Join WhatsApp

Join Now

Punjab News: ਹੁਣ AAP ਵਿਧਾਇਕ MC ਚੋਣਾਂ ਨੂੰ ਹਾਈਜੈਕ ਕਰਨ ਦੀ ਤਿਆਰੀ ‘ਚ? ਅਕਾਲੀ ਦਲ ਦਾ ਗੰਭੀਰ ਦੋਸ਼ (ਵੇਖੋ ਵੀਡੀਓ)

On: May 23, 2026 12:00 PM

 

ਹੁਣ AAP ਵਿਧਾਇਕ MC ਚੋਣਾਂ ਨੂੰ ਹਾਈਜੈਕ ਕਰਨ ਦੀ ਤਿਆਰੀ ‘ਚ? ਅਕਾਲੀ ਦਲ ਦਾ ਗੰਭੀਰ ਦੋਸ਼

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦਾ ਬਿਆਨ ਸਰਕਾਰ ਦੀ ਚੋਣਾਂ ਲੁੱਟਣ ਦੀ ਨੀਤੀ ਦਾ ਹਿੱਸਾ: ਅਕਾਲੀ ਦਲ

ਪਾਰਟੀ ਨੇ ਚੋਣ ਕਮਿਸ਼ਨ ਤੋਂ ਮੰਗੀ ਦਖਲਅੰਦਾਜ਼ੀ; ਸਾਰੇ ਬੂਥਾਂ ਅਤੇ ਗਿਣਤੀ ਕੇਂਦਰਾਂ ‘ਤੇ CCTV ਕੈਮਰੇ ਲਗਾਉਣ ਦੀ ਮੰਗ

“ਸਾਮ, ਦਾਮ, ਡੰਡ, ਭੇਦ” ਦੀ ਰਾਜਨੀਤੀ ਨਾਲ ਲੋਕਤੰਤਰ ਦਾ ਕਤਲ ਕਰ ਰਹੀ ਹੈ ਸੱਤਾਧਾਰੀ ਧਿਰ

ਚੰਡੀਗੜ੍ਹ, 23 May 2026- ਅਕਾਲੀ ਦਲ ਨੇ ਆਮ ਆਦਮੀ ਪਾਰਟੀ (AAP) ਦੀ ਸਰਕਾਰ ਅਤੇ ਉਨ੍ਹਾਂ ਦੇ ਵਿਧਾਇਕਾਂ ‘ਤੇ ਸੂਬੇ ਵਿੱਚ ਲੋਕਤੰਤਰ ਦਾ ਘਾਣ ਕਰਨ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਵੱਡੀ ਧਾਂਦਲੀ ਕਰਨ ਦੀ ਯੋਜਨਾ ਬਣਾਉਣ ਦੇ ਗੰਭੀਰ ਦੋਸ਼ ਲਗਾਏ ਹਨ।

ਅਕਾਲੀ ਦਲ ਵੱਲੋਂ ਜਾਰੀ ਇੱਕ ਤਿੱਖੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵਿਰੋਧੀ ਧਿਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅਧਿਕਾਰ ਤੋਂ ਵਾਂਝਾ ਕਰਕੇ ਲੋਕਤੰਤਰ ਦਾ ਕਤਲ ਕਰਨ ਤੋਂ ਬਾਅਦ, ਹੁਣ ‘ਆਪ’ ਦੇ ਵਿਧਾਇਕ ਖੁੱਲ੍ਹੇਆਮ ਚੋਣਾਂ ਲੁੱਟਣ ਦੀਆਂ ਧਮਕੀਆਂ ਦੇ ਰਹੇ ਹਨ।

ਅਕਾਲੀ ਦਲ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਹਾਲੀਆ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਹੁਣ ਖੁੱਲ੍ਹੇਆਮ ਐਲਾਨ ਕਰ ਰਹੇ ਹਨ ਕਿ ਉਹ ਵਿਰੋਧੀ ਧਿਰ ਲਈ ਬੂਥਾਂ ਦੇ ਦਰਵਾਜ਼ੇ ਬੰਦ ਕਰਕੇ ‘ਆਪ’ ਨੂੰ ਜਿਤਾਉਣ ਲਈ ਨਗਰ ਕੌਂਸਲ ਚੋਣਾਂ ਵਿੱਚ ਸ਼ਰੇਆਮ ਧਾਂਦਲੀ ਕਰਨਗੇ।

ਅਕਾਲੀ ਦਲ ਮੁਤਾਬਕ ਵਿਧਾਇਕ ਬਾਜ਼ੀਗਰ ਦਾ ਇਹ ਬਿਆਨ ਕੋਈ ਨਿੱਜੀ ਬਿਆਨ ਨਹੀਂ ਹੈ, ਬਲਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਲੁੱਟਣ ਦੀ ਬਣਾਈ ਗਈ ਸੂਬਾ ਪੱਧਰੀ ਨੀਤੀ ਦਾ ਇੱਕ ਹਿੱਸਾ ਹੈ।

ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਤੁਰੰਤ ਦਖਲ ਦੇਣ ਦੀ ਕੀਤੀ ਅਪੀਲ

ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਕੋਲ ਪਹੁੰਚ ਕਰਦਿਆਂ ਮੰਗ ਕੀਤੀ ਹੈ ਕਿ ‘ਆਪ’ ਦੀ “ਸਾਮ, ਦਾਮ, ਡੰਡ, ਭੇਦ” ਵਾਲੀ ਮਾਰੂ ਰਾਜਨੀਤੀ ਨੂੰ ਪੰਜਾਬ ਵਿੱਚ ਹਾਵੀ ਹੋਣ ਤੋਂ ਰੋਕਣ ਲਈ ਕਮਿਸ਼ਨ ਤੁਰੰਤ ਦਖਲ ਦੇਵੇ।

ਪਾਰਟੀ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਧੁੱਤ ‘ਆਪ’ ਆਗੂਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਚੋਣਾਂ ਦੀ ਨਿਰਪੱਖਤਾ ਬਣੀ ਰਹੇ।

ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਹਾਈਜੈਕ ਕਰਨ ਤੋਂ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਜਾਣ।

ਇਸ ਦੇ ਤਹਿਤ ਚੋਣਾਂ ਦੌਰਾਨ ਸਾਰੇ ਬੂਥਾਂ ਅਤੇ ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ (Counting Centres) ‘ਤੇ ਲਾਜ਼ਮੀ ਤੌਰ ‘ਤੇ ਸੀਸੀਟੀਵੀ (CCTV) ਕੈਮਰੇ ਲਗਾਏ ਜਾਣ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਜਾਂ ਧਾਂਦਲੀ ਨਾ ਹੋ ਸਕੇ।

 

Leave a Comment