Join WhatsApp

Join Now

Punjab News: ਕੁੜੀ ਨੂੰ ਅਗਵਾ ਕਰਕੇ ਕੀਤਾ ਬਲਾਤਕਾਰ; 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

On: ਅਗਸਤ 29, 2026 8:05 ਬਾਃ ਦੁਃ

 

Punjab News: ਕੁੜੀ ਨੂੰ ਅਗਵਾ ਕਰਕੇ ਕੀਤਾ ਬਲਾਤਕਾਰ; 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ ਪੁਲਿਸ ਦੀ ਕਾਰਵਾਈ: ਰਾਤ ਭਰ ਬੰਧਕ ਬਣਾ ਕੇ ਜਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਦੀ ਭਾਲ ‘ਚ ਛਾਪੇਮਾਰੀ ਜਾਰੀ

ਅੰਮ੍ਰਿਤਸਰ, 29 ਅਗਸਤ 2026- ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਅਜਨਾਲਾ ਥਾਣਾ ਖੇਤਰ ਤੋਂ ਇੱਕ ਬੇਹੱਦ ਰੂਹ-ਕੰਬਾਊ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੁੜੀ ਨੂੰ ਕਥਿਤ ਤੌਰ ‘ਤੇ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਅਗਵਾ ਕਰਨ ਅਤੇ ਉਸ ਨਾਲ ਬਲਾਤਕਾਰ ਕਰਨ ਦਾ ਅਪਰਾਧ ਅੰਜਾਮ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਪੁਲਿਸ ਨੇ ਪੀੜਤ ਕੁੜੀ ਦੇ ਬਿਆਨਾਂ ਅਤੇ ਸ਼ਿਕਾਇਤ ਦੇ ਆਧਾਰ ’ਤੇ ਦੋ ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਤੇਜ਼ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਵਿੱਚ ਪੀੜਤ ਕੁੜੀ ਨੇ ਦੱਸਿਆ ਕਿ ਇਹ ਘਟਨਾ 25 ਅਗਸਤ ਦੀ ਸ਼ਾਮ ਕਰੀਬ 8 ਵਜੇ ਵਾਪਰੀ। ਉਹ ਅਜਨਾਲਾ ਵਿਖੇ ਆਪਣਾ ਰੋਜ਼ਾਨਾ ਦਾ ਕੰਮ ਖ਼ਤਮ ਕਰਕੇ ਆਪਣੇ ਘਰ ਵੱਲ ਵਾਪਸ ਜਾ ਰਹੀ ਸੀ। ਜਦੋਂ ਉਹ ਰਸਤੇ ਵਿੱਚ ਸੀ ਤਾਂ ਅਚਾਨਕ ਇੱਕ ਕਾਲੇ ਰੰਗ ਦੀ ਸ਼ੱਕੀ ਕਾਰ ਉਸ ਦੇ ਬਿਲਕੁਲ ਨੇੜੇ ਆ ਕੇ ਰੁਕੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਂਦੀ, ਕਾਰ ਵਿੱਚੋਂ 2 ਨੌਜਵਾਨ ਬਾਹਰ ਆਇਆ ਅਤੇ ਉਸ ਨੇ ਕੁੜੀ ਨੂੰ ਧੱਕੇ ਨਾਲ ਕਾਰ ਦੇ ਅੰਦਰ ਬਿਠਾ ਲਿਆ।

ਰਾਤ ਭਰ ਬੰਧਕ ਬਣਾ ਕੇ ਕੀਤਾ ਜਬਰ-ਜਨਾਹ

ਸ਼ਿਕਾਇਤਕਰਤਾ ਅਨੁਸਾਰ ਕਾਰ ਦੇ ਅੰਦਰ ਇੱਕ ਹੋਰ ਨੌਜਵਾਨ ਪਹਿਲਾਂ ਤੋਂ ਹੀ ਮੌਜੂਦ ਸੀ। ਦੋਵੇਂ ਦੋਸ਼ੀ ਕੁੜੀ ਨੂੰ ਜ਼ਬਰਦਸਤੀ ਕਿਸੇ ਅਣਪਛਾਤੀ ਥਾਂ ‘ਤੇ ਲੈ ਗਏ, ਜਿੱਥੇ ਉਸ ਨੂੰ ਇੱਕ ਸੁਨਸਾਨ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਪੀੜਤਾ ਨੇ ਦੋਸ਼ ਲਗਾਇਆ ਕਿ ਕਮਰੇ ਦੇ ਅੰਦਰ ਇੱਕ ਨੌਜਵਾਨ ਨੇ ਉਸ ਨਾਲ ਕਥਿਤ ਤੌਰ ‘ਤੇ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਆਪਣੇ ਬਚਾਅ ਲਈ ਵਿਰੋਧ ਕੀਤਾ ਤਾਂ ਕਾਰ ਵਿੱਚ ਮੌਜੂਦ ਦੂਜੇ ਨੌਜਵਾਨ ਨੇ ਉਸ ਦੇ ਹੱਥ ਮਜ਼ਬੂਤੀ ਨਾਲ ਫੜ ਲਏ ਅਤੇ ਉਸ ਨਾਲ ਗੰਭੀਰ ਕੁੱਟਮਾਰ ਕੀਤੀ।

ਦੋਸ਼ੀਆਂ ਨੇ ਕੁੜੀ ਦੀ ਆਵਾਜ਼ ਨੂੰ ਦਬਾ ਕੇ ਉਸ ਨਾਲ ਬੇਰਹਿਮੀ ਨਾਲ ਜਬਰ-ਜਨਾਹ ਕੀਤਾ ਅਤੇ ਉਸ ਨੂੰ ਸਾਰੀ ਰਾਤ ਉਸੇ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ। ਅਗਲੀ ਸਵੇਰ ਹੋਣ ‘ਤੇ ਦੋਵੇਂ ਦੋਸ਼ੀ ਪੀੜਤਾ ਨੂੰ ਮੁੜ ਉਸੇ ਕਾਰ ਵਿੱਚ ਬਿਠਾ ਕੇ ਕਿਸੇ ਅਣਪਛਾਤੀ ਸੁਨਸਾਨ ਥਾਂ ‘ਤੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਮੁਤਾਬਕ, ਘਟਨਾ ਤੋਂ ਬਾਅਦ ਪੀੜਤਾ ਨੇ ਹਿੰਮਤ ਜੁਟਾ ਕੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਆਪਣੇ ਨਾਲ ਹੋਏ ਜੁਲਮ ਦੀ ਪੂਰੀ ਦਾਸਤਾਨ ਸੁਣਾਈ। ਅਜਨਾਲਾ ਥਾਣੇ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਸੰਜੀਦਗੀ ਨੂੰ ਵੇਖਦੇ ਹੋਏ ਘਟਨਾ ਨਾਲ ਸਬੰਧਤ ਸਾਰੇ ਤੱਥਾਂ ਅਤੇ ਜਾਂਚ ਪਹਿਲੂਆਂ ਨੂੰ ਬਾਰੀਕੀ ਨਾਲ ਖੰਘਾਲਿਆ ਜਾ ਰਿਹਾ ਹੈ।

ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀਆਂ ਦੇ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਫਿਲਹਾਲ ਦੋਵੇਂ ਨਾਮਜ਼ਦ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਪੀੜਤ ਦਾ ਮੈਡੀਕਲ ਮੁਆਇਨਾ ਕਰਵਾਇਆ ਜਾ ਰਹਾ ਹੈ। ਜਾਂਚ ਅਧਿਕਾਰੀ ਨੇ ਆਖਿਆ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਕਈ ਅਹਿਮ ਸੁਰਾਗ ਅਤੇ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

 

Leave a Comment