Drug Survey Duty Punjab! ਅਧਿਆਪਕਾਂ ‘ਤੇ ਜ਼ਬਰੀ ਥੋਪੀਆਂ ‘ਡਰੱਗ ਡਿਊਟੀਆਂ’!

On: ਜੂਨ 14, 2026 4:01 ਬਾਃ ਦੁਃ
Drug Survey Duty punjab

 

Drug Survey Duty Punjab! ਅਧਿਆਪਕਾਂ ‘ਤੇ ਜ਼ਬਰੀ ਥੋਪੀਆਂ ‘ਡਰੱਗ ਡਿਊਟੀਆਂ’!

Drug Survey Duty Punjab! ਜ਼ਬਰੀ ਥੋਪੀਆਂ ਜਾ ਰਹੀਆਂ ‘ਡਰੱਗ ਡਿਊਟੀਆਂ’ ਖ਼ਿਲਾਫ਼ ਭੜਕੇ ਅਧਿਆਪਕ! DC ਬਰਨਾਲਾ ਵੱਲੋਂ ਅਧਿਆਪਕਾਂ ਨੂੰ ਵਿਸ਼ਵਾਸ- “ਕਿਸੇ ਵੀ ਮੁਲਾਜ਼ਮ ਤੋਂ ਜ਼ਬਰਦਸਤੀ ਨਹੀਂ ਕਰਵਾਇਆ ਜਾਵੇਗਾ ਡਰੱਗ ਸਰਵੇ”

ਬਰਨਾਲਾ, 14 ਜੂਨ 2026:

Drug Survey Duty Punjab! ਜ਼ਿਲ੍ਹਾ ਬਰਨਾਲਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ‘ਤੇ ਜ਼ਬਰਦਸਤੀ ਥੋਪੀਆਂ ਜਾ ਰਹੀਆਂ ‘ਡਰੱਗ ਡਿਊਟੀਆਂ’ ਅਤੇ ਹੋਰ ਗੈਰ-ਵਿੱਦਿਅਕ ਕੰਮਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸੇ ਸਬੰਧ ਵਿੱਚ ਪਿਛਲੇ ਦਿਨੀਂ ਅਧਿਆਪਕ ਜਥੇਬੰਦੀਆਂ ਦਾ ਇੱਕ ਵਿਸ਼ਾਲ ਮਾਸ ਡੈਪੂਟੇਸ਼ਨ (ਵਫ਼ਦ) ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਨਰਿੰਦਰ ਸਹਿਣਾ, ਪਰਮਿੰਦਰ ਸਿੰਘ, ਅਮਰਜੀਤ ਸਿੰਘ ਖਾਲਸਾ, ਸੁਖਬੀਰ ਸਿੰਘ ਛਾਪਾ ਅਤੇ ਪਰਦੀਪ ਕੁਮਾਰ ਦੀ ਸਾਂਝੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ (DC) ਬਰਨਾਲਾ ਨੂੰ ਮਿਲਿਆ।

ਇਹ ਵੀ ਪੜ੍ਹੋ- ਪੰਜਾਬ ‘ਚ ਸਰਵੇ ਕਰ ਰਹੀ ਮਹਿਲਾ ਅਧਿਆਪਕਾ ਨਾਲ ਛੇੜਛਾੜ; ਖੋਹਿਆ ਮੋਬਾਈਲ

ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕ ਆਪਣਾ ਰੋਸ ਦਰਜ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। DC ਬਰਨਾਲਾ ਨਾਲ ਹੋਈ ਇਸ ਅਹਿਮ ਮੀਟਿੰਗ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਹਰ ਤਰ੍ਹਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਦਾ ਤਰਕਸੰਗਤ ਅਤੇ ਵਿਗਿਆਨਕ ਢੰਗ ਨਾਲ ਵਿਰੋਧ ਦਰਜ ਕਰਵਾਇਆ। ਆਗੂਆਂ ਨੇ ਕਿਹਾ ਕਿ ਡਰੱਗ ਡਿਊਟੀ ਪੂਰੀ ਤਰ੍ਹਾਂ ਇੱਕ ਸਵੈ-ਇੱਛੁਕ (Voluntary) ਡਿਊਟੀ ਹੈ।

Drug Census! ਪੰਜਾਬ ‘ਚ ਸਰਵੇ ਕਰ ਰਹੀ ਮਹਿਲਾ ਅਧਿਆਪਕਾ ਨਾਲ ਛੇੜਛਾੜ; ਖੋਹਿਆ ਮੋਬਾਈਲ

ਪਰ ਇਸ ਦੇ ਬਾਵਜੂਦ ਵੱਖ-ਵੱਖ ਤਹਿਸੀਲਾਂ ਦੇ ਉੱਚ ਅਧਿਕਾਰੀਆਂ ਵੱਲੋਂ ਅਧਿਆਪਕਾਂ ਨੂੰ ਡਰਾ-ਧਮਕਾ ਕੇ ਜ਼ਬਰੀ ਸਹਿਮਤੀ ਲੈਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਤਰਕ ਦਿੰਦਿਆਂ ਕਿਹਾ ਕਿ ‘ਡਰੱਗ ਸੈਂਸਸ’ ਦੀ ਆੜ ਹੇਠ ਇਹ ਇੱਕ ਰਾਜਨੀਤੀ ਤੋਂ ਪ੍ਰੇਰਿਤ ਨਿੱਜੀ ਪਾਰਟੀ ਦੇ ਚੋਣ ਮਨੋਰਥਾਂ ਨੂੰ ਮੁੱਖ ਰੱਖ ਕੇ ਕਰਵਾਇਆ ਜਾ ਰਿਹਾ ਸਰਵੇ ਹੈ, ਜੋ ਕਿ ਬਿਲਕੁਲ ਗਲਤ ਹੈ।

