Punjab Cabinet Reshuffle: Punjab Cabinet ‘ਚ ਜਲਦ ਹੋ ਸਕਦੈ ਵੱਡਾ ਫੇਰਬਦਲ; ਦਲਿਤ ਉਪ-ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਤੇਜ਼!

File Photo

 

Punjab Cabinet Reshuffle: Breaking News- Punjab Cabinet ‘ਚ ਜਲਦ ਹੋ ਸਕਦੈ ਵੱਡਾ ਫੇਰਬਦਲ; ਦਲਿਤ ਉਪ-ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਤੇਜ਼!

ਕਈ ਵਿਧਾਇਕ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ; ਦਿੱਲੀ ਹਾਈਕਮਾਂਡ ਨਾਲ ਸੰਪਰਕ ਸਾਧਣ ਦੀਆਂ ਚਰਚਾਵਾਂ

ਭਗਵੰਤ ਮਾਨ ਦੀ ਸਿਫ਼ਾਰਿਸ਼ ‘ਤੇ ਪੰਜਾਬ ਨੂੰ ਮਿਲ ਸਕਦਾ ਹੈ ‘ਦਲਿਤ ਉਪ-ਮੁੱਖ ਮੰਤਰੀ’

ਸੂਤਰਾਂ ਮੁਤਾਬਕ ਦਿੱਲੀ ਵਿੱਚ ਬੈਠੀ ਲੀਡਰਸ਼ਿਪ ਲੈ ਸਕਦੀ ਹੈ ਅੰਤਿਮ ਫੈਸਲਾ

Punjab Network

ਚੰਡੀਗੜ੍ਹ, 10 ਮਈ 2026: Punjab Cabinet Reshuffle: ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ (ED) ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਸਰਕਾਰ ਵਿੱਚ ਵੱਡੇ ਫੇਰਬਦਲ (Punjab Cabinet) ਦੇ ਸੰਕੇਤ ਮਿਲ ਰਹੇ ਹਨ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਪੰਜਾਬ ਕੈਬਨਿਟ (Punjab Cabinet) ਦਾ ਮੁਹਾਂਦਰਾ ਬਦਲਿਆ ਜਾ ਸਕਦਾ ਹੈ।

ਸੰਜੀਵ ਅਰੋੜਾ (Sanjeev Arora Arrest) ਦੀ ਗ੍ਰਿਫ਼ਤਾਰੀ ਤੋਂ ਬਾਅਦ, ਆਪ ਸਰਕਾਰ ਸੀਨੀਅਰ ਨੇਤਾ ਨੂੰ ਉਨ੍ਹਾਂ ਦੀ ਜਗ੍ਹਾ ‘ਤੇ ਕੈਬਨਿਟ ਵਿੱਚ ਲਿਆ ਸਕਦੀ ਹੈ।

ਖ਼ਬਰਾਂ ਮੁਤਾਬਕ, ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਕਈ ਵਿਧਾਇਕ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਹਾਈਕਮਾਂਡ ਦੀ ਮਨਜ਼ੂਰੀ ਤੋਂ ਬਾਅਦ ਹੀ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਜਗ੍ਹਾ ਮਿਲੇਗੀ।

Punjab Politics Update- ਦਲਿਤ ਉਪ-ਮੁੱਖ ਮੰਤਰੀ ਦਾ ਦਾਅ

ਇਸ ਫੇਰਬਦਲ ਵਿੱਚ ਸਭ ਤੋਂ ਵੱਡੀ ਅਤੇ ਅਹਿਮ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬ ਨੂੰ ਜਲਦ ਹੀ ਇੱਕ ‘ਦਲਿਤ ਉਪ-ਮੁੱਖ ਮੰਤਰੀ’ (Dalit Deputy CM Punjab) ਮਿਲ ਸਕਦਾ ਹੈ।

ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਸਬੰਧੀ ਸਿਫ਼ਾਰਿਸ਼ ਕਰਨਗੇ, ਤਾਂ ਜੋ ਸੂਬੇ ਦੇ ਸਿਆਸੀ ਅਤੇ ਸਮਾਜਿਕ ਸਮੀਕਰਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ‘ਆਪ’ ਸਰਕਾਰ (AAP Punjab) ਦਾ ਇੱਕ ਵੱਡਾ ਸਿਆਸੀ ਦਾਅ ਹੋਵੇਗਾ।

ਸੂਤਰਾਂ ਅਨੁਸਾਰ, ਇਸ ਫੇਰਬਦਲ ਦੌਰਾਨ ਨਾ ਸਿਰਫ਼ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ, ਸਗੋਂ ਮੌਜੂਦਾ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ।

ਕੁਝ ਮੰਤਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਉਨ੍ਹਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ।

ਫਿਲਹਾਲ, ਪੂਰੀ ਸਰਕਾਰ ਅਤੇ ਸੰਗਠਨ ਦੀਆਂ ਨਜ਼ਰਾਂ ਦਿੱਲੀ ਤੋਂ ਆਉਣ ਵਾਲੇ ਅਗਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ।