ਵੀਰਵਾਰ, ਮਾਰਚ 12, 2026
Home Blog Page 15

Punjab News: 245 ਕਾਮਰਸ ਲੈਕਚਰਾਰ ਨੂੰ ਰਿਵਰਟ ਕਰਨ ਵਾਲੇ ਪੱਤਰ ਦਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਸਖ਼ਤ ਵਿਰੋਧ

 

245 ਕਾਮਰਸ ਲੈਕਚਰਾਰ ਨੂੰ ਰਿਵਰਟ ਕਰਨ ਵਾਲੇ ਪੱਤਰ ਦਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਸਖ਼ਤ ਵਿਰੋਧ

ਚੰਡੀਗੜ੍ਹ, 5 ਮਾਰਚ 2026-

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ, ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ, ਸਕੱਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਦੀ ਪ੍ਰਧਾਨਗੀ ਵਿੱਚ ਲੈਕਚਰਾਰ ਕੇਡਰ ਦੀ ਦੋਸ਼ਪੂਰਣ ਸੀਨੀਅਰਤਾ ਸੂਚੀ ਦੇ ਆਧਾਰ ਤੇ ਕਈ ਸਾਲਾਂ ਤੋਂ ਪਦਉਨਤ 245 ਕਾਮਰਸ ਲੈਕਚਰਾਰ ਨੂੰ ਰਿਵਰਟ ਕਰਨ ਵਾਲੇ ਨਾਦਿਰਸ਼ਾਹੀ ਪੱਤਰ ਦੇ ਵਿਰੋਧ ਕਰਨ ਮੁੱਦੇ ਤੇ ਹੋਈ|ਜਿਸ ਵਿੱਚ ਅਮਨ ਸ਼ਰਮਾ ਅਤੇ ਬਲਰਾਜ ਬਾਜਵਾ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਦਾ ਸੀਨੀਅਰਤਾ ਸੂਚੀ ਗਲਤੀਆਂ ਦਾ ਪੁਲਿੰਦਾ ਹੈ ਅਤੇ ਅਜਿਹਾ ਕਰਕੇ ਸਿੱਖਿਆ ਵਿਭਾਗ ਨੇ 2008 ਤੋਂ 2024 ਤੋਂ ਪ੍ਰੋਮੋਟ ਹੋਏ ਲੈਕਚਰਾਰਾਂ ਨੂੰ ਰਿਵਰਸ਼ਨ ਜ਼ੋਨ ਵਿੱਚ ਰੱਖ ਕੇ ਸਰੀਰਕ, ਮਾਨਸਿਕ ਅਤੇ ਸਮਾਜਿਕ ਪ੍ਰੇਸ਼ਾਨੀ ਪਾਇਆ ਸੀ।

ਹੁਣ ਵਿਭਾਗ ਵਲੋਂ ਪਿੱਛਲੇ ਪੰਜ ਸਾਲਾਂ ਤੋਂ ਯੋਗ ਪ੍ਰਣਾਲੀ ਰਾਹੀਂ ਡੀ. ਪੀ. ਸੀ ਤੋਂ ਬਾਅਦ ਪ੍ਰੋਮੋਟ ਹੋਏ 245 ਕਾਮਰਸ ਲੈਕਚਰਾਰ ਦੀ ਪਦਉਨਤੀ ਰੱਦ ਕਰਨ ਵਾਲਾ ਪੱਤਰ ਜਾਰੀ ਕਰਕੇ ਜਵਾਬ ਮੰਗਣਾ ਬਿੱਲਕੁਲ ਗਲ਼ਤ ਫੈਸਲਾ ਹੈ ਅਤੇ ਲੈਕਚਰਾਰ / ਅਧਿਆਪਕ ਵਿਰੋਧੀ ਪੱਤਰ ਹੈ ਜਿਸਦੀ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ | ਇਹਨਾਂ ਸਾਰੇ ਪਦਉਨਤ ਕਾਮਰਸ ਲੈਕਚਰਾਰ ਨੂੰ ਯੋਗ ਪ੍ਰਣਾਲੀ ਰਾਹੀਂ ਤਰੱਕੀ ਕੇਸ ਅਪਲਾਈ ਕਰਵਾ ਕੇ ਡੀ. ਪੀ. ਸੀ ਉਪਰੰਤ ਹੀ ਤਰੱਕੀ ਦਿੱਤੀ ਸੀ।

ਪਰ ਹੁਣ ਜਾਰੀ ਸੀਨੀਅਰਤਾ ਸੂਚੀ ਵਿੱਚ ਤਰੱਕੀ ਸਮੇਂ ਡੀਬਾਰ ਹੋਏ, ਬਿਨਾਂ ਐਮ. ਕਾਮ ਦੀ ਡਿਗਰੀ ਅਤੇ ਇਸਦੇ ਪਾਸਿੰਗ ਸਾਲ ਨੂੰ ਪੜ੍ਹਤਾਲ ਕੀਤੇ ਬਿਨਾਂ ਹੀ ਰਿਵਿਊ ਵਿੱਚ ਮਾਸਟਰ/ਮਿਸਟ੍ਰੈਸ ਨੂੰ ਸੀਨੀਅਰ ਵਿਖਾ ਕੇ ਇਹਨਾਂ ਯੋਗ 245 ਕਾਮਰਸ ਲੈਕਚਰਾਰ ਜੂਨੀਅਰ ਦੱਸ ਕੇ ਰਿਵਰਟ ਕਰਨਾ ਬਿੱਲਕੁਲ ਗਲ਼ਤ ਫੈਸਲਾ ਹੈ। ਬਲਰਾਜ ਸਿੰਘ ਬਾਜਵਾ, ਹਰਜੀਤ ਸਿੰਘ ਬਲਹਾੜੀ, ਰਵਿੰਦਰਪਾਲ ਸਿੰਘ,ਕੌਸ਼ਲ ਸ਼ਰਮਾ, ਕੁਲਦੀਪ ਗਰੋਵਰ ਨੇ ਕਿਹਾ ਕਿ ਸੀਨੀਅਰਤਾ ਸੂਚੀ ਵਿੱਚ ਆਪਣੇ ਚਹੇਤਿਆਂ ਨੂੰ ਅਡਜਸਟ ਤਿਆਰ ਕਰਨ ਲਈ ਵੱਡੇ ਪੱਧਰ ਤੇ ਘਪਲਾ ਹੋਇਆ ਜਾਪਦਾ ਹੈ ਜਿਸਦੀ ਉੱਚ ਪੱਧਰੀ ਜਾਂਚ ਚਾਹੀਦੀ ਹੈ।

ਇਸ ਮੌਕੇ ਹਾਜ਼ਰ ਸੂਬਾ ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਕੂਲ ਸਿੱਖਿਆ ਸਕੱਤਰ ਕੋਲੋਂ 245 ਕਾਮਰਸ ਲੈਕਚਰਾਰ ਦੀ ਪਦਉਨਤੀ ਰੱਦ ਕਰਨ ਵਾਲੇ ਪੱਤਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਜ਼ੇਕਰ ਅਜਿਹਾ ਨਾ ਕੀਤਾ ਸਰਕਾਰ ਨੂੰ ਜਥੇਬੰਦੀਆਂ ਦੇ ਤਿੱਖੇ ਸੰਘਰਸ਼ ਅਤੇ ਕਾਨੂੰਨੀ ਚਾਰਾਜੋਈ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਇਹ ਕੇਵਲ 245 ਕਾਮਰਸ ਲੈਕਚਰਾਰ ਨਾਲ ਹੀ ਨਾਇਨਸਾਫੀ ਨਹੀਂ ਹੈ ਇਹਨਾਂ ਤੋਂ ਇਲਾਵਾ 2008 ਤੋਂ 2024 ਤੱਕ ਯੋਗ ਪ੍ਰਣਾਲੀ ਰਾਹੀਂ ਵਿਭਾਗੀ ਤਰੱਕੀ ਕਮੇਟੀ ਵਲੋਂ ਪ੍ਰੋਮੋਟ ਕੀਤੇ ਹਜਾਰਾਂ ਲੈਕਚਰਾਰਾਂ ਨੂੰ ਗਲ਼ਤ ਰਿਵਿਊ ਨਾਲ ਰਿਵਰਸ਼ਨ ਜੋਨ ਰੱਖ ਕੇ ਨਾਇਨਸਾਫੀ ਅਤੇ ਸ਼ੋਸ਼ਣ ਕੀਤਾ ਹੈ |ਇਸਲਈ ਜਥੇਬੰਦੀ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਅਪੀਲ ਹੈ ਕਿ ਇਸ ਸੀਨੀਅਰਤਾ ਸੂਚੀ ਨੂੰ ਜਲਦ ਪੜਤਾਲ ਕਰਵਾ ਕੇ ਸਹੀ ਰੂਪ ਦੇਣਾ ਚਾਹੀਦਾ ਹੈ ਤਾਂਕਿ ਇਹਨਾਂ ਹਜਾਰਾਂ ਤਰੱਕੀ ਪ੍ਰਾਪਤ ਲੈਕਚਰਾਰ ਨੂੰ ਇਨਸਾਫ਼ ਮਿੱਲ ਸਕੇ।

ਇਸ ਮੀਟਿੰਗ ਵਿੱਚ ਜਗਤਾਰ ਸਿੰਘ ਹੁਸ਼ਿਆਰਪੁਰ, ਜਤਿੰਦਰ ਸਿੰਘ ਮਸਾਣੀਆਂ, ਕੁਲਦੀਪ ਗਰੋਵਰ ਫਾਜ਼ਿਲਕਾ, ਤਜਿੰਦਰਪਾਲ ਸਿੰਘ ਤਰਨਤਾਰਨ, ਸੰਜੀਵ ਕੁਮਾਰ ਮੋਗਾ, ਦੀਪਕ ਸ਼ਰਮਾ, ਸੁਖਬੀਰ ਸਿੰਘ ਬਲਜੀਤ ਸਿੰਘ ਕਪੂਰਥਲਾ, ਵਿਵੇਕ ਕਪੂਰ, ਚਰਨਦਾਸ ਸ਼ਰਮਾ, ਜਤਿੰਦਰਪਾਲ ਸਿੰਘ, ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਅਜੇ ਅਰੋੜਾ, ਰਾਕੇਸ਼ ਕੁਮਾਰ, ਕੁਲਵਿੰਦਰਪਾਲ ਸਿੰਘ, ਗੁਰਬੀਰ ਸਿੰਘ ਹਾਜ਼ਰ ਸਨ।

 

ਵੱਡੀ ਖ਼ਬਰ: UK ਸਰਕਾਰ ਨੇ ਇਨ੍ਹਾਂ ਦੇਸ਼ਾਂ ਦੇ ਵੀਜ਼ਿਆਂ ‘ਤੇ ਲਾਈ ਪਾਬੰਦੀ!

 

ਵੱਡੀ ਖ਼ਬਰ: UK ਸਰਕਾਰ ਨੇ ਇਨ੍ਹਾਂ ਦੇਸ਼ਾਂ ਦੇ ਵੀਜ਼ਿਆਂ ‘ਤੇ ਲਾਈ ਪਾਬੰਦੀ!

UK, 5 ਮਾਰਚ 2026-

ਬ੍ਰਿਟੇਨ ਨੇ ਬੁੱਧਵਾਰ ਨੂੰ ਚਾਰ ਦੇਸ਼ਾਂ ਦੇ ਸਟੱਡੀ ਵੀਜ਼ਿਆਂ ‘ਤੇ ਪਾਬੰਦੀ ਲਗਾ ਦਿੱਤੀ, ਉਨ੍ਹਾਂ ‘ਤੇ ਸਥਾਈ ਸ਼ਰਣ ਪ੍ਰਾਪਤ ਕਰਨ ਲਈ ਇਸ ਤਰੀਕੇ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਇਹ ਪਾਬੰਦੀ ਸ਼ਰਣ ਅਰਜ਼ੀਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਇੱਕ ਵਿਆਪਕ ਮੁਹਿੰਮ ਦਾ ਹਿੱਸਾ ਹੈ।

ਸਟੱਡੀ ਵੀਜ਼ਿਆਂ ‘ਤੇ ਇਹ “ਐਮਰਜੈਂਸੀ ਪਾਬੰਦੀ” ਅਫਗਾਨਿਸਤਾਨ, ਕੈਮਰੂਨ, ਮਿਆਂਮਾਰ ਅਤੇ ਸੁਡਾਨ ‘ਤੇ ਲਾਗੂ ਹੋਵੇਗੀ। ਇਨ੍ਹਾਂ ਦੇਸ਼ਾਂ ਤੋਂ ਸ਼ਰਣ ਦੇ ਦਾਅਵਿਆਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ, ਅਫਗਾਨ ਨਾਗਰਿਕਾਂ ‘ਤੇ ਵੀ ਹੁਨਰਮੰਦ ਵਰਕਰ ਵੀਜ਼ਾ ਪਾਬੰਦੀ ਲਗਾਈ ਗਈ ਹੈ।

ਇਹ ਕਦਮ ਉਦੋਂ ਆਇਆ ਹੈ ਜਦੋਂ ਬ੍ਰਿਟਿਸ਼ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਇਸ ਹਫ਼ਤੇ ਸੰਸਦ ਵਿੱਚ ਇੱਕ ਨਵਾਂ ਬਿੱਲ ਪੇਸ਼ ਕਰ ਰਹੀ ਹੈ।

ਵੀਜ਼ਾ ਪਾਬੰਦੀ ਅੱਜ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਰਾਹੀਂ ਲਾਗੂ ਕੀਤੀ ਜਾਵੇਗੀ, ਜੋ ਅਸਲ ਵਿੱਚ 26 ਮਾਰਚ ਤੋਂ ਲਾਗੂ ਹੋਵੇਗੀ। ਮਹਿਮੂਦ ਨੇ ਕਿਹਾ, “ਬ੍ਰਿਟੇਨ ਹਮੇਸ਼ਾ ਯੁੱਧ ਅਤੇ ਅਤਿਆਚਾਰ ਤੋਂ ਭੱਜਣ ਵਾਲਿਆਂ ਨੂੰ ਪਨਾਹ ਪ੍ਰਦਾਨ ਕਰੇਗਾ, ਪਰ ਸਾਡੀ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।”

ਉਨ੍ਹਾਂ ਨੇ ਅੱਗੇ ਕਿਹਾ, “ਇਸ ਲਈ, ਮੈਂ ਉਨ੍ਹਾਂ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਦਾ ਫੈਸਲਾ ਲੈ ਰਹੀ ਹਾਂ ਜੋ ਸਾਡੀ ਉਦਾਰਤਾ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ। ਮੈਂ ਆਪਣੀਆਂ ਸਰਹੱਦਾਂ ‘ਤੇ ਵਿਵਸਥਾ ਅਤੇ ਨਿਯੰਤਰਣ ਬਹਾਲ ਕਰਾਂਗਾ।”

 

ਜਿਉਂਦ ਜ਼ਬਰ ਖਿਲਾਫ 6 ਮਾਰਚ ਦੇ ਮੁਜ਼ਾਹਰੇ ਨੂੰ ਪ੍ਰਸ਼ਾਸਨ ਵੱਲੋਂ ਸਹਿਮਤੀ ਸਾਂਝੇ ਸੰਘਰਸ਼ ਦੀ ਮੁਢਲੀ ਜਿੱਤ- ਉਗਰਾਹਾਂ

 

ਜਿਉਂਦ ਜ਼ਬਰ ਖਿਲਾਫ 6 ਮਾਰਚ ਦੇ ਮੁਜ਼ਾਹਰੇ ਨੂੰ ਪ੍ਰਸ਼ਾਸਨ ਵੱਲੋਂ ਸਹਿਮਤੀ ਸਾਂਝੇ ਸੰਘਰਸ਼ ਦੀ ਮੁਢਲੀ ਜਿੱਤ- ਉਗਰਾਹਾਂ

ਬਠਿੰਡਾ ਪ੍ਰਸ਼ਾਸਨ ਨੇ ਜਥੇਬੰਦੀਆਂ ਨਾਲ਼ ਮੀਟਿੰਗ ਕਰਕੇ ਮੁਜ਼ਾਹਰਾ ਕਰਨ ਦਾ ਹੱਕ ਕੀਤਾ ਪ੍ਰਵਾਨ

ਬਠਿੰਡਾ, 5 ਮਾਰਚ 2026

ਪੰਜਾਬ ਪੁਲਿਸ ਵੱਲੋਂ 18 ਫਰਵਰੀ ਨੂੰ ਜਿਉਂਦ ਵਿਖੇ ਕਿਸਾਨਾਂ ਉੱਤੇ ਕੀਤੇ ਜਬਰ ਦੇ ਖਿਲਾਫ ਪੰਜਾਬ ਦੀਆਂ ਚਾਰ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਸ਼ਹਿਰ ‘ਚ ਕੀਤੇ ਜਾਣ ਵਾਲੇ ਰੋਹ ਭਰਪੂਰ ਮੁਜ਼ਾਹਰੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਬਣੀ ਤਣਾਅ ਪੂਰਨ ਸਥਿਤੀ ਦੌਰਾਨ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨਾਲ਼ ਮੀਟਿੰਗ ਕਰਕੇ ਮੁਜ਼ਾਹਰਾ ਕਰਨ ਦੇ ਹੱਕ ਨੂੰ ਪ੍ਰਵਾਨ ਕਰ ਲਿਆ ਗਿਆ ਜ਼ੋ ਜਥੇਬੰਦ ਲੋਕ ਤਾਕਤ ਦੀ ਜਿੱਤ ਹੈ।

ਅੱਜ਼ ਡੀ ਆਈ ਜੀ ਬਠਿੰਡਾ ਦੇ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ -ਉਗਰਾਹਾਂ) ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ ਤੇ ਜਸਵੀਰ ਸਿੰਘ ਬੁਰਜ ਸੇਮਾ ਅਤੇ ਪ੍ਰਸ਼ਾਸਨ ਦੀ ਤਰਫੋਂ ਡੀ ਆਈ ਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸਐਸਪੀ ਬਠਿੰਡਾ ਸ਼ਾਮਲ ਹੋਏ।

ਪ੍ਰਸ਼ਾਸਨ ਵੱਲੋਂ ਲੋਕਾਂ ਦੇ ਜਮਹੂਰੀ ਹੱਕ ਨੂੰ ਪ੍ਰਵਾਨ ਕਰਦਿਆਂ ਇਸ ਰੋਸ ਪ੍ਰਦਰਸ਼ਨ ‘ਤੇ ਕਿਸੇ ਤਰ੍ਹਾਂ ਦੀਆਂ ਵੀ ਰੋਕਾਂ ਨਾ ਲਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਪਾਵਰ ਹਾਊਸ ਰੋਡ ਉੱਤੇ ਪੁੱਡਾ ਗਰਾਊਂਂਂਡ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਸ਼ਹਿਰ ਚ ਮੁਜ਼ਾਹਰਾ ਕਰਨ ਬਾਰੇ ਆਪਣੀ ਸਹਿਮਤੀ ਦਿੱਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਕਿਸਾਨਾਂ ਤੇ ਪੁਲਿਸ ਦਰਮਿਆਨ ਟਕਰਾਅ ਦਾ ਸਾਧਨ ਬਣੇ ਆ ਰਹੇ ਜਿਉਂਦ ਪਿੰਡ ਦੇ ਜ਼ਮੀਨੀ ਮਸਲੇ ਨੂੰ ਆਉਂਦੇ ਦਿਨਾਂ ‘ਚ ਸਹਿਮਤੀ ਦੇ ਅਧਾਰ ‘ਤੇ ਹੱਲ ਕਰਨ ਦਾ ਵੀ ਵਫ਼ਦ ਨਾਲ ਵਾਅਦਾ ਕੀਤਾ ਗਿਆ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰਸ਼ਾਸਨ ਵੱਲੋਂ ਇੱਕ ਵਾਰ ਟਕਰਾਅ ਦਾ ਰਸਤਾ ਛੱਡ ਕੇ ਮੁਜ਼ਾਹਰੇ ਦਾ ਹੱਕ ਪ੍ਰਵਾਨ ਨੂੰ ਲੋਕ ਤਾਕਤ ਦੀ ਮੁਢਲੀ ਜਿੱਤ ਕਰਾਰ ਦਿੱਤਾ। ਭਾਵੇਂ ਅੱਜ ਸਵੇਰੇ ਪੁਲਿਸ ਵੱਲੋਂ ਜ਼ਿਲਾ ਮੋਗਾ ਤੇ ਜਲੰਧਰ ਦੇ ਅੰਦਰ ਕੁੱਝ ਕਿਸਾਨ ਆਗੂਆਂ ਦੇ ਘਰੀਂ ਪੁਲਿਸ ਵੱਲੋਂ ਆਗੂਆਂ ਦੀ ਪੈੜ ਨੱਪਣ ਦੇ ਕੀਤੇ ਯਤਨਾਂ ਸਦਕਾ ਇੱਕ ਵਾਰ ਫਿਰ ਸਥਿਤੀ ਤਣਾਅ ਪੂਰਨ ਬਣ ਗਈ ਸੀ ਪਰ ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨਾਲ਼ ਮੀਟਿੰਗ ਕਰਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੇ ਕਦਮ ਲਏ ਗਏ।

ਵਰਨਣਯੋਗ ਹੈ ਕਿ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ 18 ਫਰਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਵਿਖੇ ਰੱਖੇ ਸ਼ਾਂਤਮਈ ਧਰਨੇ ਨੂੰ ਰੋਕਣ ਲਈ ਐਸ ਐਸ ਪੀ ਜੋਯਤੀ ਯਾਦਵ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਵੱਲੋਂ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਕਿਸਾਨਾਂ – ਮਜ਼ਦੂਰਾਂ ਉਤੇ ਅੰਨ੍ਹਾ ਤਸ਼ੱਦਦ ਢਾਹੁਣ ਖਿਲਾਫ ਪੰਜਾਬ ਭਰ ‘ਚ ਵਿਆਪਕ ਰੋਸ ਪਣਪ ਗਿਆ ਹੈ ਅਤੇ ਕਿਸਾਨਾਂ, ਪੇਂਡੂ ਤੇ ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ, ਵਿਦਿਆਰਥੀਆਂ, ਤਰਕਸ਼ੀਲਾਂ, ਸਾਹਿਤਕ ਕਾਮਿਆਂ ਤੇ ਜਮਹੂਰੀ ਹੱਕਾਂ ਦੀਆਂ ਕਰੀਬ 50 ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਇਸ ਜ਼ਬਰ ਖਿਲਾਫ 6 ਮਾਰਚ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਤੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਜਾਵੇਗੀ ਕਿ ਜਿਉਂਦ ਵਿਖੇ ਜ਼ਬਰ ਢਾਹੁਣ ਦੇ ਦੋਸ਼ੀ ਐਸ ਐਸ ਪੀ ਬਠਿੰਡਾ ਜੋਯਤੀ ਯਾਦਵ ਸਮੇਤ ਸਾਰੇ ਅਧਿਕਾਰੀਆਂ ਉੱਤੇ ਪੀੜਤਾਂ ਦੇ ਬਿਆਨਾਂ ਮੁਤਾਬਕ ਕੇਸ ਦਰਜ ਕੀਤਾ ਜਾਵੇ, ਇਸ ਜ਼ਬਰ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਵੱਲੋਂ ਜਨਤਕ ਮੁਆਫ਼ੀ ਮੰਗੀ ਜਾਵੇ, ਸੰਘਰਸ਼ ਦੇ ਜਮਹੂਰੀ ਹੱਕ ‘ਤੇ ਲਾਈਆਂ ਰੋਕਾਂ ਖ਼ਤਮ ਕੀਤੀਆਂ ਜਾਣ।

ਪੁਲਿਸ ਵੱਲੋਂ ਜ਼ਖ਼ਮੀ ਕੀਤੇ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਦਿੱਤਾ ਜਾਵੇ ਅਤੇ ਪੀੜਿਤ ਵਿਅਕਤੀਆਂ ਦੀ ਮਾਨਸਿਕ, ਪਰਿਵਾਰਕ ਤੇ ਸਰੀਰਕ ਪੀੜ ਦੀ ਭਰਪਾਈ ਵਜੋਂ ਹਰਜਾਨਾ ਦਿੱਤਾ ਜਾਵੇ ਅਤੇ ਪੰਜਾਬ ਭਰ ‘ਚ ਅੰਦੋਲਨਾਂ ਦੌਰਾਨ ਸੰਘਰਸ਼ਸ਼ੀਲ ਲੋਕਾਂ ‘ਤੇ ਬਣਾਏ ਸਾਰੇ ਕੇਸ ਵਾਪਸ ਲਏ ਜਾਣ। ਕਿਸਾਨ ਮਜ਼ਦੂਰ ਆਗੂਆਂ ਨੇ ਪ੍ਰਸ਼ਾਸਨ ਵੱਲੋਂ ਇਸ ਰੋਸ ਮਾਰਚ ਬਾਰੇ ਸਹਿਮਤੀ ਦੇਣ ਨੂੰ ਲੋਕਾਂ ਦੇ ਸੰਘਰਸ਼ ਦੀ ਮੁਢਲੀ ਜਿੱਤ ਕਰਾਰ ਦਿੰਦਿਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸਾਂਝੇ ਰੋਸ ਮੁਜ਼ਾਹਰੇ ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਹੈ।

ਕਿਸਾਨ ਮਜ਼ਦੂਰ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੰਘਰਸ਼ਸ਼ੀਲ ਲੋਕਾਂ ਦੇ ਜਮਹੂਰੀ ਹੱਕ ਨੂੰ ਡਾਂਗ ਦੇ ਜ਼ੋਰ ਕੁਚਲਣ ਤੋਂ ਇਲਾਵਾ ਆਏ ਦਿਨ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਨਾਂਅ ਹੇਠ ਨੌਜਵਾਨਾਂ ਦੀਆਂ ਲੱਤਾਂ ‘ਚ ਗੋਲੀਆਂ ਮਾਰਨ ਤੋਂ ਇਲਾਵਾ ਝੂਠੇ ਪੁਲਿਸ ਮੁਕਾਬਲਿਆਂ ‘ਚ ਕਤਲ ਕਰਨ ਰਾਹੀਂ ਜਾਬਰ ਰਾਜ ਮਸੀਨਰੀ ਦੇ ਦੰਦੇ ਤਿੱਖੇ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ‘ਤੇ ਕੀਤੇ ਜਾ ਰਹੇ ਜਬਰ ਅਤੇ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਨੂੰ ਰੋਕਣ ਲਈ ਵਿਸ਼ਾਲ ਸਾਂਝੇ ਤੇ ਜਮਾਤੀ ਘੋਲਾਂ ਨੂੰ ਤੇਜ਼ ਕਰਨ ਦੀ ਲੋੜ ਹੈ।

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਹੱਕ ‘ਚ ਸੁਖਬੀਰ ਬਾਦਲ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਹੱਕ ਚ ਸੁਖਬੀਰ ਬਾਦਲ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

ਮੁਲਾਜ਼ਮਾਂ ਨਾਲ ਵਾਅਦਾ: 2027 ‘ਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ DA ਦੇ ਸਾਰੇ ਬਕਾਏ ਹੋਣਗੇ ਜਾਰੀ- ਸੁਖਬੀਰ ਬਾਦਲ 

“ਆਪ” ਦੇ ਝੂਠੇ ਵਾਅਦਿਆਂ ਕਾਰਨ ਮੁਲਾਜ਼ਮਾਂ ਨੇ ਮਹਿਸੂਸ ਕੀਤੀ ਵੱਡੀ ਸੱਟ; ਪੁਰਾਣੀ ਪੈਨਸ਼ਨ ਸਕੀਮ (OPS) ਅਤੇ ਘਰ ਨੇੜੇ ਤਾਇਨਾਤੀ ਦਾ ਦਿੱਤਾ ਭਰੋਸਾ

ਚੰਡੀਗੜ੍ਹ, 5 ਮਾਰਚ 2026-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ‘ਤੇ ਮੁਲਾਜ਼ਮਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਤਿੱਖੇ ਨਿਸ਼ਾਨੇ ਸਾਧੇ ਹਨ। ਅਕਾਲੀ ਦਲ ਦੇ ਮੁੱਖ ਆਗੂਆਂ ਨੇ ਕਿਹਾ ਹੈ ਕਿ ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਨੇ ‘ਆਪ’ ਦੇ ਝੂਠੇ ਵਾਅਦਿਆਂ ‘ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਵੋਟਾਂ ਪਾਈਆਂ ਸਨ, ਅੱਜ ਉਹ ਸਭ ਤੋਂ ਵੱਧ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਅਕਾਲੀ ਦਲ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ

ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਰਕਾਰੀ ਮੁਲਾਜ਼ਮਾਂ ਦੀ ਭਲਾਈ ਲਈ ਖੜ੍ਹਾ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਵਿੱਚ ਸਾਰੇ ਪੇ-ਕਮਿਸ਼ਨ (ਤਨਖਾਹ ਕਮਿਸ਼ਨ) ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੀ ਸਥਾਪਿਤ ਅਤੇ ਲਾਗੂ ਕੀਤੇ ਗਏ ਸਨ।

ਅਕਾਲੀ ਦਲ ਨੇ 2027 ਵਿੱਚ ਸਰਕਾਰ ਬਣਨ ‘ਤੇ ਮੁਲਾਜ਼ਮਾਂ ਲਈ ਹੇਠ ਲਿਖੇ ਅਹਿਮ ਫੈਸਲੇ ਲੈਣ ਦਾ ਵਾਅਦਾ ਕੀਤਾ ਹੈ, ਕਿ ਮਹਿੰਗਾਈ ਭੱਤੇ (DA) ਦੇ ਸਾਰੇ ਰੁਕੇ ਹੋਏ ਬਕਾਏ ਤੁਰੰਤ ਜਾਰੀ ਕੀਤੇ ਜਾਣਗੇ। ਮੁਲਾਜ਼ਮਾਂ ਦੀ ਪੁਰਾਣੀ ਮੰਗ ਨੂੰ ਪ੍ਰਵਾਨ ਕਰਦਿਆਂ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਲਾਗੂ ਕੀਤਾ ਜਾਵੇਗਾ।

ਇੱਕ ਅਜਿਹਾ ਸਿਸਟਮ ਲਿਆਂਦਾ ਜਾਵੇਗਾ ਜਿਸ ਨਾਲ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ਜਾਂ ਘਰਾਂ ਦੇ ਨੇੜੇ ਤਾਇਨਾਤੀ ਮਿਲ ਸਕੇ। ਸਮੇਂ ਸਿਰ ਤਨਖਾਹਾਂ ਦੀ ਸੋਧ (Pay Revisions) ਨੂੰ ਯਕੀਨੀ ਬਣਾਇਆ ਜਾਵੇਗਾ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ, ਜਦਕਿ ਜ਼ਮੀਨੀ ਪੱਧਰ ‘ਤੇ ਮੁਲਾਜ਼ਮ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।

 

ਵੱਡੀ ਖ਼ਬਰ: ਇਸ ਸੂਬੇ ‘ਚ ਇੰਟਰਨੈੱਟ ਸੇਵਾਵਾਂ ‘ਤੇ ਲੱਗੀ ਪਾਬੰਦੀ, ਪੜ੍ਹੋ ਕਿਉਂ ਲਿਆ ਗਿਆ ਫੈਸਲਾ?

 

 

ਵੱਡੀ ਖ਼ਬਰ: ਇਸ ਸੂਬੇ ‘ਚ ਇੰਟਰਨੈੱਟ ਸੇਵਾਵਾਂ ਤੇ ਲੱਗੀ ਪਾਬੰਦੀ, ਪੜ੍ਹੋ ਕਿਉਂ ਲਿਆ ਗਿਆ ਫੈਸਲਾ?

ਨਵੀਂ ਦਿੱਲੀ, 5 March 2026- –

ਜੰਮੂ-ਕਸ਼ਮੀਰ ਵਿੱਚ ਸਾਵਧਾਨੀ ਪਾਬੰਦੀਆਂ ਲਾਗੂ ਰਹਿਣਗੀਆਂ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਘਾਟੀ ਵਿੱਚ ਇੰਟਰਨੈੱਟ ਸੇਵਾ ਇਸ ਵੇਲੇ 2G ਸਪੀਡ ‘ਤੇ ਚੱਲੇਗੀ, ਜਦੋਂ ਕਿ ਪ੍ਰੀਪੇਡ ਮੋਬਾਈਲ ਕਾਲ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ ਰਹਿਣਗੀਆਂ।

ਰਿਪੋਰਟਾਂ ਅਨੁਸਾਰ, ਹਾਲ ਹੀ ਵਿੱਚ ਅਮਰੀਕਾ-ਈਰਾਨ ਤਣਾਅ ਦੇ ਵਿਚਕਾਰ ਈਰਾਨੀ ਧਾਰਮਿਕ ਨੇਤਾ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਦੀ ਖ਼ਬਰ ਤੋਂ ਬਾਅਦ, ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਲੋਕ ਸੜਕਾਂ ‘ਤੇ ਉਤਰ ਆਏ। ਸੰਭਾਵੀ ਵਿਰੋਧ ਪ੍ਰਦਰਸ਼ਨਾਂ ਦੀ ਉਮੀਦ ਕਰਦੇ ਹੋਏ, ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਾਬੰਦੀਆਂ ਲਗਾਈਆਂ।

ਜੰਮੂ-ਕਸ਼ਮੀਰ ਦੇ ਗ੍ਰਹਿ ਵਿਭਾਗ ਦੁਆਰਾ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪੂਰੀ ਘਾਟੀ ਵਿੱਚ ਪ੍ਰੀਪੇਡ ਮੋਬਾਈਲ ਇੰਟਰਨੈੱਟ ਸੇਵਾ 2G ਸਪੀਡ ਤੱਕ ਸੀਮਤ ਕਰ ਦਿੱਤੀ ਗਈ ਹੈ। ਵੱਧ ਤੋਂ ਵੱਧ ਇੰਟਰਨੈੱਟ ਸਪੀਡ 128 kbps ਤੋਂ ਵੱਧ ਨਹੀਂ ਹੋਵੇਗੀ। ਇਹ ਹੁਕਮ 4 ਮਾਰਚ ਨੂੰ ਰਾਤ 8 ਵਜੇ ਤੱਕ ਲਾਗੂ ਸੀ ਅਤੇ ਹੁਣ ਇਸਨੂੰ ਵਧਾ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇੰਟਰਨੈੱਟ ਸਪੀਡ ਵਧਾਉਣ ਜਾਂ ਪਾਬੰਦੀਆਂ ਹਟਾਉਣ ਦਾ ਫੈਸਲਾ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ। ਫਿਲਹਾਲ, ਸ਼ਾਂਤੀ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀ ਦੇ ਉਪਾਅ ਲਾਗੂ ਰਹਿਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਸ਼ਾਂਤੀ ਬਣਾਈ ਰੱਖਣ।

 

‘ਗਰੰਟੀਆਂ ਵਾਲੀ ਭਗਵੰਤ ਮਾਨ ਸਰਕਾਰ’ ਦੇ ਵਾਅਦੇ ਨਿਕਲੇ ਖੋਖਲੇ; ਪੰਜਾਬ ਵਿਧਾਨ ਸਭਾ ਵੱਲ ਮੁਲਾਜ਼ਮ 8 ਮਾਰਚ ਨੂੰ ਕਰਨਗੇ ਕੂਚ

 

‘ਗਰੰਟੀਆਂ ਵਾਲੀ ਭਗਵੰਤ ਮਾਨ ਸਰਕਾਰ’ ਦੇ ਵਾਅਦੇ ਨਿਕਲੇ ਖੋਖਲੇ; ਪੰਜਾਬ ਵਿਧਾਨ ਸਭਾ ਵੱਲ ਮੁਲਾਜ਼ਮ 8 ਮਾਰਚ ਨੂੰ ਕਰਨਗੇ ਕੂਚ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਫੈਸਲਾ

Punjab News, 5 ਮਾਰਚ 2026: ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕੀਤੇ ਜਾ ਰਹੇ ਸੰਘਰਸ਼ ਜਿਸ ਦੀ ਕੜੀ ਵਜੋਂ 8 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਹੇਠ ਰੋਸ ਮੁਜਾਹਰਾ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ।

ਇਸ ਦੀ ਤਿਆਰੀ ਵਜੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਬਠਿੰਡਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਸੂਬਾ ਆਗੂ ਬਲਰਾਜ ਮੌੜ, ਆਗੂ ਕਿਸ਼ੋਰ ਚੰਦ ਗਾਜ, ਜਸਪਾਲ ਸਿੰਘ ਜੱਸੀ, ਹੰਸਰਾਜ ਬੀਜਵਾ, ਸੁਖਚੈਨ ਸਿੰਘ, ਦਰਸ਼ਨ ਸ਼ਰਮਾ, ਧਰਮ ਸਿੰਘ ਕੋਠਾ ਗੁਰੂ, ਲਖਵੀਰ ਸਿੰਘ ਭਾਗੀਵਾਂਦਰ, ਕੁਲਵੰਤ ਸਿੰਘ ਬੁਰਜ ਥਰੋੜ ਨੇ ਕਿਹਾ ਕਿ ਇਨਕਲਾਬ ਦੇ ਨਾਂ ‘ਤੇ ਬਣੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੋਣਾਂ ਸਮੇਂ ਵਾਅਦੇ ਹੀ ਨਹੀਂ ਕੀਤੇ ਸਨ ਸਗੋਂ ਕੰਮਾਂ ਦੀਆਂ ਗਰੰਟੀਆਂ ਦਿੱਤੀਆਂ ਸਨ ਪਰ ਹੁਣ ਤੱਕ ਮੰਗਾਂ ਮੰਨਣ ਦੀ ਬਜਾਏ ਹਰ ਵਾਰ ਮੀਟਿੰਗ ਦੇ ਕੇ ਮੁਲਤਵੀ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੰਨਟਰੈਕਟ, ਵੇਜਿਜ਼, ਆਊਟ ਸੋਰਸ ਰਾਹੀਂ ਭਰਤੀ ਕੀਤੇ ਮੁਲਾਜ਼ਮ 15 ਤੋਂ 20 ਸਾਲਾਂ ਤੋਂ ਕੱਚੇ ਕੰਮ ਕਰਦੇ ਆ ਰਹੇ ਹਨ, ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਜੋ ਕਿ ਇਹਨਾਂ ਮੁਲਾਜ਼ਮਾਂ ਦੀਆਂ ਲਿਸਟਾਂ ਹਰ ਛੇ ਮਹੀਨਿਆਂ ਬਾਅਦ ਸਰਕਾਰ ਮੰਗ ਕੇ ਆਪਣੇ ਕੋਲ ਰੱਖ ਲੈਂਦੀ ਹੈ।

ਪੰਜਾਬ ਦਾ ਮੁਲਾਜ਼ਮ ਹੋਰਨਾਂ ਸਟੇਟਾਂ ਤੋਂ 16% ਡੀਏ ਘੱਟ ਲੈ ਰਿਹਾ ਹੈ, ਉਹਨਾਂ ਨੂੰ ਡੀਏ ਦੀਆਂ ਕਿਸਤਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ‘ਤੇ ਬਕਾਇਆ ਹੋਇਆ ਭੁਗਤਾਨ ਨਹੀਂ ਕੀਤਾ ਜਾ ਰਿਹਾ, ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਪੰਜਾਬ ਅਤੇ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। ਪੈਨਸ਼ਨਰਾਂ ਉੱਪਰ 2.59 ਗੁਣਾਂਕ ਲਾਗੂ ਨਹੀਂ ਰਹੀ।

ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿੱਚ ਦਰਜ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਅੰਦਰ ਇਸ ਸਰਕਾਰ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਕੜੀ ਵਜੋਂ ਪਹਿਲੇ ਦਿਨ 8 ਮਾਰਚ ਨੂੰ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।

ਅੱਜ ਦੀ ਮੀਟਿੰਗ ਵਿੱਚ ਰਾਜਪਾਲ, ਰਣਜੀਤ ਸਿੰਘ ਸਿਧੂ, ਅੰਮ੍ਰਿਤਪਾਲ ਸਿੰਘ, ਸੁਰੇਸ਼ ਕੁਮਾਰ ਗੋਨਿਆਨਾ, ਹਰਪ੍ਰੀਤ ਸਿੰਘ, ਅੰਗਰੇਜ਼ ਮੌੜ, ਪਰਮ ਚੰਦ ਬਠਿੰਡਾ, ਗੁਰਜੰਟ ਸਿੰਘ ਮਾਨ, ਪੂਰਨ ਸਿੰਘ, ਹਰਮਨਪ੍ਰੀਤ ਸਿੰਘ ਸੁਨੀਲ ਕੁਮਾਰ, ਅਮਨਦੀਪ ਸਿੰਘ, ਸੁਖਰਾਜ ਸਿੰਘ, ਜਗਦੀਪ ਫੂਸਮੰਡੀ, ਬਲਜਿੰਦਰ ਸਿੰਘ, ਗੁਰਭੇਜ ਭੇਜੀ, ਗੁਰਚਰਨ ਜੋੜਕੀਆਂ ਅਤੇ ਹੋਰ ਆਗੂਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

 

ਜਿਉਂਦ ਜਬਰ ਵਿਰੁੱਧ ‘ਲਲਕਾਰ ਰੈਲੀ’; ਇਨਕਲਾਬੀ ਜਮਹੂਰੀ ਫਰੰਟ ਨੇ ਮੁਲਾਜ਼ਮਾਂ ਨੂੰ ਦਿੱਤਾ ਬਠਿੰਡਾ ਕੂਚ ਦਾ ਸੱਦਾ

 

ਜਿਉਂਦ ਜਬਰ ਵਿਰੁੱਧ ‘ਲਲਕਾਰ ਰੈਲੀ’: ਇਨਕਲਾਬੀ ਜਮਹੂਰੀ ਫਰੰਟ ਨੇ ਮੁਲਾਜ਼ਮਾਂ ਨੂੰ ਦਿੱਤਾ ਬਠਿੰਡਾ ਕੂਚ ਦਾ ਸੱਦਾ

“ਰੈਲੀ ਦੀ ਪ੍ਰਵਾਨਗੀ ਸਰਕਾਰ ਦਾ ਅਹਿਸਾਨ ਨਹੀਂ, ਸਗੋਂ ਸਾਂਝੇ ਸੰਘਰਸ਼ ਦੀ ਪਹਿਲੀ ਜਿੱਤ”; 6 ਮਾਰਚ ਨੂੰ ਬਠਿੰਡਾ ਪਹੁੰਚਣ ਦੀ ਅਪੀਲ

ਜਲੰਧਰ/ਬਠਿੰਡਾ 5 ਮਾਰਚ 2026: ਇਨਕਲਾਬੀ ਜਮਹੂਰੀ ਫਰੰਟ ਪੰਜਾਬ ਵੱਲੋਂ ਸਮੂਹ ਆਊਟਸੋਰਸਡ, ਇਨਲਿਸਟਮੈਂਟ, ਦਿਹਾੜੀਦਾਰ, ਠੇਕਾ ਅਧਾਰਿਤ ਅਤੇ ਕੰਪਨੀਆਂ-ਸੁਸਾਇਟੀਆਂ ਰਾਹੀਂ ਭਰਤੀ ਮੁਲਾਜ਼ਮਾਂ ਸਮੇਤ ਕਿਸਾਨਾਂ-ਮਜ਼ਦੂਰਾਂ ਦੇ ਨਾਂ ਇੱਕ ਅਹਿਮ ਅਪੀਲ ਜਾਰੀ ਕੀਤੀ ਗਈ ਹੈ।

ਫਰੰਟ ਦੇ ਕਨਵੀਨਰ ਗੁਰਦਿਆਲ ਸਿੰਘ ਭੰਗਲ ਅਤੇ ਸੂਬਾ ਕਮੇਟੀ ਮੈਂਬਰ ਸੁਖਵੰਤ ਸਿੰਘ ਸੇਖੋਂ ਨੇ ਕਿਹਾ ਕਿ ਜੀਉਂਦ ਜਬਰ ਵਿਰੁੱਧ ਰੱਖੀ ਰੈਲੀ ਨੂੰ ਪ੍ਰਵਾਨਗੀ ਮਿਲਣਾ ਸੰਘਰਸ਼ ਕਰਦੇ ਲੋਕਾਂ ਦੇ ਦਬਾਅ ਦੀ ਪਹਿਲੀ ਜਿੱਤ ਹੈ, ਪਰ ਅਜੇ ਅਵੇਸਲੇ ਹੋਣ ਦੀ ਲੋੜ ਨਹੀਂ ਹੈ।

ਸਰਕਾਰ ਦੇ ‘ਹੰਕਾਰੀ ਵਤੀਰੇ’ ‘ਤੇ ਤਿੱਖੇ ਨਿਸ਼ਾਨੇ

ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਬਰ ਦੇ ਜ਼ੋਰ ‘ਤੇ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਕੁਚਲਣਾ ਚਾਹੁੰਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਦਾ ਵਤੀਰਾ ਬੇਹੱਦ ਹੰਕਾਰੀ ਰਿਹਾ ਹੈ ਅਤੇ ਜੀਉਂਦ ਵਿਖੇ ਕਿਸਾਨਾਂ ‘ਤੇ ਢਾਹਿਆ ਗਿਆ ਜਬਰ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹੈ।

ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਅਤੇ ਸਾਮਰਾਜੀ ਹਮਲਿਆਂ ਵਿਰੁੱਧ ਲੜਾਈ ਅਜੇ ਜਿਉਂ ਦੀ ਤਿਉਂ ਬਰਕਰਾਰ ਹੈ। ਇਨਕਲਾਬੀ ਜਮਹੂਰੀ ਫਰੰਟ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਵੱਖ-ਵੱਖ ਤਬਕਿਆਂ ਵੱਲੋਂ ਉਸਾਰੀ ਗਈ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮੁੱਢਲੀ ਜਿੱਤ (ਰੈਲੀ ਦੀ ਪ੍ਰਵਾਨਗੀ) ਨੂੰ ਦੇਖ ਕੇ ਘਰਾਂ ਵਿੱਚ ਬੈਠਣ ਦੀ ਬਜਾਏ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦੀ ਲੋੜ ਹੈ। ਰੈਗੂਲਰ ਮੁਲਾਜ਼ਮ, ਪੈਨਸ਼ਨਰ ਅਤੇ ਕੱਚੇ ਮੁਲਾਜ਼ਮ ਇਕਜੁੱਟ ਹੋ ਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨ।

ਫਰੰਟ ਨੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ 6 ਮਾਰਚ ਨੂੰ ਬਠਿੰਡਾ ਵਿਖੇ ਹੋਣ ਵਾਲੀ ਸਾਂਝੀ ਰੈਲੀ ਵਿੱਚ ਬੱਚਾ-ਬੱਚਾ ਸ਼ਮੂਲੀਅਤ ਕਰੇ।

ਆਗੂਆਂ ਨੇ ਕਿਹਾ ਕਿ ਇਸ ਰੈਲੀ ਦੀ ਸਫਲਤਾ ਹੀ ਸਰਕਾਰ ਨੂੰ ਗੋਡਿਆਂ ਭਾਰ ਲਿਆਉਣ ਅਤੇ ਮੰਗਾਂ ਮਨਵਾਉਣ ਦਾ ਆਧਾਰ ਮਜ਼ਬੂਤ ਕਰੇਗੀ। “ਇਸ ਮੁੱਢਲੀ ਜਿੱਤ ਦੇ ਮਹੱਤਵ ਨੂੰ ਸਮਝਦੇ ਹੋਏ, ਹੁਣ ਸੰਘਰਸ਼ ਨੂੰ ਜਰਬਾਂ ਦੇ ਕੇ ਅੱਗੇ ਵਧਾਉਣਾ ਸਾਡੀ ਸਾਂਝੀ ਲੋੜ ਹੈ। ਵਹੀਰਾਂ ਘੱਤ ਕੇ 6 ਮਾਰਚ ਨੂੰ ਬਠਿੰਡਾ ਪਹੁੰਚੋ।”

 

ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ ਅੱਜ ਨਹੀਂ ਹੋਵੇਗੀ ਮੀਟਿੰਗ

 

ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ ਅੱਜ ਨਹੀਂ ਹੋਵੇਗੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੂਹ ਕੈਬਨਿਟ ਮੰਤਰੀਆਂ ਨੂੰ ਨਵੇਂ ਸ਼ਡਿਊਲ ਬਾਰੇ ਸੂਚਨਾ ਜਾਰੀ

ਚੰਡੀਗੜ੍ਹ 5 ਮਾਰਚ 2026:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ 5 ਮਾਰਚ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਪੱਤਰ ਮੁਤਾਬਿਕ ਹੁਣ ਇਹ ਮੀਟਿੰਗ 6 ਮਾਰਚ ਨੂੰ ਹੋਵੇਗੀ।

ਦੱਸਦੇ ਚੱਲੀਏ ਕਿ ਪਹਿਲਾਂ ਇਹ ਮੀਟਿੰਗ 5 ਮਾਰਚ 2026 (ਵੀਰਵਾਰ) ਨੂੰ ਦੁਪਹਿਰ 01:30 ਵਜੇ ਹੋਣੀ ਤੈਅ ਹੋਈ ਸੀ, ਪਰ ਹੁਣ ਇਸ ਵਿੱਚ ਸੋਧ ਕਰਦਿਆਂ ਨਵਾਂ ਸਮਾਂ ਨਿਰਧਾਰਿਤ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਇਹ ਕੈਬਨਿਟ ਮੀਟਿੰਗ 6 ਮਾਰਚ 2026 ਨੂੰ ਸਵੇਰੇ ਸਾਢੇ 9 ਵਜੇ ਪੰਜਾਬ ਵਿਧਾਨ ਸਭਾ ਸਕੱਤਰੇਤ ਚੰਡੀਗੜ੍ਹ ਵਿਖੇ ਹੋਵੇਗੀ।

ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮੀਟਿੰਗ ਵਿੱਚ ਵਿਚਾਰੇ ਜਾਣ ਵਾਲੇ ਮੁੱਦਿਆਂ ਦਾ ਅਜੰਡਾ ਬਾਅਦ ਵਿੱਚ ਵੱਖਰੇ ਤੌਰ ‘ਤੇ ਜਾਰੀ ਕੀਤਾ ਜਾਵੇਗਾ।

ਇਹ ਮੀਟਿੰਗ ਵਿਧਾਨ ਸਭਾ ਸੈਸ਼ਨ ਦੇ ਚੱਲਦਿਆਂ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ, ਜਿਸ ਵਿੱਚ ਸੂਬੇ ਦੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।

 

ਭਗਵੰਤ ਮਾਨ ਸਰਕਾਰ ਦਾ ਖ਼ਜ਼ਾਨਾ ਵੀ ਨਿਕਲਿਆ ਪੀਪਾ; ਅਧਿਆਪਕਾਂ ਨੂੰ ਤਨਖ਼ਾਹ ਦੇਣ ਤੋਂ ਖਿੱਚੇ ਹੱਥ!

 

ਭਗਵੰਤ ਮਾਨ ਸਰਕਾਰ ਦਾ ਖ਼ਜ਼ਾਨਾ ਵੀ ਨਿਕਲਿਆ ਪੀਪਾ! ਅਧਿਆਪਕਾਂ ਨੂੰ ਤਨਖ਼ਾਹ ਦੇਣ ਤੋਂ ਖਿੱਚੇ ਹੱਥ

Punjab News, 4 ਮਾਰਚ 2026: ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਵਿੱਚ ਵਿੱਤੀ ਵਿਵਸਥਾ ਨੂੰ ਸੁਧਾਰਨ ਲਈ ਅਸਫਲ ਸਾਬਤ ਹੋਏ ਹਨ।

2026 ਚੋਣ ਵਰ੍ਹੇ ਵਿੱਚ ਵੀ ਪੰਜਾਬ ਦੇ ਅਧਿਆਪਕ ਫਰਵਰੀ ਮਹੀਨੇ ਦੀ ਤਨਖਾਹ ਤੋਂ ਵਾਂਝੇ ਹਨ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲਾ ਇਕਾਈ ਬਠਿੰਡਾ ਦੇ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਦੀ ਵਿੱਤ ਵਿਵਸਥਾ ਤਕੜੀ ਹੋਣ ਦੇ ਝੂਠੇ ਦਾਅਵੇ ਕਰ ਰਹੀ ਹੈ।

ਅਸਲ ਸੱਚਾਈ ਤਾਂ ਇਹ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਬਜਟ ਨਾ ਹੋਣ ਕਾਰਨ ਅਧਿਆਪਕਾਂ ਨੂੰ ਪੰਜਾਬ ਸਰਕਾਰ ਤਨਖਾਹ ਸਮੇਂ ਸਿਰ ਨਹੀਂ ਦੇ ਸਕੀ।

ਉਹਨਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੀ ਤਨਖਾਹ ਲਈ 13 ਕਰੋੜ 26 ਲੱਖ 55 ਹਜ਼ਾਰ 281 ਰੁਪਏ ਦੀ ਲੋੜ ਹੈ।

ਸਪੈਸ਼ਲ ਕੇਡਰ ਅਧਿਆਪਕਾਂ ਜਿਨ੍ਹਾਂ ਦੀਆਂ ਨਗੂਣੀਆਂ ਤਨਖਾਹਾਂ ਵਿੱਚ ਵਾਧਾ ਕਰਕੇ ਸਰਕਾਰ ਉਹਨਾਂ ਨੂੰ ਰੈਗੂਲਰ ਕਰਨ ਦਾ ਦਾਅਵਾ ਕਰਦੀ ਹੈ, ਉਨ੍ਹਾਂ ਦੀ ਤਨਖਾਹ ਲਈ 28 ਲੱਖ 28 ਹਜ਼ਾਰ 909 ਰੁਪਏ ਵੀ ਸਰਕਾਰ ਜੁਟਾ ਨਹੀਂ ਸਕੀ ਹੈ।

ਅਧਿਆਪਕ ਆਗੂਆਂ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਦੇ ਮਾਸਟਰ ਕੇਡਰ, ਲੈਕਚਰਾਰ, ਹੈੱਡ ਮਾਸਟਰਾਂ, ਪ੍ਰਿੰਸੀਪਲ ਅਤੇ ਨਾਨ ਟੀਚਿੰਗ ਸਟਾਫ ਲਈ 38 ਕਰੋੜ ਰੁਪਏ ਬਜਟ ਦੀ ਕਮੀ ਹੈ।

ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੇ ਮੈਡੀਕਲ ਬਿੱਲਾਂ ਦੇ ਖਰਚੇ ਦੀ ਪੂਰਤੀ ਲਈ ਇਕ ਕਰੋੜ 14 ਲੱਖ ਰੁਪਏ ਦੀ ਰਕਮ ਜਾਰੀ ਕਰਨ ਵਿੱਚ ਵੀ ਸਰਕਾਰ ਫੇਲ ਹੋਈ ਹੈ। ਡੀ.ਟੀ.ਐਫ. ਬਠਿੰਡਾ ਦੇ ਵਿੱਤ ਸਕੱਤਰ ਅਨਿਲ ਭੱਟ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਦੱਸਿਆ ਕਿ ਜਥੇਬੰਦੀ ਨੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਸੁਪਰਡੈਂਟ ਨਰੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਿੱਧੂ ਨੂੰ ਜਥੇਬੰਦੀ ਦਾ ਡੈਪੂਟੇਸ਼ਨ ਸੂਬਾ ਸਕੱਤਰ ਰੇਸ਼ਮ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਮਿਲ ਕੇ ਅਧਿਆਪਕਾਂ ਦੀ ਤਨਖਾਹ ਲਈ ਬਜਟ ਦੀ ਮੰਗ ਕੀਤੀ ਹੈ।

ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ 06 ਮਾਰਚ ਤੱਕ ਤਨਖਾਹ ਲਈ ਬਜਟ ਜਾਰੀ ਨਾ ਕੀਤਾ ਗਿਆ ਤਾਂ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।

 

ਬਾਲ ਕਾਵਿ ਕਿਆਰੀ ਲੋਕ ਅਰਪਣ ‘ਤੇ ਸਭ ਨੂੰ ਵਧਾਈ

 

ਬਾਲ ਕਾਵਿ ਕਿਆਰੀ ਲੋਕ ਅਰਪਣ ਤੇ ਸਭ ਨੂੰ ਵਧਾਈ

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ
ਬਲਜਿੰਦਰ ਕੌਰ ਸ਼ੇਰਗਿੱਲ ਦੀ ਮਿਹਨਤ ਸਦਕਾ ਕਿਤਾਬ ਪਾਠਕਾਂ ਦੇ ਹੱਥ ਆਈ
ਬਾਲ ਕਾਵਿ ਕਿਆਰੀ ਲੋਕ ਅਰਪਣ ਤੇ ਸਭ ਨੂੰ ਵਧਾਈ

ਕਰੀ ਸੋਹਣੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਨੇ
ਸ੍ਰੀ ਪ੍ਰੇਮ ਅਤੇ ਕੇ. ਕੇ ਸਾਰਦਾ ਸਮਾਜ ਸੇਵੀ ਨੇ ਪ੍ਰੋਗਰਾਮ ਵਿੱਚ ਰੌਣਕ ਲਾਈ

ਬਾਲ ਕਾਵਿ ਕਿਆਰੀ ਲੋਕ ਅਰਪਣ ਤੇ ਸਭ ਨੂੰ ਵਧਾਈ
ਮੁੱਖ ਮਹਿਮਾਨ ਡਾਕਟਰ ਹਨਵੰਤ ਸਿੰਘ ਅਤੇ ਮਲਕੀਤ ਸਿੰਘ ਸੈਣੀ ਨੇ
ਕਿਤਾਬ ਦੀ ਕੀਤੀ ਘੁੰਡ ਚੁਕਾਈ

ਬਾਲ ਕਾਵਿ ਕਿਆਰੀ ਲੋਕ ਅਰਪਣ ਤੇ ਸਭ ਨੂੰ ਵਧਾਈ
ਸਟੇਜ ਸੈਕਟਰੀ ਦੀ ਭੂਮੀਕਾ ਹਰਦੀਪ ਕੌਰ ਨੇ ਬਾਖੂਬੀ ਨਿਭਾਈ

ਬਾਲ ਕਾਵਿ ਕਿਆਰੀ ਲੋਕ ਅਰਪਣ ਤੇ ਸਭ ਨੂੰ ਵਧਾਈ
ਆਖੇ ਕੁਲਵਿੰਦਰ ਸਿੰਘ ਨਾੜੂ
ਗਾਇਡ ਅਧਿਆਪਕਾ ਦੀ ਮਿਹਨਤ ਰੰਗ ਲੈ ਆਈ

ਬਾਲ ਕਾਵਿ ਕਿਆਰੀ ਲੋਕ ਅਰਪਣ ਤੇ ਸਭ ਨੂੰ ਵਧਾਈ।

ਮਾਸਟਰ ਕੁਲਵਿੰਦਰ ਸਿੰਘ ਨਾੜੂ
ਖਨਾਲ ਕਲਾਂ ਸੰਗਰੂਰ
ਮੋ 9781844700