ਐਤਵਾਰ, ਮਾਰਚ 29, 2026
Home Blog Page 5

ਵੱਡੀ ਖ਼ਬਰ: ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ‘ਚ ਭਾਰੀ ਕਟੌਤੀ; ਕੀ ਘਟਣਗੀਆਂ ਕੀਮਤਾਂ?

 

ਵੱਡੀ ਖ਼ਬਰ: ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ‘ਚ ਭਾਰੀ ਕਟੌਤੀ; ਕੀ ਘਟਣਗੀਆਂ ਕੀਮਤਾਂ?

ਨਵੀਂ ਦਿੱਲੀ 27 ਮਾਰਚ, 2026: ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਾਲੇ ਜਾਰੀ ਜੰਗ ਕਾਰਨ ਕੱਚੇ ਤੇਲ ਦੀ ਸਪਲਾਈ ਵਿੱਚ ਆਈ ਰੁਕਾਵਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਵਿੱਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਰਤ ‘ਚ ਨਹੀਂ ਲੱਗੇਗਾ ਲਾਕਡਾਊਨ.. ਅਫ਼ਵਾਹਾਂ ਤੋਂ ਬਚੋ!

ਕਿੰਨੀ ਘਟੀ ਐਕਸਾਈਜ਼ ਡਿਊਟੀ/ ਕੀ ਪੈਟਰੋਲ-ਡੀਜ਼ਲ ਦੀਆਂ ਘਟਣਗੀਆਂ?

ਪੈਟਰੋਲ ‘ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ ਮਹਿਜ਼ 3 ਰੁਪਏ ਕਰ ਦਿੱਤੀ ਗਈ ਹੈ। ਡੀਜ਼ਲ ‘ਤੇ ਡਿਊਟੀ 10 ਰੁਪਏ ਤੋਂ ਘਟਾ ਕੇ ਸਿਫ਼ਰ (0) ਕਰ ਦਿੱਤੀ ਗਈ ਹੈ। ਹਾਲਾਂਕਿ ਡਿਊਟੀ ਘਟਾਈ ਗਈ ਹੈ, ਪਰ ਸੂਤਰਾਂ ਅਨੁਸਾਰ ਆਮ ਜਨਤਾ ਲਈ ਕੀਮਤਾਂ ਵਿੱਚ ਤੁਰੰਤ ਵੱਡੀ ਗਿਰਾਵਟ ਦੀ ਸੰਭਾਵਨਾ ਘੱਟ ਹੈ।

ਅਸਲ ਵਿੱਚ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 70 ਡਾਲਰ ਤੋਂ ਵਧ ਕੇ 122 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ। ਤੇਲ ਕੰਪਨੀਆਂ ਨੂੰ ਪੈਟਰੋਲ ‘ਤੇ 24 ਰੁਪਏ ਅਤੇ ਡੀਜ਼ਲ ‘ਤੇ 30 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋ ਰਿਹਾ ਸੀ। ਸਰਕਾਰ ਨੇ ਇਹ ਕਟੌਤੀ ਇਸ ਲਈ ਕੀਤੀ ਹੈ ਤਾਂ ਜੋ ਤੇਲ ਕੰਪਨੀਆਂ ਕੀਮਤਾਂ ਵਿੱਚ ਵਾਧਾ ਨਾ ਕਰਨ ਅਤੇ ਲੋਕਾਂ ‘ਤੇ ਵਾਧੂ ਬੋਝ ਨਾ ਪਵੇ।

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ 20% ਤੋਂ 50% ਤੱਕ ਵਧ ਗਈਆਂ ਹਨ। ਉਨ੍ਹਾਂ ਕਿਹਾ, “ਸਾਡੇ ਕੋਲ ਦੋ ਹੀ ਰਸਤੇ ਸਨ- ਜਾਂ ਤਾਂ ਦੂਜੇ ਦੇਸ਼ਾਂ ਵਾਂਗ ਕੀਮਤਾਂ ਵਿੱਚ ਭਾਰੀ ਵਾਧਾ ਕਰੀਏ ਜਾਂ ਫਿਰ ਸਰਕਾਰੀ ਖ਼ਜ਼ਾਨੇ ‘ਤੇ ਬੋਝ ਸਹਿ ਕੇ ਜਨਤਾ ਨੂੰ ਅੰਤਰਰਾਸ਼ਟਰੀ ਅਸਥਿਰਤਾ ਤੋਂ ਬਚਾਈਏ।” ਸਰਕਾਰ ਨੇ ਟੈਕਸ ਘਟਾ ਕੇ ਦੂਜਾ ਰਸਤਾ ਚੁਣਿਆ ਹੈ।

ਭਾਰਤ ਕੋਲ ਕਿੰਨਾ ਸਟਾਕ ਹੈ?

ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਭਾਰਤ ਨੇ ਹੋਰ ਸਰੋਤਾਂ ਤੋਂ ਅਗਲੇ 60 ਦਿਨਾਂ ਲਈ ਕੱਚੇ ਤੇਲ ਦੀ ਸਪਲਾਈ ਸੁਰੱਖਿਅਤ ਕਰ ਲਈ ਹੈ।

ਪੈਟਰੋਲ ਪੰਪਾਂ ‘ਤੇ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਸਪਲਾਈ ਆਮ ਵਾਂਗ ਜਾਰੀ ਹੈ। ਪਿਛਲੇ ਦੋ ਦਿਨਾਂ ਵਿੱਚ ਤੇਲ ਦੀ ਵਿਕਰੀ 15% ਤੋਂ 50% ਤੱਕ ਵਧ ਗਈ ਹੈ, ਜਿਸਦਾ ਮੁੱਖ ਕਾਰਨ ਲੌਕਡਾਊਨ ਜਾਂ ਤੇਲ ਖ਼ਤਮ ਹੋਣ ਦੀਆਂ ਅਫ਼ਵਾਹਾਂ ਹਨ।

ਡਿਊਟੀ ਘਟਾਉਣ ਨਾਲ ਸਰਕਾਰ ਦੀ ਕਮਾਈ (ਮਾਲੀਆ) ਘਟੇਗੀ, ਜਿਸ ਨਾਲ ਵਿਕਾਸ ਕਾਰਜਾਂ ‘ਤੇ ਅਸਰ ਪੈ ਸਕਦਾ ਹੈ। ਪਰ ਮੌਜੂਦਾ ਸੰਕਟ ਨੂੰ ਦੇਖਦੇ ਹੋਏ, ਇਹ ਕਦਮ ਕਿਸਾਨਾਂ, ਵਪਾਰੀਆਂ ਅਤੇ ਆਮ ਨਾਗਰਿਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਬੇਹੱਦ ਜ਼ਰੂਰੀ ਮੰਨਿਆ ਜਾ ਰਿਹਾ ਹੈ।

 

Punjab News: ਸਕੂਲਾਂ ਨੂੰ ਗਰਾਂਟਾਂ ਜਾਰੀ ‘ਤੇ ਲਾਈ ਪਾਬੰਦੀ, GTU ਵੱਲੋਂ ਸਖ਼ਤ ਨਿਖੇਧੀ

 

ਸਕੂਲਾਂ ਨੂੰ ਗਰਾਂਟਾਂ ਜਾਰੀ ‘ਤੇ ਲਾਈ ਪਾਬੰਦੀ, GTU ਵੱਲੋਂ ਸਖ਼ਤ ਨਿਖੇਧੀ

31 ਮਾਰਚ ਦੇ ਦਬਾਅ ਦਰਮਿਆਨ ਅਧਿਆਪਕ ਪ੍ਰੇਸ਼ਾਨ

Punjab News, 27 March 2026- 

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਕੂਲਾਂ ਨੂੰ ਜਾਰੀ ਗਰਾਂਟਾਂ ਦੀ ਪੀਐਫਐਮਐਸ ਅਧੀਨ ਅਦਾਇਗੀ ਤੇ ਪਾਬੰਦੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਇਸ ਸਬੰਧੀ ਜਾਰੀ ਬਿਆਨ ਰਾਹੀਂ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਪ੍ਰੈਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੀਐਫਐਮਐਸ ਅਧੀਨ ਜਾਰੀ ਕੀਤੇ ਪੀਪੀਏ ਦੀ ਅਦਾਇਗੀ ਤੇ ਬੈਂਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਜਾਰੀ ਕੀਤੀਆਂ ਗ੍ਰਾਂਟਾਂ ਦੇ ਖਰਚ ‘ਤੇ ਜ਼ੁਬਾਨੀ ਨਿਰਦੇਸ਼ਾਂ ਤਹਿਤ ਰੋਕ ਲਗਾ ਦਿੱਤੀ ਗਈ ਹੈ।

ਬੈਂਕ ਪੀਪੀਏ ਪ੍ਰਾਪਤ ਹੀ ਨਹੀਂ ਕਰ ਰਹੇ, ਉਨ੍ਹਾਂ ਦਾ ਕਹਿਣਾ ਹੈ ਕਿ ਤੁਹਾਡੇ ਵਿਭਾਗ ਵੱਲੋਂ ਸਾਨੂੰ ਫੋਨ ਆ ਚੁੱਕੇ ਹਨ, ਪੀਪੀਏ ਪ੍ਰਾਪਤ ਕਰਨਾ ਤਾਂ ਦੂਰ ਦੀ ਗੱਲ ਅੰਡਰ ਪ੍ਰੋਸੈਸ ਪੀਪੀਏ ਵੀ ਕਲੀਅਰ ਨਹੀਂ ਕਰਨੇ।

ਅਧਿਆਪਕ ਆਗੂਆਂ ਨੇ ਕਿਹਾ ਕਿ ਪੀਐਫਐਮਐਸ ਅਧੀਨ ਜਾਰੀ ਗਰਾਂਟ ਵਿੱਚੋਂ ਅਦਾਇਗੀ ਲਈ ਰਕਮ ਚਾਹੇ ਜਿੰਨੀ ਵੀ ਹੋਵੇ ਅਧਿਆਪਕਾਂ ਨੂੰ ਇੱਕ ਲੰਮੀ ਕਾਗਜ਼ੀ ਕਾਰਵਾਈ ਅਧੀਨ ਗੁਜਰਨਾ ਪੈਂਦਾ ਹੈ।

ਦੂਜੇ ਪਾਸੇ ਸਿੱਖਿਆ ਵਿਭਾਗ 31 ਮਾਰਚ ਹੁਣ ਤੱਕ ਜਾਰੀ ਸਾਰੀਆਂ ਗਰਾਂਟਾਂ ਖਰਚਣ ਲਈ ਦਬਾਅ ਬਣਾ ਰਿਹਾ ਹੈ ਪਰ ਜਦੋਂ ਅਧਿਆਪਕਾਂ ਨੇ ਸਮੁੱਚੀ ਕਾਰਵਾਈ ਮੁਕੰਮਲ ਕਰ ਲਈ ਹੈ ਤਾਂ ਹੁਣ ਸਰਕਾਰ ਤੇ ਵਿਭਾਗ ਵੱਲੋਂ ਪੀਪੀਏ ਕਲੀਅਰ ਕਰਨ ਤੇ ਰੋਕ ਲਗਾਉਣਾ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ।

ਅਧਿਆਪਕਾਂ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਰੋਕ ਨੂੰ ਰੱਦ ਕਰਦੇ ਹੋਏ ਸਾਰੀਆਂ ਅਦਾਇਗੀਆਂ ਤੁਰੰਤ ਜਾਰੀ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ।

 

ਵਿਆਹ ਦੇ 13 ਦਿਨਾਂ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਪਤੀ ‘ਤੇ ਕਤਲ ਦਾ ਸ਼ੱਕ

 

ਵਿਆਹ ਦੇ 13 ਦਿਨਾਂ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਪਤੀ ‘ਤੇ ਕਤਲ ਦਾ ਸ਼ੱਕ

ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ- ਪੁਲਿਸ ਅਧਿਕਾਰੀ

ਗਰੀਆਬੰਦ 27 ਮਾਰਚ, 2026:

ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੀਆਂ ਖ਼ੁਸ਼ੀਆਂ ਅਜੇ ਫਿੱਕੀਆਂ ਵੀ ਨਹੀਂ ਪਈਆਂ ਸਨ ਕਿ ਇੱਕ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ‘ਤੇ ਕਤਲ ਕਰਨ ਦਾ ਸਿੱਧਾ ਦੋਸ਼ ਲਗਾਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫਿੰਗੇਸ਼ਵਰ ਥਾਣਾ ਖੇਤਰ ਦੇ ਪਿੰਡ ਖੈਰਝਿਟੀ ਦੀ ਰਹਿਣ ਵਾਲੀ ਨੂਤਨ ਦੀਵਾਨ ਦਾ ਵਿਆਹ ਹਾਲ ਹੀ ਵਿੱਚ ਮਗਰਲੋਡ ਥਾਣਾ ਖੇਤਰ ਦੇ ਕਰੇਲੀ ਛੋਟੀ ਨਿਵਾਸੀ ਕਾਮੇਸ਼ ਨਾਲ ਹੋਇਆ ਸੀ। ਅਜੇ ਵਿਆਹ ਨੂੰ ਮਹਿਜ਼ 13 ਦਿਨ ਹੀ ਹੋਏ ਸਨ ਕਿ ਨੂਤਨ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ।

ਪੇਕੇ ਪਰਿਵਾਰ ਦੇ ਗੰਭੀਰ ਇਲਜ਼ਾਮ

ਮ੍ਰਿਤਕਾ ਦੇ ਮਾਪਿਆਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਸ ਦਾ ਪਤੀ ਕਾਮੇਸ਼ ਉਸ ਨਾਲ ਕੁੱਟਮਾਰ ਕਰਦਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ, ਨੂਤਨ ਦੀ ਮੌਤ ਕੁਦਰਤੀ ਨਹੀਂ ਸਗੋਂ ਉਸ ਦੇ ਪਤੀ ਵੱਲੋਂ ਕੀਤਾ ਗਿਆ ਕਤਲ ਹੈ।

ਪਤੀ ਨੇ ਮੌਤ ਦੇ ਅਸਲ ਕਾਰਨ ਨੂੰ ਛੁਪਾਉਣ ਅਤੇ ਮਾਮਲੇ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਪਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।

ਘਟਨਾ ਦੀ ਸੂਚਨਾ ਮਿਲਦੇ ਹੀ ਮਗਰਲੋਡ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ, “ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।” ਇਸ ਘਟਨਾ ਤੋਂ ਬਾਅਦ ਦੋਵਾਂ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

 

ਵੱਡੀ ਖ਼ਬਰ: ਭਾਰਤ ‘ਚ ਨਹੀਂ ਲੱਗੇਗਾ ਲਾਕਡਾਊਨ.. ਅਫ਼ਵਾਹਾਂ ਤੋਂ ਬਚੋ!

 

 

ਵੱਡੀ ਖ਼ਬਰ: ਭਾਰਤ ‘ਚ ਨਹੀਂ ਲੱਗੇਗਾ ਲਾਕਡਾਊਨ.. ਅਫ਼ਵਾਹਾਂ ਤੋਂ ਬਚੋ!

ਨਵੀਂ ਦਿੱਲੀ, 27 ਮਾਰਚ, 2026:

ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਭਾਰਤ ਵਿੱਚ ਲੌਕਡਾਊਨ ਲੱਗਣ ਦੀਆਂ ਚੱਲ ਰਹੀਆਂ ਅਫ਼ਵਾਹਾਂ ‘ਤੇ ਮੋਦੀ ਸਰਕਾਰ ਨੇ ਸਥਿਤੀ ਸਪੱਸ਼ਟ ਕੀਤੀ ਹੈ।

ਮੋਦੀ ਸਰਕਾਰ ਵਿੱਚ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੌਕਡਾਊਨ ਲੱਗਣ ਦੀਆਂ ਇਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਰਕਾਰ ਕੋਲ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਪੁਰੀ ਦੇ ਬਿਆਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਵਿੱਚ ਲਾਕਡਾਊਨ ਨਹੀਂ ਲੱਗੇਗਾ। 

ਇਹ ਵੀ ਪੜ੍ਹੋ- Big News: ਲਾਕਡਾਊਨ ਲੱਗਣ ਦੀਆਂ ਅਫ਼ਵਾਹਾਂ ‘ਤੇ ਮੋਦੀ ਸਰਕਾਰ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

ਲੌਕਡਾਊਨ ਦੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਹਰਦੀਪ ਸਿੰਘ ਪੁਰੀ ਨੇ ‘ਐਕਸ’ (Twitter) ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ, ਲੌਕਡਾਊਨ ਦਾ ਕੋਈ ਪ੍ਰਸਤਾਵ ਨਹੀਂ, ਲੌਕਡਾਊਨ ਦੀਆਂ ਖ਼ਬਰਾਂ ਬਿਲਕੁਲ ਗਲਤ ਅਤੇ ਗੁਮਰਾਹਕੁੰਨ ਹਨ।

ਅਜਿਹੀ ਤਣਾਅਪੂਰਨ ਸਥਿਤੀ ਵਿੱਚ ਅਫ਼ਵਾਹਾਂ ਫੈਲਾਉਣ ਅਤੇ ਦਹਿਸ਼ਤ (Panic) ਪੈਦਾ ਕਰਨ ਦੀ ਬਜਾਏ ਸਾਨੂੰ ਸ਼ਾਂਤ ਅਤੇ ਇੱਕਜੁੱਟ ਰਹਿਣ ਦੀ ਲੋੜ ਹੈ। ਸਰਕਾਰ ਊਰਜਾ, ਸਪਲਾਈ ਚੇਨ ਅਤੇ ਜ਼ਰੂਰੀ ਵਸਤਾਂ ‘ਤੇ ਰੀਅਲ ਟਾਈਮ (ਰੋਜ਼ਾਨਾ) ਨਜ਼ਰ ਰੱਖ ਰਹੀ ਹੈ ਤਾਂ ਜੋ ਕੋਈ ਦਿੱਕਤ ਨਾ ਆਵੇ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵੱਡੀ ਰਾਹਤ

ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਮੋਦੀ ਸਰਕਾਰ ਨੇ ਅੱਜ ਇਤਿਹਾਸਕ ਕਦਮ ਚੁੱਕਿਆ ਹੈ।

ਸਰਕਾਰ ਨੇ ਤੇਲ ‘ਤੇ ਐਕਸਾਈਜ਼ ਡਿਊਟੀ (ਉਤਪਾਦ ਸ਼ੁਲਕ) ਘਟਾ ਦਿੱਤੀ ਹੈ, ਪੈਟਰੋਲ ‘ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 3 ਰੁਪਏ ਕਰ ਦਿੱਤੀ ਗਈ ਹੈ। ਡੀਜ਼ਲ ‘ਤੇ ਡਿਊਟੀ 10 ਰੁਪਏ ਤੋਂ ਘਟਾ ਕੇ ਸਿਫ਼ਰ (ਜ਼ੀਰੋ) ਕਰ ਦਿੱਤੀ ਗਈ ਹੈ।

ਊਰਜਾ ਸੁਰੱਖਿਆ ਲਈ ਤਿਆਰੀਆਂ

ਈਰਾਨ ਜੰਗ ਕਾਰਨ ਕੱਚੇ ਤੇਲ ਦੀ ਅੱਧੀ ਸਪਲਾਈ ਪ੍ਰਭਾਵਿਤ ਹੋਈ ਹੈ, ਪਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਭਾਰਤ ਨੇ ਅਗਲੇ 60 ਦਿਨਾਂ ਲਈ ਹੋਰ ਸਰੋਤਾਂ ਤੋਂ ਲੋੜੀਂਦੇ ਕੱਚੇ ਤੇਲ ਦੀ ਸਪਲਾਈ ਸੁਰੱਖਿਅਤ ਕਰ ਲਈ ਹੈ।

ਪੁਰੀ ਨੇ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਵਿੱਚ ਦੇਸ਼ ਕਿਸੇ ਵੀ ਚੁਣੌਤੀਪੂਰਨ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ।

 

 

Big News: ਲਾਕਡਾਊਨ ਲੱਗਣ ਦੀਆਂ ਅਫ਼ਵਾਹਾਂ ‘ਤੇ ਮੋਦੀ ਸਰਕਾਰ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

 

ਵੱਡੀ ਖ਼ਬਰ: ਭਾਰਤ ‘ਚ ਲਾਕਡਾਊਨ ਲੱਗਣ ਦੀਆਂ ਅਫ਼ਵਾਹਾਂ ‘ਤੇ ਸਰਕਾਰ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

ਨਵੀਂ ਦਿੱਲੀ, 27 ਮਾਰਚ, 2026:

ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਭਾਰਤ ਵਿੱਚ ਲੌਕਡਾਊਨ ਲੱਗਣ ਦੀਆਂ ਚੱਲ ਰਹੀਆਂ ਅਫ਼ਵਾਹਾਂ ‘ਤੇ ਕੇਂਦਰ ਸਰਕਾਰ ਨੇ ਸਥਿਤੀ ਸਪੱਸ਼ਟ ਕੀਤੀ ਹੈ।

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੌਕਡਾਊਨ ਲੱਗਣ ਦੀਆਂ ਇਨ੍ਹਾਂ ਅਫ਼ਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਰਕਾਰ ਕੋਲ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।

ਲੌਕਡਾਊਨ ਦੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਹਰਦੀਪ ਸਿੰਘ ਪੁਰੀ ਨੇ ‘ਐਕਸ’ (Twitter) ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ, ਲੌਕਡਾਊਨ ਦਾ ਕੋਈ ਪ੍ਰਸਤਾਵ ਨਹੀਂ, ਲੌਕਡਾਊਨ ਦੀਆਂ ਖ਼ਬਰਾਂ ਬਿਲਕੁਲ ਗਲਤ ਅਤੇ ਗੁਮਰਾਹਕੁੰਨ ਹਨ।

ਅਜਿਹੀ ਤਣਾਅਪੂਰਨ ਸਥਿਤੀ ਵਿੱਚ ਅਫ਼ਵਾਹਾਂ ਫੈਲਾਉਣ ਅਤੇ ਦਹਿਸ਼ਤ (Panic) ਪੈਦਾ ਕਰਨ ਦੀ ਬਜਾਏ ਸਾਨੂੰ ਸ਼ਾਂਤ ਅਤੇ ਇੱਕਜੁੱਟ ਰਹਿਣ ਦੀ ਲੋੜ ਹੈ। ਸਰਕਾਰ ਊਰਜਾ, ਸਪਲਾਈ ਚੇਨ ਅਤੇ ਜ਼ਰੂਰੀ ਵਸਤਾਂ ‘ਤੇ ਰੀਅਲ ਟਾਈਮ (ਰੋਜ਼ਾਨਾ) ਨਜ਼ਰ ਰੱਖ ਰਹੀ ਹੈ ਤਾਂ ਜੋ ਕੋਈ ਦਿੱਕਤ ਨਾ ਆਵੇ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵੱਡੀ ਰਾਹਤ

ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਮੋਦੀ ਸਰਕਾਰ ਨੇ ਅੱਜ ਇਤਿਹਾਸਕ ਕਦਮ ਚੁੱਕਿਆ ਹੈ।

ਸਰਕਾਰ ਨੇ ਤੇਲ ‘ਤੇ ਐਕਸਾਈਜ਼ ਡਿਊਟੀ (ਉਤਪਾਦ ਸ਼ੁਲਕ) ਘਟਾ ਦਿੱਤੀ ਹੈ, ਪੈਟਰੋਲ ‘ਤੇ ਐਕਸਾਈਜ਼ ਡਿਊਟੀ 13 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 3 ਰੁਪਏ ਕਰ ਦਿੱਤੀ ਗਈ ਹੈ। ਡੀਜ਼ਲ ‘ਤੇ ਡਿਊਟੀ 10 ਰੁਪਏ ਤੋਂ ਘਟਾ ਕੇ ਸਿਫ਼ਰ (ਜ਼ੀਰੋ) ਕਰ ਦਿੱਤੀ ਗਈ ਹੈ।

ਊਰਜਾ ਸੁਰੱਖਿਆ ਲਈ ਤਿਆਰੀਆਂ

ਈਰਾਨ ਜੰਗ ਕਾਰਨ ਕੱਚੇ ਤੇਲ ਦੀ ਅੱਧੀ ਸਪਲਾਈ ਪ੍ਰਭਾਵਿਤ ਹੋਈ ਹੈ, ਪਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਭਾਰਤ ਨੇ ਅਗਲੇ 60 ਦਿਨਾਂ ਲਈ ਹੋਰ ਸਰੋਤਾਂ ਤੋਂ ਲੋੜੀਂਦੇ ਕੱਚੇ ਤੇਲ ਦੀ ਸਪਲਾਈ ਸੁਰੱਖਿਅਤ ਕਰ ਲਈ ਹੈ।

ਪੁਰੀ ਨੇ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਵਿੱਚ ਦੇਸ਼ ਕਿਸੇ ਵੀ ਚੁਣੌਤੀਪੂਰਨ ਸਥਿਤੀ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੈ।

 

Punjab News: ਹਰੀ ਨੌਂ ਦੇ 2 ਸਕੇ ਭਰਾਵਾਂ ਦੀ ਖੁਦਕੁਸ਼ੀ ਨਹੀਂ, ਇਹ ਸਰਕਾਰ ਵੱਲੋਂ ਕੀਤਾ ‘ਕਤਲ’ ਹੈ: ਬੀਕੇਯੂ ਏਕਤਾ ਡਕੌਂਦਾ

 

Punjab News: ਹਰੀ ਨੌਂ ਦੇ 2 ਸਕੇ ਭਰਾਵਾਂ ਦੀ ਖੁਦਕੁਸ਼ੀ ਨਹੀਂ, ਇਹ ਸਰਕਾਰ ਵੱਲੋਂ ਕੀਤਾ ‘ਕਤਲ’ ਹੈ: ਬੀਕੇਯੂ ਏਕਤਾ ਡਕੌਂਦਾ

ਬੀਕੇਯੂ ਡਕੌਂਦਾ ਨੇ ਪਿੰਡ ਹਰੀ ਨੌਂ ਦੇ ਸਕੇ ਭਰਾਵਾਂ ਦੀ ਖੁਦਕਸ਼ੀ ਨੂੰ ਸਰਕਾਰਾਂ ਵੱਲੋਂ ਕੀਤੇ ਕਤਲ ਦੱਸਿਆ

ਕਿਸਾਨਾਂ ਦੀ ਖੁਦਕਸ਼ੀ ਭਾਰਤੀ ਹਾਕਮਾਂ ਦੇ ਮੂੰਹ ਤੇ ਚਪੇੜ: ਮਨਜੀਤ ਧਨੇਰ

ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਰੱਦ ਕੀਤੇ ਜਾਣ: ਹਰਨੇਕ ਮਹਿਮਾ

ਕਿਸਾਨਾਂ ਸਿਰ ਕਰਜ਼ਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਚੜ੍ਹਿਆ: ਗੁਰਦੀਪ ਰਾਮਪੁਰਾ

ਦਲਜੀਤ ਕੌਰ

ਬਰਨਾਲਾ, 26 ਮਾਰਚ, 2026: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਵਲੋਂ ਰੇਲਗੱਡੀ ਹੇਠਾਂ ਆਕੇ ਅਪਣੇ ਆਪ ਨੂੰ ਖਤਮ ਕਰ ਲੈਣ ਦੀ ਹਿਰਦੇਵੇਧਕ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਹਰੀ ਨੌਂ ਦੇ ਦੋਵੇਂ ਭਰਾ ਕਿਸਾਨੀ ਦੀਆਂ ਸਮੱਸਿਆਵਾਂ ਤੋਂ ਜਾਣੂ ਸਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਹੋਣ ਦੇ ਨਾਤੇ ਕਿਸਾਨ ਲਹਿਰ ਵਿੱਚ ਸਰਗਰਮ ਸਨ।

ਆਲੂ ਦੀ ਫ਼ਸਲ ਦੀ ਬਰਬਾਦੀ ਅਤੇ ਪੰਜਾਹ ਲੱਖ ਕਰਜ਼ੇ ਦੀ ਮਾਰ ਨਾ ਸਹਾਰਦੇ ਹੋਏ ਅਜਿਹੇ ਜਾਗਰੂਕ ਕਿਸਾਨਾਂ ਵੱਲੋਂ ਕੀਤੀ ਖੁਦਕੁਸ਼ੀ ਅਜੋਕੇ ਖੇਤੀ ਮਾਡਲ ਦੇ ਬੁਰੀ ਤਰ੍ਹਾਂ ਫੇਲ੍ਹ ਹੋਣ ਦੀ ਸੂਚਕ ਹੈ।

ਸੂਬਾਈ ਆਗੂਆਂ ਕੁਲਵੰਤ ਸਿੰਘ ਕਿਸ਼ਨਗੜ੍ਹ, ਅਮਨਦੀਪ ਸਿੰਘ ਲਲਤੋਂ ਅਤੇ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਸਾਰੀਆਂ ਫਸਲਾਂ ਦੀ ਐਮਐਸਪੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਮੰਗ ਕੀਤੀ ਜਾਂਦੀ ਰਹੀ ਹੈ ਕਿ ਐਮਐਸਪੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-2+ 50% ਦੇ ਹਿਸਾਬ ਨਾਲ ਦਿੱਤੀ ਜਾਵੇ।

ਇਸ ਦੀ ਅਣਹੋਂਦ ਵਿੱਚ ਕਿਸਾਨਾਂ ਦੀ ਜਿਨਸ ਕੌਡੀਆਂ ਦੇ ਭਾਅ ਰੁਲ ਜਾਂਦੀ ਹੈ ਅਤੇ ਕੁੱਲ ਮਿਲਾ ਕੇ ਉਹਨਾਂ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ ਸਗੋਂ ਸਾਲ ਦਰ ਸਾਲ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਖੁਦਕੁਸ਼ੀ ਕਰਨ ਵਾਲੇ ਹਰੀ ਨੌ ਦੇ ਭਰਾਵਾਂ ਦੀ ਜ਼ਮੀਨ ਵੀ ਕਰਜ਼ੇ ਕਾਰਨ ਵਿਕ ਗਈ ਸੀ ਅਤੇ ਹੁਣ ਆਲੂਆਂ ਦੀ ਫਸਲ ਵਿੱਚ ਘਾਟਾ ਪੈਣ ਕਾਰਨ ਦੋਵੇਂ ਭਰਾ ਭਾਰੀ ਚਿੰਤਾ ਵਿੱਚ ਸਨ।

ਆਗੂਆਂ ਨੇ ਕਿਹਾ ਕਿ ਇਹ ਸਾਰਾ ਕੁੱਝ, ਸਰਕਾਰਾਂ ਵੱਲੋਂ ਕਾਰਪੋਰੇਟਾਂ ਦੇ ਮੁਨਾਫ਼ੇ ਯਕੀਨੀ ਬਣਾਉਣ ਲਈ ਖੇਤੀ ਸੈਕਟਰ ਨੂੰ ਫੇਲ੍ਹ ਕਰਨ ਦੀ ਨੀਤੀ ਦਾ ਸਿੱਟਾ ਹੈ। ਇਸੇ ਕਰਕੇ ਪਿੰਡ ਹਰੀ ਨੌ ਦੇ ਕਿਸਾਨ ਭਰਾਵਾਂ ਦੀ ਖੁਦਕਸ਼ੀ ਸਰਕਾਰਾਂ ਵੱਲੋਂ ਜਾਣ ਬੁੱਝ ਕੇ ਕੀਤਾ ਗਿਆ ਕਤਲ ਹੈ।

ਜਥੇਬੰਦੀ ਦੇ ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਖੇਤੀ ਨੀਤੀ ਅੱਜ ਤੱਕ ਜਾਰੀ ਨਹੀਂ ਕੀਤੀ।

ਪੰਜਾਬ ਸਰਕਾਰ ਵੱਲੋਂ ਥਾਪੇ ਫਾਰਮਰ ਕਮਿਸ਼ਨ ਵਲੋਂ ਕਿਸਾਨ ਜਥੇਬੰਦੀਆਂ ਨਾਲ ਲੰਮੇ ਵਿਚਾਰ ਵਟਾਂਦਰੇ ਅਤੇ ਮੁਸ਼ੱਕਤ ਤੋਂ ਬਾਅਦ ਤਿਆਰ ਕੀਤੀ ਖੇਤੀ ਨੀਤੀ ਭਗਵੰਤ ਮਾਨ ਸਰਕਾਰ ਦੀ ਅਲਮਾਰੀ ਚ ਬੰਦ ਪਈ ਹੈ। ਆਲੂਆਂ ਦੀ ਠੀਕ ਕੀਮਤ ਨਾ ਮਿਲਣ ਕਾਰਨ ਸਾਰੇ ਸੂਬੇ ਵਿੱਚ ਕਿਸਾਨਾਂ ਦੇ ਆਲੂ ਰੁਲ ਰਹੇ ਹਨ।

ਇਸ ਵਾਰ ਮਜ਼ਦੂਰਾਂ ਦੀ ਘਾਟ ਨੇ ਵੀ ਆਲੂ ਉਤਪਾਦਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਰੰਗਲੇ ਪੰਜਾਬ ਦੀਆਂ ਬਾਤਾਂ ਪਾਉਣ ਅਤੇ ਚੁਟਕਲੇ ਸੁਨਾਉਣ ਵਾਲੇ “ਇਨਕਲਾਬੀ” ਨੂੰ ਇਹ ਪਤਾ ਹੀ ਨਹੀਂ ਕਿ ਕਰਜ਼ਿਆਂ ਦੇ ਭੰਨੇ ਛੋਟੇ ਕਿਸਾਨਾਂ ਦੀ ਜ਼ਿੰਦਗੀ ਚੌਵੀ ਘੰਟੇ ਸੂਲੀ ਤੇ ਟੰਗੀ ਰਹਿੰਦੀ ਹੈ।

ਸੂਬਾ ਕਮੇਟੀ ਨੇ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ, ਪਿੰਡ ਹਰੀ ਨੌਂ ਦੇ ਪੀੜਤ ਪਰਿਵਾਰ ਦਾ ਸਾਰਾ ਕਰਜ਼ਾ ਰੱਦ ਕਰਨ, ਯਤੀਮ ਪਰਿਵਾਰ ਨੂੰ ਤੁਰੰਤ ਯੋਗ ਆਰਥਿਕ ਸਹਾਇਤਾ ਦੇਣ, ਗੁਜ਼ਾਰੇ ਲਈ ਯੋਗ ਪੈਨਸ਼ਨ ਦਾ ਪਹਿਲ ਦੇ ਆਧਾਰ ਤੇ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

 

ਬੇਰੁਜ਼ਗਾਰਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ; 9 ਅਪ੍ਰੈਲ ਦੀ ਮੀਟਿੰਗ ‘ਚ ਹੱਲ ਨਾ ਹੋਇਆ ਮਸਲਾ ਤਾਂ 12 ਨੂੰ ਹੋਵੇਗਾ ਵੱਡਾ ਧਮਾਕਾ

 

ਬੇਰੁਜ਼ਗਾਰਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ; 9 ਅਪ੍ਰੈਲ ਦੀ ਮੀਟਿੰਗ ‘ਚ ਹੱਲ ਨਾ ਹੋਇਆ ਤਾਂ 12 ਨੂੰ ਹੋਵੇਗਾ ਵੱਡਾ ਧਮਾਕਾ

ਮੰਗਾਂ ਨਾ ਮੰਨੀਆਂ ਤਾਂ 12 ਨੂੰ ਮੁੜ ਪ੍ਰਦਰਸ਼ਨ ਕਰਨਗੇ ਬੇਰੁਜ਼ਗਾਰ: ਸਾਂਝਾ ਮੋਰਚਾ

ਸੰਗਰੂਰ ‘ਚ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ 92ਵੇਂ ਦਿਨ ਵੀ ਜਾਰੀ; 12 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘੇਰਾਓ ਦੀ ਤਿਆਰੀ

9 ਅਪ੍ਰੈਲ ਦੀ ਮੀਟਿੰਗ ‘ਤੇ ਟਿਕੀਆਂ ਬੇਰੁਜ਼ਗਾਰਾਂ ਦੀਆਂ ਨਜ਼ਰਾਂ; ਹੱਲ ਨਾ ਹੋਇਆ ਤਾਂ ਪੰਜਾਬ ਸਰਕਾਰ ਵਿਰੁੱਧ ਖੁੱਲ੍ਹੇਗਾ ਮੋਰਚਾ

“4 ਸਾਲਾਂ ‘ਚ ਨਹੀਂ ਕੱਢੀ ਇੱਕ ਵੀ ਅਸਾਮੀ” – ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ‘ਤੇ ਲਗਾਏ ਵਾਅਦਾਖ਼ਿਲਾਫ਼ੀ ਦੇ ਦੋਸ਼

ਦਲਜੀਤ ਕੌਰ

ਸੰਗਰੂਰ, 26 ਮਾਰਚ, 2026: ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਪਿਛਲੇ 92 ਦਿਨਾਂ ਤੋ ਪੱਕਾ ਮੋਰਚਾ ਲਗਾ ਬੈਠੇ ਬੇਰੁਜ਼ਗਾਰਾਂ ਨੇ 9 ਅਪ੍ਰੈਲ ਦੀ ਪੈਨਲ ਵਿੱਚ ਹੱਲ ਨਾ ਹੋਣ ਦੀ ਸੂਰਤ ਵਿੱਚ ਮੁੜ 12 ਅਪ੍ਰੈਲ ਨੂੰ ਤਿੱਖਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਪਿਛਲੇ ਦਿਨੀਂ 23 ਮਾਰਚ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਅੱਗੇ ਹੋਏ ਰੋਸ ਪ੍ਰਦਰਸ਼ਨ ਵਿੱਚ ਪ੍ਰਸ਼ਾਸ਼ਨ ਨੇ 9 ਅਪ੍ਰੈਲ ਨੂੰ ਸਿੱਖਿਆ ,ਸਿਹਤ ਅਤੇ ਪਰਸੋਨਲ਼ ਵਿਭਾਗ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਸੀ।

ਬੇਰੁਜ਼ਗਾਰਾਂ ਨੇ ਦੱਸਿਆ ਕਿ ਜਿੱਥੇ ਉਹਨਾਂ ਦਾ ਪੱਕਾ ਮੋਰਚਾ ਕਰੀਬ ਤਿੰਨ ਮਹੀਨੇ ਤੋਂ ਜਾਰੀ ਹੈ ਉੱਥੇ ਹੀ ਜੇਕਰ ਪੈਨਲ ਮੀਟਿੰਗ ਵਿੱਚ ਹੱਲ ਨਾ ਕੀਤਾ ਜਾਂ ਮੀਟਿੰਗ ਰੱਦ ਕੀਤੀ ਤਾਂ ਉਹ ਆਪਣੇ ਸੰਘਰਸ਼ ਦੇ ਅਗਲੇ ਕਦਮ ਵਜੋਂ 12 ਅਪ੍ਰੈਲ ਨੂੰ ਮੁੜ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ।

ਉਹਨਾਂ ਦੋਸ਼ ਲਾਇਆ ਕਿ ਭਰਤੀ ਕੈਲੰਡਰ ਲਾਗੂ ਕਰਨ ਦਾ ਐਲਾਨ ਕਰਕੇ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ।

ਪੰਜਾਬ ਸਰਕਾਰ ਨੇ ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਨ ਅਤੇ ਉਮਰ ਹੱਦ ਲੰਘਾ ਚੁੱਕੇ ਬੇਰੁਜ਼ਗਾਰਾਂ ਲਈ ਉਮਰ ਹੱਦ ਛੋਟ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ।

ਬੇਰੁਜ਼ਗਾਰਾਂ ਨੇ ਕਿਹਾ ਕਿ ਮਾਸਟਰ ਕੇਡਰ, ਲੈਕਚਰਾਰ ਦੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਾਰੀ ਕਰਵਾਉਣ, ਉਮਰ ਹੱਦ ਛੋਟ ਲੈਣ, 55 ਫੀਸਦੀ ਵਰਗੀ ਬੇਤੁਕੀ ਸ਼ਰਤ ਰੱਦ ਕਰਵਾਉਣ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ, ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ, ਸਰੀਰਕ ਸਿੱਖਿਆ ਦੀਆਂ ਲੈਕਚਰਾਰ, ਮਾਸਟਰ ਕੇਡਰ ਅਤੇ ਪ੍ਰਾਇਮਰੀ ਪੱਧਰ ਦੀਆਂ ਅਸਾਮੀਆਂ ਜਾਰੀ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਗਗਨਦੀਪ ਕੌਰ ਗਰੇਵਾਲ, ਅਮਨਦੀਪ ਕੌਰ, ਲਖਵੀਰ ਸਿੰਘ ਸਿਰੀਏਵਾਲਾ (ਯੂਨਾਈਟਡ ਫਿਜ਼ੀਕਲ ਐਜੂਕੇਸ਼ਨ ਆਫ ਪੰਜਾਬ) ਅਤੇ ਸੰਦੀਪ ਸਿੰਘ ਮੋਫ਼ਰ ਆਦਿ ਹਾਜ਼ਰ ਸਨ।

 

ਵੱਡੀ ਖ਼ਬਰ: ਸੀਨੀਅਰ IPS ਅਫ਼ਸਰ ਸਸਪੈਂਡ; ਮਹਿਲਾ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ

 

ਵੱਡੀ ਖ਼ਬਰ: ਸੀਨੀਅਰ IPS ਅਫ਼ਸਰ ਸਸਪੈਂਡ; ਮਹਿਲਾ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ

ਆਈਪੀਐਸ ਰਤਨ ਲਾਲ ਡਾਂਗੀ ‘ਤੇ ਸਰਕਾਰ ਦੀ ਗਾਜ਼; ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਈਜੀ ਅਹੁਦੇ ਤੋਂ ਮੁਅੱਤਲ

ਰਾਏਪੁਰ, 26 ਮਾਰਚ, 2026:

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇੱਕ ਵੱਡੀ ਪ੍ਰਸ਼ਾਸਨਿਕ ਕਾਰਵਾਈ ਸਾਹਮਣੇ ਆਈ ਹੈ। ਗ੍ਰਹਿ ਵਿਭਾਗ ਨੇ ਭਾਰਤੀ ਪੁਲਿਸ ਸੇਵਾ (IPS) ਦੇ ਸੀਨੀਅਰ ਅਧਿਕਾਰੀ ਅਤੇ ਆਈਜੀ (IG) ਦੇ ਅਹੁਦੇ ‘ਤੇ ਤਾਇਨਾਤ ਰਤਨ ਲਾਲ ਡਾਂਗੀ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ (Suspend) ਕਰ ਦਿੱਤਾ ਹੈ। ਇਹ ਫੈਸਲਾ ਇੱਕ ਮਹਿਲਾ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਵਰਗੇ ਗੰਭੀਰ ਦੋਸ਼ਾਂ ਤੋਂ ਬਾਅਦ ਲਿਆ ਗਿਆ ਹੈ।

ਮੁਅੱਤਲੀ ਦੇ ਹੁਕਮਾਂ ਵਿੱਚ ਕੀ ਹੈ?

ਛੱਤੀਸਗੜ੍ਹ ਸ਼ਾਸਨ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਰਤਨ ਲਾਲ ਡਾਂਗੀ ਵਿਰੁੱਧ ਇੱਕ ਮਹਿਲਾ ਵੱਲੋਂ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਾਂਚ ਵਿੱਚ ਮੁੱਢਲੇ ਤੌਰ ‘ਤੇ ਮਾਮਲਾ ਗੰਭੀਰ ਪ੍ਰਕਿਰਤੀ ਦਾ ਪਾਇਆ ਗਿਆ ਹੈ। ਜਾਂਚ ਦੀ ਨਿਰਪੱਖਤਾ ਬਣਾਈ ਰੱਖਣ ਲਈ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਉਹ ਬਿਨਾਂ ਇਜਾਜ਼ਤ ਹੈੱਡਕੁਆਰਟਰ ਨਹੀਂ ਛੱਡ ਸਕਣਗੇ ਅਤੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ (Subsistence Allowance) ਦਿੱਤਾ ਜਾਵੇਗਾ।

ਇਹ ਪੂਰਾ ਮਾਮਲਾ ਛੱਤੀਸਗੜ੍ਹ ਪੁਲਿਸ ਵਿੱਚ ਤਾਇਨਾਤ ਇੱਕ ਸਬ-ਇੰਸਪੈਕਟਰ ਦੀ ਪਤਨੀ ਵੱਲੋਂ ਕੀਤੀ ਗਈ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ। ਮਹਿਲਾ ਨੇ ਨਵੰਬਰ ਮਹੀਨੇ ਵਿੱਚ ਡਾਂਗੀ ‘ਤੇ ਜਿਨਸੀ ਸ਼ੋਸ਼ਣ ਅਤੇ ਬਲੈਕਮੇਲਿੰਗ ਦੇ ਇਲਜ਼ਾਮ ਲਗਾਏ ਸਨ। ਸ਼ਿਕਾਇਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ IPS ਅਧਿਕਾਰੀ ਨਾਲ ਸਬੰਧਤ ਕੁਝ ਕਥਿਤ ਇਤਰਾਜ਼ਯੋਗ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਹਾਲਾਂਕਿ, ਰਤਨ ਲਾਲ ਡਾਂਗੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠੇ ਕਰਾਰ ਦਿੱਤਾ ਹੈ।

ig ratan lal dangi suspended raipur chhattisgarh controversy

ਅਧਿਆਪਕ ਤੋਂ IPS ਤੱਕ ਦਾ ਸਫ਼ਰ

ਰਤਨ ਲਾਲ ਡਾਂਗੀ ਦਾ ਜੀਵਨ ਕਾਫ਼ੀ ਪ੍ਰੇਰਣਾਦਾਇਕ ਰਿਹਾ ਹੈ। ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਇੱਕ ਸਧਾਰਨ ਮਜ਼ਦੂਰ ਪਰਿਵਾਰ ਵਿੱਚ ਜਨਮੇ ਡਾਂਗੀ ਨੇ ਬੇਹੱਦ ਗਰੀਬੀ ਦੇ ਬਾਵਜੂਦ ਉੱਚ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ 20 ਸਾਲ ਦੀ ਉਮਰ ਵਿੱਚ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਨੌਕਰੀ ਸ਼ੁਰੂ ਕੀਤੀ ਸੀ। ਬਾਅਦ ਵਿੱਚ ਉਹ ਟੈਕਸ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਵੀ ਚੁਣੇ ਗਏ। ਆਖ਼ਰਕਾਰ, 2002 ਦੀ UPSC ਪ੍ਰੀਖਿਆ ਵਿੱਚ 226ਵਾਂ ਰੈਂਕ ਹਾਸਲ ਕਰਕੇ ਉਹ 2003 ਬੈਚ ਦੇ ਆਈਪੀਐਸ ਅਧਿਕਾਰੀ ਬਣੇ।

ਆਈਪੀਐਸ ਵਜੋਂ ਉਨ੍ਹਾਂ ਨੇ ਛੱਤੀਸਗੜ੍ਹ ਦੇ ਕਈ ਸੰਵੇਦਨਸ਼ੀਲ ਜ਼ਿਲ੍ਹਿਆਂ ਜਿਵੇਂ ਕੋਰਬਾ, ਬਿਲਾਸਪੁਰ, ਕਾਂਕੇਰ ਅਤੇ ਬੀਜਾਪੁਰ ਵਿੱਚ ਬਤੌਰ ਐਸਪੀ ਸੇਵਾਵਾਂ ਦਿੱਤੀਆਂ। ਉਹ ਸਰਗੁਜਾ, ਦੁਰਗ ਅਤੇ ਬਿਲਾਸਪੁਰ ਵਿੱਚ ਆਈਜੀ ਵਜੋਂ ਵੀ ਤਾਇਨਾਤ ਰਹੇ ਹਨ। ਰਾਏਪੁਰ ਦੇ ਆਈਜੀ ਵਰਗੇ ਅਹਿਮ ਅਹੁਦੇ ਤੋਂ ਉਨ੍ਹਾਂ ਦੀ ਮੁਅੱਤਲੀ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਵੱਡੀ ਘਟਨਾ ਮੰਨੀ ਜਾ ਰਹੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਆਉਣ ਵਾਲੀ ਵਿਸਥਾਰਪੂਰਕ ਜਾਂਚ ‘ਤੇ ਟਿਕੀਆਂ ਹੋਈਆਂ ਹਨ।

 

ਵੱਡੀ ਖ਼ਬਰ: ਸਰਕਾਰ ਵੱਲੋਂ 12 ਇੰਜੀਨੀਅਰ ਸਸਪੈਂਡ, 26 ਖ਼ਿਲਾਫ਼ ਸ਼ਿਕੰਜਾ

 

ਵੱਡੀ ਖ਼ਬਰ: ਸਰਕਾਰ ਵੱਲੋਂ 12 ਇੰਜੀਨੀਅਰ ਸਸਪੈਂਡ, 26 ਖ਼ਿਲਾਫ਼ ਸ਼ਿਕੰਜਾ

ਲਖਨਊ 26 ਮਾਰਚ, 2026:

ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ‘ਹਰ ਘਰ ਨਲ’ ਯੋਜਨਾ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ।

ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਤਾਇਨਾਤ 26 ਇੰਜੀਨੀਅਰਾਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਰਕਾਰ ਨੇ 12 ਇੰਜੀਨੀਅਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (Suspend) ਕਰ ਦਿੱਤਾ ਹੈ।

ਇਹ ਕਾਰਵਾਈ ਜਲ ਜੀਵਨ ਮਿਸ਼ਨ ਤਹਿਤ ਕੰਮ ਦੀ ਗੁਣਵੱਤਾ ਅਤੇ ਪਾਈਪਲਾਈਨ ਵਿਛਾਉਣ ਤੋਂ ਬਾਅਦ ਸੜਕਾਂ ਦੀ ਮਾੜੀ ਹਾਲਤ ਸਬੰਧੀ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ।

ਮੁਅੱਤਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ

ਅਪਰ ਮੁੱਖ ਸਕੱਤਰ ਅਨੁਰਾਗ ਸ਼੍ਰੀਵਾਸਤਵ ਦੇ ਨਿਰਦੇਸ਼ਾਂ ‘ਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਇਹ ਹੁਕਮ ਜਾਰੀ ਕੀਤੇ ਗਏ ਹਨ। ਮੁਅੱਤਲ ਹੋਣ ਵਾਲੇ ਪ੍ਰਮੁੱਖ ਇੰਜੀਨੀਅਰਾਂ ਵਿੱਚ ਲਖੀਮਪੁਰ ਖੀਰੀ- ਅਵਿਨਾਸ਼ ਗੁਪਤਾ, ਜੌਨਪੁਰ- ਸੌਮਿੱਤਰ ਸ਼੍ਰੀਵਾਸਤਵ, ਗਾਜ਼ੀਪੁਰ- ਮੁਹੰਮਦ ਕਾਸਿਮ ਹਾਸ਼ਮੀ, ਚੰਦੌਲੀ- ਅਮਿਤ ਰਾਜਪੂਤ ਸ਼ਾਮਲ ਹਨ। ਇਸ ਤੋਂ ਇਲਾਵਾ ਹਾਥਰਸ, ਆਜ਼ਮਗੜ੍ਹ, ਬਰੇਲੀ ਅਤੇ ਕੁਸ਼ੀਨਗਰ ਵਰਗੇ ਜ਼ਿਲ੍ਹਿਆਂ ਦੇ ਇੰਜੀਨੀਅਰਾਂ ‘ਤੇ ਵੀ ਗਾਜ਼ ਡਿੱਗੀ ਹੈ। ਮੁਅੱਤਲੀ ਦੇ ਨਾਲ-ਨਾਲ 4 ਇੰਜੀਨੀਅਰਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ 7 ਹੋਰਾਂ ਦੇ ਤਬਾਦਲੇ ਕੀਤੇ ਗਏ ਹਨ।

ਭ੍ਰਿਸ਼ਟਾਚਾਰ ਅਤੇ ਅਧੂਰੇ ਕੰਮਾਂ ‘ਤੇ ਸਖ਼ਤੀ

ਸਰਕਾਰ ਨੂੰ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ ਜਿੱਥੇ ਕੰਮ ਪੂਰਾ ਦਿਖਾ ਕੇ ਭੁਗਤਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਦਕਿ ਮੌਕੇ ‘ਤੇ ਕੰਮ ਅਧੂਰਾ ਸੀ। ਕਈ ਥਾਵਾਂ ‘ਤੇ ਪਾਈਪਲਾਈਨ ਪਾਉਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਗਈ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਿਭਾਗ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਸ ਮਿਸ਼ਨ ਵਿੱਚ ਢਿੱਲ ਵਰਤਣ ਵਾਲਿਆਂ ਨੂੰ ਬਰਖ਼ਾਸਤਗੀ ਵਰਗੇ ਸਖ਼ਤ ਕਦਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੰਤਰੀ ਅਤੇ ਵਿਧਾਇਕ ਵਿਚਾਲੇ ਹੋਈ ਬਹਿਸ ਤੋਂ ਬਾਅਦ ਵਧੀ ਸਖ਼ਤੀ

ਇਸ ਵੱਡੀ ਕਾਰਵਾਈ ਦੇ ਪਿੱਛੇ ਮਹੋਬਾ ਦੀ ਇੱਕ ਘਟਨਾ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਉੱਥੇ ਭਾਜਪਾ ਵਿਧਾਇਕ ਬ੍ਰਿਜਭੂਸ਼ਣ ਰਾਜਪੂਤ ਨੇ ਜਲ ਸ਼ਕਤੀ ਮੰਤਰੀ ਸੁਤੰਤਰ ਦੇਵ ਸਿੰਘ ਦੇ ਕਾਫ਼ਲੇ ਨੂੰ ਰੋਕ ਕੇ ਖ਼ਰਾਬ ਪਈਆਂ ਸੜਕਾਂ ਦਾ ਮੁੱਦਾ ਉਠਾਇਆ ਸੀ। ਮੰਤਰੀ ਅਤੇ ਵਿਧਾਇਕ ਵਿਚਾਲੇ ਹੋਈ ਤਿੱਖੀ ਬਹਿਸ ਨੇ ਸਿਸਟਮ ਦੀਆਂ ਕਮੀਆਂ ਨੂੰ ਉਜਾਗਰ ਕਰ ਦਿੱਤਾ, ਜਿਸ ਤੋਂ ਬਾਅਦ ਪੂਰੇ ਸੂਬੇ ਵਿੱਚ ਜਾਂਚ ਦੇ ਹੁਕਮ ਦਿੱਤੇ ਗਏ।

 

Punjab Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਪੈਣ ਬਾਰੇ ‘ਯੈਲੋ ਅਲਰਟ’ ਜਾਰੀ

 

Punjab Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਪੈਣ ਬਾਰੇ ‘ਯੈਲੋ ਅਲਰਟ’ ਜਾਰੀ

Punjab Weather Alert: ਪੰਜਾਬ ‘ਚ ਭਾਰੀ ਮੀਂਹ ਪੈਣ ਬਾਰੇ ਅਲਰਟ ਜਾਰੀ! ਪੜ੍ਹੋ IMD ਦੀ ਭਵਿੱਖਬਾਣੀ

ਚੰਡੀਗੜ੍ਹ, 26 ਮਾਰਚ 2026-

Punjab Weather Alert: ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਨੇ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 29 ਮਾਰਚ ਤੱਕ ਦੀ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ। ਵਿਭਾਗ ਵੱਲੋਂ ਤਿੰਨ ਦਿਨ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਤਿੰਨ ਦਿਨ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ‘ਚ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੇ ਨਾਲ-ਨਾਲ ਹਨ੍ਹੇਰੀ-ਤੂਫ਼ਾਨ ਵੀ ਆਵੇਗਾ।

ਮੌਸਮ ਵਿਭਾਗ ਮੁਤਾਬਕ 13 ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ ਵਿੱਚ ਪੀਂਹ ਪਵੇਗਾ। ਇਨ੍ਹਾਂ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ 30-40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਬਿਜਲੀ ਵੀ ਚਮਕੇਗੀ। ਤੇਜ਼ ਤੂਫ਼ਾਨ ਦਾ ਅਲਰਟ ਵੀ ਦੱਸਿਆ ਗਿਆ ਹੈ।

ਇਸੇ ਤਰ੍ਹਾਂ 27 ਮਾਰਚ ਨੂੰ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ ਅਤੇ ਮਾਨਸਾ ਵਿੱਚ ਅਜਿਹਾ ਮੌਸਮ ਰਹਿਣ ਦੀ ਉਮੀਦ ਹੈ, ਜਿਸ ਲਈ ਵਿਭਾਗ ਨੇ 26 ਅਤੇ 27 ਮਾਰਚ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਫਿਲਹਾਲ 28 ਮਾਰਚ ਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਲਈ ਕੋਈ ਵਿਸ਼ੇਸ਼ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਉਥੇ ਹੀ ਮੌਸਮ ਵਿਭਾਗ ਨੇ 29 ਮਾਰਚ ਲਈ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।

ਇਸ ਦਿਨ ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ, ਹੁਸ਼ਿਆਰਪੁਰ ਅਤੇ ਰੂਪਨਗਰ ਸਮੇਤ ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਅਤੇ ਗਰਜ-ਚਮਕ ਦੇ ਨਾਲ ਮੌਸਮ ਖ਼ਰਾਬ ਰਹੇਗਾ।

ਪਿਛਲੇ 24 ਘੰਟਿਆਂ ਦੌਰਾਨ, ਰਾਜ ਦਾ ਔਸਤ ਤਾਪਮਾਨ 0.5 ਡਿਗਰੀ ਸੈਲਸੀਅਸ ਵਧਿਆ ਹੈ, ਜੋ ਕਿ ਇਸ ਸਮੇਂ ਆਮ ਪੱਧਰ ਤੋਂ 3.2 ਡਿਗਰੀ ਸੈਲਸੀਅਸ ਵੱਧ ਹੈ।

ਚੰਡੀਗੜ੍ਹ ਮੌਸਮ ਕੇਂਦਰ ਦੀ ਭਵਿੱਖਬਾਣੀ ਅਨੁਸਾਰ, 28 ਮਾਰਚ ਤੋਂ 30 ਮਾਰਚ ਤੱਕ ਦੀ ਮਿਆਦ ਲਈ ਇੱਕ ਯੈਲੋ ਅਲਰਟ ਦੁਬਾਰਾ ਜਾਰੀ ਕੀਤਾ ਗਿਆ ਹੈ, ਜੋ ਕਿ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਬਾਰਿਸ਼ ਦੇ ਨਾਲ-ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।