Saturday, May 18, 2024
No menu items!
HomeHealth & FitnessTorchlight Killed Mother Child: ਮੋਦੀ ਰਾਜ 'ਚ ਵਿਸ਼ਵ ਗੁਰੂ ਭਾਰਤ ਦੇ ਮੰਦੜੇ...

Torchlight Killed Mother Child: ਮੋਦੀ ਰਾਜ ‘ਚ ਵਿਸ਼ਵ ਗੁਰੂ ਭਾਰਤ ਦੇ ਮੰਦੜੇ ਹਾਲ! ਹਸਪਤਾਲਾਂ ਦੀ ਬੱਤੀ ਗੁੱਲ, ਟਾਰਚ ਦੀ ਰੌਸ਼ਨੀ ਨਾਲ ਹੁੰਦੀ ਐ ਔਰਤਾਂ ਦੀ ਡਿਲੀਵਰੀ- ਨਤੀਜੇ ਭਿਆਨਕ

 

Torchlight Killed Mother Child: ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਅਜਿਹੀਆਂ ਸਿਹਤ ਸਹੂਲਤਾਂ ਵਾਲਾ ਦੁਨੀਆ ਦਾ ਸਭ ਤੋਂ ਸ਼ਾਨਦਾਰ ਦੇਸ਼ ਬਣਾਉਣ ਦਾ ਸੁਪਨਾ ਦੇਖ ਰਹੇ ਹਨ?

ਗੁਰਪ੍ਰੀਤ, ਨਵੀਂ ਦਿੱਲੀ-

Torchlight Killed Mother Child: ਬੇਸ਼ੱਕ ਭਾਰਤ ਇਸ ਵੇਲੇ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ, ਪਰ ਵਿਸ਼ਵ ਗੁਰੂ ਬਣਦੇ ਭਾਰਤ ਵਿਚ ਕਈ ਅਟਕਲਾਂ ਹਨ। ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸੁਧਾਰਨਾ ਹੋਵੇਗਾ, ਪਰ ਹਾਕਮ ਜਮਾਤ ਕੋਲ ਐਨਾਂ ਸਮਾਂ ਕਿਥੇ ਕਿ, ਉਹ ਲੋਕਾਂ ਦੀਆਂ ਗਰਾਊਂਡ ਲੈਵਲ ਦੀਆਂ ਸਮੱਸਿਆਵਾਂ ਨੂੰ ਸੁਣੇ ਤੇ ਹੱਲ ਕਰੇ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਗੱਲਾਂ ਤਾਂ ਬੇਸ਼ੱਕ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਚੀਆਂ ਉੱਚੀਆਂ ਕਰਦੇ ਹਨ ਅਤੇ ਭਾਰਤ ਨੂੰ ਵਿਸ਼ਵ ਗੁਰੂ ਵੱਲ ਲਿਜਾਣ ਦਾ ਜਿਕਰ ਆਪਣੇ ਭਾਸ਼ਣਾਂ ਵਿਚ ਕਰਦੇ ਹਨ, ਪਰ ਅਸਲੀਅਤ ਇਹ ਹੇ ਕਿ, ਭਾਰਤ ਦੇ ਬਹੁਤ ਸਾਰੇ ਹਸਪਤਾਲਾਂ ਦੀ ਸਥਿਤੀ ਇਹ ਹੈ ਕਿ, ਨਾ ਤਾਂ ਉਥੇ ਪੂਰੇ ਡਾਕਟਰ ਹਨ, ਨਾ ਐਬੂਲੈਂਸਾਂ ਅਤੇ ਨਾ ਹੀ ਹੋਰ ਦਵਾਈਆਂ ਵਗੈਰਾ।

