾਲੇ ਬਿੱਲੇ ਲਾ ਕੇ ਅਜ਼ਾਦ ਦੇਸ਼ ਵਿੱਚ ਗੁਲਾਮ ਮੁਲਾਜ਼ਮਾਂ ਵਜੋਂ ਡਿਊਟੀਆਂ ਕਰਦੇ ਰੋਸ ਜ਼ਾਹਰ ਕਰਦੇ ਪਨਬਸ/ਪੀ ਆਰ ਟੀ ਸੀ ਮੁਲਾਜ਼ਮ :- ਮੁੱਖਪਾਲ ਸਿੰਘ

Punjab Network

Punjab News, 06/04/2026 –

Punjab News: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਭਰ ਦੇ ਡਿੱਪੂਆਂ ‘ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਫਿਰੋਜ਼ਪੁਰ ਡਿਪੂ ‘ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ।

ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਟਾਲਮਟੋਲ ਦੀ ਨੀਤੀ ਅਪਣਾਉਂਦੀਆਂ ਰਹੀਆਂ ਹਨ ਪ੍ਰੰਤੂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਧਰਨਿਆਂ ਵਿੱਚ ਆ ਕੇ ਬੋਲਦੇ ਸੀ ਕਿ ਸਰਕਾਰ ਬਣਨ ਉਪਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ, ਵਿਭਾਗਾਂ ਨੂੰ ਪ੍ਰਫੁੱਲਿਤ ਕਰਾਂਗੇ ਤਾਂ ਪਨਬਸ / ਪੀ.ਆਰ.ਟੀ.ਸੀ ਦੇ ਕੱਚੇ ਕਰਮਚਾਰੀਆਂ ਵੱਲੋਂ ਬੱਸਾਂ ਵਿੱਚ ਵੱਡੇ ਪੱਧਰ ‘ਤੇ ਪ੍ਰਚਾਰ ਕਰਕੇ ਸਰਕਾਰ ਲਿਆਉਣ ਵਿੱਚ ਯੋਗਦਾਨ ਪਾਇਆ ਗਿਆ। ਅੱਜ ਚਾਰ ਸਾਲ ਬੀਤਣ ਦੇ ਬਾਵਜੂਦ ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ, ਸਿਰਫ ਲਾਰੇ ‘ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਰਕਾਰ ਦੇ ਨਾਲ ਲਗਭਗ 55 ਤੋਂ 60 ਮੀਟਿੰਗਾਂ ਹੋ ਚੁੱਕੀਆਂ ਹਨ, ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ 2-3 ਮੀਟਿੰਗਾਂ ਹੋ ਚੁੱਕੀਆਂ ਹਨ। ਮੁੱਖ ਮੰਤਰੀ ਪੰਜਾਬ ਨੇ 1 ਮਹੀਨੇ ਦੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ, ਉਸ ਲਿਖਤੀ ਦਿੱਤੇ ਭਰੋਸੇ ਨੂੰ ਵੀ ਅੱਜ 1 ਸਾਲ 6 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਅੱਜ ਤੱਕ ਨਾ ਤਾਂ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾਈ ਗਈ ਹੈ ਨਾ ਹੀ ਆਊਟ ਸੌਰਸ ਨੂੰ ਕੰਟਰੈਕਟ ‘ਤੇ ਕਰਨ ਦੀ ਪਾਲਿਸੀ ਬਣਾਈ ਗਈ ਹੈ, ਸਗੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰਦੇ ਕਰਮਚਾਰੀਆਂ ‘ਤੇ ਨਜਾਇਜ਼ ਪਰਚੇ ਪਾ ਕੇ 307 ਧਾਰਾਵਾ ਤਹਿਤ ਜੇਲਾਂ ਵਿੱਚ ਸੁੱਟਿਆ ਗਿਆ ਤੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁੱਝ ਸਾਥੀ ਅੱਜ ਵੀ ਸੰਗਰੂਰ ਜੇਲ੍ਹ ਵਿੱਚ ਬੰਦ ਹਨ।

ਸਰਕਾਰ ਵਲੋਂ ਪਹਿਲਾਂ ਪੁਰਾਣੀ ਸਰਕਾਰ ਉੱਪਰ ਬੱਸਾਂ ਦੀਆਂ ਬਾਡੀਆਂ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ ਪਰ ਮੌਜੂਦਾ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ, ਉਲਟਾ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਵਿਭਾਗਾਂ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਰਾਹੀਂ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਸਰਕਾਰੀ ਬੱਸਾਂ ਦਿਨ ਪ੍ਰਤੀ ਦਿਨ ਘੱਟਦੀਆਂ ਜਾ ਰਹੀਆਂ ਹਨ ਅਤੇ ਟਾਇਰ, ਸਪੇਅਰਪਾਰਟ, ਟਿਕਟ ਮਸ਼ੀਨਾਂ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੱਕ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ। ਫ੍ਰੀ ਸਫ਼ਰ ਸਹੂਲਤਾਂ ਦੇ 1200 ਕਰੋੜ ਦੇ ਕਰੀਬ ਰੁਪਏ ਪਨਬੱਸ ਅਤੇ ਪੀ.ਆਰ.ਟੀ.ਸੀ ਵਲੋਂ ਸਰਕਾਰ ਪਾਸੋਂ ਬਕਾਇਆ ਰਾਸ਼ੀ ਖੜੀ ਹੈ, ਉਹ ਪੈਸੇ ਦਿੱਤੇ ਜਾਣ ਤਾਂ ਸਾਰੇ ਹੱਲ ਨਿਕਲਦੇ ਹਨ ਪ੍ਰੰਤੂ ਸਰਕਾਰ ਜਾਣਬੁਝ ਕੇ ਟਰਾਂਸਪੋਰਟ ਵਿਭਾਗ ਨੂੰ ਖਤਮ ਕਰਨਾ ਚਾਹੁੰਦੀ ਹੈ।

ਹਰ ਮਹੀਨੇ ਤਨਖਾਹਾਂ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ, ਇਸ ਮਹੀਨੇ ਵੀ ਲੋਹੜੀ ਦਾ ਤਿਉਹਾਰ ਹੈ ਪਰ ਤਨਖਾਹਾਂ ਦੀ ਕੋਈ ਉਮੀਦ ਨਹੀਂ ਹੈ। ਜਰਨਲ ਸਕੱਤਰ ਮੁੱਖਪਾਲ ਸਿੰਘ, ਸਹਾਇਕ ਸੈਕਟਰੀ ਕੰਵਲਜੀਤ ਸਿੰਘ ਮਾਨੋਚਾਹਲ, ਸੁਖਦੇਵ ਸਿੰਘ, ਕੈਸ਼ੀਅਰ ਅਜੈ ਕੁਮਾਰ, ਸਹਾਇਕ ਕੈਸ਼ੀਅਰ ਪਰਮਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਨੂੰ ਲੈ ਕੇ ਵਿਭਾਗਾਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਦੀ ਲੜਾਈ ਨੂੰ ਲੈ ਕੇ ਕਰਮਚਾਰੀ ਸੰਘਰਸ਼ ਕਰ ਰਹੇ ਸੀ।

ਜਥੇਬੰਦੀ ਆਗੂਆਂ ਨੂੰ ਘਰਾਂ ਤੋਂ ਚੱਕ ਕੇ ਹਿਰਾਸਤ ਵਿੱਚ ਲੈ ਕੇ ਵਰਕਰਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕੀਤਾ ਗਿਆ ਤੇ ਵਰਕਰਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ, ਕਰਮਚਾਰੀਆਂ ਦੇ ਕੱਪੜੇ ਤੱਕ ਪਾੜੇ ਗਏ, ਵਾਲ ਪੁੱਟੇ ਗਏ, 177 ਦੇ ਕਰੀਬ ਕਰਮਚਾਰੀਆਂ ਨੂੰ 5 ਦਿਨ ਬਿਨਾਂ ਕਾਰਨ ਜੇਲ੍ਹ ਵਿੱਚ ਬੰਦ ਕੀਤਾ ਗਿਆ ਅਤੇ 20 ਸਾਥੀਆਂ ਨੂੰ 307 ਤਹਿਤ ਜੇਲ੍ਹ ਵਿੱਚ ਬੰਦ ਕੀਤਾ ਗਿਆ ਜਿਸ ਵਿੱਚੋਂ ਸੰਗਰੂਰ ਵਿਖੇ ਅੱਜ ਵੀ 10 ਸਾਥੀ ਜੇਲ੍ਹ ਵਿੱਚ ਬੰਦ ਹਨ ਅਤੇ ਸ਼ਾਂਤਮਾਈ ਚੱਲ ਰਹੇ ਸੰਘਰਸ਼ ਨੂੰ ਸਰਕਾਰ ਵੱਲੋਂ ਖਦੇੜਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਕਿ ਸਰਕਾਰ ਨੂੰ ਟੇਬਲ ਟਾਕ ਤੇ ਪਰੂਫ ਤੇ ਆਧਾਰ ‘ਤੇ ਹਰ ਇੱਕ ਗੱਲ ਦਾ ਜਵਾਬ ਦੇ ਚੁੱਕੇ ਹਾਂ।

ਜਦੋਂ ਮੈਨੇਜਮੈਂਟ ਤੇ ਸਰਕਾਰ ਦੀ ਕੋਈ ਪੇਸ਼ ਨਹੀਂ ਚੱਲੀ ਤਾਂ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਬਜਾਏ ਤੇ ਵਿਭਾਗ ਦੇ ਵਿੱਚ ਆਪਣੀਆਂ ਬੱਸਾਂ ਪਾਉਣ ਦੀ ਬਜਾਏ ਜਦੋਂ ਕਿ ਵਿਭਾਗ ਦੇ ਵਿੱਚ ਸਰਕਾਰੀ ਬੱਸ ਵੀ ਬੈਂਕਾਂ ਤੋਂ ਲੋਨ ਲੈ ਕੇ ਹੀ ਪਾਉਣੀਆਂ ਹਨ ਉਹ ਨਹੀਂ ਪਾਈਆਂ ਜਾ ਰਹੀਆਂ, ਉਲਟਾ ਕਿਲੋਮੀਟਰ ਸਕੀਮ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਲੋਮੀਟਰ ਸਕੀਮ ਬੱਸਾਂ ਦਾ ਮਾਲਕ ਵੀ ਲੋਨ ‘ਤੇ ਬੱਸ ਖਰੀਦੇ ਹੈ। ਪ੍ਰੰਤੂ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਦੇ ਲਈ ਜ਼ੋਰ ਜ਼ਬਰ ਕੀਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨਾਲ ਸਰਕਾਰ ਨੇ ਵਾਅਦਾ ਖਿਲਾਫੀ ਕਰਦਿਆਂ ਲੋਕਾਂ ਦੀਆਂ ਆਵਾਜ਼ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਦਬਾਉਣ ਅਤੇ ਲੋਕਤੰਤਰ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਹੀ ਨਹੀਂ ਦਬਾ ਰਹੀ ਬਲਕਿ ਦੇਸ਼ ਦੇ ਥੰਮ ਵਜੋਂ ਕੰਮ ਕਰਦੇ ਪ੍ਰੈਸ ਮੀਡੀਆ, ਸੈਂਸਰ ਮੀਡੀਆ ਤੇ ਇਲੈਕਟਰੋਨਿਕ ਮੀਡੀਆ ‘ਤੇ ਵੀ ਨਜਾਇਜ਼ ਪਰਚੇ ਦਰਜ ਕਰਕੇ ਡਰ ਪੈਂਦਾ ਕਰਕੇ ਪੰਜਾਬ ਦੀ ਸਾਰੀ ਪਬਲਿਕ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਰਕਾਰੀ ਜ਼ਮੀਨਾਂ ਵੇਚ ਰਹੀ ਹੈ, ਇਸ ਲਈ ਸਮੂੰਹ ਪੰਜਾਬ ਨਿਵਾਸੀਆਂ ਨੂੰ ਵੱਖ-ਵੱਖ ਸਮਾਜਿਕ, ਕਿਸਾਨ, ਮਜ਼ਦੂਰ, ਮੁਲਾਜ਼ਮ, ਸਟੂਡੈਂਟਸ ਅਤੇ ਆਦਿ ਜੁਝਾਰੂ ਜੱਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਰਾਂਸਪੋਰਟ ਨੂੰ ਬਚਾਉਣ ਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।

ਮੀਤ ਪ੍ਰਧਾਨ ਰਾਜਿੰਦਰ ਸਿੰਘ, ਸੋਰਵ ਮੈਣੀ, ਗੋਰਵ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਨੇ ਗੇਟ ਰੈਲੀ ‘ਤੇ ਬੋਲਦਿਆਂ ਐਲਾਨ ਕੀਤਾ ਕਿ ਗੇਟ ਰੈਲੀ ਉਪਰੰਤ ਸਮੂਹ ਵਰਕਰ ਕਾਲੇ ਬਿੱਲੇ ਲਾ ਕੇ ਡਿਊਟੀਆਂ ਕਰਨਗੇ ਅਤੇ ਅਜ਼ਾਦ ਦੇਸ਼ ਵਿੱਚ ਸਰਕਾਰ ਵਿਰੁੱਧ ਗੁਲਾਮ ਮੁਲਾਜ਼ਮ ਹੋਣ ਦਾ ਰੋਸ ਜਾਹਰ ਕਰਨਗੇ ਜੇਕਰ ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਅਤੇ ਸੰਗਰੂਰ ਜੇਲ੍ਹ ਵਿੱਚ ਨਜਾਇਜ਼ ਬੰਦ ਸਾਥੀਆਂ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਗਿਆ ਤਾਂ 09 ਜਨਵਰੀ 2026 ਨੂੰ ਸੰਗਰੂਰ ਬੱਸ ਸਟੈਂਡ ਵਿਖੇ ਸ਼ਾਂਤਮਈ ਭਾਰੀ ਵਿਸ਼ਾਲ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

 

Punjab BJP ਨੇ ਕੀਤਾ 14 ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਲਿਸਟ

 

Punjab BJP ਨੇ ਕੀਤਾ 14 ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਲਿਸਟ

ਪੰਜਾਬ ਨੈੱਟਵਰਕ

ਚੰਡੀਗੜ੍ਹ, 6 ਜਨਵਰੀ 2026- ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ (Punjab BJP) ਦੇ ਅੰਦਰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ।

ਭਾਜਪਾ ਨੇ ਸਭ ਤੋਂ ਪਹਿਲਾਂ ਜਿੱਥੇ ਚੋਣਾਂ ਵਾਸਤੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਨਿਯੂਕਤੀ ਕੀਤੀ ਹੈ।

ਹੇਠਾਂ ਪੜ੍ਹੋ ਲਿਸਟ

ਇਸ ਦੇ ਨਾਲ ਹੀ ਭਾਜਪਾ (Punjab BJP) ਨੇ ਆਪਣੇ ਵਰਕਰਾਂ ਅਤੇ ਆਗੂਆਂ ਨਾਲ ਵੀ ਮੀਟਿੰਗਾਂ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ।

ਭਾਜਪਾ ਪੰਜਾਬ (Punjab BJP) ਦੇ ਸੀਨੀਅਰ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਮੇਂ ਵਿੱਚ ਭਾਜਪਾ ਦਾ ਪੰਜਾਬ ਅੰਦਰ ਗ੍ਰਾਫ਼ ਕਾਫੀ ਵਧਿਆ ਹੈ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕ ਵੱਡੇ ਪੱਧਰ ਤੇ ਭਾਜਪਾ ਨਾਲ ਜੁੜ ਰਹੇ ਹਨ।

 

Punjab News: ETT 6635 ਭਰਤੀ! ਜੁਆਇਨਿੰਗ ਤੋਂ ਰਹਿ ਗਏ ਬੇਰੁਜ਼ਗਾਰਾਂ ਨੇ CM ਮਾਨ ਤੱਕ ਕੀਤੀ ਪਹੁੰਚ, ਮੰਗਾਂ ਮੰਨਣ ਦਾ ਮਿਲਿਆ ਭਰੋਸਾ

 

ETT News- ਈ.ਟੀ.ਟੀ. (ETT) 6635 ਭਰਤੀ! ਜੁਆਇਨਿੰਗ ਤੋਂ ਰਹਿ ਗਏ ਬੇਰੁਜ਼ਗਾਰਾਂ ਨੇ CM ਮਾਨ ਤੱਕ ਕੀਤੀ ਪਹੁੰਚ, ਮੰਗਾਂ ਮੰਨਣ ਦਾ ਮਿਲਿਆ ਭਰੋਸਾ

ਡਿਪਾਰਟਮੈਂਟ ਵੱਲੋਂ ETT 6635 ਭਰਤੀ ਵਿੱਚ ਕੌਂਸਲਿੰਗ ਕਰਵਾ ਚੁੱਕੇ ਨੇ, ਪ੍ਰੰਤੂ ਜੁਆਇਨਿੰਗ ਲਈ ਪਿਛਲੇ 39 ਮਹੀਨਿਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨੇ

Punjab Network

ETT News- ਸੁਨਾਮ 6 ਜਨਵਰੀ 2026- ਅੱਜ ਮੁੱਖ ਮੰਤਰੀ ਦੇ ਪਿੰਡ ਸਤੋਜ (ਸੁਨਾਮ) ਵਿਖੇ ਉਨ੍ਹਾਂ ਦੇ ਓ.ਐੱਸ.ਡੀ. ਰਾਜਵੀਰ ਸਿੰਘ ਘਰਾਚੋਂ ਨੂੰ ਵਿਮੁਕਤ ਜਾਤੀ ਦਾ ਵਫ਼ਦ ਆਪਣੀ 2% ਵਾਲੀ ਮੰਗ ਨੂੰ ਲੈ ਕੇ ਮਿਲਿਆ।

ਸੀਐੱਮ ਦੇ ਓ.ਐੱਸ.ਡੀ. ਨਾਲ ETT 6635 ਅਸਾਮੀਆਂ ਵਿੱਚ ਭਰਤੀ ਬੋਰਡ ਤੋਂ ਸਕਰੂਟਨੀ ਕਰਵਾ ਚੁੱਕੇ ਵਿਮੁਕਤ ਜਾਤੀ ਦੇ ਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਦੀ ਜੁਆਇਨਿੰਗ ਕਰਵਾਉਣ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ।

ਓ.ਐੱਸ.ਡੀ. ਨੇ ਇਸ ਮਸਲੇ ਨੂੰ ਗੰਭੀਰਤਾ ਵਿੱਚ ਲੈਂਦੇ ਹੋਏ ਕਿਹਾ ਕਿ ਤੁਹਾਡਾ ਕੰਮ ਧਿਆਨ ਵਿੱਚ ਹੈ ਅਤੇ ਇਹ ਕੰਮ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਸਾਡੀਆਂ ਮੰਗਾਂ ਨੂੰ ਲੈ ਕੇ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਕਾਇਮ ਕਰਕੇ ਮਸਲਾ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ।

ਨੁਮਾਇੰਦਿਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਉਮੀਦਵਾਰ 07/09/2022 ਨੂੰ ਡਿਪਾਰਟਮੈਂਟ ਵੱਲੋਂ ETT 6635 ਭਰਤੀ ਵਿੱਚ ਕੌਂਸਲਿੰਗ ਕਰਵਾ ਚੁੱਕੇ ਨੇ, ਪ੍ਰੰਤੂ ਜੁਆਇਨਿੰਗ ਲਈ ਪਿਛਲੇ 39 ਮਹੀਨਿਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨੇ।

ਇਹ ਸਾਥੀ 2% ਦਾ ਕੋਟਾ ਲੈਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਯੂਨੀਅਨ ਆਗੂਆਂ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਵਿਮੁਕਤ ਜਾਤੀ ਦੇ ਯੋਗ ਉਮੀਦਵਾਰਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣ। ਇਸ ਮੌਕੇ ਅਮਰਜੀਤ ਸੰਗਰੂਰ, ਸੁਰਜੀਤ, ਮਲਕੀਤ ਪੰਜਗਰਾਈਂ, ਸੁਖਵਿੰਦਰ, ਕੁਲਦੀਪ ਘੁੰਮਣ, ਕਬੀਰ ਆਦਿ ਹਾਜ਼ਰ ਸਨ।

 

 

Health News: ਸਿਹਤ ਵਿਭਾਗ ਵੱਲੋਂ ਸਰਦੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

 

ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ

ਸਰਦੀ ਵਿੱਚ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ – ਸਿਵਲ ਸਰਜਨ

Punjab Network

ਰੂਪਨਗਰ, 06 ਜਨਵਰੀ 2026: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਠੰਢ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਨੇ ਸਰਦੀ ਅਤੇ ਸਰਦੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ (Protection from winter) ਲਈ ਐਡਵਾਈਜਰੀ ਜਾਰੀ ਕੀਤੀ ਹੈ।

ਸਿਵਲ ਸਰਜਨ ਨੇ ਕਿਹਾ ਕਿ ਸਰਦੀ ਨਾਲ ਬਜ਼ੁਰਗ, ਬੱਚੇ ਅਤੇ ਗਰਭਵਤੀ ਮਾਂਵਾਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਅਤੇ ਧੁੰਦ ਹੋਣ ਕਾਰਨ ਸੈਰ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੂਨੀਆ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਉਲਟੀ, ਦਸਤ ਵੀ ਲੱਗ ਸਕਦੇ ਹਨ, ਇਸ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਹੱਥਾਂ ਪੈਰਾਂ ‘ਚ ਦਸਤਾਨੇ-ਜੁਰਾਬਾਂ ਪਾਈਆਂ ਜਾਣ।

ਬੱਚਿਆਂ ਨੂੰ ਨੰਗੇ ਪੈਰੀਂ ਨਾ ਚੱਲਣ ਦਿੱਤਾ ਜਾਵੇ। ਸਰਦੀ ਦੇ ਮੌਸਮ ਵਿੱਚ ਘਰਾਂ ਵਿਚ ਬੰਦ ਕਮਰੇ ਵਿਚ ਅੰਗੀਠੀ ਨਾ ਬਾਲੀ ਜਾਵੇ ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ।

ਡਾ. ਨਵਰੂਪ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸਰਦੀ ਤੋਂ ਪੀੜਿਤ ਲੋਕਾਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਦੀ ਲੱਗਣ ਨਾਲ ਆਮ ਤੌਰ ‘ਤੇ ਜ਼ੁਕਾਮ ਲੱਗ ਸਕਦਾ, ਬੁਖਾਰ ਹੋ ਸਕਦਾ ਹੈ ਜਾਂ ਕੰਬਣੀ ਆਉਣ ਦਾ ਸੰਕੇਤ ਹੋਵੇ ਤਾਂ ਤੁਹਾਡਾ ਸਰੀਰ ਤਾਪਮਾਨ ਗਵਾ ਰਿਹਾ ਹੈ।

ਲੰਮਾ ਸਮਾਂ ਜ਼ੁਕਾਮ ਰਹਿਣ ਕਾਰਨ ਜਾਂ ਠੰਢ ਕਾਰਨ ਹੱਥਾਂ/ਪੈਰਾਂ ਦੀਆਂ ਉਂਗਲਾਂ, ਨੱਕ ਜਾਂ ਕੰਨਾਂ ਦੇ ਬਾਹਰਲੇ ਪਾਸੇ ਕਾਲੇ ਛਾਲੇ ਹੋ ਸਕਦੇ ਹਨ। ਅਜਿਹੇ ਹਾਲਤਾਂ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਡਾ. ਨਵਰੂਪ ਕੌਰ ਨੇ ਖਾਸ ਕਰਕੇ ਸਾਹ, ਦਮੇ ਅਤੇ ਟੀ.ਬੀ. ਦੀ ਬਿਮਾਰੀ ਦੇ ਮਰੀਜ਼ਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖੁਰਾਕ ਵਿਚ ਗਰਮ ਚੀਜਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸਰਦੀ ਵਿੱਚ ਇੱਕ ਤੋਂ ਜ਼ਿਆਦਾ ਪਰਤਾਂ ਵਾਲੇ ਕੱਪੜੇ ਪਾਏ ਜਾਣ ਤਾਂ ਕਿ ਸਰੀਰ ਦਾ ਤਾਪਮਾਨ ਨਾਰਮਲ ਰਹੇ। ਸਰੀਰ ਦੇ ਤਾਪਮਾਨ ਦਾ ਸੰਤੁਲਨ ਬਣਾਏ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਜ਼ਰੂਰੀ ਹੈ।

ਵਿਟਾਮਿਨ-ਸੀ ਨਾਲ ਭਰਪੂਰ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਜਾਂ ਲੋੜ ਅਨੁਸਾਰ ਗੁਨਗੁਨਾ ਪਾਣੀ ਪੀਤਾ ਜਾਵੇ।

ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਕਾਰਨ ਯਾਤਰਾ ਦੌਰਾਨ ਦੁਰਘਟਨਾਵਾਂ ਤੋਂ ਬਚਾਅ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਬੇਲੋੜੀ ਯਾਤਰਾ ਨੂੰ ਟਾਲਿਆ ਜਾਵੇ।

 

Aadhar card update: ਆਧਾਰ ਕਾਰਡ ਅਪਡੇਟ ਨੂੰ ਲੈ ਕੇ DC ਦਾ ਸਖ਼ਤ ਸੰਦੇਸ਼! ਪੜ੍ਹੋ ਕੀ ਕਿਹਾ?

 

Aadhar card update: ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਲਾਜ਼ਮੀ: DC ਮਾਨਸਾ

Punjab Network

ਮਾਨਸਾ, 6 ਜਨਵਰੀ 2026: ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਾਰਡ (Aadhar card update) ਸਮੇਂ-ਸਮੇਂ ’ਤੇ ਅਪਡੇਟ ਕਰਵਾਉਣ ਤਾਂ ਜੋ ਵੱਖ-ਵੱਖ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੈਣ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਆਧਾਰ ਕਾਰਡ ਅਪਡੇਟ ਨਾ ਹੋਣ ਦੀ ਸੂਰਤ ਵਿਚ ਨਾਗਰਿਕਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਯੂ.ਆਈ.ਡੀ.ਏ.ਆਈ. ਦੀਆਂ ਹਦਾਇਤਾਂ ਅਨੁਸਾਰ 5 ਸਾਲ ਅਤੇ 15 ਸਾਲ ਦੀ ਉਮਰ ਤੋਂ ਬਾਅਦ, ਬੱਚਿਆਂ ਦਾ ਆਧਾਰ ਕਾਰਡ ਬਾਇਓਮੀਟ੍ਰਿਕ ਜਿਸ ਵਿੱਚ ਫਿੰਗਰਪ੍ਰਿੰਟ, ਆਇਰਿਸ ਅਤੇ ਚਿਹਰਾ ਆਦਿ ਅਪਡੇਟ ਕਰਵਾਉਣਾ ਲਾਜ਼ਮੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10 ਸਾਲ ਤੋਂ ਪੁਰਾਣੇ ਆਧਾਰ ਕਾਰਡਾਂ ਨੂੰ ਵੀ ਅਪਡੇਟ ਕਰਵਾਉਣਾ ਜ਼ਰੂਰੀ ਹੈ, ਜਿਸ ਵਿੱਚ ਬਾਇਓਮੀਟ੍ਰਿਕ ਦੇ ਨਾਲ-ਨਾਲ ਪਤੇ ਦਾ ਸਬੂਤ ਵੀ ਅਪਡੇਟ ਕੀਤਾ ਜਾ ਸਕਦਾ ਹੈ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅਪਡੇਟ ਰੱਖਣ ਤਾਂ ਜੋ ਡੀਬੀਟੀ ਸਮੇਤ ਹੋਰ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਮਿਲ ਸਕੇ।

ਦਸਤਾਵੇਜ਼ ਅਪਡੇਟ ਕਰਨ ਦੀ ਇਹ ਸੁਵਿਧਾ ਮਾਈ ਆਧਾਰ ਪੋਰਟਲ (https://myaadhar.in/) ਰਾਹੀਂ ਆਨਲਾਈਨ ਜਾਂ ਸੇਵਾ ਕੇਂਦਰਾਂ ‘ਤੇ ਉਪਲਬਧ ਹੈ।

 

ਵੱਡੀ ਖ਼ਬਰ: ਪੰਜਾਬ ‘ਚ ਕਿਸਾਨ ਵੱਲੋਂ ਖ਼ੁਦਕੁਸ਼ੀ

 

ਕਿਸਾਨ ਵੱਲੋਂ ਖ਼ੁਦਕੁਸ਼ੀ, ਪੁਲਿਸ ਵੱਲੋਂ ਤਿੰਨ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਨੈੱਟਵਰਕ

ਬਰਨਾਲਾ, 6 ਜਨਵਰੀ 2026 – ਪੰਜਾਬ ਦੇ ਬਰਨਾਲਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਿਸਾਨ ਵੱਲੋਂ ਘਰ ਦੀ ਛੱਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਿਸਾਨ ਦੀ ਪਹਿਚਾਣ ਮੇਜਰ ਸਿੰਘ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਮੇਜਰ ਸਿੰਘ ਦਾ ਆਪਣੇ ਭਤੀਜੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ ਦੇ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ।

ਇਸੇ ਪਰੇਸ਼ਾਨੀ ਦੇ ਚਲਦਿਆਂ ਮੇਜਰ ਸਿੰਘ ਨੇ ਮੌਤ ਨੂੰ ਗਲੇ ਲਗਾ ਲਿਆ।

ਮੇਜਰ ਸਿੰਘ ਦੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਕਰੀਬ 12 ਏਕੜ ਜ਼ਮੀਨ ਦੇ ਫਰਜ਼ੀ ਕਾਗਜ਼ਾਤ ਉਸ ਦੇ ਭਤੀਜੇ ਵੱਲੋਂ ਬਣਵਾਏ ਗਏ ਸਨ ਅਤੇ ਕਥਿਤ ਤੌਰ ‘ਤੇ ਫਰਜ਼ੀ ਰਜਿਸਟਰੀ ਵੀ ਕਰਵਾ ਲਈ ਸੀ।

ਜਿਸ ਕਾਰਨ ਮੇਜਰ ਸਿੰਘ ਨੇ ਘਰ ਦੀ ਛੱਤ ਨਾਲ ਫਾਹਾ ਲੈ ਲਿਆ ਅਤੇ ਉਸਦੀ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ, ਮੇਜਰ ਸਿੰਘ ਆਪਣੀ ਦਿਵਿਆਂਗ ਧੀ ਅਤੇ ਜਵਾਈ ਨਾਲ ਰਹਿ ਰਿਹਾ ਸੀ।

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਤਿੰਨ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

Punjab ‘ਚ ਵਾਪਰੀ ਵੱਡੀ ਵਾਰਦਾਤ; ਹੁਣ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ 

 

Punjab News- ਰੈਸਟੋਰੈਂਟ ਦੇ ਮਾਲਕ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ, ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ 

ਰੋਹਿਤ ਗੁਪਤਾ 

Punjab News- ਗੁਰਦਾਸਪੁਰ , 6 Jan 2026- ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਬਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਮਾਲਕ ਨੇ ਰੈਸਟੋਰੈਂਟ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ।

ਨੌਜਵਾਨ ਮਨਪ੍ਰੀਤ ਸਿੰਘ ਪਿੰਡ ਜੀਵਨਵਾਲ ਦਾ ਸਾਬਕਾ ਸਰਪੰਚ ਵੀ ਹੈ ਅਤੇ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ। ਫਿਲਹਾਲ ਉਹ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।

ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਡੀਐਸਪੀ ਸਿਟੀ ਮੋਹਨ ਸਿੰਘ ਐਸਐਚ ਓ ਸਦਰ ਅਮਨਦੀਪ ਸਿੰਘ ਮੌਕੇ ਤੇ ਪਹੁੰਚੇ ਜਿਨਾਂ ਦੇ ਵੱਲੋਂ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।

ਉਥੇ ਡਾਕਟਰ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਨੌਜਵਾਨ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਜਾਰੀ ਹੈ। ਗੱਲਬਾਤ ਕਰਦੇ ਹੋਏ ਡੀਐਸਪੀ ਸਿਟੀ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਅਤੇ ਤੁਰੰਤ ਮੌਕੇ ਤੇ ਪਹੁੰਚ ਕੇ ਨੌਜਵਾਨ ਹੋਸਪਿਟਲ ਦੇ ਵਿੱਚ ਦਾਖਿਲ ਕਰਾਇਆ ਗਿਆ ਹੈ।

 

ਵੱਡੀ ਖ਼ਬਰ: ਸੋਨੀਆ ਗਾਂਧੀ ਦੀ ਸਿਹਤ ਵਿਗੜੀ!

 

ਸੋਨੀਆ ਗਾਂਧੀ ਦੀ ਸਿਹਤ ਵਿਗੜੀ! ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ

New Delhi, 6 Jan 2026- 

ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਸੋਮਵਾਰ ਦੇਰ ਰਾਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਆਗੂਆਂ ਨੇ ਹਸਪਤਾਲ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ।

ਡਾਕਟਰਾਂ ਦੀ ਇੱਕ ਟੀਮ ਨਿਗਰਾਨੀ ਲਈ ਤਾਇਨਾਤ ਕੀਤੀ ਗਈ ਹੈ। ਹਾਲਾਂਕਿ, ਕਾਂਗਰਸ ਨੇ ਅਜੇ ਤੱਕ ਸੋਨੀਆ ਗਾਂਧੀ ਦੀ ਸਿਹਤ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਡਾਕਟਰਾਂ ਦੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਠੰਡ ਅਤੇ ਪ੍ਰਦੂਸ਼ਣ ਕਾਰਨ ਸਮੱਸਿਆਵਾਂ ਸਨ।

ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਲੰਬੇ ਸਮੇਂ ਤੋਂ ਬਿਮਾਰ ਹਨ।

ਸੋਨੀਆ ਗਾਂਧੀ ਵੀ ਨਿਯਮਤ ਜਾਂਚ ਲਈ ਹਸਪਤਾਲ ਜਾਂਦੀ ਰਹਿੰਦੀ ਹੈ। ਇਸ ਵਾਰ, ਜਦੋਂ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ, ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।


Tags- Punjab News, Punjabi News, Latest News, Breaking News, India News, International News, Farmers News, Agriculture News, Rural Issues, Political News, Indian Politics, World Affairs, Economy News, Business News, Trade and Industry, Canada News, NRI News, Punjabi Diaspora, Sikh Community, Sikh History, Social Issues, Education News, Health News, Youth Issues, Border Issues, India Pakistan Relations, Editorial, Special Report, Ground Report, Analysis News, Public Issues, punjab latest news, latest punjab news, headlines, breaking news, punjab, news updates, top stories, google new s trending news