Punjab Breaking: Court Complex ਦੀ ਤੀਜੀ ਮੰਜ਼ਿਲ ਤੋਂ ਹਵਾਲਾਤੀ ਨੇ ਮਾਰੀ ਛਾਲ; ਮੌਤ

On: ਮਈ 22, 2026 10:06 ਪੂਃ ਦੁਃ

 

Punjab Breaking: ਕੋਰਟ ਕੰਪਲੈਕਸ (Court Complex) ਦੀ ਤੀਜੀ ਮੰਜ਼ਿਲ ਤੋਂ ਹਵਾਲਾਤੀ ਨੇ ਮਾਰੀ ਛਾਲ; ਮੌਤ

ਮ੍ਰਿਤਕ ਦੀ ਪਛਾਣ ਅਰੁਣ ਗਿੱਲ (28) ਵਜੋਂ ਹੋਈ, ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਦਾ ਸੀ ਰਹਿਣ ਵਾਲਾ

ਥਾਣਾ ਪੁਰਾਣਾ ਸ਼ਾਲਾ ਵਿੱਚ ਦਰਜ ਸੀ ਚੋਰੀ ਦਾ ਮਾਮਲਾ; ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ

ਗੁਰਦਾਸਪੁਰ, 22 May 2026- ਗੁਰਦਾਸਪੁਰ ਦੇ ਕੋਰਟ ਕੰਪਲੈਕਸ ਵਿੱਚ ਉਸ ਸਮੇਂ ਭਾਜੜਾਂ ਪੈ ਗਈਆਂ ਅਤੇ ਹੜਕੰਪ ਮਚ ਗਿਆ, ਜਦੋਂ ਪੇਸ਼ੀ ਲਈ ਲਿਆਂਦੇ ਗਏ ਇੱਕ ਹਵਾਲਾਤੀ ਮੁਲਜ਼ਮ ਨੇ ਅਚਾਨਕ ਅਦਾਲਤ ਦੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।

ਇਸ ਖ਼ੌਫ਼ਨਾਕ ਘਟਨਾ ਵਿੱਚ ਮੁਲਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਤੁਰੰਤ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਰੁਣ ਗਿੱਲ (ਉਮਰ 28 ਸਾਲ) ਨਿਵਾਸੀ ਪਿੰਡ ਮਹਿਤਾਬਪੁਰ, ਸਬ-ਡਿਵੀਜ਼ਨ ਮੁਕੇਰੀਆਂ ਵਜੋਂ ਹੋਈ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (DSP) ਸ਼ਾਹਬਾਜ਼ ਨੇ ਦੱਸਿਆ ਕਿ ਮ੍ਰਿਤਕ ਅਰੁਣ ਗਿੱਲ ਖ਼ਿਲਾਫ਼ ਥਾਣਾ ਪੁਰਾਣਾ ਸ਼ਾਲਾ ਵਿਖੇ ਚੋਰੀ ਦਾ ਇੱਕ ਮਾਮਲਾ ਦਰਜ ਸੀ।

ਪੁਲਿਸ ਪਾਰਟੀ ਉਸ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਅਦਾਲਤ ਵਿੱਚ ਪੇਸ਼ ਕਰਨ ਲਈ ਕੋਰਟ ਕੰਪਲੈਕਸ ਲੈ ਕੇ ਆਈ ਸੀ। ਪਰ ਉੱਥੇ ਪਹੁੰਚਦਿਆਂ ਹੀ ਮੁਲਜ਼ਮ ਨੇ ਅਚਾਨਕ ਪੁਲਿਸ ਨੂੰ ਚਕਮਾ ਦੇ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

ਇਸ ਘਟਨਾ ਤੋਂ ਬਾਅਦ ਅਦਾਲਤ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

Join WhatsApp

Join Now

Leave a Comment