Monday, May 20, 2024
No menu items!
HomeNationalCongress MLA ਨੇ ਨਹੀਂ ਭਰਿਆ ਬਿਜਲੀ ਬਿੱਲ, ਘਰ-ਦਫ਼ਤਰ ਦੇ ਕੱਟੇ ਗਏ ਕੁਨੈਕਸ਼ਨ

Congress MLA ਨੇ ਨਹੀਂ ਭਰਿਆ ਬਿਜਲੀ ਬਿੱਲ, ਘਰ-ਦਫ਼ਤਰ ਦੇ ਕੱਟੇ ਗਏ ਕੁਨੈਕਸ਼ਨ

 

Congress MLA ਦਾ 17 ਲੱਖ ਰੁਪਏ ਦਾ ਬਿੱਲ ਬਕਾਇਆ- ਬਿਜਲੀ ਵਿਭਾਗ 

ਚੰਡੀਗੜ੍ਹ

Congress MLA ਧਰਮ ਸਿੰਘ ਚੁਹਾਕਰ ਦੀ ਰਿਹਾਇਸ਼, ਦਫ਼ਤਰ ਅਤੇ ਪੈਟਰੋਲ ਪੰਪ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਦਰਅਸਲ ਹਰਿਆਣਾ ‘ਚ ਹਲਕਾ ਸਮਾਲਖਾ ਦੇ ਕਾਂਗਰਸੀ ਵਿਧਾਇਕ ਧਰਮ ਸਿੰਘ ਚੁਹਾਕਰ ਦਾ 17 ਲੱਖ ਰੁਪਏ ਦਾ ਬਿੱਲ ਬਕਾਇਆ ਹੈ।

ਮੀਡੀਆ ਰਿਪੋਰਟਸ ਮੁਤਾਬਿਕ, ਬਿਜਲੀ ਵਿਭਾਗ ਵੱਲੋਂ ਵਿਧਾਇਕ ਨੂੰ ਬਿੱਲ ਜਮ੍ਹਾਂ ਕਰਵਾਉਣ ਲਈ ਵਾਰ-ਵਾਰ ਬਿਜਲੀ ਬਿੱਲ ਸਮੇਤ ਨੋਟਿਸ ਭੇਜੇ ਜਾ ਰਹੇ ਸਨ। ਬਿੱਲ ਜਮ੍ਹਾ ਨਾ ਹੋਣ ‘ਤੇ ਬਿਜਲੀ ਨਿਗਮ ਨੇ ਆਖਰਕਾਰ ਵਿਧਾਇਕ ਦੇ ਘਰ, ਉਨ੍ਹਾਂ ਦੇ ਦਫਤਰ ਅਤੇ ਪੈਟਰੋਲ ਪੰਪ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ।

ਕਰੀਬ ਛੇ ਮਹੀਨੇ ਪਹਿਲਾਂ ਵੀ ਵਿਧਾਇਕ ਦੀ ਰਿਹਾਇਸ਼ ਅਤੇ ਦਫ਼ਤਰ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ। ਫਿਰ ਉਸ ਵੱਲੋਂ ਕਰੀਬ 2.50 ਲੱਖ ਰੁਪਏ ਜਮ੍ਹਾਂ ਕਰਵਾ ਕੇ ਕੁਨੈਕਸ਼ਨ ਜੋੜ ਦਿੱਤੇ ਗਏ।

ਪੰਜ ਮਹੀਨਿਆਂ ਦਾ ਬਿਜਲੀ ਦਾ ਬਿੱਲ 17 ਲੱਖ

ਇਸ ਮਾਮਲੇ ਸਬੰਧੀ ਪਾਣੀਪਤ ਦੀ ਸਮਾਲਖਾ ਸਬ ਡਿਵੀਜ਼ਨ ਦੇ ਐਸਡੀਓ ਹਿੰਮਤ ਸਿੰਘ ਨੇ ਦੱਸਿਆ ਕਿ ਵਿਧਾਇਕ ਧਰਮ ਸਿੰਘ ਚੁਹਾਕਰ ਦੀ ਰਿਹਾਇਸ਼, ਦਫ਼ਤਰ ਅਤੇ ਪੈਟਰੋਲ ਪੰਪ ਦੀਆਂ ਬਿਜਲੀ ਲਾਈਨਾਂ ਕੱਟ ਦਿੱਤੀਆਂ ਗਈਆਂ ਹਨ।

ਵਿਧਾਇਕ ਦੇ ਤਿੰਨ ਕੁਨੈਕਸ਼ਨ ਹਨ ਅਤੇ ਉਨ੍ਹਾਂ ਦਾ ਬਿੱਲ ਕਰੀਬ 5 ਮਹੀਨਿਆਂ ਤੋਂ ਜਮ੍ਹਾਂ ਨਹੀਂ ਹੋਇਆ। ਵਿਭਾਗ ਵੱਲੋਂ ਵਾਰ-ਵਾਰ ਨੋਟਿਸ ਦੇਣ ‘ਤੇ ਵੀ ਬਿੱਲ ਜਮ੍ਹਾਂ ਨਾ ਹੋਣ ‘ਤੇ ਕੁਨੈਕਸ਼ਨ ਕੱਟ ਦਿੱਤੇ ਗਏ| ਐਸ.ਡੀ.ਓ ਨੇ ਕਿਹਾ ਕਿ ਵਿਧਾਇਕ ਵੱਲੋਂ ਰਾਸ਼ੀ ਜਮ੍ਹਾਂ ਕਰਵਾਉਂਦੇ ਹੀ ਕੁਨੈਕਸ਼ਨ ਜੋੜ ਦਿੱਤੇ ਜਾਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments