Petrol Diesel Price Hike: ਪੰਜਾਬ ‘ਚ ਪੈਟਰੋਲ-ਡੀਜ਼ਲ ਦੀਆਂ ਮੁੜ ਵਧੀਆਂ ਕੀਮਤਾਂ; ਇੱਕ ਹਫ਼ਤੇ ‘ਚ ਦੂਜਾ ਵੱਡਾ ਝਟਕਾ

On: ਮਈ 19, 2026 7:11 ਬਾਃ ਦੁਃ

 

Petrol Diesel Price Hike: ਪੰਜਾਬ ‘ਚ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ; ਇੱਕ ਹਫ਼ਤੇ ‘ਚ ਦੂਜਾ ਵੱਡਾ ਝਟਕਾ

ਲੁਧਿਆਣਾ ‘ਚ ਪੈਟਰੋਲ 101.98 ਰੁਪਏ ਅਤੇ ਡੀਜ਼ਲ 91.79 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚਿਆ

ਵੈਸ਼ਵਿਕ ਊਰਜਾ ਸੰਕਟ ਅਤੇ ਈਰਾਨ ਟਕਰਾਅ ਕਾਰਨ ਤੇਲ ਕੰਪਨੀਆਂ ਨੇ ਵਧਾਏ ਦਾਮ; ਵਾਹਨ ਚਾਲਕਾਂ ‘ਚ ਭਾਰੀ ਰੋਸ

ਚੰਡੀਗੜ੍ਹ/ਲੁਧਿਆਣਾ, 19 ਮਈ 2026:

Petrol Diesel Price Hike: ਆਮ ਜਨਤਾ ‘ਤੇ ਮਹਿੰਗਾਈ ਦਾ ਇੱਕ ਹੋਰ ਬੋਝ ਪਾਉਂਦੇ ਹੋਏ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਵਾਧਾ ਕੀਤਾ ਗਿਆ ਹੈ।

ਤਾਜ਼ਾ ਵਾਧੇ ਤਹਿਤ ਤੇਲ ਦੀ ਕੀਮਤ ਵਿੱਚ ਕਰੀਬ 90 ਪੈਸੇ ਪ੍ਰਤੀ ਲੀਟਰ ਦਾ ਇਜ਼ਾਫ਼ਾ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਚੰਡੀਗੜ੍ਹ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ।

ਲੁਧਿਆਣਾ ਵਿੱਚ ਪੈਟਰੋਲ ਦੇ ਨਵੇਂ ਰੇਟ 101.98 ਰੁਪਏ ਪ੍ਰਤੀ ਲੀਟਰ ਹੋ ਗਏ ਹਨ, ਜਦੋਂ ਕਿ ਡੀਜ਼ਲ 91.79 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਚੰਡੀਗੜ੍ਹ ਵਿੱਚ ਹੁਣ ਪੈਟਰੋਲ ਦੀ ਕੀਮਤ 98.10 ਰੁਪਏ ਅਤੇ ਡੀਜ਼ਲ ਦਾ ਭਾਅ 86.09 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਪਟਿਆਲਾ ਤੇ ਅੰਮ੍ਰਿਤਸਰ ਇਨ੍ਹਾਂ ਦੋਵਾਂ ਮੁੱਖ ਸ਼ਹਿਰਾਂ ਵਿੱਚ ਪੈਟਰੋਲ ਦਾ ਭਾਅ 101.30 ਰੁਪਏ ਅਤੇ ਡੀਜ਼ਲ ਦੀ ਕੀਮਤ 90.80 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

ਦੱਸਣਯੋਗ ਹੈ ਕਿ ਮਹਿਜ਼ ਤਿੰਨ ਦਿਨ ਪਹਿਲਾਂ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਪੈਟਰੋਲ 97.24 ਰੁਪਏ ਅਤੇ ਡੀਜ਼ਲ 85.25 ਰੁਪਏ ਪ੍ਰਤੀ ਲੀਟਰ ਹੋ ਗਿਆ ਸੀ। ਹੁਣ ਤਿੰਨ ਦਿਨਾਂ ਬਾਅਦ ਹੋਏ ਇਸ ਨਵੇਂ ਵਾਧੇ ਨੇ ਲੋਕਾਂ ਦੀ ਜੇਬ ‘ਤੇ ਹੋਰ ਨਵਾਂ ਬੋਝ ਪਾ ਦਿੱਤਾ ਹੈ।

ਮਾਹਰਾਂ ਮੁਤਾਬਕ ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ Global Energy Crisis ਅਤੇ ਈਰਾਨ ਟਕਰਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ‘ਚ ਉਛਾਲ ਆਇਆ ਹੈ, ਜਿਸ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ।

ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਪੈਟਰੋਲ ਪੰਪਾਂ ‘ਤੇ ਵਾਹਨ ਚਾਲਕਾਂ ਵਿੱਚ ਸਰਕਾਰ ਅਤੇ ਤੇਲ ਕੰਪਨੀਆਂ ਖ਼ਿਲਾਫ਼ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ।

ਆਮ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਵਧੀ ਹੋਈ ਮਹਿੰਗਾਈ ਦਰਮਿਆਨ ਤੇਲ ਮਹਿੰਗਾ ਹੋਣ ਨਾਲ ਉਨ੍ਹਾਂ ਦੇ ਘਰ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ।

ਸ਼ਹਿਰ ਵਾਸੀਆਂ ਮੁਤਾਬਕ ਰੋਜ਼ਮੱਰਾ ਦੇ ਖਰਚੇ ਪਹਿਲਾਂ ਹੀ ਬਹੁਤ ਵਧ ਚੁੱਕੇ ਹਨ ਅਤੇ ਹੁਣ ਸਫ਼ਰ ਕਰਨਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਇਸ ਦਾ ਸਭ ਤੋਂ ਮਾੜਾ ਅਸਰ ਨੌਕਰੀਪੇਸ਼ਾ ਲੋਕਾਂ, ਆਟੋ ਚਾਲਕਾਂ ਅਤੇ ਛੋਟੇ ਵਪਾਰੀਆਂ ‘ਤੇ ਪੈ ਰਿਹਾ ਹੈ।

ਲੋਕਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਤੇਲ ਮਹਿੰਗਾ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਸਬਜ਼ੀਆਂ, ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਅਤੇ ਕਿਰਾਏ ਵੀ ਵਧਣਗੇ।

 

Join WhatsApp

Join Now

Leave a Comment