Monday, April 29, 2024
No menu items!
HomeNationalਵੱਡੀ ਖ਼ਬਰ: ਏਅਰਪੋਰਟ 'ਤੇ IndiGo ਅਤੇ Air India ਦੇ ਜਹਾਜ਼ਾਂ ਵਿਚਾਲੇ ਟੱਕਰ

ਵੱਡੀ ਖ਼ਬਰ: ਏਅਰਪੋਰਟ ‘ਤੇ IndiGo ਅਤੇ Air India ਦੇ ਜਹਾਜ਼ਾਂ ਵਿਚਾਲੇ ਟੱਕਰ

 

IndiGo ਅਤੇ Air India: ਡੀਜੀਸੀਏ ਨੇ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ

ਪੰਜਾਬ ਨੈੱਟਵਰਕ, ਨਵੀਂ ਦਿੱਲੀ/ਕੋਲਕਾਤਾ:

IndiGo ਅਤੇ Air India: ਕੋਲਕਾਤਾ ਹਵਾਈ ਅੱਡੇ ‘ਤੇ ਬੁੱਧਵਾਰ ਨੂੰ ਵੱਡਾ ਜਹਾਜ਼ ਹਾਦਸਾ ਟਲ ਗਿਆ। ਰਨਵੇਅ ਤੋਂ ਲੰਘਦੇ ਸਮੇਂ ਇੰਡੀਗੋ ਦਾ ਇੱਕ ਜਹਾਜ਼ ਪਾਰਕ ਕੀਤੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨਾਲ ਟਕਰਾ ਗਿਆ।

ਏਅਰ ਇੰਡੀਆ ਐਕਸਪ੍ਰੈਸ ਦਾ ਇਹ ਜਹਾਜ਼ ਕੋਲਕਾਤਾ ਤੋਂ ਚੇਨਈ ਜਾਣ ਲਈ ਤਿਆਰ ਹੋ ਰਿਹਾ ਸੀ। ਹਾਲਾਂਕਿ, ਚੰਗੀ ਖ਼ਬਰ ਇਹ ਰਹੀ ਕਿ, ਜਹਾਜ਼ ‘ਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ।

ਇਸ ਦੇ ਨਾਲ ਹੀ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕਾਰਵਾਈ ਕਰਦੇ ਹੋਏ ਇੰਡੀਗੋ ਦੇ ਪਾਇਲਟਾਂ ਨੂੰ ਰੋਸਟਰ ਤੋਂ ਹਟਾ ਦਿੱਤਾ ਹੈ। ਡੀਜੀਸੀਏ ਨੇ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ।

ਰਿਪੋਰਟ ਮੁਤਾਬਕ ਇਹ ਹਾਦਸਾ ਬੁੱਧਵਾਰ ਸਵੇਰੇ ਕੋਲਕਾਤਾ ਏਅਰਪੋਰਟ ‘ਤੇ ਵਾਪਰਿਆ। ਉਸ ਸਮੇਂ ਇੰਡੀਗੋ ਦੀ ਫਲਾਈਟ ਟੈਕਸੀ ਵਾਲੇ ਰਸਤੇ ਤੋਂ ਲੰਘ ਰਹੀ ਸੀ।

ਇਸ ਦੌਰਾਨ ਇੰਡੀਗੋ ਜਹਾਜ਼ ਦਾ ਇਕ ਹਿੱਸਾ ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾ ਗਿਆ ਜੋ ਰਨਵੇ ‘ਤੇ ਉਡਾਣ ਭਰਨ ਲਈ ਤਿਆਰ ਹੋ ਰਿਹਾ ਸੀ। ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ।

ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਏ320 ਵੀਟੀ-ਆਈਐਸਐਸ ਜਹਾਜ਼ ਨੇ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ 737 ਵੀਟੀ-ਟੀਜੀਜੀ ਨੂੰ ਟੱਕਰ ਮਾਰ ਦਿੱਤੀ। ਇੰਡੀਗੋ ਦੇ ਦੋਵੇਂ ਪਾਇਲਟਾਂ ਖਿਲਾਫ ਕਾਰਵਾਈ ਕੀਤੀ ਗਈ ਹੈ।

ਏਅਰ ਇੰਡੀਆ ਐਕਸਪ੍ਰੈਸ ਨੇ ਕੀ ਕਿਹਾ?

ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਸਾਡਾ ਇੱਕ ਜਹਾਜ਼ ਚੇਨਈ, ਤਾਮਿਲਨਾਡੂ ਜਾਣ ਲਈ ਕੋਲਕਾਤਾ ਹਵਾਈ ਅੱਡੇ ਦੇ ਰਨਵੇਅ ‘ਤੇ ਕਲੀਅਰੈਂਸ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦਾ ਇੱਕ ਹਿੱਸਾ ਸਾਡੇ ਜਹਾਜ਼ ਨਾਲ ਟਕਰਾ ਗਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।”

ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ, “ਅਸੀਂ ਡੀਜੀਸੀਏ ਅਤੇ ਏਅਰਪੋਰਟ ਅਥਾਰਟੀ ਨਾਲ ਸਹਿਯੋਗ ਕਰ ਰਹੇ ਹਾਂ। ਇਸ ਹਾਦਸੇ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ।”

ਇੰਡੀਗੋ ਨੇ ਕੀ ਕਿਹਾ?

ਇੱਕ ਪ੍ਰੈਸ ਬਿਆਨ ਵਿੱਚ, ਇੰਡੀਗੋ ਨੇ ਕਿਹਾ ਕਿ ਇੰਡੀਗੋ ਏਅਰਲਾਈਨਜ਼ ਦੇ ਇੱਕ ਜਹਾਜ਼ ਨੇ ਕੋਲਕਾਤਾ ਹਵਾਈ ਅੱਡੇ ‘ਤੇ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਖੜ੍ਹੇ ਜਹਾਜ਼ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਰੂਟੀਨ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਨੂੰ ਜਾਂਚ ਲਈ ਵਾਪਸ ਭੇਜਿਆ ਗਿਆ। ਉੱਥੇ ਹੀ ਇੰਡੀਗੋ ਦੀ ਫਲਾਈਟ ਨੰਬਰ 6E 6152 ਲੇਟ ਹੋਈ।

ਇੰਡੀਗੋ ਨੇ ਕਿਹਾ ਕਿ ਫਲਾਈਟ ਲੇਟ ਹੋਣ ਕਾਰਨ ਸਾਰੇ ਯਾਤਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ। ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਬਦਲਵੇਂ ਜਹਾਜ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਪ੍ਰੋਟੋਕੋਲ ਦੇ ਮੁਤਾਬਕ ਘਟਨਾ ਦੀ ਰਿਪੋਰਟ ਤੈਅ ਸਮੇਂ ‘ਤੇ ਡੀਜੀਸੀਏ ਨੂੰ ਸੌਂਪ ਦਿੱਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments