ਸ਼ਨੀਵਾਰ, ਮਈ 2, 2026
Home Blog Page 118

ਕੰਬੋਜ ਸਮਾਜ ਦੀ ਧੀ ਨੇ ਰਚਿਆ ਇਤਿਹਾਸ: ਰਸਨੀਤ ਕੌਰ ਕੰਬੋਜ ਨੇ UPSC ‘ਚੋਂ ਹਾਸਲ ਕੀਤਾ ਆਲ ਇੰਡੀਆ 51ਵਾਂ ਰੈਂਕ

 

ਕੰਬੋਜ ਸਮਾਜ ਦੀ ਧੀ ਨੇ ਰਚਿਆ ਇਤਿਹਾਸ: ਰਸਨੀਤ ਕੌਰ ਕੰਬੋਜ ਨੇ UPSC ਵਿੱਚੋਂ ਹਾਸਲ ਕੀਤਾ ਆਲ ਇੰਡੀਆ 51ਵਾਂ ਰੈਂਕ

ਰਾਜਪੁਰਾ ਦੀ ਰਹਿਣ ਵਾਲੀ ਰਸਨੀਤ ਨੇ ਵਧਾਇਆ ਪੰਜਾਬ ਦਾ ਮਾਣ; ਸਮੁੱਚੇ ਭਾਈਚਾਰੇ ਅਤੇ ਸਿਆਸੀ ਆਗੂਆਂ ਵੱਲੋਂ ਪਰਿਵਾਰ ਨੂੰ ਮੁਬਾਰਕਬਾਦ

ਬਗੀਚਾ ਸਿੰਘ ਕੰਬੋਜ

ਮਮਦੋਟ/ਰਾਜਪੁਰਾ 9 ਮਾਰਚ 2026:

ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਇਸੇ ਲੜੀ ਤਹਿਤ ਰਾਜਪੁਰਾ (ਪਟਿਆਲਾ) ਦੀ ਵਸਨੀਕ ਰਸਨੀਤ ਕੌਰ ਕੰਬੋਜ ਨੇ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆ ਯੂ.ਪੀ.ਐੱਸ.ਸੀ. (UPSC) ਵਿੱਚੋਂ ਆਲ ਇੰਡੀਆ 51ਵਾਂ ਰੈਂਕ ਹਾਸਲ ਕਰਕੇ ਸਮੁੱਚੇ ਪੰਜਾਬ ਅਤੇ ਕੰਬੋਜ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਰਸਨੀਤ ਕੌਰ, ਬਿਜਲੀ ਮੁਲਾਜ਼ਮ ਜਸਵਿੰਦਰ ਸਿੰਘ ਦੀ ਸਪੁੱਤਰੀ ਹੈ, ਜਿਸ ਦੀ ਇਸ ਵੱਡੀ ਪ੍ਰਾਪਤੀ ‘ਤੇ ਚਾਰੇ ਪਾਸਿਓਂ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ।

ਕੰਬੋਜ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ

ਰਸਨੀਤ ਕੌਰ ਦੀ ਇਸ ਸ਼ਾਨਦਾਰ ਸਫ਼ਲਤਾ ‘ਤੇ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਅਤੇ ਹੋਰ ਜਥੇਬੰਦੀਆਂ ਨੇ ਗਹਿਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਭਾਈਚਾਰੇ ਦੇ ਪ੍ਰਮੁੱਖ ਆਗੂਆਂ ਨੇ ਇਸ ਨੂੰ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਲੜਕੀਆਂ ਲਈ ਇੱਕ ਵੱਡੀ ਪ੍ਰੇਰਨਾ ਕਰਾਰ ਦਿੱਤਾ ਹੈ।

ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਕੰਬੋਜ ਪਾਲਾ ਬੱਟੀ, ਡਾਕਟਰ ਸੰਦੀਪ ਸਿੰਘ ਕੌੜਾ, ਸਰਵ ਕੰਬੋਜ ਸਮਾਜ ਦੇ ਮੁੱਖ ਸਲਾਹਕਾਰ ਜਸਪਾਲ ਹਾਂਡਾ, ਵਿਧਾਇਕ ਜਗਦੀਪ ਕੰਬੋਜ ਗੋਲਡੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਥਿੰਦ, ਸ਼ਹੀਦ ਊਧਮ ਸਿੰਘ ਭਵਨ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੂਰਪੁਰ, ਸ਼ਮਿੰਦਰ ਸਿੰਘ ਖਿੰਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ, ਗੁਰਜਿੰਦਰਪਾਲ ਸਿੰਘ ਸ਼ਿਵ ਤ੍ਰਿਪਾਲ ਕੇ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਾਮਾ, ਸਾਬਕਾ ਵਿਧਾਇਕ ਹੰਸ ਰਾਜ ਜੋਸਨ, ਬੀ.ਡੀ.ਪੀ.ਓ. ਪਿਆਰ ਸਿੰਘ ਖਾਲਸਾ, ਜੁਆਇੰਟ ਡਾਇਰੈਕਟਰ ਰਣਦੀਪ ਹਾਂਡਾ, ਰਾਈਸ ਮਿਲ ਐਸੋਸੀਏਸ਼ਨ ਦੇ ਆਗੂ ਰਣਜੀਤ ਸਿੰਘ ਸ਼ੇਰਖਾਂ, ਜਸਵਿੰਦਰ ਸਿੰਘ ਅਕਾਊਂਟ ਅਫ਼ਸਰ, ਪੱਤਰਕਾਰ ਬਗੀਚਾ ਸਿੰਘ ਕੰਬੋਜ, ਜਸਵੀਰ ਸਿੰਘ ਕੰਬੋਜ, ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ, ਕਾਨੂੰਗੋ ਪ੍ਰੇਮ ਪ੍ਰਕਾਸ਼, ਸਰਪੰਚ ਯੂਨੀਅਨ ਦੇ ਪ੍ਰਧਾਨ ਹਰਬੰਸ ਲਾਲ ਪੱਪੂ, ਪੱਛੜੀਆਂ ਸ਼੍ਰੇਣੀਆਂ ਇੰਪਲਾਈਜ਼ ਯੂਨੀਅਨ ਦੇ ਆਗੂ ਹਰਜਿੰਦਰ ਹਾਂਡਾ ਸਮੇਤ ਸਮੁੱਚੇ ਕੰਬੋਜ ਸਮਾਜ ਵੱਲੋਂ ਇਸ ਪ੍ਰਾਪਤੀ ਲਈ ਰਸਨੀਤ ਕੌਰ, ਉਸਦੇ ਪਿਤਾ ਬਿਜਲੀ ਮੁਲਾਜ਼ਮ ਜਸਵਿੰਦਰ ਸਿੰਘ ਸਮੇਤ ਸਮੁੱਚੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

 

AAP ਪੰਜਾਬ ਨੂੰ ਵੱਡਾ ਝਟਕਾ; ਮੁਲਾਜ਼ਮ ਦੇ ਹੱਕ ‘ਚ ਬਿਆਨ ਦਿੰਦਿਆਂ, ਦਿੱਤਾ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ

 

AAP ਪੰਜਾਬ ਨੂੰ ਵੱਡਾ ਝਟਕਾ; ਮੁਲਾਜ਼ਮ ਦੇ ਹੱਕ ‘ਚ ਬਿਆਨ ਦਿੰਦਿਆਂ, ਦਿੱਤਾ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ

ਮਾਨ ਸਰਕਾਰ ਨੂੰ ਵੱਡਾ ਝਟਕਾ: ਮੁਲਾਜ਼ਮਾਂ ‘ਤੇ ਲਾਠੀਚਾਰਜ ਦੇ ਵਿਰੋਧ ‘ਚ ਜਸਵਿੰਦਰ ਸਿੰਘ ਸਿੱਧੂ ਨੇ ‘ਆਪ’ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

“ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਤਾਂ ਦੂਰ, ਹੱਕ ਮੰਗਦੇ ਮੁਲਾਜ਼ਮਾਂ ‘ਤੇ ਤਸ਼ੱਦਦ ਨਾ-ਕਾਬਿਲੇ ਬਰਦਾਸ਼ਤ” – ਸਿੱਧੂ; ਡਾਇਰੈਕਟਰ ਗਮਾਡਾ ਅਤੇ ਹਲਕਾ ਕੋਆਰਡੀਨੇਟਰ ਦੇ ਅਹੁਦੇ ਤਿਆਗੇ

ਬਾਘਾਪੁਰਾਣਾ/ਮੋਹਾਲੀ, 9 ਮਾਰਚ 2026:

ਆਮ ਆਦਮੀ ਪਾਰਟੀ (AAP) ਨੂੰ ਪੰਜਾਬ ਵਿੱਚ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਡਾਇਰੈਕਟਰ ਗਮਾਡਾ (GMADA) ਜਸਵਿੰਦਰ ਸਿੰਘ ਸਿੱਧੂ ਨੇ ਮੁਲਾਜ਼ਮਾਂ ‘ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਆਪਣੇ ਸਾਰੇ ਸਰਕਾਰੀ ਅਤੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਸਿੱਧੂ ਨੇ ਸਰਕਾਰ ਦੀਆਂ ਨੀਤੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਪਾਰਟੀ ਨਾਲੋਂ ਨਾਤਾ ਤੋੜਨ ਦਾ ਐਲਾਨ ਕੀਤਾ ਹੈ।

ਜਸਵਿੰਦਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਆਪਣਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਪੰਜਾਬ ਦੇ ਮੁਲਾਜ਼ਮਾਂ ‘ਤੇ ਹੋਏ ਲਾਠੀਚਾਰਜ ਨੇ ਉਨ੍ਹਾਂ ਦੇ ਮਨ ‘ਤੇ ਗਹਿਰੀ ਸੱਟ ਮਾਰੀ ਹੈ।

ਉਨ੍ਹਾਂ ਕਿਹਾ ਕਿ “ਸਰਕਾਰ ਨੇ ਪੁਰਾਣੀ ਪੈਨਸ਼ਨ (OPS) ਬਹਾਲ ਕਰਨ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਹੈ, ਉਲਟਾ ਅੱਜ ਮੁਲਾਜ਼ਮਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਮੈਂ ਅਜਿਹੇ ਜਬਰ ਦੇ ਖ਼ਿਲਾਫ਼ ਡਾਇਰੈਕਟਰ ਗਮਾਡਾ ਅਤੇ ਕੋਆਰਡੀਨੇਟਰ ਹਲਕਾ ਬਾਘਾਪੁਰਾਣਾ ਸਮੇਤ ‘ਆਪ’ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਾ ਹਾਂ।”

ਸਰਕਾਰ ਅੱਗੇ ਰੱਖੀਆਂ ਸ਼ਰਤਾਂ

ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮਾਨ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰਦੀ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਨਹੀਂ ਕਰਦੀ, ਉਹ ਪਾਰਟੀ ਦੀ ਕਿਸੇ ਵੀ ਗਤੀਵਿਧੀ ਦਾ ਹਿੱਸਾ ਨਹੀਂ ਬਣਨਗੇ। ਉਨ੍ਹਾਂ ਅਨੁਸਾਰ ਮੁਲਾਜ਼ਮਾਂ ਨਾਲ ਹੋ ਰਹੀ ਵਧੀਕੀ ਨੂੰ ਦੇਖ ਕੇ ਉਹ ਚੁੱਪ ਨਹੀਂ ਬੈਠ ਸਕਦੇ।

ਇੱਕ ਮਜ਼ਬੂਤ ਅਹੁਦੇ ‘ਤੇ ਬੈਠੇ ਆਗੂ ਵੱਲੋਂ ਦਿੱਤੇ ਗਏ ਇਸ ਅਸਤੀਫ਼ੇ ਨੇ ‘ਆਪ’ ਲੀਡਰਸ਼ਿਪ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਖ਼ਾਸ ਕਰਕੇ ਮਾਲਵਾ ਖੇਤਰ (ਬਾਘਾਪੁਰਾਣਾ) ਵਿੱਚ ਜਸਵਿੰਦਰ ਸਿੰਘ ਸਿੱਧੂ ਦਾ ਚੰਗਾ ਪ੍ਰਭਾਵ ਹੈ। ਮੁਲਾਜ਼ਮ ਜਥੇਬੰਦੀਆਂ ਨੇ ਸਿੱਧੂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਜਦਕਿ ਵਿਰੋਧੀ ਧਿਰਾਂ ਨੇ ਇਸ ਨੂੰ ਸਰਕਾਰ ਦੀ ਅੰਦਰੂਨੀ ਟੁੱਟ-ਭੱਜ ਅਤੇ ਨਾਕਾਮੀ ਕਰਾਰ ਦਿੱਤਾ ਹੈ।

 

ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਦਾ ‘ਘੜੇ ਭੰਨ੍ਹ’ ਕੇ ਕੀਤਾ ਵਿਰੋਧ, ਮੁਲਾਜ਼ਮ ਵੱਲੋਂ ‘ਕਲਮ ਛੋੜ’ ਹੜਤਾਲ

 

ਮੁਲਾਜਮ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਖਿਲਾਫ ਘੜੇ ਭੰਨ੍ਹ ਕੇ ਕੀਤਾ ਗਿਆ ਜੋਰਦਾਰ ਪ੍ਰਦਰਸ਼ਨ

8 ਮਾਰਚ ਨੂੰ ਮੋਹਾਲੀ ਵਿਖੇ ਰੈਲੀ ਦੌਰਾਨ ਮੁਲਾਜ਼ਮਾਂ ਤੇ ਕੀਤੇ ਐਕਸ਼ਨ ਦੇ ਚੱਲਦੇ ਕੀਤੀ ਇਕ ਦਿਨ ਦੀ ਪੈਨ ਡਾਊਨ ਹੜਤਾਲ

ਮੋਹਾਲੀ ਲਾਠੀਚਾਰਜ ਦੇ ਵਿਰੋਧ ਵਿੱਚ ‘ਕਲਮ ਛੋੜ’ ਹੜਤਾਲ; ਮੁਲਾਜ਼ਮ ਆਗੂਆਂ ਨੇ ਬਜਟ ਨੂੰ ਦੱਸਿਆ ‘ਮੁਲਾਜ਼ਮ ਵਿਰੋਧੀ’

ਫਿਰੋਜ਼ਪੁਰ, 09 ਮਾਰਚ 2026-

ਪੀ.ਐਸ.ਐਮ.ਯੂ ਯੂਨੀਅਨ, ਸੀ.ਪੀ.ਐੱਫ ਯੂਨੀਅਨ ਅਤੇ ਸਮੂਹ ਜਥੇਬੰਦੀਆਂ ਵੱਲੋਂ ਪ੍ਰਧਾਨ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਐਕਸ਼ਨ ਕਰਦੇ ਹੋਏ ਖੜੇ ਭੰਨ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਜੱਥੇਬੰਦੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਇਸ ਮੌਕੇ ਪੀ.ਐਸ.ਐਮ.ਯੂ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਪਿੱਪਲ ਸਿੰਘ ਸਿੱਧੂ ਅਤੇ ਸੀ.ਪੀ.ਐੱਫ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਅਪ ਜਿਲ੍ਹਾ ਜਨਰਲ ਸਕੱਤਰ, ਸੰਦੀਪ ਸਿੰਘ ਦਿਓਲ ਪ੍ਰਧਾਨ ਡੀ ਸੀ ਦਫਤਰ, ਗੁਰਤੇਜ ਸਿੰਘ ਜਨਰਲ ਸਕੱਤਰ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜਮ ਵਿਰੋਧੀ ਜੋ ਬਜਟ ਪੇਸ਼ ਕੀਤ ਗਿਆ ਹੈ ਉਸ ਦੇ ਵਿਰੋਧ ਵਿਚ ਪਿਛਲੇ ਕੱਲ ਮਿਤੀ 8 ਮਾਰਚ 2026 ਨੂੰ ਜੋ ਸਾਂਝੇ ਰੂਪ ਵਿਚ ਮੁਲਾਜਮਾਂ ਵੱਲੋਂ ਜੋ ਐਕਸ਼ਨ ਕੀਤਾ ਗਿਆ ਸੀ, ਉਸ ਐਕਸ਼ਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਜਬਰ ਦੌਰਾਨ ਬਹੁਤ ਸਾਰੇ ਸਾਥੀਆਂ ਦੇ ਸੱਟਾ ਲੱਗ ਗਈਆ ਹਨ।

ਇਸ ਦੇ ਵਿਰੋਧ ਵਿਚ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅੱਜ ਮਿਤੀ 9 ਮਾਰਚ 2026 ਨੂੰ ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਪੰਜਾਬ ਦੀਆਂ ਹੋਰ ਜਥੇਬੰਦੀਆਂ ਵੱਲੋਂ ਉਲਕੇ ਪ੍ਰੋਗਰਾਮ ਤਹਿਤ ਰੋਸ਼ ਵਜੋਂ ਕਲਮ ਛੋੜ ਹੜਤਾਲ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਬਜਟ ਵਿਚ ਮੁਲਾਜਮ ਵਰਗ ਨੂੰ ਕੁਝ ਨਾਂ ਦੇਣ ਤੇ ਮੁਲਾਜਮ ਵਰਗ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਜਾਇਜ ਮੰਗ ਵੱਲ ਜਲਦੀ ਧਿਆਨ ਦੇਣ ਨਹੀਂ ਤਾਂ ਮੁਲਾਜਮ ਜਥੇਬੰਦੀਆਂ ਵੱਲੋਂ ਵੱਡੇ ਐਕਸ਼ਨ ਕੀਤੇ ਜਾਣਗੇ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

 

BREAKING- ਪੰਜਾਬ ਪੁਲਿਸ ਦਾ ਥਾਣੇਦਾਰ 8000 ਰੁਪਏ ਰਿਸ਼ਵਤ ਲੈਂਦਾ ਗ੍ਰਿਫਤਾਰ

 

ਵਿਜੀਲੈਂਸ ਬਿਊਰੋ ਨੇ ਏਐਸਆਈ ਨੂੰ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ 9 ਮਾਰਚ, 2026: 

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੁਲਿਸ ਡਿਵੀਜ਼ਨ ਨੰਬਰ 2 ਕਮਿਸ਼ਨਰੇਟ ਜਲੰਧਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ ਗੋਪਾਲ ਸਿੰਘ ਨੂੰ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਗਾਂਧੀ ਕੈਂਪ, ਜਲੰਧਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਜੋਤਸ਼ ਦਾ ਕੰਮ ਕਰਦਾ ਹੈ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਉਸ ਦੇ ਗੁਆਂਢੀ ਵਿਜੈ ਰਾਜ ਉਰਫ਼ ਪਾਲੀ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਬਾਅਦ, ਸ਼ਿਕਾਇਤਕਰਤਾ ਵਿਜੈ ਰਾਜ ਉਰਫ਼ ਪਾਲੀ ਦੀ ਭੈਣ ਅਤੇ ਇਲਾਕਾ ਪ੍ਰਧਾਨ ਨਾਲ ਥਾਣਾ ਡਿਵੀਜ਼ਨ ਨੰਬਰ 2 ਗਿਆ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਜੈ ਰਾਜ ਉਰਫ਼ ਪਾਲੀ ਵਿਰੁੱਧ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਦੋ ਦਿਨ ਬਾਅਦ, ਦੋਸ਼ੀ ਏਐਸਆਈ ਨੇ ਸ਼ਿਕਾਇਤਕਰਤਾ ਨੂੰ ਫ਼ੋਨ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਪੁਲਿਸ ਸਟੇਸ਼ਨ ਆ ਕੇ ਉਸਨੂੰ ਨਹੀਂ ਮਿਲਿਆ ਤਾਂ ਉਸਦਾ ਨਾਮ ਵੀ ਉਕਤ ਮਾਮਲੇ ਵਿੱਚ ਸ਼ਾਮਲ ਕਰ ਲਿਆ ਜਾਵੇਗਾ।

ਇਸ ਤੋਂ ਬਾਅਦ, ਜਦੋਂ ਸ਼ਿਕਾਇਤਕਰਤਾ ਦਾ ਛੋਟਾ ਭਰਾ ਬਲਵੰਤ ਅਤੇ ਇਲਾਕਾ ਪ੍ਰਧਾਨ ਅਮਿਤ ਕੁਮਾਰ ਉਰਫ਼ ਲਵਲੀ ਭਗਤ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦੋਸ਼ੀ ਏਐਸਆਈ ਨੂੰ ਮਿਲੇ ਤਾਂ ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਮਾਮਲੇ ਵਿੱਚ ਨਾ ਫਸਾਉਣ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਦੇ ਛੋਟੇ ਭਰਾ ਬਲਵੰਤ ਅਤੇ ਅਮਿਤ ਕੁਮਾਰ ਉਰਫ਼ ਲਵਲੀ ਭਗਤ ਦੀ ਬੇਨਤੀ ‘ਤੇ, ਮੁਲਜ਼ਮ ਨੇ ਰਿਸ਼ਵਤ ਦੀ ਰਕਮ ਘਟਾ ਕੇ 20,000 ਰੁਪਏ ਕਰ ਦਿੱਤੀ। ਮਜਬੂਰੀ ਕਾਰਨ ਉਨ੍ਹਾਂ ਨੇ ਮੌਕੇ ‘ਤੇ ਹੀ ਮੁਲਜ਼ਮ ਨੂੰ 10,000 ਰੁਪਏ ਦੇ ਦਿੱਤੇ। ਹਾਲਾਂਕਿ, ਮੁਲਜ਼ਮ ਬਾਕੀ 10,000 ਰੁਪਏ ਰਿਸ਼ਵਤ ਦੀ ਮੰਗ ‘ਤੇ ਅੜਿਆ ਰਿਹਾ।

ਜਦੋਂ ਉਨ੍ਹਾਂ ਨੇ ਬਾਕੀ ਰਕਮ ਦੇਣ ਵਿੱਚ ਅਸਮਰੱਥਾ ਪ੍ਰਗਟਾਈ, ਤਾਂ ਮੁਲਜ਼ਮ ਬਾਅਦ ਵਿੱਚ 8,000 ਰੁਪਏ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਗੱਲਬਾਤ ਰਿਕਾਰਡ ਕਰ ਲਈ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 8,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ, ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

Exclusive Story: AAP ਤੋਂ ਬਾਅਦ ਭਾਜਪਾ ਦੀ ‘ਬਦਲਾਅ ਰੈਲੀ’! ਕੀ ਪੰਜਾਬੀ ਕਰਨਗੇ ਭਰੋਸਾ?

 

Exclusive Story: AAP ਤੋਂ ਬਾਅਦ ਭਾਜਪਾ ਦੀ ‘ਬਦਲਾਅ ਰੈਲੀ’! ਕੀ ਪੰਜਾਬੀ ਕਰਨਗੇ ਭਰੋਸਾ?

ਆਮ ਆਦਮੀ ਪਾਰਟੀ ਦੇ ਰਾਹ ‘ਤੇ ਚੱਲੀ ਭਾਜਪਾ; 14 ਮਾਰਚ ਨੂੰ ਮੋਗਾ ਵਿੱਚ ਹੋਵੇਗਾ ਸ਼ਕਤੀ ਪ੍ਰਦਰਸ਼ਨ, ਅਮਿਤ ਸ਼ਾਹ ਕਰਨਗੇ ਰੈਲੀ ਨੂੰ ਸੰਬੋਧਨ

-ਗੁਰਪ੍ਰੀਤ

ਆਮ ਆਦਮੀ ਪਾਰਟੀ ਦੇ ਬਦਲਾਅ ਤੋਂ ਅੱਕੇ ਪੰਜਾਬੀਆਂ ਨੇ ਜਿੱਥੇ ਥਾਂ ਥਾਂ ‘ਤੇ CM ਭਗਵੰਤ ਮਾਨ ਸਮੇਤ ਸਮੂਹ ਲੀਡਰਸ਼ਿਪ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਉੱਥੇ ਦੂਜੇ ਪਾਸੇ ਭਾਜਪਾ ਨੇ ਵੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਰਸਤੇ ਉੱਤੇ ਚੱਲਦੇ ਹੋਏ ‘ਬਦਲਾਅ ਰੈਲੀ’ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਬਦਲਾਅ ਰੈਲੀ 14 ਮਾਰਚ ਨੂੰ ਮੋਗਾ ਵਿਖੇ ਹੋਣ ਜਾ ਰਹੀ ਹੈ। ਇਸ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ।

ਬੇਸ਼ੱਕ, ਇਹ ਰੈਲੀ ਪੰਜਾਬ ਦੇ ਸੈਂਟਰ ਵਿੱਚ ਹੋਣ ਜਾ ਰਹੀ ਹੈ, ਪਰ ਕੀ ਪੰਜਾਬ ਦੇ ਲੋਕ ਭਾਜਪਾ ਨੂੰ ਪੰਜਾਬ ਦੀ ਸੱਤਾ ਵਿੱਚ ਵੇਖਣਾ ਚਾਹੁਣਗੇ, ਇਹ ਸਵਾਲ ਸਾਰਿਆਂ ਦੇ ਮਨਾਂ ਵਿੱਚ ਹੈ। ਦਰਅਸਲ 2022 ਦੀਆਂ ਚੋਣਾਂ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣਾ ਸੀ ਤਾਂ ਉਨ੍ਹਾਂ ਦੇ ਵੱਲੋਂ ‘ਬਦਲਾਅ ਦਾ ਨਾਅਰਾ’ ਦਿੱਤਾ ਗਿਆ ਸੀ। ਉਸ ਬਦਲਾਅ ਨੂੰ ਵੇਖਦਿਆਂ ਹੋਇਆਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦਿਆਂ ਹੋਇਆਂ ਵੱਡੇ ਪੱਧਰ ‘ਤੇ ਜਿੱਥੇ ਪਾਰਟੀ ਨੂੰ MLAs ਦਿੱਤੇ, ਉੱਥੇ ਹੀ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ, ਤਾਂ ਇਸ ਪਾਰਟੀ (AAP) ਨੂੰ ਵੀ ਕਾਂਗਰਸ-ਅਕਾਲੀ ਦਲ ਅਤੇ ਭਾਜਪਾ ਦੇ ਵਾਂਗ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲੇ ਇੱਕ ਦੋ ਸਾਲ ਤਾਂ ਲੋਕਾਂ ਨੇ ਸਰਕਾਰ ਦਾ ਵਿਰੋਧ ਨਹੀਂ ਕੀਤਾ ਅਤੇ ਜਿਵੇਂ ਹੌਲੀ-ਹੌਲੀ ਸਰਕਾਰ ਦੀਆਂ ਤਾਨਾਸ਼ਾਹੀਆਂ ਬਾਹਰ ਆਈਆਂ ਤਾਂ, ਲੋਕਾਂ ਨੇ ਵੱਡੇ ਪੱਧਰ ‘ਤੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਆਮ ਆਦਮੀ ਪਾਰਟੀ ਦੀ ਲੀਹ ‘ਤੇ ਚਲਦਿਆਂ ਹੋਇਆਂ ਇਸ ਵੇਲੇ ਭਾਜਪਾ ਦੇ ਵੱਲੋਂ ਵੀ ਬਦਲਾਅ ਰੈਲੀ ਦਾ ਐਲਾਨ ਕੀਤਾ ਗਿਆ ਹੈ।

‘ਬਦਲਾਅ ਰੈਲੀ’ ਮੋਗਾ ਦੇ ਵਿੱਚ ਹੋਣਾ ਅਤੇ ਇਸ ਤੋਂ ਇਲਾਵਾ ਉੱਥੇ ਕੇਂਦਰੀ ਗ੍ਰਹਿ ਮੰਤਰੀ ਦਾ ਪਹੁੰਚਣਾ ਬੜਾ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਅਤੇ ਸਿਆਸੀ ਮਾਹਿਰ ਇਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਵੇਖ ਰਹੇ ਨੇ। ਇਸ ਰੈਲੀ ਦਾ ਅਸਰ ਪੂਰੇ ਪੰਜਾਬ ‘ਤੇ ਪੈਣ ਵਾਲਾ ਹੈ।

ਭਾਜਪਾ ਦੇ ਕਈ ਸੀਨੀਅਰ ਆਗੂ ਇਹ ਮੰਨਦੇ ਨੇ ਕਿ ਭਾਜਪਾ ਦੀ ਇਸ ਦੇ ਨਾਲ ਸ਼ੁਰੂਆਤ ਹੋਵੇਗੀ ਅਤੇ ਭਾਜਪਾ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਅੰਦਰ ਮੁਹਿੰਮ ਖੜ੍ਹੀ ਕਰੇਗੀ, ਜਿਸ ਦੇ ਨਾਲ ਲੋਕ ਉਨ੍ਹਾਂ ਦੇ ਹੱਕ ਵਿੱਚ ਭੁਗਤਣਗੇ ਅਤੇ 2027 ਦੀਆਂ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਬਣਾਉਣਗੇ। ਪਰ ਲੱਗਦਾ ਹੈ ਕਿ ਭਾਜਪਾ ਨੂੰ ਵੀ ਪੰਜਾਬੀਆਂ ਦਾ ਪਤਾ ਨਹੀਂ।

ਦਰਅਸਲ, ਭਾਜਪਾ ਦੀ ਸਰਕਾਰ ਜਿਹੜੀ ਇਸ ਵੇਲੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੈ, ਉਸ ਨੇ ਜਿੱਥੇ ਪੰਜਾਬ ਦੇ ਹੱਕ ਵਿੱਚ ਇੱਕ ਵੀ ਫੈਸਲਾ ਹੋਣ ਤੱਕ ਨਹੀਂ ਕੀਤਾ, ਉੱਥੇ ਹੀ ਧਰਮ ਅਤੇ ਜਾਤ ਪਾਤ ਦੇ ਨਾਂ ‘ਤੇ ਜਿਹੜੀਆਂ ਵੰਡੀਆਂ ਪਾਈਆਂ ਗਈਆਂ ਨੇ ਜਾਂ ਫਿਰ ਇਹ ਕਹਿ ਲਓ ਕਿ ਇਸ ਪਾਰਟੀ ਦੇ ਵੱਲੋਂ ਜਿੰਨੀ ਨਫਰਤ ਫੈਲਾਈ ਗਈ ਹੈ, ਉਸ ਨੂੰ ਵੇਖਦਿਆਂ ਹੋਇਆਂ ਪੰਜਾਬ ਦੇ ਲੋਕ ਭਾਜਪਾ ਨੂੰ ਨਹੀਂ ਜਿਤਾਉਣਗੇ ਅਤੇ ਨਾ ਹੀ ਇਸ ਦੇ ਹੱਕ ਵਿੱਚ ਭੁਗਤਣਗੇ। ਇਸ ਦੇ ਦੂਜੇ ਪਾਸੇ ਜੇਕਰ ਵੇਖੀਏ ਤਾਂ ਇੱਕ ਤਬਕਾ ਅਜਿਹਾ ਹੈ, ਜਿਸ ਨੂੰ ਇਹੋ ਲੱਗਦਾ ਹੈ ਕਿ ਨਰਿੰਦਰ ਮੋਦੀ ਹੀ ਭਾਰਤ ਨੂੰ ਬਚਾ ਸਕਦੇ ਨੇ, ਉਹ ਹੀ ਭਾਜਪਾ ਨੂੰ ਵੋਟਾਂ ਪਾਉਣਗੇ।

ਵੇਖਿਆ ਜਾਵੇ ਤਾਂ, ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਅੰਦਰ ਪਿਛਲੇ 10-12 ਸਾਲਾਂ ਦੇ ਅੰਦਰ ਨਫਰਤ ਫੈਲੀ ਹੈ, ਉਹ ਆਜ਼ਾਦੀ ਦੇ ਪਿਛਲੇ 60-65 ਸਾਲਾਂ ਵਿੱਚ ਕਦੇ ਨਹੀਂ ਫੈਲੀ। ਧਰਮ ਦੇ ਨਾਂ ‘ਤੇ ਦੰਗੇ ਪਿਛਲੇ ਇੱਕ ਦਹਾਕੇ ਦੇ ਅਧੀਨ ਵਧੇ ਨੇ ਅਤੇ ਜਾਤ ਪਾਤ ਦਾ ਵਿਖਰੇਵਾਂ ਵੀ ਪਿਛਲੇ ਇੱਕ ਦਹਾਕੇ ਤੋਂ ਹੀ ਜਿਆਦਾ ਹੋਇਆ ਹੈ। ਇਸ ਤੋਂ ਪਹਿਲਾਂ ਲੋਕਾਂ ਦੇ ਵਿੱਚ ਇੰਨੀ ਨਫਰਤ ਨਹੀਂ ਸੀ ਅਤੇ ਨਾ ਹੀ ਇੱਕ ਧੜਾ ਇਨਾ ਹਾਵੀ ਸੀ, ਜਿੰਨਾ ਹੁਣ ਹੈ, ਪਰ ਹੁਣ ਤਾਂ ਅਤ ਹੀ ਹੋ ਚੁੱਕੀ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਭਾਜਪਾ ਪੰਜਾਬ ਦੇ ਅੰਦਰ ਕਿਹੜੀ ‘ਨਵੀਂ ਗਿੱਦੜ ਸਿੰਙ’ ਲੈ ਕੇ ਆਉਂਦੀ ਹੈ, ਜਿਸ ਦੇ ਨਾਲ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਵੋਟ ਪਾਉਣਗੇ।

ਵੈਸੇ, ਖੇਤੀ ਕਾਨੂੰਨਾਂ ਤੋਂ ਬਾਅਦ ਭਾਜਪਾ ਦੇ ਪੰਜਾਬ ਵਿੱਚ ਪੈਰ ਨਹੀਂ ਲੱਗੇ। ਇਸ ਵੇਲੇ ਪੰਜਾਬ ਦੇ ਹਲਕਿਆਂ ਵਿੱਚੋਂ ਇੱਕ ਸੀਟ ਹੀ ਭਾਜਪਾ ਦੇ ਹਿੱਸੇ ਆਈ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਸੂਪੜਾ ਸਾਫ ਹੈ। ਭਾਵੇਂ ਹੀ ਭਾਜਪਾ ਜਿੰਨੇ ਮਰਜ਼ੀ ਦਾਅਵੇ ਪੰਜਾਬੀਆਂ ਦੇ ਨਾਲ ਕਰ ਲੈਣ ਪਰ ਜਿੰਨੀ ਦੇਰ ਤੱਕ ਭਾਜਪਾ ਦੀ ਪੰਜਾਬ ਵਿਰੋਧੀ ਨੀਤੀ ਨਹੀਂ ਬਦਲਦੀ ਉਦੋਂ ਤੱਕ ਪੰਜਾਬੀ ਭਾਜਪਾ ਦੇ ਵਿਰੁੱਧ ਭੁਗਤਦੇ ਰਹਿਣਗੇ। ਬਾਕੀ ਦੇਖਦੇ ਹਾਂ ਕਿ 14 ਮਾਰਚ ਦੀ ਰੈਲੀ ਵਿੱਚ ਅਮਿਤ ਸ਼ਾਹ ਕੀ ਵੱਡਾ ਐਲਾਨ ਕਰਕੇ ਜਾਂਦੇ ਨੇ ਅਤੇ ਪੰਜਾਬੀਆਂ ਨੂੰ ਕੀ ਦਿੰਦੇ ਨੇ।

 

IMD Alert: ਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਪੈਣ ਦੀ ਦਿੱਤੀ ਚੇਤਾਵਨੀ!

 

IMD Alert: ਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਪੈਣ ਦੀ ਦਿੱਤੀ ਚੇਤਾਵਨੀ!

IMD Alert: ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਨਾਲ ਮੀਂਹ ਪੈਣ ਦੀ ਸੰਭਾਵਨਾ; ਫਿਲਹਾਲ ਧੁੱਪ ਦਾ ਕਹਿਰ ਜਾਰੀ

ਚੰਡੀਗੜ੍ਹ 9 ਮਾਰਚ 2026: ਪੰਜਾਬ ਵਿੱਚ ਫਿਲਹਾਲ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ। ਸਵੇਰ ਤੋਂ ਹੀ ਤੇਜ਼ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਮਹਿਸੂਸ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ (IMD) ਅਨੁਸਾਰ, ਪੰਜਬ ਵਿੱਚ 11 ਮਾਰਚ ਤੋਂ ਬਾਅਦ ਹਲਕੀ ਤੋਂ ਦਰਦਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ 11 ਮਾਰਚ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਦਿਨ ਵੇਲੇ ਹਲਕੀ ਗਰਮੀ ਦਾ ਅਹਿਸਾਸ ਹੋ ਸਕਦਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਪੂਰਵ-ਅਨੁਮਾਨ ਮੁਤਾਬਕ, ਪੰਜਾਬ ਵਿੱਚ ਮੌਸਮ ਆਮ ਅਤੇ ਸਾਫ਼ ਰਹਿਣ ਦੀ ਉਮੀਦ ਹੈ। ਇਸ ਦੌਰਾਨ ਵਿਭਾਗ ਵੱਲੋਂ ਮੌਸਮ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਕੋਈ ਵਿਸ਼ੇਸ਼ ਚੇਤਾਵਨੀ (Alert) ਜਾਰੀ ਨਹੀਂ ਕੀਤੀ ਗਈ ਹੈ। ਲੋਕਾਂ ਨੂੰ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਖੁਸ਼ਕ ਮੌਸਮ ਦਾ ਸਾਹਮਣਾ ਕਰਨਾ ਪਵੇਗਾ।

ਪੱਛਮੀ ਗੜਬੜੀ ਕਾਰਨ ਮੀਂਹ ਪੈਣ ਦੀ ਸੰਭਾਵਨਾ

ਮੌਸਮ ਮਾਹਿਰਾਂ ਅਨੁਸਾਰ, 11 ਮਾਰਚ ਤੋਂ ਬਾਅਦ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋ ਸਕਦੀ ਹੈ। ਇਸ ਦੇ ਪ੍ਰਭਾਵ ਹੇਠ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਪੱਛਮੀ ਗੜਬੜੀ ਕਾਰਨ ਕੁਝ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਜੇਕਰ ਮੌਸਮ ਬਦਲਦਾ ਹੈ ਅਤੇ ਮੀਂਹ ਪੈਂਦਾ ਹੈ, ਤਾਂ ਦਿਨ ਦੇ ਤਾਪਮਾਨ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ ਅਤੇ ਹਵਾ ਵਿੱਚ ਹਲਕੀ ਠੰਢਕ ਮਹਿਸੂਸ ਹੋਵੇਗੀ।

ਫਿਲਹਾਲ, ਮੌਸਮ ਵਿਭਾਗ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ 11 ਮਾਰਚ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ।

 

Punjab News: ਕਬੱਡੀ ਖਿਡਾਰੀ ਦੀ ਸ਼ੱਕੀ ਹਲਾਤਾਂ ‘ਚ ਮੌਤ

 

 

ਕਬੱਡੀ ਖਿਡਾਰੀ ਦੀ ਸ਼ੱਕੀ ਹਲਾਤਾਂ ‘ਚ ਮੌਤ

ਪਿੰਡ ਉਦੋਵਾਲ ਦੇ ‘ਵੰਸ਼’ ਦੀ ਸ਼ੱਕੀ ਹਾਲਤ ਵਿੱਚ ਮੌਤ

ਜਲੰਧਰ, 9 March 2026-

ਜਲੰਧਰ ਦੇ ਪਿੰਡ ਉਦੋਵਾਲ ਵਿੱਚ ਇੱਕ ਕਬੱਡੀ ਖਿਡਾਰੀ ਵੰਸ਼ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ, ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਰਿਪੋਰਟਾਂ ਅਨੁਸਾਰ, ਵੰਸ਼ ਦੋ ਸਾਲ ਪਹਿਲਾਂ 12ਵੀਂ ਜਮਾਤ ਪਾਸ ਕਰ ਚੁੱਕਾ ਸੀ ਅਤੇ ਸਕੂਲ ਤੋਂ ਹੀ ਕਬੱਡੀ ਖੇਡ ਰਿਹਾ ਸੀ। ਉਸਨੇ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਉਹ ਘਰੋਂ ਨੇੜਲੇ ਪਿੰਡ ਬਾਲੋਕੀ ਖੇੜਾ ਰੋਡ ਦੀ ਯਾਤਰਾ ਲਈ ਨਿਕਲਿਆ ਸੀ, ਜਿੱਥੇ ਉਸਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ।

ਰਾਹਗੀਰਾਂ ਨੇ ਪਿੰਡ ਦੇ ਸਰਪੰਚ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਵਿੱਚ ਉਸਦੇ ਮਾਤਾ-ਪਿਤਾ, ਇੱਕ ਛੋਟਾ ਭਰਾ ਅਤੇ ਇੱਕ ਛੋਟੀ ਭੈਣ ਸ਼ਾਮਲ ਹਨ। ਪਰਿਵਾਰ ਨੇ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਅਤੇ ਅੰਤਿਮ ਸੰਸਕਾਰ ਕੀਤਾ।

ਪਿੰਡ ਦੇ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵੰਸ਼ ਇੱਕ ਚੰਗਾ ਖਿਡਾਰੀ ਸੀ ਅਤੇ ਉਸਨੇ ਕਈ ਕਬੱਡੀ ਟੂਰਨਾਮੈਂਟਾਂ ਵਿੱਚ ਸਕੂਲ ਦੀ ਨੁਮਾਇੰਦਗੀ ਕੀਤੀ ਸੀ।

ਉਸਨੇ ਅੱਗੇ ਕਿਹਾ ਕਿ ਸਕੂਲ ਛੱਡਣ ਤੋਂ ਬਾਅਦ, ਉਹ ਨਸ਼ਿਆਂ ਦਾ ਆਦੀ ਹੋ ਗਿਆ। ਪਿੰਡ ਵਿੱਚ ਨਸ਼ਿਆਂ ਨਾਲ ਸਬੰਧਤ ਮੌਤਾਂ ਦੇ ਪਹਿਲਾਂ ਮਾਮਲੇ ਸਾਹਮਣੇ ਆਏ ਹਨ। 17 ਫਰਵਰੀ ਨੂੰ, ਗੁਆਂਢੀ ਜਸਦੀਪ ਸਿੰਘ ਜੱਸਾ ਦੀ ਵੀ ਸ਼ੱਕੀ ਓਵਰਡੋਜ਼ ਕਾਰਨ ਮੌਤ ਹੋ ਗਈ, ਜਿਸਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਗਈ। Jagbani

 

ਮਾਈਨਿੰਗ ਦੇ ਪੈਸੇ ਕਿੱਥੇ ਗਏ?- ਬਾਜਵਾ ਨੇ ਦੱਸਿਆ ਖ਼ਜ਼ਾਨੇ ਦਾ ਗੁਪਤ ਟਿਕਾਣਾ

 

ਮਾਈਨਿੰਗ ਦੇ ਪੈਸੇ ਕਿੱਥੇ ਗਏ?- ਬਾਜਵਾ ਨੇ ਦੱਸਿਆ ਖ਼ਜ਼ਾਨੇ ਦਾ ਗੁਪਤ ਟਿਕਾਣਾ

ਚੰਡੀਗੜ੍ਹ 9 ਮਾਰਚ 2026:

ਪੰਜਾਬ ਵਿਧਾਨ ਸਭਾ ਵਿੱਚ ਬੋਲਣ ਤੋਂ ਬਾਅਦ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਖ਼ਜ਼ਾਨੇ ਦੀ ਹਾਲਤ ‘ਤੇ ਬੋਲਦਿਆਂ ਮਾਈਨਿੰਗ ਤੋਂ ਹੋਣ ਵਾਲੀ ਕਮਾਈ ‘ਤੇ ਵੱਡਾ ਸਵਾਲ ਖੜ੍ਹਾ ਕੀਤਾ।

ਉਨ੍ਹਾਂ ਕਿਹਾ ਕਿ “ਮਾਈਨਿੰਗ ਦਾ ਪੈਸਾ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਨਹੀਂ ਆਇਆ। ਇਹ ਪੈਸਾ ਜਾਂ ਤਾਂ ਕੇਜਰੀਵਾਲ ਦੇ ਖ਼ਜ਼ਾਨੇ ਵਿੱਚ ਗਿਆ ਹੈ, ਜਾਂ ਮਾਨ ਦੇ ਖ਼ਜ਼ਾਨੇ ਵਿੱਚ ਜਾਂ ਚੀਮੇ ਦੇ ਖ਼ਜ਼ਾਨੇ ਵਿੱਚ। ਇਨ੍ਹਾਂ ਦੇ ਬੁਲਾਰੇ (Spokesman) ਦੱਸਣ ਕਿ ਆਖ਼ਰ ਪੰਜਾਬ ਦਾ ਪੈਸਾ ਗਿਆ ਕਿੱਥੇ?”

ਬਾਜਵਾ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੀਆਂ ਸੂਬਾਈ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਲਾਠੀਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਅਤੇ ਹਰ ਵਰਗ ਅੱਜ ਸੜਕਾਂ ‘ਤੇ ਕੁੱਟਿਆ ਜਾ ਰਿਹਾ ਹੈ।

ਬਾਜਵਾ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੀ ਰਿਹਾਈ ‘ਤੇ ਸਵਾਲ ਚੁੱਕਦਿਆਂ ਇਸ ਨੂੰ ਸਿਆਸੀ ਸੈਟਿੰਗ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਭ ਬੀਜੇਪੀ ਨਾਲ ਮਿਲੀਭੁਗਤ ਸਦਕਾ ਹੋਇਆ ਹੈ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਇੰਡੋ-ਅਮਰੀਕਨ ਸੰਧੀ (Treaty) ਦੇ ਖ਼ਿਲਾਫ਼ ਪੰਜਾਬ ਸਰਕਾਰ ਦਿੱਲੀ ਤੱਕ ਕਿਸਾਨਾਂ ਦੀ ਆਵਾਜ਼ ਚੁੱਕਣ ਵਿੱਚ ਨਾਕਾਮ ਰਹੀ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ‘ਤੇ ਹੋਏ ਪੁਲਿਸ ਐਕਸ਼ਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ “ਪੰਜਾਬ ਯੂਨੀਵਰਸਿਟੀ ਦੇ ਬੱਚਿਆਂ ‘ਤੇ ਲਾਠੀਚਾਰਜ ਹੋਇਆ, ਨੌਜਵਾਨਾਂ ਦੀਆਂ ਦਸਤਾਰਾਂ ਲੱਥੀਆਂ। ਇਹ ਬਹੁਤ ਹੀ ਸ਼ਰਮਨਾਕ ਹੈ।

 

ਮੈਂ ਹੁਣ AI ਨਾਲ ਬਹਿਸ ਕਰਦਾ ਹਾਂ, ਪਰ ਓਹ ਵੀ ਹਾਰ ਗਈ- ਭਗਵੰਤ ਮਾਨ ਦਾ ਵਿਧਾਨ ਸਭਾ ‘ਚ ਵੱਡਾ ਬਿਆਨ

 

AI ਨਾਲ ਮੁਕਾਬਲੇ ਲਈ ਦਿਮਾਗ਼ ‘ਸ਼ਾਰਪ’ ਕਰਨੇ ਪੈਣਗੇ: CM ਭਗਵੰਤ ਮਾਨ ਨੇ ਵਿਧਾਨ ਸਭਾ ‘ਚ ਤਕਨਾਲੋਜੀ ਅਤੇ ਮਨੁੱਖੀ ਬੁੱਧੀ ‘ਤੇ ਦਿੱਤਾ ਵੱਡਾ ਬਿਆਨ

“ਮੈਂ AI ਨਾਲ ਬਹਿਸ ਕਰਦਾ ਹਾਂ, ਇੱਕ ਮੋੜ ‘ਤੇ ਆ ਕੇ ਉਹ ਵੀ ਹਾਰ ਮੰਨ ਲੈਂਦਾ ਹੈ”; ਅਧਿਆਪਕਾਂ ਨੂੰ ਹਾਈ-ਟੈਕ ਬਣਾਉਣ ‘ਤੇ ਦਿੱਤਾ ਜ਼ੋਰ

Punjab Network

ਚੰਡੀਗੜ੍ਹ 9 ਮਾਰਚ 2026: ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਧੁਨਿਕ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਬਾਰੇ ਬੋਲਦਿਆਂ ਇੱਕ ਬੇਹੱਦ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਮੁਕਾਬਲਾ ਸਿਰਫ਼ ਇਨਸਾਨੀ ਦਿਮਾਗ਼ਾਂ ਵਿੱਚ ਨਹੀਂ, ਸਗੋਂ ਕੰਪਿਊਟਰ ਅਤੇ ਮਸ਼ੀਨਾਂ ਨਾਲ ਹੋ ਗਿਆ ਹੈ, ਜਿਸ ਲਈ ਸਾਨੂੰ ਆਪਣੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧੇਰੇ ਨਿਪੁੰਨ ਬਣਾਉਣਾ ਪਵੇਗਾ।

ਮੁੱਖ ਮੰਤਰੀ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਅਕਸਰ AI ਟੂਲਸ (Google Gemini, Bing, ChatGPT) ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ “ਮੈਂ AI ਨੂੰ ਕਾਫ਼ੀ ਫਾਲੋ ਕਰਦਾ ਹਾਂ ਅਤੇ ਉਸ ਨਾਲ ਬਹਿਸ ਵੀ ਕਰਦਾ ਹਾਂ। ਤੁਸੀਂ ਚਾਹੇ ਜੈਮਿਨੀ (Gemini) ‘ਤੇ ਜਾਓ ਜਾਂ ChatGPT ‘ਤੇ, ਉਹ ਹਰ ਸਵਾਲ ਦਾ ਜਵਾਬ ਦਿੰਦਾ ਹੈ। ਪਰ ਜਦੋਂ ਮੈਂ ਲਗਾਤਾਰ ਸਵਾਲ ਪੁੱਛੀ ਗਿਆ, ਤਾਂ ਇੱਕ ਥਾਂ ‘ਤੇ ਆ ਕੇ ਉਸਨੇ ਕਹਿ ਦਿੱਤਾ—’ਮੈਂ’ਤੁਸੀਂ ਇੱਕ ਮਸ਼ੀਨ ਹਾਂ’। ਉਦੋਂ ਮੈਂ ਕਿਹਾ ਕਿ ਇਹਦਾ ਮਤਲਬ ਤੂੰ ਹਾਰ ਸਕਦਾ ਹੈਂ। ਜੇ ਅਸੀਂ ਆਪਣੇ ਦਿਮਾਗ਼ਾਂ ਨੂੰ ‘ਸ਼ਾਰਪ’ ਕਰ ਲਈਏ, ਤਾਂ ਅਸੀਂ AI ਦਾ ਮੁਕਾਬਲਾ ਕਰ ਸਕਦੇ ਹਾਂ।”

ਅਸਲੀ ਹੁਨਰ ਦੀ ਹੋਵੇਗੀ ਕਦਰ

AI ਕਾਰਨ ਨੌਕਰੀਆਂ ਖ਼ਤਮ ਹੋਣ ਦੇ ਡਰ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇੱਕ ਭਰਮ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਕੀਲ ਜਾਂ ਡਾਕਟਰ ਵਿਹਲੇ ਨਹੀਂ ਹੋਣਗੇ, ਸਗੋਂ ਸਿਰਫ਼ ਉਹ ਲੋਕ ਹੀ ਟਿਕਣਗੇ ਜੋ ‘ਅਸਲੀ’ ਨੇ ਅਤੇ ਆਪਣੇ ਕੰਮ ਵਿੱਚ ਮਾਹਿਰ ਨੇ। ਸਾਇੰਸ ਜੋ ਮਰਜ਼ੀ ਕਰ ਲਵੇ, ਪਰ ਜੋ ਢਾਂਚਾ ਪਰਮਾਤਮਾ ਨੇ ਬਣਾਇਆ ਹੈ, ਮਸ਼ੀਨਾਂ ਕਦੇ ਵੀ ਉਸਦੀ ਰੀਸ ਨਹੀਂ ਕਰ ਸਕਦੀਆਂ।

ਅਧਿਆਪਕਾਂ ਨੂੰ ਸ਼ਾਰਪ ਕਰਨ ਦੀ ਲੋੜ

ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ AI ਦੇ ਜ਼ਮਾਨੇ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਹੈ, ਤਾਂ ਸਭ ਤੋਂ ਪਹਿਲਾਂ ਅਧਿਆਪਕਾਂ ਦੇ ਦਿਮਾਗ਼ ‘ਸ਼ਾਰਪ’ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਜਦੋਂ ਪੜ੍ਹਾਉਣ ਵਾਲੇ ਉਸ ਪੱਧਰ ਦੇ ਹੋਣਗੇ, ਉਦੋਂ ਹੀ ਬੱਚਿਆਂ ਨੂੰ ਆਧੁਨਿਕ ਪੱਧਰ ਦੀ ਪੜ੍ਹਾਈ ਮਿਲ ਸਕੇਗੀ।

 

Breaking: ਹਾਈਕੋਰਟ ਵੱਲੋਂ ਕੇਜਰੀਵਾਲ, ਸਿਸੋਦੀਆ ਸਮੇਤ 20 ਲੋਕਾਂ ਨੂੰ ਨੋਟਿਸ ਜਾਰੀ! ਸ਼ਰਾਬ ਘੁਟਾਲਾ ਮਾਮਲੇ ‘ਚ ਹੋਈ ਕਾਰਵਾਈ

 

Breaking: ਹਾਈਕੋਰਟ ਵੱਲੋਂ ਕੇਜਰੀਵਾਲ, ਸਿਸੋਦੀਆ ਸਮੇਤ 20 ਲੋਕਾਂ ਨੂੰ ਨੋਟਿਸ ਜਾਰੀ! ਸ਼ਰਾਬ ਘੁਟਾਲਾ ਮਾਮਲੇ ‘ਚ ਹੋਈ ਕਾਰਵਾਈ

CBI ਦੀ ਪਟੀਸ਼ਨ ‘ਤੇ ਸੁਣਵਾਈ, ਹੇਠਲੀ ਅਦਾਲਤ ਵੱਲੋਂ ਦੋਸ਼ਮੁਕਤ ਕਰਨ ਦੇ ਫੈਸਲੇ ਨੂੰ ਦਿੱਤੀ ਚੁਣੌਤੀ; ਜਾਂਚ ਅਧਿਕਾਰੀਆਂ ‘ਤੇ ਕੀਤੀਆਂ ਟਿੱਪਣੀਆਂ ‘ਤੇ ਲੱਗੀ ਰੋਕ

ਨਵੀਂ ਦਿੱਲੀ 9 ਮਾਰਚ 2026- ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅੱਜ ਇੱਕ ਨਵਾਂ ਮੋੜ ਆਇਆ ਹੈ। ਦਿੱਲੀ ਹਾਈਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਕੇ. ਕਵਿਤਾ ਸਮੇਤ ਉਨ੍ਹਾਂ ਸਾਰੇ 20 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਨੂੰ ਹੇਠਲੀ ਅਦਾਲਤ ਨੇ ਪਿਛਲੇ ਦਿਨੀਂ ਦੋਸ਼ਮੁਕਤ (Discharge) ਕਰ ਦਿੱਤਾ ਸੀ।

ਅਦਾਲਤ ਨੇ ਰਾਊਜ਼ ਐਵੇਨਿਊ ਕੋਰਟ ਵੱਲੋਂ ਸੀਬੀਆਈ (CBI) ਵਿਰੁੱਧ ਕੀਤੀਆਂ ਸਖ਼ਤ ਟਿੱਪਣੀਆਂ ‘ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਮਾਰਚ ਨੂੰ ਹੋਵੇਗੀ।

CBI ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ (SG) ਤੁਸ਼ਾਰ ਮਹਿਤਾ ਨੇ ਅਦਾਲਤ ਵਿੱਚ ਜ਼ੋਰਦਾਰ ਦਲੀਲਾਂ ਦਿੱਤੀਆਂ। ਉਨ੍ਹਾਂ ਕਿਹਾ, “ਇਹ ਦੇਸ਼ ਦੀ ਰਾਜਧਾਨੀ ਦੇ ਇਤਿਹਾਸ ਦੇ ਸਭ ਤੋਂ ਵੱਡੇ ਘੁਟਾਲਿਆਂ ਵਿੱਚੋਂ ਇੱਕ ਹੈ। ਜਾਂਚ ਵਿਗਿਆਨਕ ਤਰੀਕੇ ਨਾਲ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਹਰ ਪਹਿਲੂ ਨੂੰ ਸਾਬਤ ਕੀਤਾ ਗਿਆ ਹੈ।” ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਰਿਸ਼ਵਤ ਦੀ ਰਕਮ ਕਈ ਕਿਸ਼ਤਾਂ ਵਿੱਚ ਹਵਾਲਾ ਰਾਹੀਂ ਟ੍ਰਾਂਸਫਰ ਕੀਤੀ ਗਈ ਸੀ।

ਤੁਸ਼ਾਰ ਮਹਿਤਾ ਨੇ ਦੱਸਿਆ ਕਿ, ਫਾਇਦੇ ਪਹੁੰਚਾਉਣ ਬਦਲੇ 19 ਕਰੋੜ ਤੋਂ ਲੈ ਕੇ 100 ਕਰੋੜ ਤੱਕ ਦੀ ਰਿਸ਼ਵਤ ਦਿੱਤੀ ਗਈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 44.50 ਕਰੋੜ ਰੁਪਏ ਹਵਾਲਾ ਰਾਹੀਂ ਪਾਰਟੀ ਦੇ ਗੋਆ ਚੋਣ ਫੰਡ ਲਈ ਭੇਜੇ ਗਏ ਸਨ। ਕੁੱਲ 164 ਬਿਆਨ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਸਾਜ਼ਿਸ਼ ਕਿਵੇਂ ਰਚੀ ਗਈ ਅਤੇ ਰਿਸ਼ਵਤ ਕਿਸ-ਕਿਸ ਨੂੰ ਦਿੱਤੀ ਗਈ।

ਸਬੂਤ ਨਸ਼ਟ ਕਰਨ ਅਤੇ ਵਟਸਐਪ ਚੈਟ ਦਾ ਜ਼ਿਕਰ/ਹਾਈਕੋਰਟ ਦੀ ਅਹਿਮ ਟਿੱਪਣੀ

SG ਨੇ ਦੱਸਿਆ ਕਿ ਉਨ੍ਹਾਂ ਕੋਲ ਈ-ਮੇਲ ਅਤੇ ਵਟਸਐਪ ਚੈਟ ਵਰਗੇ ਪੁਖ਼ਤਾ ਸਬੂਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਦੌਰਾਨ 170 ਮੋਬਾਈਲ ਫ਼ੋਨ ਨਸ਼ਟ ਕੀਤੇ ਗਏ ਤਾਂ ਜੋ ਸਬੂਤ ਮਿਟਾਏ ਜਾ ਸਕਣ। ਉਨ੍ਹਾਂ ਕਿਹਾ ਕਿ ਹੇਠਲੀ ਅਦਾਲਤ ਨੇ ਮੋਬਾਈਲ ਫ਼ੋਨਾਂ ਵਿੱਚੋਂ ਮਿਲੇ ਸਬੂਤਾਂ ਅਤੇ ਹੋਟਲ ਰਿਕਾਰਡਾਂ ਨੂੰ ਨਜ਼ਰਅੰਦਾਜ਼ ਕਰਕੇ ਜਲਦਬਾਜ਼ੀ ਵਿੱਚ ਫੈਸਲਾ ਸੁਣਾਇਆ ਹੈ।

ਹਾਈਕੋਰਟ ਨੇ ਨੋਟ ਕੀਤਾ ਕਿ ਇਸਤਗਾਸਾ ਪੱਖ (Prosecution) ਵੱਲੋਂ ਪੇਸ਼ ਕੀਤੇ ਗਏ ਕਈ ਸਬੂਤਾਂ ਨੂੰ ਹੇਠਲੀ ਅਦਾਲਤ ਦੇ ਹੁਕਮਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਇਸ ਪਟੀਸ਼ਨ ਦਾ ਫੈਸਲਾ ਨਹੀਂ ਹੁੰਦਾ, ਉਦੋਂ ਤੱਕ, ਟ੍ਰਾਇਲ ਕੋਰਟ ਨੂੰ ਈਡੀ (ED) ਨਾਲ ਜੁੜੇ ਕੇਸ ਦੀ ਸੁਣਵਾਈ ਟਾਲਣ ਲਈ ਕਿਹਾ ਜਾਵੇਗਾ। ਜਾਂਚ CBI ਅਧਿਕਾਰੀਆਂ ਵਿਰੁੱਧ ਕੀਤੀਆਂ ਟਿੱਪਣੀਆਂ ‘ਤੇ ਰੋਕ ਲਾਗੂ ਰਹੇਗੀ। ndtv