Punjab News: ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ ਬੱਚੇ ਵੀ ਝੁਲਸੇ

On: ਅਪ੍ਰੈਲ 17, 2026 9:31 ਬਾਃ ਦੁਃ

 

Punjab News: ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ 2 ਮਾਸੂਮ ਬੱਚੇ ਵੀ ਝੁਲਸੇ

Punjab Network

ਬਟਾਲਾ/ਗੁਰਦਾਸਪੁਰ, 17 ਅਪ੍ਰੈਲ 2026:

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਇੱਕ ਬੇਹੱਦ ਖ਼ੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਮਹਿਮਦਪੁਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਨੌਜਵਾਨ ਨੇ ਕਲਾਸਰੂਮ ਵਿੱਚ ਪੜ੍ਹਾ ਰਹੀ ਆਪਣੀ ਹੀ ਸਕੀ ਮਾਮੀ (ਮਹਿਲਾ ਅਧਿਆਪਕਾ) ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਦੌਰਾਨ ਅਧਿਆਪਕਾ ਦੇ ਕੋਲ ਬੈਠੇ ਦੋ ਮਾਸੂਮ ਬੱਚੇ ਵੀ ਤੇਜ਼ਾਬ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ ਹਨ।

ਇਹ ਵੀ ਪੜ੍ਹੋ- Recruitment Exam Fraud: ਪੰਜਾਬ ‘ਚ ਭਰਤੀ ਪ੍ਰੀਖਿਆ ਫਰਜ਼ੀਵਾੜਾ; ਦੂਜੇ ਦੀ ਥਾਂ ਪੇਪਰ ਦਿੰਦੇ ਸਰਕਾਰੀ ਅਧਿਆਪਕ ਸਮੇਤ 2 ਕਾਬੂ

ਜਾਣਕਾਰੀ ਅਨੁਸਾਰ, 36 ਸਾਲਾ ਲਖਵਿੰਦਰ ਕੌਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ। ਸਵੇਰੇ ਕਰੀਬ 10:30 ਵਜੇ ਉਸ ਦਾ ਭਾਣਜਾ ਸ਼ੀਸ਼ੀ ਵਿੱਚ ਤੇਜ਼ਾਬ ਭਰ ਕੇ ਸਕੂਲ ਪਹੁੰਚਿਆ ਅਤੇ ਕਲਾਸਰੂਮ ਵਿੱਚ ਵੜਦਿਆਂ ਹੀ ਸਿੱਧਾ ਲਖਵਿੰਦਰ ਕੌਰ ‘ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਦੇ ਛਿੱਟੇ ਪੈਣ ਕਾਰਨ 4 ਸਾਲਾ ਅਜੀਤ ਸਿੰਘ ਅਤੇ 6 ਸਾਲਾ ਪ੍ਰਭਜੋਤ ਕੌਰ ਵੀ ਝੁਲਸ ਗਏ।

ਇਹ ਵੀ ਪੜ੍ਹੋ- ਅਧਿਆਪਕਾਂ ਲਈ ਵੱਡੀ ਖਬਰ; 19 ਅਪ੍ਰੈਲ ਨੂੰ ਨਹੀਂ ਹੋਵੇਗਾ PSTET

ਦੱਸਿਆ ਜਾ ਰਿਹਾ ਹੈ ਕਿ ਬੱਚੀ ਪ੍ਰਭਜੋਤ ਕੌਰ ਦੀਆਂ ਅੱਖਾਂ ਵਿੱਚ ਤੇਜ਼ਾਬ ਪਿਆ ਹੈ ਅਤੇ ਲਖਵਿੰਦਰ ਕੌਰ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਤਿੰਨਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਸਕੂਲ ਵਿੱਚ ਹੜਕੰਪ ਮਚ ਗਿਆ ਅਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਹਾਲਾਂਕਿ, ਬਟਾਲਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁਝ ਹੀ ਸਮੇਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਐਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਐਡਜ਼ (AIDS) ਤੋਂ ਪੀੜਤ ਹੈ। ਹਮਲੇ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ, ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

ਤੇਜ਼ਾਬ ਕਾਰਨ ਬੱਚੀ ਦੀਆਂ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਿਆ

ਪਿੰਡ ਦੇ ਸਰਪੰਚ ਮਨਦੀਪ ਸਿੰਘ ਅਤੇ ਡਿਊਟੀ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਤੇਜ਼ਾਬ ਕਾਰਨ ਬੱਚੀ ਦੀਆਂ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਅਧਿਆਪਕਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਸਕੂਲ ਵਰਗੀ ਪਵਿੱਤਰ ਥਾਂ ‘ਤੇ ਹੋਏ ਇਸ ਹਮਲੇ ਨੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

 

Join WhatsApp

Join Now

More

ਵੱਡੀ ਖ਼ਬਰ: ਪੰਜਾਬ ‘ਚ ਨਵ-ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ, 4 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ

ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੱਦੇ ‘ਤੇ DC ਦਫਤਰ ਸਾਹਮਣੇ ਦਿੱਤਾ ਗਿਆ ਰੋਸ ਧਰਨਾ

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ 4 ਜੁਲਾਈ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ‘ਤੇ ਕੀਤੀ ਜਾਵੇਗੀ ਰੈਲੀ

ਬਦਲੀਆਂ ਲਈ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀਆਂ ਪੋਸਟਾਂ ਸੈਕਸ਼ਨ ਨਾ ਹੋਣ ‘ਤੇ ਵੀ ਵਧੇਰੇ ਪੋਸਟਾਂ ਕੀਤੀਆਂ ਸ਼ੋਅ- ਗੌਰਮਿੰਟ ਟੀਚਰਜ਼ ਯੂਨੀਅਨ

ਵੱਡੀ ਖ਼ਬਰ: ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਅਹਿਮ ਮੀਟਿੰਗ- ਮੰਤਰੀ ਨੇ ਤਨਖਾਹਾਂ ਨਾ ਘੱਟ ਕਰਨ ਦੀ ਵਚਨਬੱਧਤਾ ਮੁੜ ਦੁਹਰਾਈ

BIG NEWS: ਪੰਜਾਬ ਸਰਕਾਰ ‘ਲੈਂਡ ਪੂਲਿੰਗ ਪਾਲਿਸੀ’ ਲਿਆਉਣ ਦੀ ਤਿਆਰੀ ‘ਚ! ਕੀਤੀਆਂ ਵੱਡੀਆਂ ਤਬਦੀਲੀਆਂ

1 thought on “Punjab News: ਸਰਕਾਰੀ ਸਕੂਲ ‘ਚ ਮਹਿਲਾ ਅਧਿਆਪਕਾ ‘ਤੇ ਸੁੱਟਿਆ ਤੇਜ਼ਾਬ; ਕਲਾਸਰੂਮ ‘ਚ ਪੜ੍ਹ ਰਹੇ ਬੱਚੇ ਵੀ ਝੁਲਸੇ”

Leave a Comment