ਸ਼ੁੱਕਰਵਾਰ, ਮਾਰਚ 13, 2026
Home Blog Page 41

ਸਕੂਲ ‘ਚ 298 ਬੱਚਿਆਂ ਲਈ ਸਿਰਫ਼ 3 ਅਧਿਆਪਕ; ਕੀ ਟੀਚਰਾਂ ਨੂੰ ਸਸਪੈਂਡ ਕਰਨਾ ਹੱਲ ਹੈ? 

 

ਸਕੂਲ ‘ਚ 298 ਬੱਚਿਆਂ ਲਈ ਸਿਰਫ਼ 3 ਅਧਿਆਪਕ; ਟੀਚਰਾਂ ਨੂੰ ਸਸਪੈਂਡ ਕਰਨਾ ਕੀ ਹੱਲ ਹੈ? 

ਸਿੱਖਿਆ ਮੰਤਰੀ ਜੀ, ਦਿਲ ਬੱਚਿਆਂ ਦੀ ਹਾਲਤ ਦੇਖ ਕੇ ਰੋ ਰਿਹਾ ਜਾਂ ਆਪਣੀ ਨਾਕਾਮੀ ਲੁਕਾਉਣ ਲਈ?

ਜੋਗਿੰਦਰ ਆਜ਼ਾਦ

ਲੁਧਿਆਣਾ/ਚੰਡੀਗੜ੍ਹ 20 ਫਰਵਰੀ 2026: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਾਛੀਵਾੜਾ ਬਲਾਕ ਦੇ ਇੱਕ ਸਕੂਲ ਦੇ ਦੌਰੇ ਦੌਰਾਨ ਦਿੱਤਾ ਗਿਆ ਬਿਆਨ—”ਮੇਰਾ ਦਿਲ ਰੋ ਰਿਹਾ ਹੈ”—ਸੂਬੇ ਦੇ ਅਧਿਆਪਕ ਵਰਗ ਅਤੇ ਬੁੱਧੀਜੀਵੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਕੀ ਮੰਤਰੀ ਜੀ ਦਾ ਦਿਲ ਸੱਚਮੁੱਚ ਬੱਚਿਆਂ ਲਈ ਰੋ ਰਿਹਾ ਹੈ ਜਾਂ ਫਿਰ ਇਹ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਤੋਂ ਧਿਆਨ ਭਟਕਾਉਣ ਦਾ ਇੱਕ ਤਰੀਕਾ ਹੈ।

ਮਾਛੀਵਾੜਾ ਬਲਾਕ: ਅੰਕੜੇ ਜੋ ‘ਸਿੱਖਿਆ ਕ੍ਰਾਂਤੀ’ ਦੀ ਫੂਕ ਕੱਢਦੇ ਹਨ

ਜਿਸ ਬਲਾਕ ਵਿੱਚ ਮੰਤਰੀ ਜੀ ਨੇ ਅਧਿਆਪਕ ਅਤੇ ਬਲਾਕ ਸਿੱਖਿਆ ਅਫ਼ਸਰ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ, ਉੱਥੋਂ ਦੀ ਹਕੀਕਤ ਬੇਹੱਦ ਚਿੰਤਾਜਨਕ ਹੈ। 60 ਸਕੂਲਾਂ ਵਿੱਚੋਂ 38 ਸਕੂਲ ਅਜਿਹੇ ਹਨ ਜਿੱਥੇ ਸਿਰਫ਼ ਇੱਕ-ਇੱਕ ਅਧਿਆਪਕ ਹੈ। 13 ਸਕੂਲਾਂ ਵਿੱਚ ਇੱਕ ਵੀ ਪੱਕਾ ਅਧਿਆਪਕ ਨਹੀਂ ਹੈ। ਜਿਸ ਸਕੂਲ ਵਿੱਚ ਮੰਤਰੀ ਜੀ ਗਏ, ਉੱਥੇ 298 ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ 3 ਅਧਿਆਪਕਾਂ ਸਿਰ ਸੀ।

ਪੋਸਟਾਂ ਖਾਲੀ, ਪਰ ਗਰਜ ਮੰਤਰੀ ਦੀ

ਪੱਤਰਕਾਰਾਂ ਦੇ ਸਵਾਲਾਂ ‘ਤੇ ਮੰਤਰੀ ਜੀ ਦਾ ਜਵਾਬ ਸੀ ਕਿ “ਜਲਦ ਭਰਤੀ ਕਰ ਰਹੇ ਹਾਂ”, ਪਰ ਸਵਾਲ ਇਹ ਹੈ ਕਿ ਚਾਰ ਸਾਲਾਂ ਵਿੱਚ ਇਹ ‘ਜਲਦ’ ਕਦੋਂ ਆਉਣਾ ਸੀ? ਪੂਰੇ ਪੰਜਾਬ ਵਿੱਚ ਸਿੱਖਿਆ ਢਾਂਚਾ ਖਾਲੀ ਅਸਾਮੀਆਂ ਕਾਰਨ ਹਾਸ਼ੀਏ ‘ਤੇ ਹੈ। ਪ੍ਰਿੰਸੀਪਲਾਂ ਦੀਆਂ 1947 ਪੋਸਟਾਂ ਵਿੱਚੋਂ 1100 ਖਾਲੀ। ਹੈੱਡਮਾਸਟਰਾਂ ਦੀਆਂ 700 ਪੋਸਟਾਂ ਖਾਲੀ। ਲੈਕਚਰਾਰ ਤੇ ਬੀ.ਈ.ਓ.: ਅੱਧ ਤੋਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਹਨ।

ਜਥੇਬੰਦੀਆਂ ਨਾਲ ਨਿਸ਼ਚਿਤ ਕੀਤੀਆਂ ਮੀਟਿੰਗਾਂ ਨੂੰ ਵਾਰ-ਵਾਰ ਅੱਗੇ ਪਾਉਣਾ ਇਹ ਦਰਸਾਉਂਦਾ ਹੈ ਕਿ ਸਰਕਾਰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਬਜਾਏ ‘ਡਰਾਉਣ’ ਦੀ ਰਾਜਨੀਤੀ ਕਰ ਰਹੀ ਹੈ। 22 ਫਰਵਰੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਅਧਿਆਪਕ ਮਾਰਚ ਤੋਂ ਪਹਿਲਾਂ ਅਧਿਆਪਕਾਂ ਨੂੰ ਸਸਪੈਂਡ ਕਰਨਾ ਇੱਕ ‘ਦਹਿਸ਼ਤ’ ਪਾਉਣ ਵਾਲਾ ਹਥਕੰਡਾ ਜਾਪਦਾ ਹੈ।

ਸੱਤਾ ਦਾ ਨਸ਼ਾ ਅਤੇ ਪਰਿਵਾਰਕ ਦਬਦਬਾ

ਲਿਖਤ ਵਿੱਚ ਸਿੱਖਿਆ ਮੰਤਰੀ ਦੀ ਪਤਨੀ ਅਤੇ ਐਸ.ਐਸ.ਪੀ. ਬਠਿੰਡਾ ਦੇ ਹਵਾਲੇ ਨਾਲ ਸੱਤਾ ਦੇ ਨਸ਼ੇ ਅਤੇ ਕਿਸਾਨਾਂ/ਸੰਘਰਸ਼ੀ ਲੋਕਾਂ ‘ਤੇ ਕੀਤੇ ਜਾ ਰਹੇ ਜ਼ਬਰ ‘ਤੇ ਵੀ ਸਵਾਲ ਚੁੱਕੇ ਗਏ ਹਨ। ਜਦੋਂ ਸੱਤਾਧਾਰੀ ਲੋਕ ਜਨਤਾ ਦੀਆਂ ਪੱਗਾਂ ਅਤੇ ਹੱਕਾਂ ਪ੍ਰਤੀ ਅਸੰਵੇਦਨਸ਼ੀਲ ਹੋ ਜਾਣ, ਤਾਂ ਲੋਕਤੰਤਰ ਵਿੱਚ ਅਜਿਹੀ ‘ਸੰਵੇਦਨਸ਼ੀਲਤਾ’ ਮਹਿਜ਼ ਇੱਕ ਦਿਖਾਵਾ ਹੀ ਨਜ਼ਰ ਆਉਂਦੀ ਹੈ।

 

ਮੰਤਰੀ ਸਾਬ੍ਹ! ਇਹ ‘ਸਿੱਖਿਆ ਕ੍ਰਾਂਤੀ’ ਹੈ ਜਾਂ ਅਧਿਆਪਕਾਂ ਦੀ ਮਾਨਸਿਕ ਗੁਲਾਮੀ?

 

ਮੰਤਰੀ ਸਾਬ੍ਹ! ਇਹ ‘ਸਿੱਖਿਆ ਕ੍ਰਾਂਤੀ’ ਹੈ ਜਾਂ ਅਧਿਆਪਕਾਂ ਦੀ ਮਾਨਸਿਕ ਗੁਲਾਮੀ?

ਇੱਕ ਅਧਿਆਪਕ ਦਾ ਦਰਦ: ਵਾਅਦਿਆਂ ਦੀ ਪੰਡ, ਗੈਰ-ਵਿੱਦਿਅਕ ਕੰਮਾਂ ਦਾ ਬੋਝ ਅਤੇ ਸਿਸਟਮ ਦੀ ਨਾਲਾਇਕੀ

ਕਿਉਂਕਿ ਤੁਸੀਂ ਵੋਟਾਂ ਤੋਂ ਪਹਿਲਾਂ ਬਦਲਾਅ ਦਾ ਨਾਹਰਾ ਮਾਰ ਕੇ ਸੱਤਾ ਵਿੱਚ ਆ ਕੇ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਹੋ। ਗੱਲਾਂ ਦੇ ਕੜਾਹ ਦੀ ਸਿੱਖਿਆ ਕ੍ਰਾਂਤੀ ਜਰੂਰ ਲਿਆ ਦਿੱਤੀ ਗਈ ਹੈ। ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਤੋਂ ਦੂਰ ਕਰਕੇ ਉਹਨਾਂ ਉੱਤੇ ਗੈਰ-ਵਿੱਦਿਅਕ ਕੰਮਾਂ ਦੀ ਭਰਮਾਰ ਕਰ ਦਿੱਤੀ ਹੈ। ਕੁਰਸੀ ਦੇ ਨਸ਼ੇ ਵਿੱਚ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਚੁੱਕੇ ਹੋ। ਤੁਸੀਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਧੀ ਦੀ ਚੁੰਨੀ ਨਹੀਂ ਲਹੇਗੀ, ਕਿਸੇ ਪੁੱਤਰ ਦੀ ਪੱਗ ਨਹੀਂ ਲਵੇਗੀ, ਪਰ ਪੁਲਿਸ ਦੇ ਡੰਡੇ ਨਾਲ ਤੁਸੀਂ ਸਭ ਕੁਝ ਚਲਾ ਰਹੇ ਹੋ।

ਕੰਪਿਊਟਰ ਅਧਿਆਪਕ, ਮੈਰੀਟੋਰੀਅਸ ਸਕੂਲਾਂ ਦੇ ਟੀਚਰ, ਵਿਸ਼ੇਸ਼ ਅਧਿਆਪਕ, NSQF ਅਧਿਆਪਕ, ਆਦਰਸ਼ ਸਕੂਲਾਂ ਦੇ ਅਧਿਆਪਕ, ਸਮੱਗਰਾ ਦਾ ਨਾਨ ਟੀਚਿੰਗ, ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰਾਂ ਆਦਿ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਭੁੱਲ ਚੁੱਕੇ ਹੋ। ਅਧਿਆਪਕ ਦੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਕਰਕੇ ਉਸ ਨੂੰ ਅਲਮਾਰੀ ਵਿੱਚ ਬੰਦ ਕਰ ਚੁੱਕੇ ਹੋ। ਅਧਿਆਪਕ ਪ੍ਰਿੰਸੀਪਲਾਂ, ਹੈੱਡਮਾਸਟਰਾਂ, ਬਲਾਕ ਸਿੱਖਿਆ ਅਫ਼ਸਰਾਂ, ਲੈਕਚਰਾਰਾਂ ਤੇ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਵਿੱਚ ਅਸਫਲ ਰਹੇ ਹੋ।

ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਤੋਂ ਦੂਰ ਕਰਕੇ ਉਹਨਾਂ ਨੂੰ ਗੈਰ-ਵਿੱਦਿਅਕ ਕੰਮਾਂ – ਵੋਟਾਂ ਬਣਾਉਣਾ ਤੇ ਪਵਾਉਣਾ, ਵੋਟਾਂ ਤੋਂ ਕੁੱਝ ਕੁ ਮਹੀਨੇ ਪਹਿਲਾਂ ਇਲੈਕਸ਼ਨ ਕਮਿਸ਼ਨ ਦੀ ਕੈਮਰੇ ਵਾਲੀ ਗੱਡੀ ਵਿੱਚ ਬਹਿ ਕੇ ਪਿੰਡ-ਪਿੰਡ ਜਾਣ ਦੀ ਡਿਊਟੀ, ਮਿੱਡ-ਡੇ-ਮੀਲ ਦਾ ਰਿਕਾਰਡ ਪੂਰਾ ਕਰਨਾ ਤੇ ਖਾਣਾ ਤਿਆਰ ਕਰਵਾਉਣਾ, ਬੱਚਿਆਂ ਦਾ ਮੈਡੀਕਲ ਚੈੱਕਅਪ ਕਰਵਾਉਣਾ, ਸ਼ਾਲਾ ਸਿੱਧੀ ਤੇ ਯੂ-ਡਾਇਸ ਦਾ ਕੰਮ ਕਰਨਾ, ਵਜ਼ੀਫ਼ੇ ਅਪਲਾਈ ਕਰਵਾਉਣਾ, ਬੱਚਿਆਂ ਦੇ ਆਧਾਰ ਕਾਰਡ ਤੇ ਖਾਤੇ ਖੁਲਵਾਉਣਾ, ਆਧਾਰ ਕਾਰਡ ਨਾਲ ਖ਼ਾਤੇ ਲਿੰਕ ਕਰਵਾਉਣਾ, ਵੱਖ-ਵੱਖ ਕਿਸਮ ਦੇ ਮੇਲੇ ਲਾਉਣਾ, ਬਿਜ਼ਨਸ ਬਲਾਸਟਰ ਸਕੀਮ ਚਲਾਉਣਾ, ਝੋਨੇ ਦੇ ਨਾੜ ਨੂੰ ਸਾੜਨ ਤੋਂ ਰੋਕਣ ਵਰਗੀ ਸ਼ਾਹੀ ਡਿਊਟੀ ਦੇਣਾ।

ਈ-ਪੰਜਾਬ/PSEB ਦੀਆਂ ਸਾਈਟਾਂ ਤੇ ਡਾਟਾ ਐਂਟਰੀ ਤੇ ਅਪਡੇਟ ਕਰਦੇ ਰਹਿਣਾ, PFMS ਤੇ ਵੈਂਡਰ ਬਣਾਉਣ ਤੇ 200 ਰੁਪਏ ਤੋਂ ਵੀ ਹਲਕੀਆਂ ਗ੍ਰਾਂਟਾਂ ਦੇ PPA ਕੱਟ ਕੇ ਬੈਂਕ ਵਿੱਚ ਜਮ੍ਹਾਂ ਕਰਵਾਉਣਾ, ਉਦਘਾਟਨੀ ਪੱਥਰ ਲਗਵਾਉਣਾ, ਨੇਤਾ ਜੀ ਦਾ ਭਾਸ਼ਣ ਸੁਣਨ ਲਈ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਨਾ, SMC ਮੀਟਿੰਗ ਲਈ ਮੈਂਬਰਾਂ ਨੂੰ ਸੁਨੇਹੇ ਲਾਉਣਾ, PPC ਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਰਜਿਸਟਰ ਕਰਨਾ, NILP ਦੇ ਲਈ ਬੱਚਿਆਂ ਦੀ ਪੜ੍ਹਾਈ ਛੱਡ ਕੇ ਵੱਡੇ ਬਜ਼ੁਰਗਾਂ ਨੂੰ ਪੜ੍ਹਾਉਣਾ, ਆਨਲਾਈਨ ਗੂਗਲ ਫਾਰਮ ਭਰਨੇ, ਬੱਚਿਆਂ ਨੂੰ ਵਿਗਿਆਨਿਕ ਅਤੇ ਮਨੋਵਿਗਿਆਨਿਕ ਵਿਦਿਅਕ ਪ੍ਰਣਾਲੀ ਤੋਂ ਦੂਰ ਕਰਨ ਲਈ ਅੰਕੜਿਆਂ ਦੀ ਖੇਡ ਮਿਸ਼ਨ ਸਮਰੱਥ ਅਤੇ ਸੀ.ਈ.ਪੀ.ਵਰਗੇ ਗੈਰ ਮਿਆਰੀ ਪ੍ਰੋਜੈਕਟ ਚਲਾਉਣਾ, ਅਪਾਰ ਆਈਡੀਆਂ ਬਣਾਉਣਾ, ਜਨਗਣਨਾ ਵਿੱਚ ਡਿਊਟੀ, ਸਰਪੰਚਾਂ ਦੇ ਆਈ ਕਾਰਡ ਬਣਾਉਣਾ, ਬੀਮਾ-ਹੈਲਥ ਕਾਰਡ ਬਣਾਉਣੇ, SIR ਦਾ ਪੂਰਾ ਕਰਨ, ਬੈਲਟ ਪੇਪਰ ਬਣਾਉਣ ਦੀ ਗੈਰ ਵਿਦਿਅਕ ਡਿਊਟੀ ਨਿਭਾਉਣ ਦਾ ਕੰਮ ਕਰਵਾ ਕੇ ਥੋਡਾ ਦਿਲ ਹਾਲੇ ਵੀ ਰੋ ਰਿਹਾ ਹੈ।

ਇਹ ਸਾਰੀਆਂ ਗੈਰ-ਵਿਦਿਅਕ ਗਤੀਵਿਧੀਆਂ ਅਧਿਆਪਕਾਂ ਨੂੰ ਬੱਚਿਆਂ ਨੂੰ ਪੜਾਉਣ ਦੇ ਅਸਲ ਕੰਮ ਤੋਂ ਦੂਰ ਕਰਕੇ ਇੱਕ ਅਧਿਆਪਕ ਦਾ ਦਿਲ ਰੋ ਰਿਹਾ ਹੈ। ਇੱਕ ਦਿਨ ਕਿਸੇ ਸਕੂਲ ਵਿੱਚ ਜਾ ਕੇ ਮਾਪਿਆਂ ਨੂੰ ਜਵਾਬ ਤੁਸੀਂ ਨਹੀਂ ਦੇਣਾ, ਇੱਕ ਅਧਿਆਪਕ ਹੀ ਬੱਚਿਆਂ ਦੇ ਮਾਪਿਆਂ ਅੱਗੇ ਜਵਾਬਦੇਹ ਹੈ। ਇੱਕ ਅਧਿਆਪਕ ਬੜੀ ਮਿਹਨਤ ਨਾਲ ਬੱਚੇ ਨੂੰ ਸਕੂਲ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕਰਦਾ ਹੈ, ਪਰ ਤੁਹਾਡੀਆਂ ਸਕੂਲ ਵਿੱਚ ਚੱਲ ਰਹੀਆਂ ਗੈਰ-ਵਿਦਿਅਕ ਗਤੀਵਿਧੀਆਂ ਕਰਕੇ ਬੱਚੇ ਸਰਕਾਰੀ ਸਕੂਲ ਨੂੰ ਛੱਡ ਰਹੇ ਹਨ।

ਤੁਸੀਂ ਸਕੂਲਾਂ ਵਿੱਚ ਅਸਲ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਵਿੱਚ ਅਸਫਲ ਰਹੇ ਹੋ। 298 ਬੱਚਿਆਂ ਲਈ ਤੁਸੀਂ ਤਿੰਨ ਅਧਿਆਪਕ ਦੇ ਕੇ ਸਿੱਖਿਆ ਕ੍ਰਾਂਤੀ ਦੀ ਫੋਕੀ ਸ਼ੋਹਰਤ ਖੱਟ ਰਹੇ ਹੋ। ਤੁਸੀਂ ਆਪ ਹੀ ਸਿੱਖਿਆ ਕ੍ਰਾਂਤੀ ਦਾ ਪ੍ਰੈਕਟੀਕਲ ਲੋਕਾਂ ਨੂੰ ਦਿਖਾ ਦਿੱਤਾ ਹੈ। ਕਾਗਜੀ ਅੰਕੜਿਆਂ ਦੀ ਖੇਡ ਉਜਾਗਰ ਕਰ ਦਿੱਤੀ ਹੈ। ਸਿੱਖਿਆ ਪ੍ਰਣਾਲੀ ਦੀ ਮਜਬੂਤੀ ਲਈ ਸਭ ਤੋਂ ਜਰੂਰੀ ਗੱਲ ਅਧਿਆਪਕ ਭਰਤੀ ਕਰਨ ਵਿੱਚ ਤੁਸੀਂ ਅਸਫਲ ਰਹੇ ਹੋ, ਸਗੋਂ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾ ਰਹੇ ਅਧਿਆਪਕਾਂ ਤੇ ਜਬਰੀ ਭਾਂਤ-ਭਾਂਤ ਦੇ ਟੈਸਟ ਥੋਪ ਰਹੇ ਹੋ।

ਇਹੋ ਜਿਹੀਆਂ ਘਨਾਉਣੀਆਂ ਹਰਕਤਾਂ ਕਰਕੇ ਲੋਕਾਂ ਦੇ ਮਨਾਂ ਵਿੱਚ ਅਧਿਆਪਕ ਦਾ ਸਤਿਕਾਰ ਨਹੀਂ ਘਟਣਾ। ਤੁਹਾਡੇ ਪਿੱਛੇ ਉਹੀ ਲੱਗਣਗੇ, ਜਿਨ੍ਹਾਂ ਨੂੰ ਸਮਝ ਦੀ ਘਾਟ ਹੈ। ਇੱਕ ਅਧਿਆਪਕ ਨੂੰ ਕੈਮਰੇ ਅੱਗੇ ਉਹਨਾਂ ਦੇ ਬੱਚੇ ਸਾਹਮਣੇ ਬੇਇੱਜਤ ਕਰਨਾ ਕੀ ਤੁਹਾਡੇ ਲਈ ਸਹੀ ਹੈ? ਜੇ ਇੱਕ ਰਾਜਨੀਤੀਵਾਨ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦਾ ਤਾਂ ਉਹ ਕਿਸੇ ਨੂੰ ਬਦਨਾਮ ਕਰਕੇ ਆਪਣੀ ਵਾਹ-ਵਾਹ ਖੱਟਣ ਦੀ ਰਾਜਨੀਤੀ ਹੀ ਕਰਦਾ ਹੈ। ਹੋਰ ਰਾਜਨੀਤੀ ਨੂੰ ਚਮੇਲੀ ਦੇ ਫੁੱਲ ਨਹੀਂ ਲੱਗੇ ਹੁੰਦੇ।

ਘਰ ਦੇ ਵਿੱਚ ਮਾਤਾ-ਪਿਤਾ ਲਈ ਇੱਕ ਬੱਚਾ ਸੰਭਾਲਣਾ ਔਖਾ ਹੈ, ਪਰ ਸਕੂਲ ਵਿੱਚ 298 ਬੱਚਿਆਂ ਨੂੰ ਸਿਰਫ ਤਿੰਨ ਅਧਿਆਪਕ ਸੰਭਾਲ ਰਹੇ ਹਨ। ਕਟਹਿਰੇ ਵਿੱਚ ਤੁਹਾਨੂੰ ਖੜਾ ਹੋਣਾ ਚਾਹੀਦਾ ਹੈ, ਇੱਕ ਅਧਿਆਪਕ ਨੂੰ ਨਹੀਂ। ਬੱਚਿਆਂ ਨੂੰ ਨਲਾਇਕ ਕਰਨ ਪਿੱਛੇ ਸਰਕਾਰਾਂ ਹੀ ਜਿੰਮੇਵਾਰ ਹਨ। ਜਦ ਅੱਠਵੀਂ ਕਲਾਸ ਤੱਕ, ਜਦੋਂ ਕਿਸੇ ਬੱਚੇ ਦਾ ਪੜ੍ਹਾਈ ਦਾ ਬੇਸ ਬਣਨਾ ਹੁੰਦਾ ਹੈ, ਉਸ ਨੂੰ ਫੇਲ੍ਹ ਹੀ ਨਹੀਂ ਕਰਨਾ, ਫੇਲ੍ਹ ਹੋਇਆ ਨੂੰ ਵੀ ਪਾਸ ਹੀ ਕਰਨਾ ਹੈ ਤਾਂ ਬੱਚੇ ਤੁਹਾਡੇ ਵਾਂਗ ਨਾਲਾਇਕ ਹੀ ਬਣਦੇ ਹਨ। ਅਧਿਆਪਕ ਕੋਲੋਂ ਬੱਚਿਆਂ ਨੂੰ ਘੂਰਨ ਤੱਕ ਦੀ ਦਵਾਈ ਤੁਸੀਂ ਖੋਹ ਰੱਖੀ ਹੈ। ਇੱਕ ਅਧਿਆਪਕ ਨਹੀਂ ਚਾਹੁੰਦਾ ਕਿ ਉਸਦੇ ਬੱਚੇ ਨਾ ਪੜ੍ਹਨ। ਇਹ ਤੁਸੀਂ ਹੀ ਚਾਹੁੰਦੇ ਹੋ ਕਿ ਬੱਚੇ ਨਾ ਪੜ੍ਹਨ।

ਜੇਕਰ ਇਹ ਪੜ੍ਹ ਗਏ ਤਾਂ ਸਾਥੋਂ ਨੌਕਰੀਆਂ ਮੰਗਣਗੇ, ਜੋ ਅਸੀਂ ਦੇਣੀਆਂ ਨਹੀਂ ਚਾਹੁੰਦੇ। ਕਮੀਆਂ ਹਰ ਇੱਕ ਵਿੱਚ ਹੁੰਦੀਆਂ ਹਨ, ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ। ਬਾਕੀ ਅਧਿਆਪਕ ਸਾਥੀ ਨੂੰ ਵੀ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਜੇ ਤੁਸੀਂ ਸੱਚੇ ਹੋ ਤਾਂ ਕਮੀਆਂ ਇਹਨਾਂ ਦੇ ਮੂੰਹ ਤੇ ਗਿਣਾਇਆ ਕਰੋ। ਝੂਠ ਦੇ ਪੈਰ ਨਹੀਂ ਹੁੰਦੇ, ਉਸ ਸਮੇਂ ਸਿਰ ਉਜਾਗਰ ਹੋ ਹੀ ਜਾਂਦੇ ਹਨ। ਮੁੱਕਦੀ ਗੱਲ ਹੈ ਕਿ ਜੇ ਤੁਸੀਂ ਬੱਚਿਆਂ ਨੂੰ ਤਨਦੇਹੀ ਨਾਲ ਪੜਾਉਂਦੇ ਹੋ ਤਾਂ ਧੁੱਪ ਸੇਕਣਾ ਕੋਈ ਮਾੜੀ ਗੱਲ ਨਹੀਂ ਹੈ।

ਮੰਤਰੀ ਸਾਹਿਬ ਨੂੰ ਵੀ ਅਧਿਆਪਕਾਂ ਦੀ ਬੱਚਿਆਂ ਸਾਹਮਣੇ ਬੇਇੱਜਤੀ ਕਰਨ ਦੀ ਥਾਂ ਸ਼ਾਬਾਸ਼ੀ ਦੇਣੀ ਬਣਦੀ ਸੀ ਕਿ ਤੁਸੀਂ 298 ਬੱਚਿਆਂ ਨੂੰ ਤਿੰਨ ਜਣੇ ਸੰਭਾਲ ਰਹੇ ਹੋ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ suspend ਕਰਨ ਦੀ ਬਜਾਏ ਸਨਮਾਨਿਤ ਕਰਨਾ ਬਣਦਾ ਹੈ ਕਿ ਅਧਿਆਪਕਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਔਕੜਾ ਦਾ ਸਾਹਮਣਾ ਕਰਦੇ ਹੋਏ ਬਲਾਕ ਦੇ ਸਕੂਲਾਂ ਨੂੰ ਚਲਾ ਰਹੇ ਹਨ, ਅਸਲ ਸਿੱਖਿਆ ਕ੍ਰਾਂਤੀ ਲਿਆਉਣ ਦਾ ਕਾਰਜ ਕਰ ਰਹੇ ਹਨ।

ਅਧਿਆਪਕ ਭਰਤੀ ਕਰਨ ਦੇ ਵਿੱਚ ਸਰਕਾਰ ਨਾਲਾਇਕ ਸਾਬਤ ਹੋਈ ਹੈ। ਜੇ ਤੁਸੀਂ ਸੱਚਮੁੱਚ ਹੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੇ ਹੋ ਤਾਂ ਉਹ ਅਧਿਆਪਕਾਂ ਨੇ ਲੈ ਕੇ ਆਉਣੀ ਹੈ, ਜਦੋਂ ਸਕੂਲਾਂ ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕ ਹੋਣ ਦੇ ਨਾਲ-ਨਾਲ ਸਾਰੀਆਂ ਲੋੜੀਂਦੀਆਂ ਸਹੂਲਤਾਂ ਹੋਣਗੀਆਂ ਅਤੇ ਅਧਿਆਪਕ ਨੂੰ ਬਾਕੀ ਸਾਰੀਆਂ ਗੈਰ-ਵਿਦਿਅਕ ਡਿਊਟੀਆਂ ਤੋਂ ਫਰੀ ਕਰਕੇ ਬੱਚੇ ਦੀ ਕਲਾਸ ਤੱਕ ਪੜਾਉਣ ਲਈ ਜਾਣ ਦਿੱਤਾ ਜਾਵੇਗਾ

ਹੁਸ਼ਿਆਰ ਸਿੰਘ
8054060890

 

ਸਰਕਾਰੀ ਸਕੂਲ ‘ਚ ਵੇਸਟ ਕੱਪੜਿਆਂ ਤੋਂ ਬੈਗ ਬਣਾਉਣ ਦੀ ਵਰਕਸ਼ਾਪ; ਵਿਦਿਆਰਥੀਆਂ ਨੇ ਸਿੱਖੇ ਸਵੈ-ਰੁਜ਼ਗਾਰ ਦੇ ਗੁਰ

 

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਲਗਾਇਆ ਗਿਆ ਸੈਮੀਨਾਰ

ਫਿਰੋਜ਼ਪੁਰ 20 ਫਰਵਰੀ 2026-

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ (ਬਲਾਕ ਸਤੀਏ ਵਾਲਾ, ਜ਼ਿਲ੍ਹਾ ਫਿਰੋਜ਼ਪੁਰ) ਵਿਖੇ ਵਾਤਾਵਰਣ ਦੀ ਸੰਭਾਲ ਅਤੇ ‘ਬੈਸਟ ਆਊਟ ਆਫ ਵੇਸਟ’ (Best out of Waste) ਮੁਹਿੰਮ ਤਹਿਤ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਧਵਨ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ਪੁਰਾਣੇ ਕੱਪੜਿਆਂ ਦੀ ਮੁੜ-ਵਰਤੋਂ ਕਰਕੇ ਬੈਗ ਅਤੇ ਹੋਰ ਸਾਮਾਨ ਤਿਆਰ ਕਰਨਾ ਸੀ।

ਵਰਕਸ਼ਾਪ ਵਿੱਚ ਰੀਸੋਰਸ ਪਰਸਨ ਵਜੋਂ ਪਹੁੰਚੇ ਸ਼੍ਰੀਮਤੀ ਕੁਲਦੀਪ ਕੌਰ (ਆਈ.ਟੀ. ਡਰੈੱਸ ਮੇਕਿੰਗ) ਨੇ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ ਦਿੱਤੀ। ਉਨ੍ਹਾਂ ਨੇ ਬਹੁਤ ਹੀ ਸਰਲ ਤਰੀਕੇ ਨਾਲ ਦੱਸਿਆ ਕਿ ਕਿਵੇਂ ਪੁਰਾਣੇ ਅਤੇ ਬੇਕਾਰ ਕੱਪੜਿਆਂ ਤੋਂ ਮਜ਼ਬੂਤ ਬੈਗ ਤਿਆਰ ਕੀਤੇ ਜਾ ਸਕਦੇ ਹਨ। ਪੁਰਾਣੇ ਦੁਪੱਟਿਆਂ ਦੀ ਵਰਤੋਂ ਕਰਕੇ ਸੁੰਦਰ ਗਲੀਚੇ (Rug) ਬਣਾਏ ਜਾ ਸਕਦੇ ਹਨ।

ਇਸ ਵਰਕਸ਼ਾਪ ਨੂੰ ਸਫਲ ਬਣਾਉਣ ਵਿੱਚ ਸਕੂਲ ਈਕੋ ਕਲੱਬ ਦੇ ਇੰਚਾਰਜ ਸ਼੍ਰੀਮਤੀ ਵਿੰਨੀ ਥਿੰਦ, ਸਾਇੰਸ ਅਧਿਆਪਕ ਸ਼੍ਰੀਮਤੀ ਹਰਜੀਤ ਕੌਰ ਅਤੇ ਸ਼੍ਰੀਮਤੀ ਮਨਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ, ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਵਾਤਾਵਰਣ ਪੱਖੀ ਆਦਤਾਂ ਨੂੰ ਵਿਕਸਤ ਕਰਨਾ ਹੈ।

ਸੈਮੀਨਾਰ ਦੌਰਾਨ ਮੀਡੀਆ ਕੋਆਰਡੀਨੇਟਰ ਲਖਵਿੰਦਰ ਸਿੰਘ, ਗੁਰਜੰਟ ਸਿੰਘ, ਸੁਨੀਤਾ ਰਾਣੀ, ਸੰਜੀਵ ਪੁਰੀ, ਸਾਰਿਕਾ, ਗੁਰਕੀਰਤ ਕੌਰ ਅਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ। ਵਿਦਿਆਰਥੀਆਂ ਨੇ ਇਸ ਸਿਖਲਾਈ ਵਿੱਚ ਭਾਰੀ ਉਤਸ਼ਾਹ ਦਿਖਾਇਆ ਅਤੇ ਖ਼ੁਦ ਆਪਣੇ ਹੱਥਾਂ ਨਾਲ ਵੇਸਟ ਮਟੀਰੀਅਲ ਤੋਂ ਵਸਤੂਆਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ।

ਅਜਿਹੀਆਂ ਵਰਕਸ਼ਾਪਾਂ ਨਾ ਸਿਰਫ਼ ਕੂੜੇ ਦੇ ਪ੍ਰਬੰਧਨ ਵਿੱਚ ਮਦਦ ਕਰਦੀਆਂ ਹਨ, ਸਗੋਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਵੈ-ਰੁਜ਼ਗਾਰ (Self-employment) ਲਈ ਵੀ ਪ੍ਰੇਰਿਤ ਕਰਦੀਆਂ ਹਨ। ਪ੍ਰਿੰਸੀਪਲ ਨੀਲਮ ਧਵਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

ਇਸ ਸੈਮੀਨਾਰ ਵਿੱਚ ਲਖਵਿੰਦਰ ਸਿੰਘ ਮੀਡੀਆ ਕੋਆਰਡੀਨੇਟਰ, ਗੁਰਜੰਟ ਸਿੰਘ, ਸ਼੍ਰੀਮਤੀ ਸੁਨੀਤਾ ਰਾਣੀ, ਸੰਜੀਵ ਪੁਰੀ, ਸ਼੍ਰੀਮਤੀ ਸਾਰਿਕਾ, ਸ਼੍ਰੀਮਤੀ ਗੁਰਕੀਰਤ ਕੌਰ ਸ਼੍ਰੀਮਤੀ ਸੁਨੀਤਾ ਸੋਨੀ, ਸ਼੍ਰੀਮਤੀ ਮੁਸਕਾਨ, ਸ਼੍ਰੀਮਤੀ ਕਾਜਲ, ਸ਼੍ਰੀਮਤੀ ਅੰਜੂ ਖੁੱਲਰ, ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਮਮਤਾ ਰਾਣੀ, ਤਰਸੇਮ ਸਿੰਘ, ਮੋਹਿੰਦਰ ਸਿੰਘ,ਸ਼੍ਰੀਮਤੀ ਹਰਲੀਨ ਕੌਰ, ਆਸ਼ਾ ਰਾਣੀ, ਸ਼੍ਰੀਮਤੀ ਤਨੂ, ਸ਼੍ਰੀਮਤੀ ਪ੍ਰੀਆ ਰਾਣੀ, ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀਮਤੀ ਤੇਜਿੰਦਰ ਕੌਰ, ਗੁਰਦੀਪ ਸਿੰਘ ਤੋਂ ਇਲਾਵਾ ਵਿਦਿਆਰਥੀ ਵੀ ਮੋਜੂਦ ਸਨ।

 

‘ਟੈਟ ਦੀ ਸ਼ਰਤ ਨੂੰ ਨਾ, ਸੰਘਰਸ਼ ਨੂੰ ਹਾਂ; ਸਿੱਖਿਆ ਮੰਤਰੀ ਦੇ ਹਲਕੇ ‘ਚ ਗਰਜਣਗੇ ਅਧਿਆਪਕ

 

ਟੈਟ ਦੀ ਸ਼ਰਤ ਨੂੰ ਨਾ, ਸੰਘਰਸ਼ ਨੂੰ ਹਾਂ: ਸਿੱਖਿਆ ਮੰਤਰੀ ਦੇ ਹਲਕੇ ‘ਚ ਗਰਜਣਗੇ ਅਧਿਆਪਕ

15 ਅਧਿਆਪਕ ਜਥੇਬੰਦੀਆਂ ਦੇ ਸਾਂਝੇ ਸੱਦੇ ‘ਤੇ ਨਾਭਾ ਵਿਖੇ ਹੋਈ ਅਹਿਮ ਮੀਟਿੰਗ; ਸਿੱਖਿਆ ਮੰਤਰੀ ਦੇ ਹਲਕੇ ‘ਚ ਹੋਵੇਗੀ ਸੂਬਾਈ ਰੈਲੀ

Punjab News, 20 ਫਰਵਰੀ 2026

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ‘ਤੇ ਲਗਾਈ ਗਈ ਜ਼ਬਰੀ ‘ਟੈਟ’ (TET) ਦੀ ਸ਼ਰਤ ਵਿਰੁੱਧ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪ੍ਰਚੰਡ ਹੁੰਦੀ ਜਾ ਰਹੀ ਹੈ।

ਇਸੇ ਲੜੀ ਤਹਿਤ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਦੀ ਤਿਆਰੀ ਵਜੋਂ ਅਧਿਆਪਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੋਈ।

ਇਸ ਮੀਟਿੰਗ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF), ਗੌਰਮਿੰਟ ਟੀਚਰਜ਼ ਯੂਨੀਅਨ (GTU) ਅਤੇ ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਦੇ ਸਰਗਰਮ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਅਗਵਾਈ ਬਲਾਕ ਆਗੂ ਡਾਕਟਰ ਰਾਮਸ਼ਰਨ, ਜਗਤਾਰ ਸਿੰਘ ਜੱਗੀ ਅਤੇ ਵਿਕਾਸ ਸਹਿਗਲ ਨੇ ਕੀਤੀ।

ਆਗੂਆਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਤਰੱਕੀਆਂ ਦੇ ਰਾਹ ਵਿੱਚ ਬੇਲੋੜੀਆਂ ਸ਼ਰਤਾਂ ਥੋਪ ਕੇ ਅਧਿਆਪਕਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰ ਰਹੀ ਹੈ।

ਅਧਿਆਪਕਾਂ ਨੂੰ ਅਪੀਲ ਕੀਤੀ ਗਈ ਕਿ 15 ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਜੋ ਸਿੱਖਿਆ ਮੰਤਰੀ ਦੇ ਗੜ੍ਹ ਵਿੱਚ ਆਵਾਜ਼ ਬੁਲੰਦ ਕੀਤੀ ਜਾ ਸਕੇ।

ਮੀਟਿੰਗ ਵਿੱਚ ਹਾਜ਼ਰ ਅਧਿਆਪਕਾਂ ਨੇ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਪੂਰਨ ਸਹਿਮਤੀ ਜਤਾਈ ਅਤੇ ਭਰੋਸਾ ਦਿੱਤਾ ਕਿ ਨਾਭਾ ਬਲਾਕ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਰੈਲੀ ਵਿੱਚ ਪਹੁੰਚਣਗੇ।

ਅਧਿਆਪਕਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਸਰਕਾਰ ਤਰੱਕੀਆਂ ਉੱਪਰ ਲਗਾਈ ਟੈਟ ਦੀ ਸ਼ਰਤ ਨੂੰ ਤੁਰੰਤ ਵਾਪਸ ਲਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

 

Credit Card: ਕ੍ਰੈਡਿਟ ਕਾਰਡ ਵਰਤਣ ਵਾਲਿਆਂ ਲਈ ਵੱਡੀ ਖ਼ਬਰ; ਨਵੇਂ ਨਿਯਮ;1 ਅਪ੍ਰੈਲ ਤੋਂ ਹੋਣਗੇ ਲਾਗੂ

 

Credit Card: ਕ੍ਰੈਡਿਟ ਕਾਰਡ ਵਰਤਣ ਵਾਲਿਆਂ ਲਈ ਵੱਡੀ ਖ਼ਬਰ; ਨਵੇਂ ਨਿਯਮ;1 ਅਪ੍ਰੈਲ ਤੋਂ ਹੋਣਗੇ ਲਾਗੂ

Credit Card News, 20 Feb 2026- 

ਦੇਸ਼ ਵਿੱਚ ਡਿਜੀਟਲ ਭੁਗਤਾਨ ਤੇਜ਼ੀ ਨਾਲ ਵਧ ਰਹੇ ਹਨ, ਅਤੇ ਛੋਟੇ ਸ਼ਹਿਰਾਂ ਵਿੱਚ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਵਧੀ ਹੈ। ਇਸ ਦੇ ਜਵਾਬ ਵਿੱਚ, ਆਮਦਨ ਕਰ ਵਿਭਾਗ ਨੇ ਆਮਦਨ ਕਰ ਨਿਯਮ 2026 ਦਾ ਖਰੜਾ ਜਾਰੀ ਕੀਤਾ ਹੈ, ਜੋ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ।

ਨਵੇਂ ਪ੍ਰਸਤਾਵ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਇੱਕ ਸਾਲ ਵਿੱਚ ₹10 ਲੱਖ ਤੋਂ ਵੱਧ ਦੇ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਔਨਲਾਈਨ (UPI, ਬੈਂਕ ਟ੍ਰਾਂਸਫਰ, ਜਾਂ ਚੈੱਕ) ਕਰਦਾ ਹੈ, ਤਾਂ ਬੈਂਕ ਇਸ ਜਾਣਕਾਰੀ ਦੀ ਰਿਪੋਰਟ ਆਮਦਨ ਕਰ ਵਿਭਾਗ ਨੂੰ ਕਰੇਗਾ।

₹1 ਲੱਖ ਜਾਂ ਇਸ ਤੋਂ ਵੱਧ ਦੇ ਨਕਦ ਭੁਗਤਾਨਾਂ ਦੀ ਵੀ ਰਿਪੋਰਟ ਕਰਨ ਦੀ ਲੋੜ ਹੋਵੇਗੀ। ਪੈਨ ਕਾਰਡ ਪ੍ਰਾਪਤ ਕਰਨ ਲਈ ਪਤੇ ਦੇ ਸਬੂਤ ਵਜੋਂ ਤਿੰਨ ਮਹੀਨਿਆਂ ਤੋਂ ਵੱਧ ਪੁਰਾਣਾ ਕ੍ਰੈਡਿਟ ਕਾਰਡ ਸਟੇਟਮੈਂਟ ਹੁਣ ਵੈਧ ਨਹੀਂ ਹੋਵੇਗਾ।

ਸਰਕਾਰ ਨੇ ਟੈਕਸ ਭੁਗਤਾਨਾਂ ਲਈ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਨੈੱਟ ਬੈਂਕਿੰਗ ਨੂੰ ਅਧਿਕਾਰਤ ਡਿਜੀਟਲ ਸਾਧਨ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਰੱਖਿਆ ਹੈ, ਜਿਸ ਨਾਲ ਭੁਗਤਾਨ ਆਸਾਨ ਹੋ ਜਾਂਦਾ ਹੈ।

ਜੇਕਰ ਕੋਈ ਕੰਪਨੀ ਕਿਸੇ ਕਰਮਚਾਰੀ ਨੂੰ ਕ੍ਰੈਡਿਟ ਕਾਰਡ ਪ੍ਰਦਾਨ ਕਰਦੀ ਹੈ ਅਤੇ ਇਸ ‘ਤੇ ਖਰਚ ਕਰਦੀ ਹੈ, ਤਾਂ ਇਸਨੂੰ ਟੈਕਸਯੋਗ ਆਮਦਨ ਮੰਨਿਆ ਜਾਵੇਗਾ। ਹਾਲਾਂਕਿ, ਜੇਕਰ ਖਰਚੇ ਅਧਿਕਾਰਤ ਕੰਮ ਨਾਲ ਸਬੰਧਤ ਹਨ, ਤਾਂ ਟੈਕਸ ਨਹੀਂ ਲਗਾਇਆ ਜਾਵੇਗਾ।

ਇਸ ਤੋਂ ਇਲਾਵਾ, ਪੈਨ ਤੋਂ ਬਿਨਾਂ ਕੋਈ ਨਵਾਂ ਕ੍ਰੈਡਿਟ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ। ਇਨ੍ਹਾਂ ਨਿਯਮਾਂ ਦਾ ਉਦੇਸ਼ ਪਾਰਦਰਸ਼ਤਾ ਵਧਾਉਣਾ ਅਤੇ ਵੱਡੇ ਲੈਣ-ਦੇਣ ਦੀ ਨਿਗਰਾਨੀ ਨੂੰ ਮਜ਼ਬੂਤ ​​ਕਰਨਾ ਹੈ।

 

Live-in Relationship: ਪੰਜਾਬ-ਹਰਿਆਣਾ ਹਾਈ ਕੋਰਟ ਦਾ ਲਿਵ-ਇਨ ਜੋੜਿਆਂ ਬਾਰੇ ਵੱਡਾ ਫੈਸਲਾ

 

Live-in Relationship: ਪੰਜਾਬ-ਹਰਿਆਣਾ ਹਾਈ ਕੋਰਟ ਦਾ ਲਿਵ-ਇਨ ਜੋੜਿਆਂ ਬਾਰੇ ਵੱਡਾ ਫੈਸਲਾ

Punjab News, 20 Feb 2026- 

Live-in Relationship: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਿਵ-ਇਨ ਜੋੜਿਆਂ ਬਾਰੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਬਾਲਗ ਜੋੜਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਜੀਵਨ ਅਤੇ ਨਿੱਜੀ ਆਜ਼ਾਦੀ ਹਰ ਬਾਲਗ ਦੇ ਮੌਲਿਕ ਅਧਿਕਾਰ ਹਨ, ਅਤੇ ਰਾਜ ਸਿਰਫ਼ ਇਸ ਲਈ ਸੁਰੱਖਿਆ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਉਹ ਵਿਆਹੇ ਨਹੀਂ ਹਨ।

ਹਾਈ ਕੋਰਟ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 21 ਹਰੇਕ ਨਾਗਰਿਕ ਨੂੰ ਜੀਵਨ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰ ਦੀ ਗਰੰਟੀ ਦਿੰਦੀ ਹੈ।

ਮੋਹਾਲੀ ਦੇ ਇੱਕ ਜੋੜੇ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ, ਹਾਈ ਕੋਰਟ ਨੇ ਐਸਐਸਪੀ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਪਟੀਸ਼ਨਕਰਤਾਵਾਂ ਨੇ ਕਿਹਾ ਕਿ ਉਹ ਆਪਸੀ ਸਹਿਮਤੀ ਨਾਲ ਲਿਵ-ਇਨ ਰਿਸ਼ਤੇ ਵਿੱਚ ਰਹਿ ਰਹੇ ਸਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੋ ਰਿਹਾ ਸੀ। 16 ਫਰਵਰੀ ਨੂੰ, ਉਨ੍ਹਾਂ ਨੇ ਐਸਐਸਪੀ ਨੂੰ ਸੁਰੱਖਿਆ ਦੀ ਮੰਗ ਕਰਦੇ ਹੋਏ ਇੱਕ ਅਰਜ਼ੀ ਸੌਂਪੀ।

ਸੁਣਵਾਈ ਦੌਰਾਨ, ਅਦਾਲਤ ਨੇ ਐਸਐਸਪੀ ਨੂੰ ਧਮਕੀ ਦਾ ਮੁਲਾਂਕਣ ਕਰਨ ਅਤੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਪਸੀ ਸਹਿਮਤੀ ਨਾਲ ਇਕੱਠੇ ਰਹਿਣਾ ਕੋਈ ਅਪਰਾਧ ਨਹੀਂ ਹੈ।

ਵਿਅਕਤੀਆਂ ਨੂੰ ਆਪਣੇ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਹੈ। ਭਾਵੇਂ ਉਹ ਵਿਆਹ ਕਰਦੇ ਹਨ ਜਾਂ ਲਿਵ-ਇਨ ਰਿਸ਼ਤੇ ਵਿੱਚ ਰਹਿੰਦੇ ਹਨ, ਰਾਜ ਦੀ ਉਨ੍ਹਾਂ ਦੀ ਸੁਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ।

ਕੀ ਹੈ ਲਿਵ-ਇਨ ਰਿਲੇਸ਼ਨਸ਼ਿਪ

ਲਿਵ-ਇਨ ਰਿਲੇਸ਼ਨਸ਼ਿਪ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਵਿੱਚ ਦੋ ਬਾਲਗ (18 ਸਾਲ ਤੋਂ ਵੱਧ ਉਮਰ ਦੇ) ਵਿਆਹੇ ਬਿਨਾਂ, ਪਤੀ-ਪਤਨੀ ਦੇ ਰੂਪ ਵਿੱਚ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਹਨ।

ਇਹ ਰਿਸ਼ਤਾ ਆਪਸੀ ਸਮਝ, ਅਨੁਕੂਲਤਾ ਅਤੇ ਨਿੱਜੀ ਆਜ਼ਾਦੀ ਦੇ ਆਧਾਰ ‘ਤੇ ਚੁਣਿਆ ਜਾਂਦਾ ਹੈ। ਇਸ ਰਿਸ਼ਤੇ ਵਿੱਚ, ਜੋੜਾ ਵਿਆਹ ਦੀਆਂ ਕਾਨੂੰਨੀ ਰਸਮਾਂ ਤੋਂ ਬਿਨਾਂ ਇੱਕੋ ਛੱਤ ਹੇਠ ਰਹਿੰਦਾ ਹੈ।

ਇਹ ਰਿਸ਼ਤਾ ਮੁੱਖ ਤੌਰ ‘ਤੇ ਵਿਆਹ ਤੋਂ ਪਹਿਲਾਂ ਅਨੁਕੂਲਤਾ ਦੀ ਜਾਂਚ ਕਰਨ, ਭਾਵਨਾਤਮਕ ਸੁਰੱਖਿਆ ਪ੍ਰਾਪਤ ਕਰਨ ਅਤੇ ਇਕੱਠੇ ਰਹਿਣ ਲਈ ਹੁੰਦਾ ਹੈ। ਰਿਸ਼ਤੇ ਨੂੰ ਖਤਮ ਕਰਨ ਲਈ ਤਲਾਕ ਦੀ ਲੋੜ ਨਹੀਂ ਹੁੰਦੀ, ਜਿਸਨੂੰ ਵਿਆਹ ਨਾਲੋਂ ਸੌਖਾ ਮੰਨਿਆ ਜਾਂਦਾ ਹੈ।

 

 

ਵੱਡੀ ਖ਼ਬਰ: ਮੁੱਖ ਮੰਤਰੀ ਦੀ ਪਤਨੀ ਨੇ ਬੈਂਕ ਦੀ ਨੌਕਰੀ ਤੋਂ ਦਿੱਤਾ ਅਸਤੀਫ਼ਾ

 

ਵੱਡੀ ਖ਼ਬਰ: ਮੁੱਖ ਮੰਤਰੀ ਦੀ ਪਤਨੀ ਨੇ ਬੈਂਕ ਦੀ ਨੌਕਰੀ ਤੋਂ ਦਿੱਤਾ ਅਸਤੀਫ਼ਾ

Punjabi News, 20 Feb 2026- 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਐਕਸਿਸ ਬੈਂਕ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ।

ਅੰਮ੍ਰਿਤਾ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ, ਬੈਂਕਰ, ਪਲੇਬੈਕ ਗਾਇਕਾ ਅਤੇ ਸਮਾਜ ਸੇਵਕਾ ਨੇ ਆਪਣੇ ਭਵਿੱਖ ਬਾਰੇ ਕੁਝ ਵੀ ਨਹੀਂ ਦੱਸਿਆ ਹੈ।

46 ਸਾਲਾ ਅੰਮ੍ਰਿਤਾ ਨੇ X ‘ਤੇ ਇੱਕ ਪੋਸਟ ਵਿੱਚ ਆਪਣੇ ਫੈਸਲੇ ਦਾ ਐਲਾਨ ਕੀਤਾ।

ਅੰਮ੍ਰਿਤਾ ਫੜਨਵੀਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਨੋਟ ਲਿਖਿਆ, “ਤਿੰਨ ਸਾਲ ਪਹਿਲਾਂ, ਮੈਂ ਐਕਸਿਸ ਬੈਂਕ ਵਿੱਚ ਇੱਕ ਮੈਨੇਜਮੈਂਟ ਟ੍ਰੇਨੀ ਵਜੋਂ ਸ਼ਾਮਲ ਹੋਈ ਸੀ।

ਅੱਜ, ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਜੋਂ ਸਾਈਨ ਅਪ ਕਰਦੀ ਹਾਂ, ਤੁਹਾਡਾ ਦਿਲੋਂ ਧੰਨਵਾਦ। ਬ੍ਰਾਂਚ ਸੰਚਾਲਨ ਤੋਂ ਲੈ ਕੇ ਕਾਰਪੋਰੇਟ ਬੈਂਕਿੰਗ, ਖਜ਼ਾਨਾ ਤੋਂ ਲੈ ਕੇ ਗਾਹਕ ਸੰਬੰਧਾਂ ਤੱਕ ਦੇ ਤਜ਼ਰਬੇ ਦੇ ਨਾਲ, ਇਹ ਸੰਸਥਾ ਮੇਰਾ ਪਰਿਵਾਰ, ਅਧਿਆਪਕ ਅਤੇ ਦੂਜਾ ਘਰ ਰਹੀ ਹੈ।”

ਉਸਨੇ ਅੱਗੇ ਕਿਹਾ, “ਮੈਂ ਆਪਣੇ ਸਾਥੀਆਂ ਅਤੇ ਨੇਤਾਵਾਂ, ਖਾਸ ਕਰਕੇ ਐਮਡੀ ਅਤੇ ਸੀਈਓ ਅਮਿਤਾਭ ਚੌਧਰੀ, ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦੀ ਹਾਂ।” ਜਿਵੇਂ ਕਿ ਇਹ ਸੁੰਦਰ ਅਧਿਆਇ ਖਤਮ ਹੁੰਦਾ ਹੈ, ਮੈਂ ਆਪਣੇ ਨਾਲ ਜੀਵਨ ਭਰ ਦੇ ਸਬਕ ਅਤੇ ਦੋਸਤੀਆਂ ਲੈ ਕੇ ਜਾਂਦੀ ਹਾਂ। ਧੰਨਵਾਦ, ਐਕਸਿਸ ਬੈਂਕ।’

 

Weather Update: ਮੌਸਮ ਵਿਭਾਗ ਵੱਲੋਂ ਕਈ ਰਾਜਾਂ ‘ਚ ਭਾਰੀ ਮੀਂਹ ਪੈਣ ਦਾ ਅਲਰਟ

 

Weather Update: ਮੌਸਮ ਵਿਭਾਗ ਵੱਲੋਂ ਕਈ ਰਾਜਾਂ ‘ਚ ਭਾਰੀ ਮੀਂਹ ਪੈਣ ਦਾ ਅਲਰਟ

Weather Update, 20 ਫਰਵਰੀ 2026- 

ਉੱਤਰੀ ਭਾਰਤ ਵਿੱਚ ਠੰਢ ਘੱਟ ਹੋ ਰਹੀ ਹੈ, ਪਰ ਗਰਮੀ ਦੀ ਥਾਂ ਮੀਂਹ ਨੇ ਲੈ ਲਈ ਹੈ। IMD ਅਨੁਸਾਰ, ਦੇਸ਼ ਭਰ ਦੇ ਛੇ ਰਾਜਾਂ ਲਈ ਦੁਬਾਰਾ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੀਂਹ ਨਾਲ ਤਾਪਮਾਨ ਵਿੱਚ ਕਮੀ ਆਉਣ ਦੀ ਉਮੀਦ ਹੈ। ਪਹਾੜੀ ਰਾਜਾਂ ਲਈ ਇੱਕ ਨਵਾਂ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਦੇਸ਼ ਦੇ ਇਨ੍ਹਾਂ ਰਾਜਾਂ ਵਿੱਚ ਮੀਂਹ ਦੀ ਚੇਤਾਵਨੀ

ਆਈਐਮਡੀ ਦੇ ਅਨੁਸਾਰ, 20 ਤੋਂ 23 ਫਰਵਰੀ ਤੱਕ ਛੇ ਰਾਜਾਂ ਵਿੱਚ ਮੀਂਹ ਪੈਣ ਦੀ ਉਮੀਦ ਹੈ, ਅਤੇ ਇਸ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਉੱਤਰਾਖੰਡ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਕੇਰਲ, ਝਾਰਖੰਡ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਇਸ ਸਮੇਂ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।

ਮੌਸਮ ਵਿਭਾਗ ਦੇ ਅਨੁਸਾਰ, 20 ਫਰਵਰੀ ਨੂੰ ਉੱਤਰ ਪ੍ਰਦੇਸ਼ ਲਈ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਕੱਲ੍ਹ ਹੋਈ ਬਾਰਿਸ਼ ਕਾਰਨ ਕਈ ਸ਼ਹਿਰਾਂ ਵਿੱਚ ਤਾਪਮਾਨ ਡਿੱਗ ਗਿਆ ਹੈ, ਜਿਸ ਕਾਰਨ ਠੰਢ ਮੁੜ ਵਧ ਗਈ ਹੈ। ਆਈਐਮਡੀ ਦੇ ਅਨੁਸਾਰ, ਦੇਵਰੀਆ, ਗੋਰਖਪੁਰ, ਪ੍ਰਯਾਗਰਾਜ, ਲਖਨਊ, ਅਯੁੱਧਿਆ, ਕਾਨਪੁਰ, ਬਿਜਨੌਰ, ਝਾਂਸੀ, ਆਗਰਾ, ਮਥੁਰਾ, ਅਲੀਗੜ੍ਹ, ਬਰੇਲੀ, ਮੇਰਠ ਅਤੇ ਗੌਤਮ ਬੁੱਧ ਨਗਰ ਵਿੱਚ ਠੰਢ ਵਧ ਗਈ ਹੈ। 20 ਫਰਵਰੀ ਨੂੰ ਲਖਨਊ ਵਿੱਚ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹੇਗਾ।

ਆਈਐਮਡੀ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ 23 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਿਮਲਾ, ਚੰਬਾ, ਬਿਲਾਸਪੁਰ, ਕਾਂਗੜਾ, ਕਿਨੌਰ, ਕੁੱਲੂ, ਮੰਡੀ ਅਤੇ ਸੋਲਨ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੀਂਹ ਕਾਰਨ, ਇਨ੍ਹਾਂ ਸ਼ਹਿਰਾਂ ਵਿੱਚ ਤਾਪਮਾਨ ਘੱਟ ਰਹੇਗਾ, ਅਤੇ ਠੰਢ ਇੱਕ ਵਾਰ ਫਿਰ ਮੁਸ਼ਕਲ ਬਣਾ ਦੇਵੇਗੀ। ਕੱਲ੍ਹ ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।

ਆਈਐਮਡੀ ਦੇ ਅਨੁਸਾਰ, 22 ਫਰਵਰੀ ਤੋਂ 24 ਫਰਵਰੀ ਤੱਕ ਉੱਤਰਾਖੰਡ ਵਿੱਚ ਮੀਂਹ ਪੈਣ ਦੀ ਉਮੀਦ ਹੈ। ਆਈਐਮਡੀ ਨੇ ਨੈਨੀਤਾਲ, ਉੱਤਰਕਾਸ਼ੀ, ਟਿਹਰੀ, ਦੇਹਰਾਦੂਨ, ਪੌੜੀ ਗੜ੍ਹਵਾਲ, ਰੁਦਰਪ੍ਰਯਾਗ ਅਤੇ ਚਮੋਲੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੀਂਹ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆਉਣ ਦੀ ਉਮੀਦ ਹੈ।

ਦਿੱਲੀ ਵਿੱਚ ਮੌਸਮ ਕਿਹੋ ਜਿਹਾ ਰਹੇਗਾ?

IMD ਦੇ ਅਨੁਸਾਰ, 20 ਫਰਵਰੀ ਨੂੰ ਦਿੱਲੀ ਵਿੱਚ ਮੀਂਹ ਦੀ ਸੰਭਾਵਨਾ ਨਹੀਂ ਹੈ, ਪਰ ਤਾਪਮਾਨ ਜ਼ਰੂਰ ਵਧੇਗਾ, ਅਤੇ ਦਿਨ ਗਰਮ ਮਹਿਸੂਸ ਹੋਵੇਗਾ। ਇਸ ਦੌਰਾਨ, ਦਿੱਲੀ ਵਿੱਚ AQI ਪੱਧਰ ਵਿੱਚ ਸੁਧਾਰ ਹੋਇਆ ਹੈ, ਅਤੇ GRAP ਦੇ ਦੂਜੇ ਪੜਾਅ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਬੁੱਧਵਾਰ ਨੂੰ ਹਟਾ ਦਿੱਤੀਆਂ ਗਈਆਂ। 20 ਫਰਵਰੀ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਰਹੇਗਾ।

ਆਉਣ ਵਾਲੇ ਹਫ਼ਤੇ ਬਿਹਾਰ ਵਿੱਚ ਗਰਮੀ ਵਧਣ ਦੀ ਉਮੀਦ ਹੈ। ਬਿਹਾਰ ਵਿੱਚ ਤਾਪਮਾਨ ਅਚਾਨਕ 30 ਤੋਂ 32 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ। ਆਈਐਮਡੀ ਦੇ ਅਨੁਸਾਰ, ਗਯਾ, ਪਟਨਾ, ਜਹਾਨਾਬਾਦ, ਪੂਰਬੀ ਚੰਪਾਰਣ, ਪੱਛਮੀ ਚੰਪਾਰਣ, ਗੋਪਾਲਗੰਜ, ਭਾਗਲਪੁਰ, ਖਗੜੀਆ, ਬੇਗੂਸਰਾਏ, ਮੁੰਗੇਰ, ਸਮਸਤੀਪੁਰ ਅਤੇ ਦਰਭੰਗਾ ਵਿੱਚ ਗਰਮੀ ਪੈ ਸਕਦੀ ਹੈ। ਪਟਨਾ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਦੇ ਅਨੁਸਾਰ, 20 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ। ਰਾਜਗੜ੍ਹ, ਧਾਰ, ਰਤਲਾਮ, ਇੰਦੌਰ, ਉਜੈਨ, ਸ਼ਾਹਜਹਾਂਪੁਰ, ਆਗਰਾ, ਮੰਦਸੌਰ, ਨੀਮਚ, ਗੁਣਾ, ਸ਼ਿਵਪੁਰੀ, ਗਵਾਲੀਅਰ, ਦਤੀਆ, ਭਿੰਡ, ਮੋਰੈਨਾ, ਛਤਰਪੁਰ, ਟੀਕਮਗੜ੍ਹ ਅਤੇ ਨਿਵਾੜੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਗਵਾਲੀਅਰ, ਦਤੀਆ, ਭਿੰਡ, ਸ਼ਿਓਪੁਰ ਅਤੇ ਮੋਰੈਨਾ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 20 ਫਰਵਰੀ ਨੂੰ ਭੋਪਾਲ ਵਿੱਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਹੇਗਾ।

ਆਈਐਮਡੀ ਦੇ ਅਨੁਸਾਰ, 24 ਫਰਵਰੀ ਨੂੰ ਝਾਰਖੰਡ ਵਿੱਚ ਮੌਸਮ ਵਿਗੜਨ ਦੀ ਸੰਭਾਵਨਾ ਹੈ। ਮੀਂਹ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਰਾਂਚੀ, ਹਜ਼ਾਰੀਬਾਗ, ਪਲਾਮੂ, ਬੋਕਾਰੋ ਅਤੇ ਪੂਰਬੀ ਸਿੰਘਭੂਮ ਵਿੱਚ ਮੀਂਹ ਪੈਣ ਦੀ ਉਮੀਦ ਹੈ। ਰਾਂਚੀ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।

ਤਾਮਿਲਨਾਡੂ ਅਤੇ ਕੇਰਲ ਵਿੱਚ ਮੌਸਮ ਵਿਗੜਨ ਦਾ ਅਨੁਮਾਨ

ਆਈਐਮਡੀ ਦੇ ਅਨੁਸਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਕੁਝ ਖੇਤਰਾਂ ਵਿੱਚ ਗਰਜ-ਤੂਫ਼ਾਨ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। 23 ਅਤੇ 24 ਫਰਵਰੀ ਨੂੰ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਸੰਭਵ ਹੈ। ਤਾਮਿਲਨਾਡੂ ਦੇ ਕਈ ਰਾਜਾਂ ਵਿੱਚ ਸਵੇਰੇ ਹਲਕੀ ਧੁੰਦ ਛਾਈ ਰਹੇਗੀ।

 

ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ ‘ਚ ਫੜਿਆ! ਕਮਰੇ ਨੂੰ ਤਾਲਾ ਲਗਾ ਕੇ ਬੁਲਾਈ ਪੁਲਿਸ

 

ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ ਚ ਫੜਿਆ! ਕਮਰੇ ਨੂੰ ਤਾਲਾ ਲਗਾ ਕੇ ਬੁਲਾਈ ਪੁਲਿਸ

ਜਲੰਧਰ 20 ਫਰਵਰੀ 2026-

ਜਲੰਧਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਦਰਅਸਲ, ਬਸਤੀ ਗੁੰਜਾ ਇਲਾਕੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਫੜ ਲਿਆ।

ਪੀੜਤਾ ਨੇ ਦੱਸਿਆ ਕਿ ਉਸਦਾ ਪਤੀ ਅਕਸਰ ਉਸਨੂੰ ਬੇਰਹਿਮੀ ਨਾਲ ਕੁੱਟਦਾ ਸੀ, ਜਿਸ ਕਾਰਨ ਉਹ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ।

ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਚਾਰ ਸਾਲ ਹੋ ਚੁੱਕੇ ਹਨ, ਪਰ ਉਸ ਦਾ ਪਤੀ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਸੀ। ਇਸੇ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ।

ਅੱਜ ਜਦੋਂ ਉਹ ਅਚਾਨਕ ਆਪਣੇ ਪੁੱਤਰ ਦੇ ਕੱਪੜੇ ਲੈਣ ਲਈ ਸਹੁਰੇ ਘਰ ਪਹੁੰਚੀ, ਤਾਂ ਕਮਰੇ ਦਾ ਦ੍ਰਿਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਆਪਣੇ ਪਤੀ ਨੂੰ ਕਿਸੇ ਹੋਰ ਮਹਿਲਾ ਨਾਲ ਦੇਖਿਆ ਤਾਂ ਤੁਰੰਤ ਬਾਹਰੋਂ ਕਮਰੇ ਨੂੰ ਤਾਲਾ ਲਗਾ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਔਰਤ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ। ਗੁੱਸੇ ਵਿੱਚ ਆਏ ਪਰਿਵਾਰ ਨੇ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਮਰੇ ਦਾ ਤਾਲਾ ਖੁਲ੍ਹਵਾਇਆ। ਪੁਲਿਸ ਨੇ ਪਤੀ ਅਤੇ ਉਸ ਦੀ ਮਹਿਲਾ ਦੋਸਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਦਾ ਪਿਤਾ ਇੱਕ ਭਾਜਪਾ ਆਗੂ ਹੈ, ਜਿਸ ਕਾਰਨ ਪੁਲਿਸ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ।

ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਹਮੇਸ਼ਾ ਆਪਣੇ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਉਸ ਦੇ ਪਤੀ ਦੇ ਵਤੀਰੇ ਨੇ ਸਭ ਕੁਝ ਬਰਬਾਦ ਕਰ ਦਿੱਤਾ। ਹੁਣ ਉਹ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ।

 

ਸਿੱਖਿਆ ਸਕੱਤਰ ਸੋਨਾਲੀ ਗਿਰੀ ਨਾਲ ਅਹਿਮ ਮੀਟਿੰਗ; ਮੁਲਾਜ਼ਮਾਂ ਨੇ 17 ਮੁੱਖ ਮੰਗਾਂ ਦਾ ਰੱਖਿਆ ਏਜੰਡਾ

 

ਮਨਿਸਟਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਦੀਆਂ ਲੰਬਿਤ ਮੰਗਾਂ ‘ਤੇ ਸਿੱਖਿਆ ਸਕੱਤਰ ਨਾਲ ਮੀਟਿੰਗ

ਯੂਨੀਅਨ ਆਗੂਆਂ ਨੇ 17 ਮੁੱਖ ਮੰਗਾਂ ਰੱਖੀਆਂ, ਸਕੱਤਰ ਨੇ ਦਿੱਤਾ ਭਰੋਸਾ: ਪ੍ਰਧਾਨ ਖੱਟੜਾ

ਖੰਨਾ, 20 Feb 2026-

ਮਨਿਸਟਰੀਅਲ ਸਟਾਫ਼ ਯੂਨੀਅਨ, ਸਿੱਖਿਆ ਵਿਭਾਗ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਸਕੱਤਰ ਪੰਜਾਬ ਮੈਡਮ ਸੋਨਾਲੀ ਗਿਰੀ ਨਾਲ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਬਠਿੰਡਾ ਦੀ ਅਗਵਾਈ ਹੇਠ ਹੋਈ।

ਇਸ ਮੌਕੇ ‘ਤੇ ਨਵ ਨਿਯੁਕਤ ਸਿੱਖਿਆ ਸਕੱਤਰ ਪੰਜਾਬ ਮੈਡਮ ਸੋਨਾਲੀ ਗਿਰੀ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਜੀ ਆਇਆਂ ਕਿਹਾ ਗਿਆ।

ਇਸ ਮੌਕੇ ਯੂਨੀਅਨ ਆਗੂਆਂ ਵੱਲੋਂ ਮਨਿਸਟਰੀਅਲ ਸਟਾਫ ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ ਅਤੇ ਫੀਲਡ ਨਾਲ ਸੰਬੰਧਿਤ ਦਫਤਰੀ ਕਾਮਿਆਂ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਨੂੰ ਵਿਸਥਾਰ ਨਾਲ ਰੱਖਿਆ ਗਿਆ।

ਸਿੱਖਿਆ ਸਕੱਤਰ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਗਿਆ ਅਤੇ ਉਨ੍ਹਾਂ ਦੇ ਜਲਦ ਤੋਂ ਜਲਦ ਹੱਲ ਲਈ ਸਕਾਰਾਤਮਕ ਕਦਮ ਚੁੱਕਣ ਦਾ ਭਰੋਸਾ ਦਿਵਾਇਆ ਗਿਆ। ਯੂਨੀਅਨ ਆਗੂਆਂ ਨੇ ਉਮੀਦ ਜਤਾਈ ਕਿ ਮੰਗਾਂ ‘ਤੇ ਤੁਰੰਤ ਕਾਰਵਾਈ ਹੋਵੇਗੀ ਅਤੇ ਕਰਮਚਾਰੀਆਂ ਨੂੰ ਰਾਹਤ ਮਿਲੇਗੀ।

ਇਸ ਮੌਕੇ ਨਵ ਨਿਯੁਕਤ ਸਿੱਖਿਆ ਸਕੱਤਰ ਕੋਲ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ

1. ਸਾਲ 2017 ਦੀ ਤਰਜ਼ ‘ਤੇ ਵੱਖੋ-ਵੱਖ ਜ਼ਿਲ੍ਹਿਆਂ ਦੇ ਦਫ਼ਤਰਾਂ ਵਿੱਚ 50 ਸੁਪਰਡੰਟਾਂ ਦੀਆਂ ਖਾਲੀ ਪੋਸਟਾਂ ‘ਤੇ ਪ੍ਰਮੋਸ਼ਨਾਂ ਕੀਤੀਆਂ ਜਾਣ।

2. ਸੁਪਰਡੰਟ ਤਰੱਕੀ ਲਈ ਸਮਾਂ ਇਕ ਸਾਲ ਦਾ ਕੀਤਾ ਜਾਵੇ।

3. ਰਹਿ ਗਏ 70 ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ।

4. 2011 ਤੋਂ ਪਹਿਲਾਂ ਦੇ ਕਲਰਕਾਂ ਨੂੰ ਈਟੀਟੀ, ਜੇਬੀਟੀ ਵਾਂਗ ਬਿਨਾਂ ਟੈਟ ਤੋਂ ਪ੍ਰਮੋਸ਼ਨ ਦਿੱਤੀ ਜਾਵੇ।

5. ਹੋਰ ਵਿਭਾਗਾਂ ਵਾਂਗ ਸਿੱਖਿਆ ਵਿਭਾਗ ਵਿੱਚ ਕਲਰਕਾਂ ਤੋਂ ਜੂਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ।

6. ਟੈਕਨੀਕਲ ਯੋਗਤਾ ਰੱਖਣ ਵਾਲੇ ਕਲਰਕਾਂ ਨੂੰ ਵੋਕੇਸ਼ਨਲ ਵਿੱਚ ਪ੍ਰਮੋਟ ਕੀਤਾ ਜਾਵੇ।

7. ਸਾਲ 2011 ਨੂੰ ਜਾਰੀ ਪੱਤਰ ਨੂੰ ਮੁੜ ਲਾਗੂ ਕਰਦੇ ਹੋਏ ਤਰਸ ਦੇ ਅਧਾਰ ‘ਤੇ ਨਿਯੁਕਤ ਕਲਰਕਾਂ ਨੂੰ ਟਾਈਪ ਟੈਸਟ ਦੀ ਥਾਂ ਕੰਪਿਊਟਰ ਟ੍ਰੇਨਿੰਗ ਲਾਈ ਜਾਵੇ।

8. 30-01-2024 ਨੂੰ ਜਾਰੀ ਪੱਤਰ ਵਿੱਚ ਸੋਧ ਕਰਦੇ ਹੋਏ ਸਮੂਹ ਵਿਧਵਾ ਕਰਮਚਾਰਨਾਂ ਨੂੰ ਛੋਟ ਦਿੱਤੀ ਜਾਵੇ ਅਤੇ ਤਰਸ ਦੇ ਅਧਾਰ ‘ਤੇ ਨਿਯੁਕਤ 50 ਸਾਲ ਦੀ ਉਮਰ ਪਾਰ ਕਰ ਚੁੱਕੇ ਸਮੁੱਚੇ ਕਲਰਕਾਂ ਨੂੰ ਟਾਈਪ ਟੈਸਟ ਤੋਂ ਛੋਟ ਦਿੱਤੀ ਜਾਵੇ।

9. ਪ੍ਰਬੰਧ ਅਫਸਰ ਦੀ ਪੋਸਟ ਮੁੜ ਸੁਰਜੀਤ ਕਰਨਾ ਜਾਂ ਸੁਪਰਡੰਟ ਤੋਂ ਬਾਅਦ ਮੁੱਖ ਦਫਤਰ ਵਿਖੇ ਤਰੱਕੀ ਦਿੱਤੀ ਜਾਵੇ।

10. ਸਟੈਨੋ ਟਾਈਪਟੈਸਟ ਤੋਂ ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ। 11. ਕਲਰਕਾਂ ਤੋਂ ਲਾਇਬ੍ਰੇਰੀਅਨ ਦੀਆਂ ਪ੍ਰਮੋਸ਼ਨਾਂ।

12. ਬੀਪੀਈਓ ਦਫਤਰਾਂ ਵਿਖੇ ਇਕ ਸੀਨੀਅਰ ਸਹਾਇਕ ਅਤੇ ਦੋ ਕਲਰਕਾਂ ਦੀਆਂ ਪੋਸਟਾਂ ਦਿੱਤੀਆਂ ਜਾਣ।

13. ਤਰੱਕੀ ਉਪਰੰਤ ਲਏ ਜਾਣ ਵਾਲੇ ਵਿਭਾਗੀ ਟੈਸਟ ਤੋਂ ਛੋਟ ਦਿੱਤੀ ਜਾਵੇ।

14. ਰਮਸਾ ਵਾਲੇ ਸਕੂਲਾਂ ਵਿੱਚ ਕਲਰਕਾਂ ਦੀ ਪੋਸਟ ਦਿੱਤੀ ਜਾਵੇ।

15. ਸਟੈਨੋ – ਟਾਈਪਿਸਟ ਤੋਂ ਜੂਨੀਅਰ ਸਕੇਲ ਸਟੈਨੋ ਗਰਾਫਰ ਅਤੇ ਜੂਨੀਅਰ ਸਕੇਲ ਸਟੈਨੋ ਗਰਾਫਰ ਤੋਂ ਸੀਨੀਅਰ ਸਕੇਲ ਸਟੈਨੋ ਗਰਾਫਰ ਦੀਆਂ ਤਰੱਕੀਆਂ ਕਰਨ ਸਬੰਧੀ। (ਟੈਸਟ ਤੋਂ ਛੋਟ ਸਬੰਧੀ)

16. ਜੂਨੀਅਰ ਸਹਾਇਕਾਂ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਸੈਸਿ) ਵਾਂਗ ਟਾਈਮ ਸਕੇਲ ਦਿੱਤਾ ਜਾਵੇ।

17. ਡਬਲ ਸ਼ਿਫਟ ਸਕੂਲਾਂ ਵਿੱਚ ਕਲਰਕ ਦੀ ਇਕ ਹੋਰ ਪੋਸਟ ਦਿੱਤੀ ਜਾਵੇ।

ਇਸ ਮੌਕੇ ਸੂਬਾ ਚੇਅਰਮੈਨ ਮਲਕੀਤ ਸਿੰਘ ਅੰਮ੍ਰਿਤਸਰ, ਮੁੱਖ ਸਲਾਹਕਾਰ ਅਨੀਰੁੱਧ ਮੋਦਗਿਲ, ਸੂਬਾ ਵਿੱਤ ਸਕੱਤਰ ਪਰਮਪਾਲ ਸਿੰਘ ਮੋਗਾ, ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਮੋਹਾਲੀ ਕਿਰਨ ਪ੍ਰਾਸ਼ਰ, ਜ਼ਿਲ੍ਹਾ ਮੋਹਾਲੀ ਜਰਨਲ ਸਕੱਤਰ ਗੁਰਬਾਜਪ੍ਰੀਤ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸੰਦੀਪ ਭੱਟ, ਸੂਬਾ ਪ੍ਰੈਸ ਸਕੱਤਰ ਅਮਨਇੰਦਰ ਸਿੰਘ ਘੁਡਾਣੀ, ਰਾਗਵਨ ਗਾਚਲੀ ਰੋਪੜ, ਜੁਪਿੰਦਰਪਾਲ ਸਿੰਘ ਬਰਾੜ ਜਿਲਾ ਵਿੱਤ ਸਕੱਤਰ ਬਠਿੰਡਾ, ਸਤਨਾਮ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਅੰਮ੍ਰਿਤਸਰ, ਗੁਰਸੇਵਕ ਸਿੰਘ ਅੰਮ੍ਰਿਤਸਰ ਸਮੇਤ ਹੋਰ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਾਥੀ ਹਾਜ਼ਰ ਸਨ।