Punjab Breaking: BSF ਚੌਂਕ ਨੇੜੇ ਸਕੂਟੀ ‘ਚ ਬਲਾਸਟ, ਲੱਗੀ ਭਿਆਨਕ ਅੱਗ!

On: ਮਈ 6, 2026 8:48 ਪੂਃ ਦੁਃ

 

Punjab Breaking: BSF ਚੌਂਕ ਨੇੜੇ ਸਕੂਟੀ ‘ਚ ਬਲਾਸਟ, ਲੱਗੀ ਭਿਆਨਕ ਅੱਗ

ਧਮਾਕੇ ਤੋਂ ਬਾਅਦ ਇਲਾਕੇ ‘ਚ ਮੱਚੀ ਹਫੜਾ-ਦਫੜੀ

ਪੁਲਿਸ ਨੇ ਇਲਾਕਾ ਸੀਲ ਕਰਕੇ ਚਾਲਕ ਨੂੰ ਲਿਆ ਹਿਰਾਸਤ ‘ਚ

ਜਲੰਧਰ, 5 ਮਈ 2026- ਜਲੰਧਰ ਦੇ ਬੀਐਸਐਫ (BSF) ਚੌਂਕ ਨੇੜੇ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਸਕੂਟੀ ‘ਚ ਬਲਾਸਟ ਹੋ ਗਿਆ।

ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਅਚਾਨਕ ਇੱਕ ਸਕੂਟੀ ਵਿੱਚ ਬਲਾਸਟ ਹੋ ਗਿਆ, ਪੁਲਿਸ ਸਕੂਟੀ ਚਾਲਕ ਨੂੰ ਫੜ੍ਹ ਕੇ ਲੈ ਗਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਹੋਰ ਸੁਰੱਖਿਆ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੀਐਸਐਫ ਚੌਂਕ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।

ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਧਮਾਕੇ ਦੀ ਤੀਬਰਤਾ ਨੇ ਲੋਕਾਂ ਨੂੰ ਸਹਿਮ ਵਿੱਚ ਪਾ ਦਿੱਤਾ ਹੈ।

ਸਕੂਟੀ ‘ਚ ਬਲਾਸਟ/ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਕੂਟੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਅੱਗ ਕਿਸੇ ਤਕਨੀਕੀ ਖਰਾਬੀ ਕਾਰਨ ਲੱਗੀ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ? ਜਾਂਚ ਟੀਮਾਂ ਮੌਕੇ ਤੋਂ ਸਬੂਤ ਜੁਟਾ ਰਹੀਆਂ ਹਨ।

 

Join WhatsApp

Join Now

Leave a Comment