ਮੰਗਲਵਾਰ, ਅਪ੍ਰੈਲ 28, 2026
Home Blog Page 125

ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਨੇ ਖੋਲ੍ਹਿਆ ਮਾਨ ਸਰਕਾਰ ਖਿਲਾਫ਼ ਮੋਰਚਾ, ਮੰਤਰੀ ਈਟੀਓ ਦੇ ਘਰ ਅੱਗੇ ਕੀਤਾ ਪਿੱਟ ਸਿਆਪਾ

 

ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਨੇ ਖੋਲ੍ਹਿਆ ਮਾਨ ਸਰਕਾਰ ਖਿਲਾਫ਼ ਮੋਰਚਾ, ਮੰਤਰੀ ਈਟੀਓ ਦੇ ਘਰ ਅੱਗੇ ਕੀਤਾ ਪਿੱਟ ਸਿਆਪਾ

ਬਜਟ ਸੈਸ਼ਨ ਤੋਂ ਪਹਿਲਾਂ ਮਾਣ-ਭੱਤਾ ਦੁੱਗਣਾ ਕਰਨ ਲਈ ਸਰਕਾਰ ਨੂੰ ਦਿੱਤੀ ਚੇਤਾਵਨੀ; 6 ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਦੀ ਲੜੀ ਤਹਿਤ ਅੰਮ੍ਰਿਤਸਰ ‘ਚ ਗਰਜੀਆਂ ਵਰਕਰਾਂ

ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ…

ਭਗਵੰਤ ਮਾਨ ਸਰਕਾਰ ‘ਤੇ ਮਾਣ ਭੱਤਾ ਵਰਕਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਇਲਜ਼ਾਮ…

ਅੰਮ੍ਰਿਤਸਰ, 1 ਮਾਰਚ 2026-

ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ‘ਤੇ ਅੱਜ ਅੰਮ੍ਰਿਤਸਰ ਅਤੇ ਤਰਨਤਾਰਨ ਦੀਆਂ ਸੈਂਕੜੇ ਆਸ਼ਾ ਵਰਕਰਾਂ, ਫੈਸਿਲੀਟੇਟਰਾਂ ਅਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ।

ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਮਾਨ ਅਤੇ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਆਗੂ ਮਮਤਾ ਸ਼ਰਮਾਂ ਦੀ ਅਗਵਾਈ ਹੇਠ ਕੀਤੀ ਗਈ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਰਬਜੀਤ ਕੌਰ ਛੱਜਲਵੱਡੀ, ਹਰਜਿੰਦਰ ਕੌਰ ਗਹਿਰੀ, ਰਜਿੰਦਰ ਕੌਰ ਤਰਨਤਾਰਨ ਅਤੇ ਰਾਜ ਕੌਰ ਤਰਨਤਾਰਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਵਰਕਰਾਂ ਨੂੰ ਦਿੱਤੇ ਜਾ ਰਹੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਮਾਣ ਭੱਤਾ ਵਰਕਰਾਂ ਨਾਲ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਮੁਕਰ ਗਈ ਹੈ ਅਤੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਵਰਕਰਾਂ ਦੇ ਨਿਗੂਣੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ ਅਤੇ ਪਰਿਵਾਰਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਹੈ।

ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਕੰਵਰਦੀਪ ਸਿੰਘ ਤਰਨਤਾਰਨ, ਸੁਖਰਾਜ ਸਿੰਘ ਸਰਕਾਰੀਆ ਅਤੇ ਅਮਰਜੀਤ ਸਿੰਘ ਭੱਲਾ ਨੇ ਕਿਹਾ ਕਿ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਅਨੁਸਾਰ ਤਨਖਾਹਾਂ ਨਾ ਦੇਣ, ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਸੇਵਾ ਮੁਕਤੀ ਮੌਕੇ ਘਰਾਂ ਨੂੰ ਖਾਲੀ ਤੋਰਨ ਅਤੇ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਨਾ ਦੇਣ ਕਾਰਨ ਪੰਜਾਬ ਭਰ ਦੀਆਂ ਮਾਣ ਭੱਤਾ ਵਰਕਰਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਅੰਦਰ 6 ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਸਰਕਾਰ ਨੂੰ 6 ਮਾਰਚ ਤੋਂ ਸ਼ੁਰੂ ਹੋ ਰਹੇ ਬੱਜਟ ਸ਼ੈਸ਼ਨ ਵਿੱਚ ਮਾਣ ਭੱਤਾ ਵਰਕਰਾਂ ਦੇ ਮਾਣ ਭੱਤੇ ਨੂੰ ਦੁੱਗਣਾ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।

ਇਸ ਰੈਲੀ ਵਿੱਚ ਰਣਜੀਤ ਦੁਲਾਰੀ, ਹਰਜਿੰਦਰ ਕੌਰ ਤਰਨਤਾਰਨ, ਜਸਵਿੰਦਰ ਕੌਰ ਮਹਿਤਾ, ਮਨਜੀਤ ਕੌਰ ਢਪੱਈਆਂ, ਪਰਮਜੀਤ ਕੌਰ ਵੈਰੋਵਾਲ, ਗੁਰਵੰਤ ਕੌਰ ਲੋਪੋਕੇ, ਹਰਜੀਤ ਕੌਰ ਚੋਹਲਾ, ਖੁਸ਼ਬੂ ਗੋਪਾਲ ਨਗਰ, ਸੁਖਵਿੰਦਰ ਕੌਰ ਸੁਰਸਿੰਘ, ਬਲਜਿੰਦਰ ਕੌਰ ਵੇਰਕਾ, ਕੰਵਲਜੀਤ ਕੌਰ ਲਸ਼ਕਰੀ ਨੰਗਲ, ਵੀਰਪਾਲ ਕੌਰ, ਕੁਲਬੀਰ ਕੌਰ ਰਮਦਾਸ, ਰਾਜ ਕੌਰ ਨਵਾਂ ਪਿੰਡ, ਸੁਖਜਿੰਦਰ ਕੌਰ ਛੱਜਲਵੱਡੀ ਅਤੇ ਪਰਮਜੀਤ ਕੌਰ ਲਹਿਰਕਾ ਮੰਗ ਕੀਤੀ ਕਿ ਬੱਜਟ ਸ਼ੈਸ਼ਨ ਵਿੱਚ ਮਾਣ ਭੱਤਾ ਵਰਕਰਾਂ ਦੇ ਭੱਤਿਆਂ ਨੂੰ ਤੁਰੰਤ ਦੁੱਗਣਾ ਕਰਕੇ ਪਿਛਲੇ ਚਾਰ ਸਾਲਾਂ ਦੇ ਬਕਾਏ ਦੇਣ ਦਾ ਐਲਾਨ ਕੀਤਾ ਜਾਵੇ, ਸਮੂਹ ਮਾਣ ਭੱਤਾ ਵਰਕਰਾਂ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ ਅਤੇ ਸੇਵਾ ਮੁਕਤੀ ‘ਤੇ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਨੂੰ 5 ਲੱਖ ਦੀ ਗਰੈਚੁਟੀ ਸਮੇਤ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ।

 

ਸ਼ਹੀਦ ਭਗਤ ਸਿੰਘ ਦੇ ਫਿਰੋਜ਼ਪੁਰ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਬਣਾਵੇ ਸਰਕਾਰ: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ

 

ਸ਼ਹੀਦ ਭਗਤ ਸਿੰਘ ਦੇ ਫਿਰੋਜ਼ਪੁਰ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬਰੇਰੀ ਬਣਾਵੇ ਸਰਕਾਰ: ਇਨਕਲਾਬੀ ਵਿਰਾਸਤ ਪ੍ਰਚਾਰ ਮੰਚ

“ਆਪ” ਸਰਕਾਰ ‘ਤੇ ਨਿਸ਼ਾਨਾ: ਸਹੁੰ ਚੁੱਕਣ ਲਈ ਖਟਕੜ ਕਲਾਂ ਗਏ, ਪਰ ਇਨਕਲਾਬੀ ਵਿਰਾਸਤ ਦੀ ਸਾਰ ਨਹੀਂ ਲਈ: ਬਲਬੀਰ ਲੌਂਗੋਵਾਲ

ਸੰਗਰੂਰ, 1 ਮਾਰਚ 2026-

ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਸੂਬਾ ਜਨਰਲ ਸਕੱਤਰ ਤੇ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਸਰਕਾਰ ਦੁਆਰਾ ਭਗਤ ਸਿੰਘ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦੇ ਫਿਰੋਜ਼ਪੁਰ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਬਦਲਿਆ ਜਾਵੇ।

ਇਹ ਉਹ ਗੁਪਤ ਟਿਕਾਣਾ ਹੈ ਜਿੱਥੇ ਭਗਤ ਸਿੰਘ ਤੇ ਉਸਦੇ ਸਾਥੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਰਗਰਮੀਆਂ ਕਰਦੇ ਰਹੇ। ਭਗਤ ਸਿੰਘ ਨੇ ਇੱਥੇ ਆਪਣੀ ਇਨਕਲਾਬੀ ਪਾਰਟੀ ਦੀਆਂ ਲੋੜਾਂ ਮੁਤਾਬਕ ਕੇਸ ਤੇ ਦਾਹੜੀ ਕਟਵਾਏ ਸਨ। ਉਹ ਇੱਥੇ ਸਾਂਡਰਸ ਕ਼ਤਲ ਕਾਂਡ ਤੋਂ ਬਾਅਦ ਨਿਸ਼ਾਨੇਬਾਜ਼ੀ ਕਰਦੇ ਰਹੇ ਸਨ।

ਇਸ ਗੁਪਤ ਟਿਕਾਣੇ ਸੰਬੰਧੀ ਖੋਜ ਤੋਂ ਬਾਅਦ ਸਰਕਾਰ ਨੇ ਸਾਲ 2015 ਵਿੱਚ ਇਸ ਨੂੰ ਸੁਰੱਖਿਅਤ ਇਮਾਰਤ ਘੋਸ਼ਿਤ ਕਰ ਦਿੱਤਾ ਸੀ ਪਰ ਇਸ ਨੂੰ ਕਬਜ਼ੇ ਵਿਚ ਲੈ ਕੇ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਨਹੀਂ ਬਦਲਿਆ। ਇਹ ਗੁਪਤ ਟਿਕਾਣਾ ਕ੍ਰਾਂਤੀਕਾਰੀ ਗਯਾ ਪ੍ਰਸ਼ਾਦ ਨੇ ਲਿਆ ਸੀ। ਹੇਠਾਂ ਉਹਨਾਂ ਨੇ ਦਵਾਖਾਨਾ ਖੋਲ੍ਹਿਆ ਤੇ ਉੱਤੇ ਰਿਹਾਇਸ਼ ਰੱਖੀ ਸੀ।

ਇਹ ਇਥੇ ਬੰਬ ਬਣਾਉਣ ਦਾ ਸਮਾਨ ਇਕੱਠਾ ਕਰਦੇ ਰਹੇ ਸਨ। ਆਮ ਆਦਮੀ ਪਾਰਟੀ ਦੀ ਸਰਕਾਰ, ਜਿਹੜੀ ਆਪਣੇ ਆਪ ਨੂੰ ਭਗਤ ਸਿੰਘ ਦੀ ਅਖੌਤੀ ਵਾਰਿਸ ਕਹਾਉਂਦੀ ਹੈ, ਨੇ ਸਹੁੰ ਚੁੱਕ ਸਮਾਗਮ ਵੀ ਖਟਕੜ ਕਲਾਂ ਕੀਤਾ ਸੀ ਪ੍ਰੰਤੂ ਇਸ ਟਿਕਾਣੇ ਸਬੰਧੀ ਅੱਜ ਤੱਕ ਕੁਝ ਨਹੀਂ ਕੀਤਾ।

ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ,ਵਿੱਤ ਸਕੱਤਰ ਲਾਭ ਛਾਜਲਾ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਮੰਗ ਕੀਤੀ ਕਿ ਸਰਕਾਰ ਇਸ ਸਬੰਧੀ ਸੁਹਿਰਦਤਾ ਦਿਖਾਵੇ ਅਤੇ ਇਨਕਲਾਬੀ ਵਿਰਾਸਤ ਨੂੰ ਲੋਕਾਂ ਵਿੱਚ ਦੇਸ ਭਗਤੀ ਦਾ ਜਜ਼ਬਾ ਪੈਦਾ ਕਰਨ ਅਤੇ ਸਿੱਖਿਅਤ ਕਰਨ ਲਈ ਵਰਤੋਂ ਵਿੱਚ ਲਿਆਵੇ।

 

ਵੱਡੀ ਖ਼ਬਰ: ਕਰਾਚੀ ‘ਚ ਅਮਰੀਕੀ ਕੌਂਸਲੇਟ ਦੀ ਭੰਨਤੋੜ, 8 ਲੋਕਾਂ ਦੀ ਮੌਤ (ਵੇਖੋ ਵੀਡੀਓ)

 

ਵੱਡੀ ਖ਼ਬਰ: ਕਰਾਚੀ ‘ਚ ਹਿੰਸਕ ਪ੍ਰਦਰਸ਼ਨ; ਅਮਰੀਕੀ ਕੌਂਸਲੇਟ ‘ਚ ਤੋੜਫੋੜ, 8 ਲੋਕਾਂ ਦੀ ਮੌਤ

Punjab Network

ਕਰਾਚੀ 1 ਮਾਰਚ 2026: ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ।

ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿੱਚ ਅਮਰੀਕੀ ਕੌਂਸਲੇਟ (US Consulate) ਦੇ ਬਾਹਰ ਇਕੱਠੇ ਹੋਏ ਅਤੇ ਅਮਰੀਕਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਦੌਰਾਨ ਸਥਿਤੀ ਬਹੁਤ ਤਣਾਅਪੂਰਨ ਹੋ ਗਈ। ਜਾਣਕਾਰੀ ਅਨੁਸਾਰ ‘ਮਾਈ ਕੋਲਾਚੀ’ ਤੋਂ ‘ਸੁਲਤਾਨਾਬਾਦ’ ਜਾਣ ਅਤੇ ਆਉਣ ਵਾਲੇ ਦੋਵੇਂ ਰਸਤੇ ਬਲਾਕ ਕਰ ਦਿੱਤੇ ਗਏ।

ਕੁਝ ਪ੍ਰਦਰਸ਼ਨਕਾਰੀ ਕਥਿਤ ਤੌਰ ‘ਤੇ ਅਮਰੀਕੀ ਕੌਂਸਲੇਟ ਦੇ ਅੰਦਰ ਦਾਖਲ ਹੋ ਗਏ ਅਤੇ ਉੱਥੇ ਤੋੜਫੋੜ ਕੀਤੀ। ਇਸ ਹਿੰਸਾ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਹੈ।

ਪੁਲਿਸ ਦੀ ਕਾਰਵਾਈ ਅਤੇ ਸਥਿਤੀ

ਪਾਕਿਸਤਾਨੀ ਨਿਊਜ਼ ਚੈਨਲ ‘ਸਮਾ ਟੀਵੀ’ ਦੀ ਰਿਪੋਰਟ ਮੁਤਾਬਕ ਹਾਲਾਤ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਅੱਥੂ ਗੈਸ ਦੇ ਗੋਲੇ ਛੱਡੇ ਅਤੇ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ।

ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਫਿਲਹਾਲ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪੂਰੇ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੀਆਂ ਹਨ।

ਮੱਧ-ਪੂਰਬ ਦੇ ਤਣਾਅ ਦਾ ਅਸਰ

ਮੱਧ-ਪੂਰਬ (Middle East) ਵਿੱਚ ਜਾਰੀ ਤਣਾਅ, ਖਾਸ ਕਰਕੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦੇ ਟਕਰਾਅ ਦਾ ਅਸਰ ਹੁਣ ਦੱਖਣੀ ਏਸ਼ੀਆ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ।

ਅਜਿਹੇ ਵਿਰੋਧ ਪ੍ਰਦਰਸ਼ਨ ਕਈ ਪੱਧਰਾਂ ‘ਤੇ ਪ੍ਰਭਾਵ ਪਾ ਸਕਦੇ ਹਨ। ਦੂਤਾਵਾਸਾਂ ‘ਤੇ ਹਮਲੇ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਕਿਉਂਕਿ ਇਹ ਕਿਸੇ ਵੀ ਦੇਸ਼ ਦੀ ਅਧਿਕਾਰਤ ਮੌਜੂਦਗੀ ਦਾ ਪ੍ਰਤੀਕ ਹੁੰਦੇ ਹਨ।

ਅਜਿਹੇ ਹਾਲਾਤ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਪੈਦਾ ਕਰਦੇ ਹਨ। ਕੌਮਾਂਤਰੀ ਮਿਸ਼ਨਾਂ ਅਤੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ, ਜਿਸ ਦੀ ਪ੍ਰਤੀਕਿਰਿਆ ਵਿਸ਼ਵ ਪੱਧਰ ‘ਤੇ ਦੇਖਣ ਨੂੰ ਮਿਲ ਸਕਦੀ ਹੈ।

ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦਾ ਪ੍ਰਤੱਖ ਪ੍ਰਭਾਵ

ਮੱਧ ਪੂਰਬ ਵਿੱਚ ਚੱਲ ਰਹੇ ਤਣਾਅ, ਖਾਸ ਕਰਕੇ ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧਦਾ ਟਕਰਾਅ, ਹੁਣ ਦੱਖਣੀ ਏਸ਼ੀਆ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਅਜਿਹੇ ਵਿਰੋਧ ਪ੍ਰਦਰਸ਼ਨਾਂ ਦੇ ਕਈ ਪ੍ਰਭਾਵ ਹੋ ਸਕਦੇ ਹਨ।

ਪਹਿਲਾਂ, ਇਹ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਨੂੰ ਪ੍ਰਭਾਵਤ ਕਰ ਸਕਦੇ ਹਨ, ਕਿਉਂਕਿ ਦੂਤਾਵਾਸ ਅਤੇ ਕੌਂਸਲੇਟ ਕਿਸੇ ਦੇਸ਼ ਦੀ ਅਧਿਕਾਰਤ ਮੌਜੂਦਗੀ ਦਾ ਪ੍ਰਤੀਕ ਹਨ।

ਦੂਜਾ, ਅਜਿਹੀਆਂ ਸਥਿਤੀਆਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਗੁੰਝਲਦਾਰ ਬਣਾ ਸਕਦੀਆਂ ਹਨ। ਸਥਾਨਕ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਾਧੂ ਸਰੋਤ ਤਾਇਨਾਤ ਕਰਨ ਦੀ ਜ਼ਰੂਰਤ ਹੋਏਗੀ।

ਤੀਜਾ, ਅੰਤਰਰਾਸ਼ਟਰੀ ਮਿਸ਼ਨਾਂ ਅਤੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਜਾਣਗੀਆਂ, ਜਿਸ ਨਾਲ ਵਿਸ਼ਵਵਿਆਪੀ ਪ੍ਰਤੀਕਿਰਿਆ ਹੋ ਸਕਦੀ ਹੈ।

 

Big News: ਪੰਜਾਬ ‘ਚ ਭਲਕੇ ਘੇਰੀਆਂ ਜਾਣਗੀਆਂ ਮੰਤਰੀਆਂ ਦੀਆਂ ਰਿਹਾਇਸ਼ਾਂ; ਜ਼ਬਰੀ ਥੋਪੇ TET ਅਤੇ ਤਨਖਾਹ ਕਟੌਤੀ ਵਿਰੁੱਧ ਅਧਿਆਪਕਾਂ ਦਾ ਵੱਡਾ ਐਲਾਨ

 

ਸਰਵ-ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਮੌਕੇ ਵੱਡੇ ਪੱਧਰ ‘ਤੇ ਤਨਖਾਹ ਕਟੌਤੀ ਕਰਨ ਦੀ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਰਕਾਰ ਦੀ ਸਖ਼ਤ ਨਿੰਦਾ- ਪੰਨੂ, ਲਾਹੌਰੀਆ

Punjab News, 1 March 2026- 

ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਜਬਰੀ ਥੋਪੇ ਟੈਟ ਅਤੇ ਵਿੱਤੀ ਮੰਗਾਂ ਸਬੰਧੀ ਪ੍ਰੋਗਰਾਮ ਅਨੁਸਾਰ 2 ਮਾਰਚ ਨੂੰ ਜ਼ਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਜ਼ਿਲ੍ਹਾ ਪੱਧਰਾਂ ‘ਤੇ ਕੈਬਨਿਟ ਮੰਤਰੀਆਂ ਤੇ ਐਮ.ਐਲ.ਏਜ਼ ਦਾ ਘਿਰਾਓ ਕੀਤਾ ਜਾਵੇਗਾ।

ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਮੋਹਾਲੀ ਵਿਖੇ ਲੱਗੇ ਪੱਕੇ ਧਰਨੇ ‘ਚ ਸ਼ਮੂਲੀਅਤ ਕਰਕੇ ਵੱਡਾ ਸਮਰਥਨ ਦਿੱਤਾ। ਪੰਜਾਬ ਸਰਕਾਰ ਤੋਂ ਤਨਖਾਹ ਕਟੌਤੀ ਕਰਨ ਅਤੇ ਪਹਿਲੀ ਸਰਵਿਸ ਨੂੰ ਪ੍ਰੋਬੇਸ਼ਨ ਪੀਰੀਅਡ ਮੰਨ ਕੇ ਪੂਰੀ ਤਨਖਾਹ ਸਮੇਤ ਰੈਗੂਲਰ ਕਰਨ ਦੀ ਪੁਰਜ਼ੋਰ ਸ਼ਬਦਾਂ ‘ਚ ਮੰਗ ਕੀਤੀ।

ਧਰਨਾਕਾਰੀ ਕਰਮਚਾਰੀਆਂ ਦੇ ਹਰੇਕ ਸੰਘਰਸ਼ ‘ਚ ਵੱਡੇ ਪੱਧਰ ‘ਤੇ ਜ਼ਿਲ੍ਹਾ ਪੱਧਰ ‘ਤੇ ਸਟੇਟ ਪੱਧਰ ‘ਤੇ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੂਬਾ ਕਮੇਟੀ ਵੱਲੋਂ 2 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਜਬਰੀ ਥੋਪੇ ਗਏ ਟੈਟ ਅਤੇ ਵਿੱਤੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰਾਂ ‘ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਜ਼ਿਲ੍ਹਾ ਪੱਧਰ ‘ਤੇ ਕੈਬਨਿਟ ਮੰਤਰੀਆਂ ਤੇ ਐਮ.ਐਲ.ਏਜ਼ ਦਾ ਘਿਰਾਓ ਕੀਤਾ ਜਾਵੇਗਾ।

ਅੱਜ ਧਰਨੇ ‘ਤੇ ਪਹੁੰਚ ਕੇ ਸਮਰਥਨ ਦੇਣ ਵਾਲਿਆਂ ‘ਚ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਆਗੂ ਹਰਜਿੰਦਰਪਾਲ ਸਿੰਘ ਪੰਨੂੰ (ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਬਲਜਿੰਦਰ ਸਿੰਘ ਧਾਲੀਵਾਲ (ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ), ਹਰਕ੍ਰਿਸ਼ਨ ਸਿੰਘ ਮੋਹਾਲੀ, ਦਲਜੀਤ ਸਿੰਘ ਲਾਹੌਰੀਆ, ਗੁਰਮੀਤ ਸਿੰਘ ਭੁੱਲਰ, ਗੁਰਿੰਦਰ ਸਿੰਘ ਘੁੱਕੇਵਾਲੀ, ਦਲਜੀਤ ਸਿੰਘ ਸੱਭਰਵਾਲ, ਅਸ਼ੋਕ ਸਰਾਰੀ, ਜਗਨੰਦਨ ਸਿੰਘ ਫਾਜ਼ਿਲਕਾ, ਪ੍ਰਸੋਤਮ ਸਿੰਘ ਕੱਦਗਿੱਲ, ਹਰਜਿੰਦਰ ਸਿੰਘ ਕਰਨਾਵਲ, ਨੀਰਜ ਕੁਮਾਰ ਫਾਜ਼ਿਲਕਾ, ਸਮਸੇਰ ਸਿੰਘ ਮੋਗਾ, ਧਰਮਿੰਦਰ ਸਿੰਘ ਫਰੀਦਕੋਟ, ਗਗਨਦੀਪ ਸਿੰਘ, ਰਜਵੰਤ ਸਿੰਘ ਮੋਹਾਲੀ ਅਤੇ ਹੋਰ ਆਗੂ ਸ਼ਾਮਿਲ ਸਨ।

 

ਪੰਜਾਬ ਸਰਕਾਰ ਵਿਰੁੱਧ ਭਲਕੇ ਗਰਜਣਗੇ ਅਧਿਆਪਕ; ਐਲੀਮੈਂਟਰੀ ਟੀਚਰਜ਼ ਵੱਲੋਂ ‘ਅਰਥੀ ਫੂਕ ਮੁਜ਼ਾਹਰੇ’ ਦਾ ਐਲਾਨ

 

ਪੰਜਾਬ ਸਰਕਾਰ ਵਿਰੁੱਧ ਭਲਕੇ ਗਰਜਣਗੇ ਅਧਿਆਪਕ; ਐਲੀਮੈਂਟਰੀ ਟੀਚਰਜ਼ ਵੱਲੋਂ ‘ਅਰਥੀ ਫੂਕ ਮੁਜ਼ਾਹਰੇ’ ਦਾ ਐਲਾਨ

ਜਬਰੀ ਟੈੱਟ (TET) ਅਤੇ ਵਿੱਤੀ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ; DC ਦਫ਼ਤਰ ਸਾਹਮਣੇ ਹੋਵੇਗਾ ਵਿਸ਼ਾਲ ਪ੍ਰਦਰਸ਼ਨ

ਜਲੰਧਰ, 1 ਮਾਰਚ 2026- 

ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ (ETU) ਪੰਜਾਬ ਦੀ ਜ਼ਿਲ੍ਹਾ ਇਕਾਈ ਜਲੰਧਰ ਵੱਲੋਂ 2 ਮਾਰਚ ਨੂੰ ਸੂਬਾ ਸਰਕਾਰ ਵਿਰੁੱਧ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਅਧਿਆਪਕਾਂ ‘ਤੇ ਜਬਰੀ ਥੋਪੇ ਜਾ ਰਹੇ ਟੀ.ਈ.ਟੀ. (TET) ਟੈਸਟ ਅਤੇ ਹੱਕੀ ਵਿੱਤੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਜਲੰਧਰ ਦੇ ਸਾਹਮਣੇ ਸਰਕਾਰ ਦੀ ਅਰਥੀ ਫੂਕੀ ਜਾਵੇਗੀ।

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਪੰਜਾਬ ਦੇ ਅਧਿਆਪਕਾਂ ‘ਤੇ ਜਬਰੀ ਟੀ.ਈ.ਟੀ ਟੈਸਟ ਅਤੇ ਹੱਕੀ ਵਿੱਤੀ ਮੰਗਾਂ ਦੀ ਪੰਜਾਬ ਸਰਕਾਰ ਵੱਲੋਂ ਪੂਰਤੀ ਨਾ ਕਰਨ ਦੇ ਰੋਸ ਵਜੋਂ ਸੂਬਾ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।

ਇਹ ਅਰਥੀ ਫੂਕ ਮੁਜ਼ਾਹਰਾ ਡਿਪਟੀ ਕਮਿਸ਼ਨਰ ਦਫ਼ਤਰ ਜਲੰਧਰ ਦੇ ਸਾਹਮਣੇ ਕੀਤਾ ਜਾਵੇਗਾ। ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਅਧੀਨ ਆਉਂਦੀਆਂ ਜਥੇਬੰਦੀਆਂ ਵਿੱਚ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਮਾਸਟਰ ਕਾਰਡ ਯੂਨੀਅਨ, ਲੈਕਚਰਾਰ ਯੂਨੀਅਨ ਅਤੇ ਨਾਨ ਟੀਚਿੰਗ ਕਰਮਚਾਰੀ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਭਾਗ ਲੈਣਗੀਆਂ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ, ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਕਪਿਲ ਕਵਾਤਰਾ, ਸੁਰਿੰਦਰ ਪਾਲ, ਜਸਵੰਤ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਸਤੀਸ਼ ਕੁਮਾਰ, ਨਰਦੇਵ ਜਰਿਆਲ, ਇੰਦਰਜੀਤ ਸਿੰਘ, ਪਾਲ ਜੀ ਮੁਕੇਸ਼, ਚਰਨਜੀਤ ਸਿੰਘ, ਧੀਰਜ ਡੋਗਰਾ, ਊਧਮ ਸਿੰਘ, ਸੋਨੂੰ ਭਗਤ, ਸੰਜੀਵ ਭਾਰਦਵਾਜ, ਯਸ਼ ਮੋਮੀ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ, ਨਵੀਨ ਸ਼ਰਮਾ, ਮਨਜੀਤ ਸਿੰਘ ਚਾਵਲਾ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਪੰਕਜ ਧੂਰੀਆ, ਜਥੇਬੰਦਕ ਸਕੱਤਰ ਰਾਮਪਾਲ, ਡਾ. ਬਲਵੀਰ ਮੰਨਣ, ਮੁਨੀਸ਼ ਮੋਹਨ, ਅਨੁਰਾਗ ਸੰਧੀਰ, ਜ਼ਿਲ੍ਹਾ ਇਕਾਈ ਆਗੂ ਕੁਲਵੰਤ ਸਿੰਘ, ਬੜਾਪਿੰਡ, ਪਦਮ ਨੰਦਾ, ਰਾਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਖੁਸ਼ਹਾਲ ਸਿੰਘ, ਹੇਮ ਰਾਜ, ਅਮਿਤ ਚੋਪੜਾ, ਜਸਵੀਰ ਜੱਫਲ, ਬਲਵੀਰ ਸਿੰਘ, ਡਾ. ਯਸ਼ਪਾਲ ਚੰਦੜ, ਜੀਵਨ ਜਯੋਤੀ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਮੱਕੜ, ਡਾ. ਬਲਵਿੰਦਰ ਸਿੰਘ, ਕੁਲਵੀਰ ਭਤੀਜਾ, ਦਵਿੰਦਰ ਸੇਤੀਆ, ਸੁਖਦੇਵ ਸਿੰਘ, ਬਾਦਲ ਸਹੋਤਾ, ਸ਼ੇਖਰ ਚੰਦ, ਸੁਨੀਲ ਕੁਮਾਰ, ਰਸ਼ਪਾਲ ਸਿੰਘ, ਲਖਦੀਪ ਬਹਿਲ, ਸੰਦੀਪ ਕੁਮਾਰ, ਰਾਜ ਕੁਮਾਰ ਭਤੀਜਾ, ਸਾਹਿਲ, ਮੈਡਮ ਡਿੰਪਲ ਸ਼ਰਮਾ, ਮਨਿੰਦਰ ਕੌਰ, ਕੁਲਵਿੰਦਰ ਕੌਰ, ਅਮਨਦੀਪ ਸੰਗਲ ਸੋਹਲ, ਆਰਤੀ ਗੌਤਮ, ਅੰਜਲਾ ਸ਼ਰਮਾ, ਰੀਟਾ, ਰੀਨਾ ਕਾਲੀਆ, ਸੁਮਨ ਲਤਾ, ਮਮਤਾ ਸਪਰੂ, ਰਣਜੀਤ ਕੌਰ, ਹਰਪ੍ਰੀਤ ਕੌਰ, ਗੁਰਵਿੰਦਰ ਕੌਰ, ਪਲਵਿੰਦਰ ਕੌਰ, ਸ਼ੈਲੀ, ਸੁਨੀਤਾ, ਨੀਰੂ, ਜਸਵੰਤ ਕੌਰ, ਸੀਮਾ, ਦਵਿੰਦਰਜੀਤ ਕੌਰ, ਪ੍ਰਵੀਨ ਭੱਟੀ, ਸੁਖਵਿੰਦਰ ਕੌਰ ਸ਼ੇਰਪੁਰ, ਭੁਵਨੇਸ਼ਵਰੀ ਸੈਣੀ, ਬਰਿੰਦਰਜੀਤ ਕੌਰ, ਹੋਰ ਅਧਿਆਪਕ ਹਾਜ਼ਰ ਸਨ।

 

ਵੱਡੀ ਖ਼ਬਰ: ਈਰਾਨ ਨੇ 27 ਅਮਰੀਕੀ ਟਿਕਾਣਿਆਂ ਅਤੇ ਇਜ਼ਰਾਈਲੀ ਫੌਜ ਦੇ ਮੁੱਖ ਦਫ਼ਤਰ ‘ਤੇ ਕੀਤਾ ਹਮਲਾ

 

ਵੱਡੀ ਖ਼ਬਰ: ਈਰਾਨ ਨੇ 27 ਅਮਰੀਕੀ ਟਿਕਾਣਿਆਂ ਅਤੇ ਇਜ਼ਰਾਈਲੀ ਫੌਜ ਦੇ ਮੁੱਖ ਦਫ਼ਤਰ ‘ਤੇ ਕੀਤਾ ਹਮਲਾ

World News

ਤੇਹਰਾਨ 1 ਮਾਰਚ 2026: ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜੰਗ ਬਹੁਤ ਭਿਆਨਕ ਰੂਪ ਅਖ਼ਤਿਆਰ ਕਰ ਚੁੱਕੀ ਹੈ। ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਖੇਤਰ ਵਿੱਚ ਵੱਡੀ ਜਵਾਬੀ ਕਾਰਵਾਈ ਕੀਤੀ ਹੈ।

ਬੀਬੀਸੀ ਫ਼ਾਰਸੀ ਦੀ ਰਿਪੋਰਟ ਅਨੁਸਾਰ, IRGC ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੀਆਂ ਮਿਜ਼ਾਈਲਾਂ ਨੇ 27 ਅਮਰੀਕੀ ਟਿਕਾਣਿਆਂ ਅਤੇ ਇਜ਼ਰਾਈਲੀ ਫੌਜ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਹੈ।

27 ਅਮਰੀਕੀ ਟਿਕਾਣੇ: ਖੇਤਰ ਵਿੱਚ ਮੌਜੂਦ ਅਮਰੀਕੀ ਫੌਜ ਦੇ 27 ਵੱਖ-ਵੱਖ ਬੇਸ। ਤੇਲ ਅਵੀਵ ਬੇਸ: ਇਜ਼ਰਾਈਲ ਦੇ ਤੇਲ ਅਵੀਵ ਸਥਿਤ ਫੌਜੀ ਟਿਕਾਣੇ। ਇਜ਼ਰਾਈਲੀ ਫੌਜ ਦਾ ਜਨਰਲ ਕਮਾਂਡ ਹੈੱਡਕੁਆਰਟਰ: ਇਜ਼ਰਾਈਲੀ ਫੌਜ ਦਾ ਮੁੱਖ ਕਮਾਂਡ ਸੈਂਟਰ। ਡਿਫੈਂਸ ਇੰਡਸਟਰੀਅਲ ਕੰਪਲੈਕਸ: ਤੇਲ ਅਵੀਵ ਵਿੱਚ ਸਥਿਤ ਇੱਕ ਬਹੁਤ ਵੱਡਾ ਰੱਖਿਆ ਉਦਯੋਗਿਕ ਕੰਪਲੈਕਸ।

ਖ਼ਾਮੇਨੇਈ ਦੀ ਮੌਤ ਤੋਂ ਬਾਅਦ ਜਵਾਬੀ ਕਾਰਵਾਈ

ਈਰਾਨ ਵੱਲੋਂ ਇਹ ਕਦਮ ਐਤਵਾਰ ਸਵੇਰੇ ਅਮਰੀਕਾ ਅਤੇ ਇਜ਼ਰਾਈਲ ਦੇ ਉਸ ਹਮਲੇ ਤੋਂ ਬਾਅਦ ਉਠਾਇਆ ਗਿਆ ਹੈ, ਜਿਸ ਵਿੱਚ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ।

ਖ਼ਤਰੇ ਦੇ ਸਾਈਰਨ ਨਹੀਂ ਹੋਣਗੇ ਸ਼ਾਂਤ

ਈਰਾਨੀ ਫੌਜ ਨੇ ਆਪਣੇ ਬਿਆਨ ਵਿੱਚ ਸਖ਼ਤ ਚੇਤਾਵਨੀ ਦਿੰਦਿਆਂ ਦਾਅਵਾ ਕੀਤਾ ਹੈ ਕਿ ਉਹ “ਕਬਜ਼ੇ ਵਾਲੇ ਇਲਾਕਿਆਂ (ਇਜ਼ਰਾਈਲ) ਅਤੇ ਅਮਰੀਕੀ ਟਿਕਾਣਿਆਂ ‘ਤੇ ਵੱਜਣ ਵਾਲੇ ਖ਼ਤਰੇ ਦੇ ਸਾਈਰਨਾਂ ਨੂੰ ਸ਼ਾਂਤ ਨਹੀਂ ਹੋਣ ਦੇਣਗੇ।” ਇਸ ਦਾ ਮਤਲਬ ਹੈ ਕਿ ਈਰਾਨ ਆਉਣ ਵਾਲੇ ਸਮੇਂ ਵਿੱਚ ਆਪਣੇ ਹਮਲਿਆਂ ਦੀ ਰਫ਼ਤਾਰ ਹੋਰ ਤੇਜ਼ ਕਰ ਸਕਦਾ ਹੈ।

 

Iran Israel War: ਈਰਾਨ ਨੇ 5 ਦੇਸ਼ਾਂ ‘ਤੇ ਕੀਤਾ ਵੱਡਾ ਹਮਲਾ

 

Iran Israel War: ਈਰਾਨ ਨੇ 5 ਦੇਸ਼ਾਂ ‘ਤੇ ਕੀਤਾ ਵੱਡਾ ਹਮਲਾ

ਤੇਹਰਾਨ/ਦੁਬਈ 1 ਮਾਰਚ 2026: ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਈਰਾਨ ਵੱਲੋਂ ਦੁਬਈ, ਬਹਿਰੀਨ, ਕਤਰ, ਕੁਵੈਤ ਅਤੇ ਸਊਦੀ ਅਰਬ ਦੇ ਇਲਾਕਿਆਂ ਵਿੱਚ ਕੀਤੇ ਗਏ ਹਮਲਿਆਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।

ਹੁਣ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਇਸ ਸਬੰਧੀ ਵੱਡਾ ਖ਼ੁਲਾਸਾ ਕੀਤਾ ਹੈ। ‘NBC ਨਿਊਜ਼’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਈਰਾਨ ਦਾ ਇਰਾਦਾ ਆਪਣੇ ਖਾੜੀ ਸਹਿਯੋਗੀਆਂ ‘ਤੇ ਹਮਲਾ ਕਰਨ ਦਾ ਨਹੀਂ ਸੀ।

ਸਵੈ-ਰੱਖਿਆ ਵਿੱਚ ਅਮਰੀਕੀ ਟਿਕਾਣਿਆਂ ‘ਤੇ ਹਮਲਾ

ਅਰਾਗਚੀ ਨੇ ਕਿਹਾ ਕਿ ਈਰਾਨ ਨੇ ਫ਼ਾਰਸ ਦੀ ਖਾੜੀ ਦੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਮਝਾਇਆ ਹੈ ਕਿ ਇਹ ਹਮਲੇ ਸਿਰਫ਼ ਸਵੈ-ਰੱਖਿਆ (Self Defense) ਲਈ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਨ।

ਉਨ੍ਹਾਂ ਕਿਹਾ, “ਈਰਾਨ ਇਹ ਸੋਚ ਕੇ ਚੁੱਪ ਨਹੀਂ ਬੈਠ ਸਕਦਾ ਕਿ ਦੁਸ਼ਮਣ ਦੇ ਫੌਜੀ ਟਿਕਾਣੇ ਉਸ ਦੇ ਮਿੱਤਰ ਦੇਸ਼ਾਂ ਵਿੱਚ ਹਨ। ਇਸ ਲਈ ਉਹ ਇਹ ਨਾ ਸਮਝਣ ਕਿ ਹਮਲਾ ਉਨ੍ਹਾਂ ‘ਤੇ ਹੋਇਆ ਹੈ, ਬਲਕਿ ਹਮਲਾ ਅਮਰੀਕੀ ਫੌਜੀ ਟਿਕਾਣਿਆਂ ‘ਤੇ ਸੀ।”

ਟਰੰਪ ਦੇ ‘ਸੱਤਾ ਪਰਿਵਰਤਨ’ ਦੇ ਸੱਦੇ ‘ਤੇ ਪਲਟਵਾਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨੀ ਨਾਗਰਿਕਾਂ ਨੂੰ ਆਪਣੇ ਨੇਤਾਵਾਂ ਨੂੰ ਸੱਤਾ ਤੋਂ ਹਟਾਉਣ ਦੇ ਸੱਦੇ ‘ਤੇ ਅਰਾਗਚੀ ਨੇ ਕਿਹਾ ਕਿ ਈਰਾਨ ਵਿੱਚ ਸੱਤਾ ਪਰਿਵਰਤਨ “ਅਸੰਭਵ” ਹੈ।

ਉਨ੍ਹਾਂ ਕਿਹਾ, “ਜਦੋਂ ਤੱਕ ਲੱਖਾਂ ਲੋਕ ਮੌਜੂਦਾ ਸ਼ਾਸਨ ਦਾ ਸਮਰਥਨ ਕਰ ਰਹੇ ਹਨ, ਤੱਕ ਸੱਤਾ ਬਦਲਣਾ ਮੁਮਕਿਨ ਨਹੀਂ ਹੈ। ਹਾਂ, ਕੁਝ ਲੋਕ ਸ਼ਿਕਾਇਤਾਂ ਕਰ ਰਹੇ ਹਨ, ਪਰ ਸਰਕਾਰ ਦੇ ਸਮਰਥਕ ਵੀ ਬਹੁਤ ਹਨ ਅਤੇ ਸਾਡਾ ਸਿਆਸੀ ਢਾਂਚਾ ਬਹੁਤ ਮਜ਼ਬੂਤ ਹੈ।”

ਜਿਨੇਵਾ ਵਿੱਚ ਗੁਪਤ ਗੱਲਬਾਤ ਦਾ ਖ਼ੁਲਾਸਾ

ਵਿਦੇਸ਼ ਮੰਤਰੀ ਨੇ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਭਾਵੀ ਫੌਜੀ ਹਮਲੇ ਨੂੰ ਟਾਲਣ ਲਈ ਈਰਾਨੀ ਅਧਿਕਾਰੀਆਂ ਦੀ ਇੱਕ ਟੀਮ ਵੀਰਵਾਰ ਨੂੰ ਜਿਨੇਵਾ ਵਿੱਚ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਅਸੀਂ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ ਹੈ। ਸਾਡੇ ਵਿਚਕਾਰ ਕੁਝ ਮਤਭੇਦ ਸੁਲਝ ਗਏ ਹਨ ਅਤੇ ਬਾਕੀ ਮੁੱਦਿਆਂ ‘ਤੇ ਗੱਲਬਾਤ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਅਮਰੀਕੀ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ- ਈਰਾਨ

ਟਰੰਪ ਦੇ ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਵਿੱਚ ਕੀਤੇ ਗਏ ਦਾਅਵੇ (ਕਿ ਤੇਹਰਾਨ ਅਮਰੀਕਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਬਣਾ ਰਿਹਾ ਹੈ) ਨੂੰ ਰੱਦ ਕਰਦਿਆਂ ਅਰਾਗਚੀ ਨੇ ਕਿਹਾ ਕਿ ਈਰਾਨ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਈਰਾਨ ਨੇ ਆਪਣੀ ਮਰਜ਼ੀ ਨਾਲ ਆਪਣੀਆਂ ਮਿਜ਼ਾਈਲਾਂ ਦੀ ਮਾਰਕ ਸਮਰੱਥਾ ਨੂੰ ਸੀਮਤ ਰੱਖਿਆ ਹੋਇਆ ਹੈ ਕਿਉਂਕਿ ਉਨ੍ਹਾਂ ਦੀ ਅਮਰੀਕੀ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਇਸ ਦੌਰਾਨ ਉਨ੍ਹਾਂ ਨੇ ਮੀਨਾਬ ਵਿੱਚ ਇੱਕ ਕੁੜੀਆਂ ਦੇ ਸਕੂਲ ‘ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ ਅਤੇ ਈਰਾਨ ਨੇ ਇਸ ਨੂੰ ਇੱਕ ਘਾਤਕ ਹਮਲਾ ਕਰਾਰ ਦਿੱਤਾ ਹੈ।

 

World Breaking: ਭਾਰਤ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ US-ਇਜ਼ਰਾਈਲ ਈਰਾਨ ਯੁੱਧ ਦੌਰਾਨ ਦੁਬਈ ‘ਚ ਫਸੀ, PM ਮੋਦੀ ਨੂੰ ਕੀਤੀ ਮਦਦ ਦੀ ਅਪੀਲ

 

ਅਮਰੀਕਾ-ਇਜ਼ਰਾਈਲ ਈਰਾਨ ਯੁੱਧ ਦੌਰਾਨ ਦੁਬਈ ‘ਚ ਫਸੀ ਭਾਰਤੀ ਬਾਲੀਵੁੱਡ ਅਦਾਕਾਰਾ, PM ਮੋਦੀ ਨੂੰ ਕੀਤੀ ਮਦਦ ਦੀ ਅਪੀਲ

World News, 1 March 2026- 

ਇਜ਼ਰਾਈਲ ਅਤੇ ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦੇ ਪ੍ਰਭਾਵ ਪੂਰੇ ਦੇਸ਼ ਵਿੱਚ ਮਹਿਸੂਸ ਕੀਤੇ ਜਾ ਰਹੇ ਹਨ। ਇਸ ਯੁੱਧ ਕਾਰਨ, ਕਈ ਦੇਸ਼ਾਂ ਨੇ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਬਹੁਤ ਸਾਰੇ ਯਾਤਰੀ ਹਵਾਈ ਅੱਡਿਆਂ ‘ਤੇ ਫਸੇ ਹੋਏ ਹਨ।

ਇਸ ਦੌਰਾਨ, ਮਸ਼ਹੂਰ ਬਾਲੀਵੁੱਡ ਅਦਾਕਾਰਾ ਸੋਨਲ ਚੌਹਾਨ ਵੀ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਉਡਾਣ ਰੱਦ ਹੋਣ ਕਾਰਨ ਉਹ ਦੁਬਈ ਵਿੱਚ ਫਸ ਗਈ ਹੈ। ਹੁਣ, ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਬੇਨਤੀ ਕੀਤੀ ਗਈ ਹੈ। ਆਓ ਸਾਂਝਾ ਕਰੀਏ ਕਿ ਉਸਨੇ ਕੀ ਕਹਿਣਾ ਸੀ।

ਸੋਨਲ ਚੌਹਾਨ ਨੇ ਕੀ ਕਿਹਾ?

ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੀ ਕਹਾਣੀ ਸਾਂਝੀ ਕੀਤੀ, ਆਪਣੀ ਦੁਰਦਸ਼ਾ ਦਾ ਵਰਣਨ ਕੀਤਾ। ਪੋਸਟ ਵਿੱਚ, ਉਸਨੇ ਲਿਖਿਆ, “ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਂ ਇਸ ਸਮੇਂ ਦੁਬਈ ਵਿੱਚ ਫਸੀ ਹੋਈ ਹਾਂ।

ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਅਤੇ ਭਾਰਤ ਵਾਪਸ ਜਾਣ ਦਾ ਕੋਈ ਸਪੱਸ਼ਟ ਰਸਤਾ ਨਹੀਂ ਹੈ। ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੈਨੂੰ ਸੁਰੱਖਿਅਤ ਘਰ ਵਾਪਸ ਜਾਣ ਲਈ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰੇ।” ਮੈਂ ਇਸ ਮੁਸ਼ਕਲ ਸਮੇਂ ਦੌਰਾਨ ਕਿਸੇ ਵੀ ਸਹਾਇਤਾ ਲਈ ਧੰਨਵਾਦੀ ਹੋਵਾਂਗੀ।

ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ ਹੋ ਰਹੀ ਹੈ

ਸੋਨਲ ਚੌਹਾਨ ਦੀ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀ ਅਦਾਕਾਰਾ ਨੂੰ ਲੈ ਕੇ ਚਿੰਤਤ ਹਨ। ਸੋਨਲ ਚੌਹਾਨ ਤੋਂ ਇਲਾਵਾ, ਦੁਬਈ ਹਵਾਈ ਅੱਡੇ ‘ਤੇ ਹੋਰ ਵੀ ਬਹੁਤ ਸਾਰੇ ਭਾਰਤੀ ਫਸੇ ਹੋਏ ਹਨ, ਜੋ ਉਡਾਣਾਂ ਮੁੜ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਜ਼ਰਾਈਲੀ ਅਤੇ ਈਰਾਨੀ ਹਮਲੇ ਦੀ ਚਰਚਾ ਚੱਲ ਰਹੀ ਹੈ, ਜਿਸ ਨਾਲ ਦੇਸ਼ ਭਰ ਵਿੱਚ ਤਣਾਅ ਵਧ ਰਿਹਾ ਹੈ।

ਉਹ “ਲੈਜੈਂਡ,” “3G,” “ਸਾਈਜ਼ ਜ਼ੀਰੋ,” “ਬੁੱਢਾ ਹੋਗਾ ਤੇਰਾ ਬਾਪ,” “ਪਲਟਨ,” “ਰੂਲਰ,” “ਡਿਕਟੇਟਰ,” “ਦ ਪਾਵਰ,” “ਦ ਘੋਸਟ,” ਅਤੇ “ਆਦਿਪੁਰਸ਼” ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਵੀ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਉਹ ਦੁਬਈ ਹਵਾਈ ਅੱਡੇ ‘ਤੇ ਫਸੀ ਹੋਈ ਹੈ। ਸਿੰਧੂ ਨੇ ਇੰਸਟਾਗ੍ਰਾਮ ਰਾਹੀਂ ਉੱਥੇ ਹਫੜਾ-ਦਫੜੀ ਦੀ ਇੱਕ ਝਲਕ ਵੀ ਸਾਂਝੀ ਕੀਤੀ ਅਤੇ ਲਿਖਿਆ ਕਿ ਅਗਲੀ ਸੂਚਨਾ ਤੱਕ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ।

 

PBN Special Story: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਕਿਵੇਂ ਹੋਈ ਮੌਤ? ਜਾਣੋ ਹਮਲੇ ਦੀ ਅੰਦਰਲੀ ਕਹਾਣੀ

 

PBN Special Story: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਕਿਵੇਂ ਹੋਈ ਮੌਤ? ਜਾਣੋ ਹਮਲੇ ਦੀ ਅੰਦਰਲੀ ਕਹਾਣੀ

ਤੇਹਰਾਨ/ਵਾਸ਼ਿੰਗਟਨ: 1 ਮਾਰਚ 2026

PBN Special Story: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਦੀ ਹੁਣ ਅਧਿਕਾਰਤ ਪੁਸ਼ਟੀ ਹੋ ਗਈ ਹੈ। ਸਰਕਾਰੀ ‘ਪ੍ਰੈੱਸ ਟੀਵੀ’ ਅਤੇ ਹੋਰ ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕਾ ਅਤੇ ਇਜ਼ਰਾਈਲ ਦੇ ਇੱਕ ਸਾਂਝੇ ਹਵਾਈ ਹਮਲੇ ਵਿੱਚ ਖ਼ਾਮੇਨੇਈ ਮਾਰੇ ਗਏ ਹਨ।

ਇਹ ਹਮਲਾ ਉਸ ਸਮੇਂ ਹੋਇਆ ਜਦੋਂ 86 ਸਾਲਾ ਖ਼ਾਮੇਨੇਈ ਇੱਕ ਗੁਪਤ ਅਤੇ ਸੁਰੱਖਿਅਤ ਸਥਾਨ ‘ਤੇ ਆਪਣੇ ਦੋ ਸਭ ਤੋਂ ਵਫ਼ਾਦਾਰ ਕਰੀਬੀਆਂ ਨਾਲ ਬੈਠਕ ਕਰ ਰਹੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਕੌਂਸਲ ਦੇ ਸਲਾਹਕਾਰ ਅਲੀ ਸ਼ਮਖਾਨੀ ਅਤੇ IRGC ਮੁਖੀ ਮੁਹੰਮਦ ਪਾਕਪੂਰ ਨਾਲ ਮੁਲਾਕਾਤ ਕਰ ਰਹੇ ਸਨ।

‘ਖਲੀਜ਼ ਟਾਈਮਜ਼’ ਦੀ ਰਿਪੋਰਟ ਮੁਤਾਬਕ ਖ਼ੁਫ਼ੀਆ ਏਜੰਸੀਆਂ ਲੰਬੇ ਸਮੇਂ ਤੋਂ ਅਲੀ ਸ਼ਮਖਾਨੀ ਦਾ ਪਿੱਛਾ ਕਰ ਰਹੀਆਂ ਸਨ ਅਤੇ ਜਿਵੇਂ ਹੀ ਉਹ ਖ਼ਾਮੇਨੇਈ ਨੂੰ ਮਿਲਣ ਪਹੁੰਚੇ, ਇਸ ਭਿਆਨਕ ਹਮਲੇ ਨੂੰ ਅੰਜਾਮ ਦਿੱਤਾ ਗਿਆ।

ਡੋਨਾਲਡ ਟਰੰਪ ਨੂੰ ਦਿਖਾਈ ਗਈ ਮ੍ਰਿਤਕ ਦੇਹ

ਇਸ ਹਾਈ-ਪ੍ਰੋਫਾਈਲ ਆਪ੍ਰੇਸ਼ਨ ਦੀ ਸਫਲਤਾ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਭ ਤੋਂ ਪਹਿਲਾਂ ਖ਼ਾਮੇਨੇਈ ਨੂੰ ਮਾਰ ਗਿਰਾਉਣ ਦਾ ਐਲਾਨ ਕੀਤਾ। ਇਸ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ।

ਅਮਰੀਕੀ ਮੀਡੀਆ ‘ਸਪੈਕਟ੍ਰਮ ਇੰਡੈਕਸ’ ਅਨੁਸਾਰ, ਰਾਸ਼ਟਰਪਤੀ ਟਰੰਪ ਨੂੰ ਜਨਤਕ ਐਲਾਨ ਕਰਨ ਤੋਂ ਪਹਿਲਾਂ ਖ਼ਾਮੇਨੇਈ ਦੀ ਮ੍ਰਿਤਕ ਦੇਹ ਦਿਖਾਈ ਗਈ ਸੀ। ਇਸ ਪੂਰੇ ਆਪ੍ਰੇਸ਼ਨ ਨੂੰ ਤੇਹਰਾਨ ਦੇ ਅੰਦਰ ਇੱਕ ਸੁਰੱਖਿਅਤ ਬੰਕਰ ਨੁਮਾ ਜਗ੍ਹਾ ‘ਤੇ ਬਹੁਤ ਹੀ ਗੁਪਤ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ।

ਇਸ ਹਮਲੇ ਨੇ ਪੂਰੇ ਈਰਾਨੀ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਜੂਨ 2025 ਵਿੱਚ ਵੀ ਅਲੀ ਸ਼ਮਖਾਨੀ ‘ਤੇ ਹਮਲਾ ਹੋਇਆ ਸੀ, ਪਰ ਉਦੋਂ ਉਹ ਬਚ ਗਏ ਸਨ। ਇਸ ਵਾਰ ਸ਼ਮਖਾਨੀ ਦੀਆਂ ਗਤੀਵਿਧੀਆਂ ਨੇ ਹੀ ਅਮਰੀਕਾ ਅਤੇ ਇਜ਼ਰਾਈਲ ਨੂੰ ਖ਼ਾਮੇਨੇਈ ਦੇ ਟਿਕਾਣੇ ਤੱਕ ਪਹੁੰਚਾ ਦਿੱਤਾ।

ਈਰਾਨ ਦਾ ਭਾਵੁਕ ਸੰਦੇਸ਼

ਈਰਾਨ ਨੇ ਆਪਣੇ ਸਰਵਉੱਚ ਨੇਤਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਤੁਲਨਾ ਇਤਿਹਾਸਕ ਕਰਬਲਾ ਦੇ ਸ਼ਹੀਦ ਇਮਾਮ ਹੁਸੈਨ ਨਾਲ ਕੀਤੀ ਹੈ। ‘ਫਾਰਸ ਨਿਊਜ਼ ਏਜੰਸੀ’ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਖ਼ਾਮੇਨੇਈ ਹਜ਼ਰਤ ਅਲੀ ਦੀ ਤਰ੍ਹਾਂ ਜੀਵੇ ਅਤੇ ਇਮਾਮ ਹੁਸੈਨ ਦੀ ਤਰ੍ਹਾਂ ਸ਼ਹੀਦ ਹੋਏ।

ਉਨ੍ਹਾਂ ਨੇ ਜੀਵਨ ਭਰ ਅਮਰੀਕਾ ਦੇ ਸਾਹਮਣੇ ਝੁਕਣ ਤੋਂ ਇਨਕਾਰ ਕੀਤਾ ਅਤੇ ਅੰਤ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਦੁਸ਼ਮਣਾਂ ਦੇ ਹੱਥੋਂ ਮਾਰੇ ਗਏ।

ਈਰਾਨੀ ਸਰਕਾਰੀ ਮੀਡੀਆ ਨੇ ਇੱਕ ਹੋਰ ਦਿਲ ਦਹਿਲਾਉਣ ਵਾਲਾ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ ਸਿਰਫ਼ ਖ਼ਾਮੇਨੇਈ ਹੀ ਨਹੀਂ, ਸਗੋਂ ਉਨ੍ਹਾਂ ਦੀ ਬੇਟੀ, ਜਵਾਈ ਅਤੇ ਪੋਤੇ-ਪੋਤੀਆਂ ਦੀ ਵੀ ਜਾਨ ਚਲੀ ਗਈ ਹੈ।

ਈਰਾਨ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਸ਼ਹਾਦਤ ਦਾ ਬਦਲਾ ਜ਼ਰੂਰ ਲੈਣਗੇ ਅਤੇ ਅਮਰੀਕਾ ਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ।

ਮੱਧ ਪੂਰਬ (Middle East) ਵਿੱਚ ਮਹਾਂ-ਯੁੱਧ ਦਾ ਖ਼ਤਰਾ

ਖ਼ਾਮੇਨੇਈ ਦੇ ਜਾਣ ਤੋਂ ਬਾਅਦ ਈਰਾਨ ਵਿੱਚ ਭਾਰੀ ਰੋਸ ਅਤੇ ਮਾਤਮ ਦਾ ਮਾਹੌਲ ਹੈ। ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਹਮਲੇ ‘ਤੇ ਚੁੱਪ ਨਹੀਂ ਬੈਠੇਗਾ ਅਤੇ ਅਮਰੀਕਾ ਤੋਂ ਇਸ ਦਾ ਹਿਸਾਬ ਚੁੱਕਤਾ ਕਰੇਗਾ।

‘ਪ੍ਰੈੱਸ ਟੀਵੀ’ ਦੀ ਐਂਕਰ ਲਾਈਵ ਸ਼ੋਅ ਦੌਰਾਨ ਭਾਵੁਕ ਹੋ ਕੇ ਰੋ ਪਈ ਅਤੇ ਉਸ ਨੇ ਕਸਮ ਖਾਧੀ ਕਿ ਖ਼ਾਮੇਨੇਈ ਦੇ ਖ਼ੂਨ ਦੇ ਹਰ ਕਤਰੇ ਦਾ ਬਦਲਾ ਲਿਆ ਜਾਵੇਗਾ। ਇਸ ਘਟਨਾ ਨੇ ਪੂਰੇ ਮੱਧ ਪੂਰਬ ਨੂੰ ਇੱਕ ਭਿਆਨਕ ਜੰਗ ਦੀ ਅੱਗ ਵਿੱਚ ਝੋਂਕ ਦਿੱਤਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦੀ ਨਵੀਂ ਲੀਡਰਸ਼ਿਪ, ਜਿਸ ਵਿੱਚ ਅਹਿਮਦ ਵਾਹਿਦੀ ਵਰਗੇ ਨਾਮ ਸ਼ਾਮਲ ਹਨ, ਹੁਣ ਹੋਰ ਵੀ ਜ਼ਿਆਦਾ ਹਮਲਾਵਰ ਰੁਖ਼ ਅਪਣਾ ਸਕਦੀ ਹੈ। ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਟਿਕਾਣਿਆਂ ‘ਤੇ ਵੱਡੇ ਪਲਟਵਾਰ ਦੀ ਸ਼ੰਕਾ ਜਤਾਈ ਜਾ ਰਹੀ ਹੈ।

 

BREAKING- ਇਜ਼ਰਾਈਲ-ਈਰਾਨ ਜੰਗ ਵਿਚਾਲੇ ਭਾਰਤ ‘ਤੇ ਦਬਾਅ! ਤੇਲ, ਵਪਾਰ ਅਤੇ ਨਾਗਰਿਕ ਸੁਰੱਖਿਆ ਵੱਡੀ ਚਿੰਤਾ

 

ਇਜ਼ਰਾਈਲ-ਈਰਾਨ ਜੰਗ ਵਿਚਾਲੇ ਭਾਰਤ ‘ਤੇ ਦਬਾਅ! ਤੇਲ, ਵਪਾਰ ਅਤੇ ਨਾਗਰਿਕ ਸੁਰੱਖਿਆ ਵੱਡੀ ਚਿੰਤਾ

ਨਵੀਂ ਦਿੱਲੀ, 1 ਮਾਰਚ 2026-

ਈਰਾਨ ਅਤੇ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਵਧਦੇ ਟਕਰਾਅ ਨੇ ਮੱਧ ਏਸ਼ੀਆਈ ਖੇਤਰ ਵਿੱਚ ਭਾਰਤ ਦੇ ਰਣਨੀਤਕ ਅਤੇ ਆਰਥਿਕ ਹਿੱਤਾਂ ਲਈ ਚੁਣੌਤੀਆਂ ਵਧਾ ਦਿੱਤੀਆਂ ਹਨ। ਭਾਰਤ ਨੂੰ ਇਸ ਟਕਰਾਅ ਦੇ ਕੂਟਨੀਤਕ ਅਤੇ ਸੁਰੱਖਿਆ ਪਹਿਲੂਆਂ ਨੂੰ ਹੱਲ ਕਰਨ ਲਈ ਵਿਆਪਕ ਤੌਰ ‘ਤੇ ਤਿਆਰੀ ਕਰਨ ਦੀ ਜ਼ਰੂਰਤ ਹੋਏਗੀ।

ਭਾਰਤ ਇਜ਼ਰਾਈਲ ਅਤੇ ਈਰਾਨ ਦੋਵਾਂ ਨਾਲ ਚੰਗੇ ਸਬੰਧਾਂ ਦਾ ਆਨੰਦ ਮਾਣਦਾ ਹੈ। ਡੂੰਘੇ ਹੁੰਦੇ ਟਕਰਾਅ ਨੇ ਇਨ੍ਹਾਂ ਦੇਸ਼ਾਂ ਨਾਲ ਅਰਬਾਂ ਡਾਲਰ ਦੇ ਦੁਵੱਲੇ ਵਪਾਰ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਭਾਰਤ-ਇਰਾਨ ਵਪਾਰ ਦੋ ਬਿਲੀਅਨ ਡਾਲਰ ਤੋਂ ਘੱਟ ਦਾ ਹੈ, ਜਦੋਂ ਕਿ ਇਜ਼ਰਾਈਲ ਨਾਲ ਭਾਰਤ ਦਾ ਕੁੱਲ ਵਪਾਰ ਵਿੱਤੀ ਸਾਲ 2024-2025 ਵਿੱਚ USD 3.62 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਸੀ।

FTA ਗੱਲਬਾਤ ਅਤੇ ਸਮੇਂ ਦੀ ਘਾਟ

ਇਹ ਸੰਕਟ ਅਜਿਹੇ ਸਮੇਂ ਪੈਦਾ ਹੋਇਆ ਹੈ ਜਦੋਂ ਭਾਰਤ ਇਜ਼ਰਾਈਲ ਅਤੇ ਖਾੜੀ ਸਹਿਯੋਗ ਪ੍ਰੀਸ਼ਦ (GCC) ਦੇਸ਼ਾਂ ਨਾਲ ਇੱਕ ਮੁਕਤ ਵਪਾਰ ਸਮਝੌਤੇ (FTA) ‘ਤੇ ਗੱਲਬਾਤ ਕਰ ਰਿਹਾ ਹੈ। ਵਧਦੇ ਤਣਾਅ ਇਨ੍ਹਾਂ ਗੱਲਬਾਤਾਂ ਦੇ ਸਮਾਂ-ਸਾਰਣੀ ਅਤੇ ਤਰਜੀਹਾਂ ਨੂੰ ਪ੍ਰਭਾਵਤ ਕਰ ਸਕਦੇ ਹਨ।

ਭਾਰਤ ਆਪਣਾ ਜ਼ਿਆਦਾਤਰ ਕੱਚਾ ਤੇਲ ਮੱਧ ਏਸ਼ੀਆਈ ਦੇਸ਼ਾਂ ਤੋਂ ਆਯਾਤ ਕਰਦਾ ਹੈ, ਜਿਸਦੇ ਕੱਚੇ ਤੇਲ ਦੇ ਆਯਾਤ ਦਾ ਅੰਦਾਜ਼ਾ 40%-45% ਇਸ ਖੇਤਰ ਤੋਂ ਆਉਂਦਾ ਹੈ। ਯੁੱਧ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਦਾ ਜੋਖਮ ਵਧਾ ਦਿੱਤਾ ਹੈ।

ਸ਼ੁੱਕਰਵਾਰ ਨੂੰ, ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 73 ਅਮਰੀਕੀ ਡਾਲਰ/ਬੈਰਲ ਤੱਕ ਪਹੁੰਚ ਗਈਆਂ, ਜੋ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਸਭ ਤੋਂ ਉੱਚ ਪੱਧਰ ਹੈ। ਜੇਕਰ ਯੁੱਧ ਜਾਰੀ ਰਹਿੰਦਾ ਹੈ, ਤਾਂ ਭਾਰਤ ਦੇ ਤੇਲ ਆਯਾਤ ਬਿੱਲ ‘ਤੇ ਦਬਾਅ ਹੋਰ ਵਧੇਗਾ।

ਭਾਰਤੀ ਨਾਗਰਿਕਾਂ, ਕਾਮਿਆਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ

ਲੱਖਾਂ ਭਾਰਤੀ ਕਾਮੇ ਅਤੇ ਵਿਦਿਆਰਥੀ ਪੂਰੇ ਮੱਧ ਏਸ਼ੀਆਈ ਖੇਤਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਸੁਰੱਖਿਆ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਟਕਰਾਅ ਵਾਲੇ ਖੇਤਰ ਵਿੱਚ ਸਥਿਤੀ ਦੇ ਵਿਕਾਸ ਲਈ ਨਿਕਾਸੀ/ਸਲਾਹ ਵਰਗੇ ਉਪਾਵਾਂ ਦੀ ਲੋੜ ਹੋ ਸਕਦੀ ਹੈ।

ਇਜ਼ਰਾਈਲ ‘ਤੇ ਈਰਾਨ ਦੇ ਹਮਲੇ ਤੋਂ ਤੁਰੰਤ ਬਾਅਦ, ਤੇਲ ਅਵੀਵ ਵਿੱਚ ਭਾਰਤੀ ਦੂਤਾਵਾਸ ਨੇ ‘X’ ‘ਤੇ ਇੱਕ ਸਲਾਹਕਾਰੀ ਜਾਰੀ ਕੀਤੀ। ਦੂਤਾਵਾਸ ਨੇ ਇਜ਼ਰਾਈਲ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ, ਹਰ ਸਮੇਂ ਚੌਕਸ ਰਹਿਣ ਅਤੇ ਇਜ਼ਰਾਈਲੀ ਅਧਿਕਾਰੀਆਂ/ਹੋਮ ਫਰੰਟ ਕਮਾਂਡ ਦੁਆਰਾ ਜਾਰੀ ਸੁਰੱਖਿਆ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਨਿਰਧਾਰਤ ਆਸਰਾ ਸਥਾਨਾਂ ਦੇ ਨੇੜੇ ਰਹਿਣ, ਆਪਣੇ ਨਿਵਾਸ ਸਥਾਨਾਂ/ਕਾਰਜ ਸਥਾਨਾਂ ਦੇ ਨੇੜੇ ਸੁਰੱਖਿਅਤ ਸਥਾਨਾਂ ਤੋਂ ਜਾਣੂ ਰਹਿਣ ਅਤੇ ਅਗਲੇ ਨੋਟਿਸ ਤੱਕ ਗੈਰ-ਜ਼ਰੂਰੀ ਯਾਤਰਾ ਤੋਂ ਬਚਣ। ਨਾਗਰਿਕਾਂ ਨੂੰ ਸਥਾਨਕ ਖ਼ਬਰਾਂ, ਅਧਿਕਾਰਤ ਘੋਸ਼ਣਾਵਾਂ ਅਤੇ ਐਮਰਜੈਂਸੀ ਚੇਤਾਵਨੀਆਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਨ ਦੀ ਵੀ ਅਪੀਲ ਕੀਤੀ ਗਈ।

ਵਿਰੋਧੀ ਧਿਰ ਦੀ ਪ੍ਰਤੀਕਿਰਿਆ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਤੇਜ਼ੀ ਨਾਲ ਵਧ ਰਹੇ ਤਣਾਅ ਬਹੁਤ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਮੱਧ ਪੂਰਬ ਵਿੱਚ ਹਰੇਕ ਭਾਰਤੀ ਨਾਗਰਿਕ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਭਾਰਤ ਸਰਕਾਰ ਨੂੰ ਤੁਰੰਤ ਅਤੇ ਸਰਗਰਮ ਕਾਰਵਾਈ ਕਰਨ ਦੀ ਅਪੀਲ ਕੀਤੀ।

ਵਿਦੇਸ਼ ਮੰਤਰਾਲੇ ਦਾ ਬਿਆਨ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਈਰਾਨ ਅਤੇ ਖਾੜੀ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਵਿਕਾਸ ਤੋਂ ਬਹੁਤ ਚਿੰਤਤ ਹੈ। ਭਾਰਤ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ, ਤਣਾਅ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਇਸਨੇ ਤਣਾਅ ਨੂੰ ਘਟਾਉਣ ਅਤੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ‘ਤੇ ਜ਼ੋਰ ਦਿੱਤਾ।

ਬਿਆਨ ਵਿੱਚ ਜ਼ੋਰ ਦਿੱਤਾ ਗਿਆ ਕਿ ਸਾਰੇ ਰਾਜਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਖੇਤਰ ਵਿੱਚ ਭਾਰਤੀ ਮਿਸ਼ਨ ਨਾਗਰਿਕਾਂ ਦੇ ਸੰਪਰਕ ਵਿੱਚ ਹਨ ਅਤੇ ਢੁਕਵੀਆਂ ਸਲਾਹਾਂ ਜਾਰੀ ਕਰ ਰਹੇ ਹਨ, ਉਨ੍ਹਾਂ ਨੂੰ ਚੌਕਸ ਰਹਿਣ, ਮਿਸ਼ਨਾਂ ਦੇ ਸੰਪਰਕ ਵਿੱਚ ਰਹਿਣ ਅਤੇ ਸਥਾਨਕ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਤਾਕੀਦ ਕਰ ਰਹੇ ਹਨ।