ਇਹ ਵੀ ਪੜ੍ਹੋ-Holiday Alert: ਪੰਜਾਬ ਸਰਕਾਰ ਵੱਲੋਂ 1 ਜੂਨ ਨੂੰ ਛੁੱਟੀ ਦਾ ਐਲਾਨ

ਕਈ ਹਸਪਤਾਲਾਂ ਦਾ ਤਾਂ ਇੰਨਾ ਬੁਰਾ ਹਾਲ ਹੈ ਕਿ, ਜਰਨੇਟਰ ਤਾਂ ਛੱਡੋ ਇਨਵਰਟਰ ਤੱਕ ਵੀ ਨਹੀਂ ਹੈ। ਹਸਪਤਾਲ ਦੇ ਡਾਕਟਰਾਂ ਨੂੰ ਟਾਰਚਾਂ ਦੀ ਰੌਸ਼ਨੀ ਨਾਲ ਆਪਰੇਸ਼ਨ ਕਰਨੇ ਪੈ ਰਹੇ ਹਨ ਅਤੇ ਐਮਰਜੈਂਸੀ ਵਰਗੀਆਂ ਸਹੂਲਤਾਂ ਚਲਾਉਣੀਆਂ ਪੈ ਰਹੀਆਂ ਹਨ। ਹਾਲਾਂਕਿ ਇਹ ਜਿੰਨਾਂ ਰਿਸਕੀ ਹੈ, ਉਨ੍ਹਾਂ ਹੀ ਖਤਰਨਾਕ ਵੀ ਹੈ।

ਖ਼ੈਰ, ਤਾਜ਼ਾ ਮਾਮਲੇ ਤੇ ਆਉਂਦੇ ਹਾਂ। ਮਾਇਆਨਗਰੀ ਮੁੰਬਈ ਦੇ ਇੱਕ ਮਸ਼ਹੂਰ ਹਸਪਤਾਲ ਵਿੱਚ ਡਾਕਟਰਾਂ ਦੀ ਲਾਪਰਵਾਹੀ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ–Bank Holidays: ਮਈ ਮਹੀਨੇ ‘ਚ ਜਾਣੋ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਪੜ੍ਹੋ ਛੁੱਟੀਆਂ ਦੀ ਲਿਸਟ

ਡਾਕਟਰਾਂ ਦੇ ਵਲੋਂ ਅਜਿਹੀ ਲਾਪਰਵਾਹੀ ਕੀਤੀ ਗਈ ਕਿ ਗਰਭਵਤੀ ਔਰਤ (Pregnant Woman) ਅਤੇ ਉਸਦੇ ਨਵਜੰਮੇ ਬੱਚੇ ਦੀ ਜਾਨ ਚਲੀ ਗਈ ਕਿਉਂਕਿ ਡਿਲੀਵਰੀ ਟਾਰਚ ਦੀ ਰੌਸ਼ਨੀ ਵਿੱਚ ਕੀਤੀ ਗਈ ਸੀ। ਜੀ ਹਾਂ, ਮਾਮਲਾ ਮੁੰਬਈ ਦੇ ਭਾਂਡੂਪ ਇਲਾਕੇ ‘ਚ ਬਣੇ ਸੁਸ਼ਮਾ ਸਵਰਾਜ ਮੈਟਰਨਿਟੀ ਹੋਮ ਦਾ ਹੈ।

ਇਸ ਘਟਨਾ ਨੂੰ ਲੈ ਕੇ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ‘ਚ ਰੋਸ ਹੈ। ਉਨ੍ਹਾਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਡਿਲੀਵਰੀ ਕਰਨ ਵਾਲੇ ਡਾਕਟਰ ਅਤੇ ਉਸ ਦੇ ਸਟਾਫ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-Rain Alert: ਪੰਜਾਬ ‘ਚ ਕੱਲ੍ਹ ਪਵੇਗਾ ਭਾਰੀ ਮੀਂਹ, IMD ਵੱਲੋਂ ਯੈਲੋ ਅਲਰਟ ਜਾਰੀ

ਪੀੜਤਾਂ ਨੇ ਮਹਾਰਾਸ਼ਟਰ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਅਜਿਹੀਆਂ ਸਿਹਤ ਸਹੂਲਤਾਂ ਵਾਲਾ ਦੁਨੀਆ ਦਾ ਸਭ ਤੋਂ ਸ਼ਾਨਦਾਰ ਦੇਸ਼ ਬਣਾਉਣ ਦਾ ਸੁਪਨਾ ਦੇਖ ਰਹੇ ਹਨ?

ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਔਰਤ ਦਾ ਨਾਂ ਸਾਹਿਦੁੰਨੀਸਾ ਅੰਸਾਰੀ ਦੱਸਿਆ ਜਾ ਰਿਹਾ ਹੈ। ਉਸਦੀ ਉਮਰ 26 ਸਾਲ ਸੀ ਅਤੇ ਉਹ ਭਾਂਡੂਪ ਦਾ ਰਹਿਣ ਵਾਲੀ ਸੀ।

ਜਣੇਪੇ ਦੇ ਦਰਦ ਕਾਰਨ ਉਸਨੂੰ ਪਿਛਲੇ ਸੋਮਵਾਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਪਰ ਹਸਪਤਾਲ ‘ਚ ਲਾਈਟ ਨਹੀਂ ਸੀ। ਹਾਲਤ ਵਿਗੜਦੀ ਦੇਖ ਕੇ ਡਾਕਟਰ ਨੇ ਬੱਚੇ ਨੂੰ ਟਾਰਚ ਲਾਈਟ ‘ਚ ਡਿਲੀਵਰੀ ਕਰਨ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ24,000 Teacher appointments canceled: 24,000 ਅਧਿਆਪਕਾਂ ਨਿਯੁਕਤੀਆਂ ਰੱਦ ਕਰਨ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਜਾਂਚ ਤੇ ਵੱਡਾ ਆਦੇਸ਼ ਜਾਰੀ

ਦੱਸਿਆ ਜਾ ਰਿਹਾ ਹੈ ਕਿ ਸਾਹਿਦੁੰਨੀਸਾ ਦੀ ਹਾਲਤ ਖਰਾਬ ਹੋਣ ਕਾਰਨ ਸੀ-ਸੈਕਸ਼ਨ ਕਰਵਾਉਣਾ ਪਿਆ। ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ, ਜਿਸਦਾ ਵਜ਼ਨ ਲਗਭਗ 4 ਕਿਲੋ ਸੀ, ਪਰ ਉਹ ਸਾਹ ਨਹੀਂ ਲੈ ਰਿਹਾ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮੇਂ ਬਾਅਦ ਸਾਹਿਦੁੰਨੀਸਾ ਦੀ ਵੀ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਗਈ।

ਮੀਡੀਆ ਰਿਪੋਰਟਾਂ ਮੁਤਾਬਕ ਸਾਹਿਦੁੰਨੀਸਾ ਅਤੇ ਨਵਜੰਮੇ ਬੱਚੇ ਦੀ ਮੌਤ ਤੋਂ ਪਰਿਵਾਰ ਵਾਲੇ ਗੁੱਸੇ ‘ਚ ਸਨ। ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੁਲੀਸ ਬੁਲਾਈ ਗਈ।

ਇਹ ਵੀ ਪੜ੍ਹੋBe careful! ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਇਸ ਦਿਨ, ਬੰਦ ਰਹਿਣਗੀਆਂ ਬੱਸਾਂ! ਜਾਣੋ ਵਜ੍ਹਾ

ਪੁਲਿਸ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ। ਬੀਐਮਸੀ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਸੀ। ਪੀੜਤਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਜਣੇਪੇ ‘ਚ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ।

ਵਧਦੇ ਵਿਵਾਦ ਨੂੰ ਦੇਖਦੇ ਹੋਏ ਬੀਐਮਸੀ ਨੇ 10 ਮੈਂਬਰੀ ਜਾਂਚ ਕਮੇਟੀ ਬਣਾਈ ਹੈ। ਇਸ ਕਮੇਟੀ ਵਿੱਚ ਜੇਜੇ ਹਸਪਤਾਲ ਦੇ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।

  1. ਇਹ ਵੀ ਪੜ੍ਹੋ-PSEB Class 12th Result 2024: 12ਵੀਂ ਜਮਾਤ ਦਾ ਨਤੀਜਾ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ
  2. ਇਹ ਵੀ ਪੜ੍ਹੋPSEB 10th Result 2024: 10ਵੀਂ ਜਮਾਤ ਦਾ ਨਤੀਜਾ ਇੰਝ ਕਰੋ ਡਾਊਨਲੋਡ! ਇਸ ਲਿੰਕ ‘ਤੇ ਕਰੋ ਕਲਿੱਕ
  3. ਇਹ ਵੀ ਪੜ੍ਹੋPSEB 5th Result 2024: 5ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਲਈ ਇਸ ਐਕਟਿਵ ਲਿੰਕ ‘ਤੇ ਕਰੋ ਕਲਿੱਕ
  4. ਇਹ ਵੀ ਪੜ੍ਹੋPSEB 8th Result 2024: PSEB ਨੇ 8ਵੀਂ ਜਮਾਤ ਦੇ ਨਤੀਜੇ ਐਲਾਨੇ, ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments