MC Polls General Observers: ਪੰਜਾਬ ਦੇ 23 IAS ਅਤੇ PCS ਅਫ਼ਸਰਾਂ ਨੂੰ ਮਿਲੀ ਵੱਡੀ ਜਿੰਮੇਵਾਰੀ, ਪੜ੍ਹੋ ਪੂਰੀ ਖ਼ਬਰ

On: ਮਈ 16, 2026 8:08 ਬਾਃ ਦੁਃ

 

MC Polls General Observers: ਪੰਜਾਬ ਦੇ 23 IAS ਅਤੇ PCS ਅਫ਼ਸਰਾਂ ਨੂੰ ਮਿਲੀ ਵੱਡੀ ਜਿੰਮੇਵਾਰੀ, ਪੜ੍ਹੋ ਪੂਰੀ ਖ਼ਬਰ

ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦਾ ਬਿਗਲ ਵੱਜਿਆ: 26 ਮਈ ਨੂੰ ਪੈਣਗੀਆਂ ਵੋਟਾਂ; ਚੋਣ ਕਮਿਸ਼ਨ ਵੱਲੋਂ 23 ਜ਼ਿਲ੍ਹਿਆਂ ਲਈ ਜਨਰਲ ਅਬਜ਼ਰਵਰ ਨਿਯੁਕਤ

ਸੂਬੇ ਦੀਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਵਿੱਚ ਹੋਣਗੀਆਂ ਆਮ ਚੋਣਾਂ

ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਕਰਵਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਸੌਂਪੀ ਗਈ ਕਮਾਨ

ਪਟਿਆਲਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਅਬਜ਼ਰਵਰਾਂ ਦੀ ਨਿਯੁਕਤੀ ਲਈ ਵਿਸ਼ੇਸ਼ ਸ਼ਡਿਊਲ ਜਾਰੀ

MC Polls General Observers: ਚੰਡੀਗੜ੍ਹ, 16 ਮਈ 2026: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸੂਬੇ ਵਿੱਚ ਸਥਾਨਕ ਸਰਕਾਰਾਂ (Muncipal Elections) ਦੀਆਂ ਆਮ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।

ਇਸ ਵਾਰ ਪੰਜਾਬ ਦੀਆਂ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਦੇ ਨੁਮਾਇੰਦਿਆਂ ਨੂੰ ਚੁਣਨ ਲਈ 26 ਮਈ 2026 (ਮੰਗਲਵਾਰ) ਨੂੰ ਵੋਟਾਂ ਪੈਣਗੀਆਂ।

ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਸੁਤੰਤਰ, ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ।

ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸੁਰੱਖਿਆ ਅਤੇ ਚੋਣ ਪ੍ਰਬੰਧਾਂ ਦੀ ਨਿਗਰਾਨੀ ਲਈ ਸੀਨੀਅਰ ਆਈ.ਏ.ਐਸ. (IAS) ਅਤੇ ਸੀਨੀਅਰ ਪੀ.ਸੀ.ਐਸ. (PCS) ਅਧਿਕਾਰੀਆਂ ਨੂੰ ਬਤੌਰ ਜਨਰਲ ਅਬਜ਼ਰਵਰ ਤਾਇਨਾਤ ਕਰ ਦਿੱਤਾ ਗਿਆ ਹੈ। ਇਹ ਅਧਿਕਾਰੀ ਚੋਣਾਂ ਦੌਰਾਨ ਹਰ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖਣਗੇ।

ਜ਼ਿਲ੍ਹੇਵਾਰ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰਾਂ ਦੀ ਸੂਚੀ

ਲੜੀ ਨੰ.ਜ਼ਿਲ੍ਹਾਨਿਯੁਕਤ ਜਨਰਲ ਅਬਜ਼ਰਵਰ (ਅਹੁਦਾ)
1ਅੰਮ੍ਰਿਤਸਰਸ੍ਰੀ ਪਰਮਦੀਪ ਸਿੰਘ, ਪੀ.ਸੀ.ਐਸ.
2ਬਰਨਾਲਾਮਿਸ. ਪਰਨੀਤ ਸ਼ੇਰਗਿੱਲ, ਆਈ.ਏ.ਐਸ.
3ਬਠਿੰਡਾਸ੍ਰੀ ਹਰਸੁਹਿੰਦਰ ਪਾਲ ਸਿੰਘ ਬਰਾੜ, ਆਈ.ਏ.ਐਸ.
4ਫਿਰੋਜ਼ਪੁਰਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਪੀ.ਸੀ.ਐਸ.
5ਫਰੀਦਕੋਟS. ਰੁਬਿੰਦਰਜੀਤ ਸਿੰਘ ਬਰਾੜ, ਆਈ.ਏ.ਐਸ.
6ਫਾਜ਼ਿਲਕਾਸ੍ਰੀ ਰਿਸ਼ਭ ਬਾਂਸਲ, ਪੀ.ਸੀ.ਐਸ.
7ਫਤਿਹਗੜ੍ਹ ਸਾਹਿਬਮਿਸ. ਹਰਗੁਣਜੀਤ ਕੌਰ, ਆਈ.ਏ.ਐਸ.
8ਗੁਰਦਾਸਪੁਰਸ੍ਰੀ ਰਾਕੇਸ਼ ਕੁਮਾਰ ਪੋਪਲੀ, ਪੀ.ਸੀ.ਐਸ.
9ਹੁਸ਼ਿਆਰਪੁਰਮਿਸ. ਹਰਜੋਤ ਕੌਰ, ਪੀ.ਸੀ.ਐਸ.
10ਜਲੰਧਰਸ੍ਰੀ ਪਰਮਵੀਰ ਸਿੰਘ, ਆਈ.ਏ.ਐਸ.
11ਕਪੂਰਥਲਾ

ਮਿਸ. ਕਨੂੰ ਥਿੰਦ ਪੀ.ਸੀ.ਐਸ. (19.05.2026 ਤੱਕ)


ਸ੍ਰੀਮਤੀ ਸੇਨੂ ਦੁੱਗਲ, ਆਈ.ਏ.ਐਸ. (24.05.2026 ਤੋਂ 29.05.2026)

12ਲੁਧਿਆਣਾਮਿਸ. ਬਲਦੀਪ ਕੌਰ, ਆਈ.ਏ.ਐਸ.
13ਮੋਗਾਮਿਸ. ਨਯਨ, ਪੀ.ਸੀ.ਐਸ.
14ਮਾਨਸਾਸ੍ਰੀ ਅਮਿਤ ਸਰੀਨ, ਪੀ.ਸੀ.ਐਸ.
15ਮਾਲੇਰਕੋਟਲਾਸ੍ਰੀ ਪਰਮੋਦ ਸਿੰਗਲਾ, ਪੀ.ਸੀ.ਐਸ.
16ਸ੍ਰੀ ਮੁਕਤਸਰ ਸਾਹਿਬਸ੍ਰੀ ਅਮਰਬੀਰ ਸਿੰਘ, ਪੀ.ਸੀ.ਐਸ.
17ਪਟਿਆਲਾ

ਮਿਸ. ਅਪਨੀਤ ਰਿਆਤ, ਆਈ.ਏ.ਐਸ. (19.05.2026 ਤੱਕ)


ਸ੍ਰੀ ਰਿਸ਼ੀ ਪਾਲ ਸਿੰਘ, ਆਈ.ਏ.ਐਸ. (24.05.2026 ਤੋਂ 29.05.2026 ਤੱਕ)

18ਪਠਾਨਕੋਟਸ੍ਰੀ ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ.
19ਰੂਪਨਗਰਸ੍ਰੀ ਜਗਜੀਤ ਸਿੰਘ, ਪੀ.ਸੀ.ਐਸ.
20ਐਸ.ਬੀ.ਐਸ. ਨਗਰਮਿਸ. ਅਮਨਦੀਪ ਕੌਰ, ਆਈ.ਏ.ਐਸ.
21ਮੋਹਾਲੀ (SAS Nagar)ਸ੍ਰੀ ਅਭਿਜੀਤ ਕਪਲਿਸ਼, ਆਈ.ਏ.ਐਸ.
22ਸੰਗਰੂਰਸ੍ਰੀ ਕਮਲ ਕੁਮਾਰ ਗਰਗ, ਆਈ.ਏ.ਐਸ.
23ਤਰਨਤਾਰਨਸ੍ਰੀ ਵਿਕਾਸ ਹੀਰਾ, ਪੀ.ਸੀ.ਐਸ.

 

ਚੋਣ ਕਮਿਸ਼ਨ ਦੇ ਸ਼ਡਿਊਲ ਮੁਤਾਬਕ, ਕਪੂਰਥਲਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਅਬਜ਼ਰਵਰਾਂ ਦੀ ਡਿਊਟੀ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ।

ਕਪੂਰਥਲਾ ਵਿੱਚ ਪਹਿਲਾਂ ਮਿਸ ਕਨੂੰ ਥਿੰਦ (PCS) ਅਤੇ ਬਾਅਦ ਵਿੱਚ ਚੋਣਾਂ ਵਾਲੇ ਮੁੱਖ ਦਿਨਾਂ ਦੌਰਾਨ ਸ੍ਰੀਮਤੀ ਸੇਨੂ ਦੁੱਗਲ (IAS) ਜ਼ਿੰਮੇਵਾਰੀ ਸੰਭਾਲਣਗੇ।

ਇਸੇ ਤਰ੍ਹਾਂ ਪਟਿਆਲਾ ਵਿੱਚ ਪਹਿਲਾਂ ਮਿਸ ਅਪਨੀਤ ਰਿਆਤ (IAS) ਅਤੇ 24 ਤੋਂ 29 ਮਈ ਤੱਕ ਸ੍ਰੀ ਰਿਸ਼ੀ ਪਾਲ ਸਿੰਘ (IAS) ਮੋਰਚਾ ਸੰਭਾਲਣਗੇ।

ਕਮਿਸ਼ਨ ਨੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਰਿਪੋਰਟ ਕਰਨ ਅਤੇ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

 

Join WhatsApp

Join Now

Leave a Comment