Punjab Election Violence! ਵੋਟਿੰਗ ਦੌਰਾਨ ਹੰਗਾਮਾ, ਦੋ ਧਿਰਾਂ ਆਪਸ ‘ਚ ਤਿੱਖੀ ਝੜਪ
ਸਮਾਣਾ ਦੇ ਵਾਰਡ ਨੰਬਰ 10 ਵਿੱਚ ਚੋਣ ਪ੍ਰਚਾਰ ਦੌਰਾਨ ਮਾਹੌਲ ਗਰਮਾਇਆ; ਸਿਆਸੀ ਪਾਰਟੀਆਂ ਦੇ ਸਮਰਥਕ ਆਹਮੋ-ਸਾਹਮਣੇ
ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਚੱਲੇ ਲੱਤਾਂ-ਘਸੁੰਨ; ਵੀਡੀਓ ਆਈ ਸਾਹਮਣੇ
ਮੌਕੇ ‘ਤੇ ਮੌਜੂਦ ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਧਿਰਾਂ ਨੂੰ ਕੀਤਾ ਸ਼ਾਂਤ, ਸੁਰੱਖਿਆ ਪ੍ਰਬੰਧ ਸਖ਼ਤ
Punjab Election Violence! ਚੰਡੀਗੜ੍ਹ, 26 ਮਈ 2026
ਅੱਜ ਪੰਜਾਬ ਵਿੱਚ ਐਮਸੀ ਚੋਣਾਂ ਹੋ ਰਹੀਆਂ ਹਨ ਤੇ ਇਸੇ ਵਿਚਾਲੇ ਹੀ ਪੰਜਾਬ ਦੇ ਕਈ ਸ਼ਹਿਰਾਂ ਤੋਂ ਝੜਪ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ। ਤਾਜ਼ਾ ਖਬਰ ਸਮਾਣਾ ਦੇ ਵਾਰਡ ਨੰਬਰ 10 ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਉਸ ਵੇਲੇ ਹਗਾਮਾ ਹੋ ਗਿਆ ਜਦੋਂ ਦੋ ਧਿਰਾਂ ਆਪਸ ‘ਚ ਭਿੜ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੇ ਉੱਤੇ ਹਮਲਾ ਕੀਤਾ ਗਿਆ। ਦੇਖਦੇ ਹੀ ਦੇਖਦੇ ਮਾਹੌਲ ਇੰਨਾ ਜ਼ਿਆਦਾ ਤਣਾਅਪੂਰਨ ਹੋ ਗਿਆ ਕਿ ਦੋਵਾਂ ਧਿਰਾਂ ਦੇ ਲੋਕ ਆਪਸ ਵਿੱਚ ਹੱਥੋਪਾਈ ਹੋ ਗਏ ਅਤੇ ਜੰਮ ਕੇ ਹੰਗਾਮਾ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 10 ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਮਰਥਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਸੀ। ਇੱਕ ਪਾਸੇ ਜਿੱਥੇ ਮੌਸਮ ਦਾ ਪਾਰਾ ਚੜ੍ਹਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸਿਆਸੀ ਗੁੱਸਾ ਵੀ ਸਿਖਰਾਂ ‘ਤੇ ਦੇਖਣ ਨੂੰ ਮਿਲਿਆ।
ਤਿੱਖੀ ਬਹਿਸਬਾਜ਼ੀ ਕਦੋਂ ਹੱਥੋਪਾਈ ਅਤੇ ਕੁੱਟਮਾਰ ਵਿੱਚ ਬਦਲ ਗਈ, ਪਤਾ ਹੀ ਨਹੀਂ ਲੱਗਿਆ। ਘਟਨਾ ਦੀਆਂ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੋਕ ਇੱਕ-ਦੂਜੇ ਨਾਲ ਬੁਰੀ ਤਰ੍ਹਾਂ ਉਲਝ ਰਹੇ ਹਨ।
ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਦੌਰਾਨ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਹੀ ਮੁਸਤੈਦ ਸੀ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਬਿਨਾਂ ਸਮਾਂ ਗਵਾਏ ਦੋਵਾਂ ਧਿਰਾਂ ਦੇ ਵਿਚਾਲੇ ਆ ਕੇ ਉਨ੍ਹਾਂ ਨੂੰ ਇੱਕ-ਦੂਜੇ ਤੋਂ ਦੂਰ ਹਟਾਇਆ।
ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਲੜ ਰਹੇ ਲੋਕਾਂ ਨੂੰ ਖਿੰਡਾਇਆ ਗਿਆ। ਜੇਕਰ ਪੁਲਿਸ ਮੌਕੇ ‘ਤੇ ਸਖ਼ਤੀ ਨਾ ਦਿਖਾਉਂਦੀ ਤਾਂ ਇਹ ਝੜਪ ਹੋਰ ਵੀ ਖ਼ੂਨੀ ਰੂਪ ਧਾਰਨ ਕਰ ਸਕਦੀ ਸੀ।
ਇਸ ਹੰਗਾਮੇ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਕਈ ਪਾਰਟੀਆਂ ਦੇ ਨੁਮਾਇੰਦਿਆਂ ਲਈ ਇਹ ਘਟਨਾ ਇੱਕ ਵੱਡਾ ਸਵਾਲ ਬਣ ਗਈ ਹੈ। ਫਿਲਹਾਲ ਪੁਲਿਸ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਵਾਰਡ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।






