Join WhatsApp

Join Now

Petrol-Diesel Price: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ!

On: ਜੁਲਾਈ 14, 2026 2:16 ਬਾਃ ਦੁਃ

 

Petrol-Diesel Price: ਗਲੋਬਲ ਤਣਾਅ ਦੇ ਬਾਵਜੂਦ ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ, ਦੇਖੋ ਆਪਣੇ ਸ਼ਹਿਰ ਦੀ ਰੇਟ ਲਿਸਟ

ਨਵੀਂ ਦਿੱਲੀ, 14 ਜੁਲਾਈ 2026- ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ 13 ਜੁਲਾਈ ਨੂੰ 8% ਤੋਂ ਵੱਧ ਦੀ ਭਾਰੀ ਤੇਜ਼ੀ ਦਰਜ ਕੀਤੀ ਗਈ। ਇਸ ਵੱਡੇ ਉਛਾਲ ਤੋਂ ਬਾਅਦ ਘਰੇਲੂ ਬਾਜ਼ਾਰ ਵਿੱਚ ਇੰਧਨ (ਤੇਲ) ਮਹਿੰਗਾ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਸੀ। ਹਾਲਾਂਕਿ, ਸਰਕਾਰੀ ਤੇਲ ਕੰਪਨੀਆਂ ਨੇ ਅੱਜ ਮੰਗਲਵਾਰ (14 ਜੁਲਾਈ 2026) ਲਈ ਪੈਟਰੋਲ ਅਤੇ ਡੀਜ਼ਲ ਦੀਆਂ ਜੋ ਨਵੀਆਂ ਦਰਾਂ ਜਾਰੀ ਕੀਤੀਆਂ ਹਨ, ਪਰ ਉਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਅੱਜ ਵੀ ਦੇਸ਼ ਭਰ ਵਿੱਚ ਕੀਮਤਾਂ ਪੂਰੀ ਤਰ੍ਹਾਂ ਸਥਿਰ ਬਣੀਆਂ ਹੋਈਆਂ ਹਨ। ਦੱਸ ਦੇਈਏ ਕਿ ਕੌਮਾਂਤਰੀ ਬਾਜ਼ਾਰ ਵਿੱਚ ਆਏ ਇਸ ਤੇਜ਼ ਉਛਾਲ ਦੇ ਪਿੱਛੇ ਮੁੱਖ ਵਜ੍ਹਾ ਭੂ-ਰਾਜਨੀਤਿਕ (Geo-political) ਤਣਾਅ ਨੂੰ ਮੰਨਿਆ ਜਾ ਰਿਹਾ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਹੇ ਸਿਆਸੀ ਅਤੇ ਫ਼ੌਜੀ ਤਣਾਅ ਕਾਰਨ ਗਲੋਬਲ ਤੇਲ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਨਾਲ ਬ੍ਰੈਂਟ ਕਰੂਡ (Brent Crude) ਦੇ ਦਾਮ ਅਚਾਨਕ ਤੇਜ਼ੀ ਨਾਲ ਵਧ ਗਏ ਹਨ।

ਦੂਜੇ ਪਾਸੇ, ਭਾਰਤੀ ਤੇਲ ਕੰਪਨੀਆਂ ਨੇ ਫਿਲਹਾਲ ਤਾਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਿਆ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਇਸੇ ਉੱਚੇ ਪੱਧਰ ‘ਤੇ ਬਣੀਆਂ ਰਹੀਆਂ, ਤਾਂ ਤੇਲ ਕੰਪਨੀਆਂ ‘ਤੇ ਘਾਟੇ ਦਾ ਦਬਾਅ ਵਧੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਪੈਟਰੋਲ-ਡੀਜ਼ਲ ਦੇ ਦਾਮ ਵਧਾਉਣੇ ਪੈ ਸਕਦੇ ਹਨ।

ਜਾਣੋ ਇਨ੍ਹਾਂ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ

ਅੱਜ ਯਾਨੀ ਮੰਗਲਵਾਰ ਨੂੰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਤੇਲ ਦੀਆਂ ਪ੍ਰਚੂਨ ਕੀਮਤਾਂ (ਪ੍ਰਤੀ ਲੀਟਰ) ਇਸ ਪ੍ਰਕਾਰ ਦਰਜ ਕੀਤੀਆਂ ਗਈਆਂ ਹਨ…….

ਸ਼ਹਿਰਪੈਟਰੋਲ ਦੀ ਕੀਮਤ (ਪ੍ਰਤੀ ਲੀਟਰ)ਡੀਜ਼ਲ ਦੀ ਕੀਮਤ (ਪ੍ਰਤੀ ਲੀਟਰ)
ਦਿੱਲੀ₹102.12₹95.20
ਮੁੰਬਈ₹111.21₹97.83
ਕੋਲਕਾਤਾ₹113.51₹99.82
ਅਹਿਮਦਾਬਾਦ₹101.70₹97.84
ਚੇਨਈ₹107.77₹99.55
ਪਟਨਾ₹113.35₹99.36
ਲੇਹ₹109.81₹97.92
ਹੈਦਰਾਬਾਦ₹115.69₹103.82
ਕੋਹਿਮਾ₹104.39₹95.91

 

ਸਵੇਰੇ ਤੈਅ ਹੁੰਦੀਆਂ ਹਨ ਨਵੀਆਂ ਕੀਮਤਾਂ

ਭਾਰਤ ਵਿੱਚ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਰੋਜ਼ਾਨਾ ਦੇ ਅਧਾਰ ‘ਤੇ ਕੀਤੀ ਜਾਂਦੀ ਹੈ। ਦੇਸ਼ ਦੀਆਂ ਤਿੰਨ ਵੱਡੀਆਂ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ (IOCL), ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰਦੀਆਂ ਹਨ। ਇਨ੍ਹਾਂ ਕੀਮਤਾਂ ਨੂੰ ਤੈਅ ਕਰਨ ਵਿੱਚ ਮੁੱਖ ਤੌਰ ‘ਤੇ ਤਿੰਨ ਵੱਡੇ ਕਾਰਕਾਂ (ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ, ਵਿਦੇਸ਼ੀ ਮੁਦਰਾ ਦਰਾਂ ਅਤੇ ਟੈਕਸ) ਦਾ ਧਿਆਨ ਰੱਖਿਆ ਜਾਂਦਾ ਹੈ।

 

Leave a Comment