Chandigarh ‘ਚ ਵੱਡਾ ਸੜਕ ਹਾਦਸਾ! ਸਕੂਲੋਂ ਪਰਤ ਰਹੇ ਵਿਦਿਆਰਥੀਆਂ ਨੂੰ ਕਾਰ ਸਵਾਰ ਨੇ ਕੁਚਲਿਆ
ਪੰਜਾਬ ਨੈੱਟਵਰਕ
ਚੰਡੀਗੜ੍ਹ, 7 ਮਈ 2026 – ਚੰਡੀਗੜ੍ਹ (Chandigarh) ਦੇ 48-ਸੈਕਟਰ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਇੱਕ ਕਾਰ ਸਵਾਰ ਨੇ ਸਕੂਲੋਂ ਪਰਤ ਰਹੇ ਦੋ ਵਿਦਿਆਰਥੀਆਂ (Students) ਨੂੰ ਕੁਚਲ ਦਿੱਤਾ।
ਦੁਪਹਿਰ ਕੋਈ ਸਵਾ ਦੋ ਵਜੇ ਦਾ ਸਮਾਂ ਹੋਣਾ, ਜਦੋਂ (Chandigarh) 48-ਸੈਕਟਰ ਵਿਖੇ ਦੋ ਬੱਚੇ ਆਪਣੇ ਹੋਰ ਸਾਥੀਆਂ ਦੇ ਨਾਲ ਸਰਕਾਰੀ ਸਕੂਲ (School) ਵਿੱਚੋਂ ਪੜ੍ਹਾਈ ਕਰਕੇ ਪੈਦਲ ਘਰ ਨੂੰ ਪਰਤ ਰਹੇ ਸਨ, ਤਾਂ ਇਸੇ ਦੌਰਾਨ ਹੀ ਇੱਕ ਕਾਰ ਸਵਾਰ (Car Driver) ਨੇ ਸਾਹਮਣੇ ਤੋਂ ਹੀ ਉਹਨਾਂ ਨੂੰ ਟੱਕਰ ਮਾਰ (Major road accident) ਦਿੱਤੀ।
ਇੱਕ ਵਿਦਿਆਰਥੀ ਦੀ ਤਾਂ ਅੱਧ ਵਿਚਾਲਿਓਂ ਲੱਤ ਹੀ ਟੁੱਟ ਗਈ, ਜਦੋਂ ਕਿ ਦੂਜਾ ਵਿਦਿਆਰਥੀ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਰਹੀ ਕਿ, ਕਾਰ ਸਵਾਰ ਨੇ ਪਹਿਲਾਂ ਫੁੱਟਪਾਥ ਉੱਪਰ ਕਾਰ ਚੜ੍ਹਾਈ ਅਤੇ ਫਿਰ ਸੜਕ ਦੇ ਕੰਢੇ ਫਲ ਵੇਚ ਰਹੇ ਵਿਅਕਤੀ ਨੂੰ ਟੱਕਰ ਮਾਰੀ ਅਤੇ ਇਸੇ ਦੌਰਾਨ ਹੀ ਉਕਤ ਕਾਰ ਸਵਾਰ ਨੇ ਆਪਣੀ ਕਾਰ ਨੂੰ ਲਾਪਰਵਾਹੀ ਦੇ ਨਾਲ ਚਲਾਉਂਦੇ ਹੋਏ ਦੋ ਵਿਦਿਆਰਥੀਆਂ ਨੂੰ ਕੁਚਲ ਦਿੱਤਾ।
ਇੱਕ ਵਿਦਿਆਰਥੀ ਦੀ ਤਾਂ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦੋਂ ਕਿ ਦੂਜਾ ਵਿਦਿਆਰਥੀ ਵੀ ਜ਼ਖਮੀ ਹੈ।
ਸਥਾਨਕ ਪੁਲਿਸ ਦੇ ਵੱਲੋਂ ਮੌਕੇ ‘ਤੇ ਪਹੁੰਚ ਕੇ ਜਿੱਥੇ ਘਟਨਾ ਦਾ ਜਾਇਜ਼ਾ ਲਿਆ, ਉੱਥੇ ਹੀ ਵਿਦਿਆਰਥੀਆਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਲਈ ਦੱਸ ਦੇਈਏ ਕਿ ਜਿਸ ਕਾਰ ਸਵਾਰ ਨੇ ਵਿਦਿਆਰਥੀਆਂ ਨੂੰ ਟੱਕਰ ਮਾਰੀ ਸੀ, ਉਸ ਨੂੰ ਮੌਕੇ ਉੱਤੇ ਹੀ ਲੋਕਾਂ ਦੇ ਵੱਲੋਂ ਫੜ ਲਿਆ ਗਿਆ।
ਹਾਲਾਂਕਿ ਉਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੋਕਾਂ ਨੇ ਹਿੰਮਤ ਵਿਖਾਈ ਅਤੇ ਉਸ ਨੂੰ ਭੱਜਣ ਨਹੀਂ ਦਿੱਤਾ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਸੈਕਟਰ-48 ਦੀ ਪੁਲਿਸ ਹੁਣ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ, ਇਹ ਤਾਂ ਵੇਲਾ ਹੀ ਦੱਸੇਗਾ, ਪਰ ਮੌਜੂਦਾ ਹਾਲਾਤ ਵੇਖ ਕੇ ਇੰਝ ਲੱਗ ਰਿਹਾ ਸੀ ਕਿ ਵਿਦਿਆਰਥੀ ਦੀਆਂ ਦੋ ਤਿੰਨ ਸਰਜਰੀਆਂ ਜਰੂਰ ਹੋਣਗੀਆਂ, ਕਿਉਂਕਿ ਹਾਲਤ ਉਸਦੀ ਕਾਫੀ ਨਾਜ਼ੁਕ ਸੀ।






