Punjab News: ਸਕੂਲ ਤੋਂ ਘਰ ਪਰਤ ਰਹੇ 6ਵੀਂ ਜਮਾਤ ਦੇ ਬੱਚੇ ਦੀ ਸੜਕ ਹਾਦਸੇ ‘ਚ ਮੌਤ

On: ਅਪ੍ਰੈਲ 29, 2026 10:03 ਪੂਃ ਦੁਃ

 

Punjab News: ਸਕੂਲ ਤੋਂ ਘਰ ਪਰਤ ਰਹੇ 6ਵੀਂ ਜਮਾਤ ਦੇ ਬੱਚੇ ਦੀ ਸੜਕ ਹਾਦਸੇ ‘ਚ ਮੌਤ

Punjab Network

ਮੋਗਾ/ਅਜੀਤਵਾਲ, 29 ਅਪ੍ਰੈਲ 2026: ਮੋਗਾ ਦੇ ਨਜ਼ਦੀਕੀ ਪਿੰਡ ਅਜੀਤਵਾਲ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੇ 11 ਸਾਲਾ ਬੱਚੇ ਦੀ ਕਾਰ ਅਤੇ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ।

ਮ੍ਰਿਤਕ ਬੱਚੇ ਦੀ ਪਛਾਣ ਗੁਰਸ਼ਰਨਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ ਵਜੋਂ ਹੋਈ ਹੈ, ਜੋ ਕਿ ਸਰਕਾਰੀ ਸਕੂਲ ਅਜੀਤਵਾਲ ਵਿੱਚ ਛੇਵੀਂ ਜਮਾਤ ਦਾ ਵਿਦਿਆਰਥੀ ਸੀ।

ਜਾਣਕਾਰੀ ਅਨੁਸਾਰ, ਦੁਪਹਿਰ ਕਰੀਬ 2 ਵਜੇ ਜਦੋਂ ਸਕੂਲ ਦੀ ਛੁੱਟੀ ਹੋਈ ਤਾਂ ਗੁਰਸ਼ਰਨਪ੍ਰੀਤ ਆਪਣੀ ਸਾਈਕਲ ਲੈ ਕੇ ਸਕੂਲ ਦੇ ਗੇਟ ਤੋਂ ਸੜਕ ‘ਤੇ ਨਿਕਲਿਆ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੂਜੀ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨਾਲ ਜਾ ਟਕਰਾਇਆ।

ਹਾਦਸੇ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਅਤੇ ਸਰਪੰਚ ਰਾਜਾ ਸਿੰਘ ਨੇ ਜ਼ਖਮੀ ਬੱਚੇ ਨੂੰ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਮ੍ਰਿਤਕ ਬੱਚੇ ਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਗੁਰਸ਼ਰਨਪ੍ਰੀਤ ਤੋਂ ਇਲਾਵਾ ਪਰਿਵਾਰ ਵਿੱਚ ਇੱਕ ਵੱਡਾ ਭਰਾ ਅਤੇ ਇੱਕ ਵੱਡੀ ਭੈਣ ਵੀ ਹਨ, ਜੋ ਉਸੇ ਸਕੂਲ ਵਿੱਚ ਪੜ੍ਹਦੇ ਹਨ। ਇਸ ਦਰਦਨਾਕ ਹਾਦਸੇ ਨੇ ਪਰਿਵਾਰ ਅਤੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

 

Join WhatsApp

Join Now

Leave a Comment