ਉਨ੍ਹਾਂ ਦੋਸ਼ ਲਾਇਆ ਕਿ ਇਹ ਸਿੱਧੇ ਰੂਪ ਵਿੱਚ ਸਰਕਾਰੀ ਖ਼ਜ਼ਾਨੇ ਦੀ ਬੇਕਿਰਕ ਲੁੱਟ ਅਤੇ ਸਰਕਾਰੀ ਮਸ਼ੀਨਰੀ ਦੀ ਸ਼ਰੇਆਮ ਦੁਰਵਰਤੋਂ ਹੈ। ਅਧਿਆਪਕ ਆਗੂਆਂ ਦੀਆਂ ਦਲੀਲਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਡੀਸੀ ਬਰਨਾਲਾ ਨੇ ਵਫ਼ਦ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਦੇ ਕਿਸੇ ਵੀ ਅਧਿਆਪਕ ਜਾਂ ਮੁਲਾਜ਼ਮ ਤੋਂ ਜ਼ਬਰਦਸਤੀ ਡਰੱਗ ਸਰਵੇ ਨਹੀਂ ਕਰਵਾਇਆ ਜਾਵੇਗਾ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਸਬੰਧੀ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਤੁਰੰਤ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਅਧਿਆਪਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਮਿਲੇ ਇਸ ਹਾਂ-ਪੱਖੀ ਫੈਸਲੇ ਤੋਂ ਬਾਅਦ ਅਧਿਆਪਕ ਆਗੂਆਂ ਨੇ ਸਮੂਹ ਅਧਿਆਪਕ ਕਾਡਰ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਲਿਖਤੀ ਸਹਿਮਤੀ ਦੇ ਕਿਸੇ ਵੀ ਅਧਿਆਪਕ ਦੀ ਅਜਿਹੀ ਡਿਊਟੀ ਨਹੀਂ ਲਗਾਈ ਜਾ ਸਕਦੀ, ਇਸ ਲਈ ਕਿਸੇ ਵੀ ਪ੍ਰਸ਼ਾਸਨਿਕ ਨੋਟਿਸ ਤੋਂ ਡਰਨ ਦੀ ਬਿਲਕੁਲ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਥੇਬੰਦੀਆਂ ਇਸ ਮਸਲੇ ‘ਤੇ ਪੂਰੀ ਤਰ੍ਹਾਂ ਪਹਿਰਾ ਦੇ ਰਹੀਆਂ ਹਨ ਅਤੇ ਲੋੜ ਪੈਣ ‘ਤੇ ਕਿਸੇ ਵੀ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਅਧਿਆਪਕ ਆਗੂਆਂ ਦਾ ਵੱਡਾ ਦਾਅਵਾ- “ਡਰੱਗ ਸੈਂਸਸ ਦੀ ਆੜ ਹੇਠ ਰਾਜਨੀਤੀ ਤੋਂ ਪ੍ਰੇਰਿਤ ਨਿੱਜੀ ਪਾਰਟੀ ਲਈ ਕਰਵਾਇਆ ਜਾ ਰਿਹਾ ਹੈ ਸਰਵੇ”- ਆਗੂਆਂ ਦੀ ਕਾਡਰ ਨੂੰ ਅਪੀਲ- “ਬਿਨਾਂ ਸਹਿਮਤੀ ਡਿਊਟੀ ਸੰਭਵ ਨਹੀਂ, ਕਿਸੇ ਵੀ ਨੋਟਿਸ ਤੋਂ ਡਰਨ ਦੀ ਲੋੜ ਨਹੀਂ”।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਚੁਹਾਣਕੇ, ਨਿਰਮਲ ਸਿੰਘ ਪੱਖੋ ਕਲਾਂ, ਤੇਜਿੰਦਰ ਸਿੰਘ ਤੇਜੀ, ਜਸਵੀਰ ਸਿੰਘ ਸਹਿਣਾ, ਰਾਜਿੰਦਰ ਗੁਰੂ, ਕੇਵਲ ਸਿੰਘ, ਅਮਰੀਕ ਸਿੰਘ ਭੱਦਲਵੱਡ, ਲਖਵੀਰ ਸਿੰਘ ਠੁੱਲੀਵਾਲ, ਹਰਜੀਤ ਸਿੰਘ ਖੁੱਡੀ, ਰਾਕੇਸ਼ ਕੁਮਾਰ, ਪਰਮਜੀਤ ਸਿੰਘ ਭਦੌੜ, ਸਤਪਾਲ ਤਪਾ, ਚਮਕੌਰ ਸਿੰਘ ਭੋਤਨਾ, ਅੰਮ੍ਰਿਤ ਪਾਲ ਕੋਦਟੁੱਨਾ, ਵਿਸ਼ਾਲ ਉੱਪਲ, ਰਘਵੀਰ ਸਿੰਘ ਵਜੀਦਕੇ ਖੁਰਦ, ਸੁਖਮਿੰਦਰ ਸਿੰਘ ਭੱਦਲਵੱਡ, ਜਸਵੀਰ ਸਿੰਘ ਗੁਰਮ, ਆਤਮਾ ਨੰਦ, ਭਾਰਤ ਭੂਸ਼ਣ, ਚਰਨਜੀਤ ਸਿੰਘ ਉਪਲੀ, ਹੈੱਡਮਾਸਟਰ ਸਾਧੂ ਸਿੰਘ, ਪਾਇਲ ਗਰਗ ਅਤੇ ਕਵਿਤਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

 

Join WhatsApp

Join Now

Leave a Comment