Join WhatsApp

Join Now

Punjab News: ਅਖੌਤੀ ਸਿਹਤ ਕ੍ਰਾਂਤੀ! ਸਰਕਾਰੀ ਹਸਪਤਾਲ ਚ ਨਿੱਜੀ ਹਸਪਤਾਲ ਦੀ ਓਪੀਡੀ ਸ਼ੁਰੂ! ਸਿਹਤ ਕਾਮਿਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਮਿਲਿਆ ਕਿਸਾਨਾਂ ਅਤੇ ਵਿਦਿਆਰਥੀਆਂ ਦਾ ਸਮਰਥਨ

On: ਜੁਲਾਈ 11, 2026 11:00 ਬਾਃ ਦੁਃ

 

Punjab News: ਅਖੌਤੀ ਸਿਹਤ ਕ੍ਰਾਂਤੀ! ਸਰਕਾਰੀ ਹਸਪਤਾਲ ਚ ਨਿੱਜੀ ਹਸਪਤਾਲ ਦੀ ਓਪੀਡੀ ਸ਼ੁਰੂ! ਸਿਹਤ ਕਾਮਿਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਮਿਲਿਆ ਕਿਸਾਨਾਂ ਅਤੇ ਵਿਦਿਆਰਥੀਆਂ ਦਾ ਸਮਰਥਨ

ਲੋਕਾਂ ਨੂੰ ਸਹੂਲਤਾਂ ਦੇਣ ਤੋਂ ਫੇਲ ਹੋਈ ਸਰਕਾਰ ਖੇਡ ਰਹੀ ਧਾਰਮਿਕ ਪਤਾ- ਮਹਿਮਾ, ਭੁੱਲਰ

ਫਿਰੋਜ਼ਪੁਰ 12 ਜੁਲਾਈ 2026- ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਬਾਗ਼ੀ ਹਸਪਤਾਲ ਦੀ ਨਿੱਜੀ ਓਪੀਡੀ ਖੋਲਣ ਦਾ ਮਸਲਾ ਹੁਣ ਤੇਜੀ ਨਾਲ ਵੱਧ ਰਿਹਾ ਹੈ। ਸਿਵਲ ਸਰਜਨ ਜਿਸਦੀ ਜਿੰਮੇਵਾਰੀ ਸਰਕਾਰੀ ਅਦਾਰੇ ਨੂੰ ਬਚਾਉਣ ਦੀ ਹੈ, ਉਨ੍ਹਾਂ ਵੱਲੋਂ ਪ੍ਰਾਈਵੇਟ ਓਪੀਡੀ ਦਾ ਉਦਘਾਟਨ ਕੀਤਾ ਜਾ ਰਿਹਾ। ਜਿਸਨੂੰ ਲੈਕੇ ਹੁਣ ਸਿਹਤ ਕਾਮੇ ਸੰਘਰਸ਼ ਦੇ ਰਾਹ ‘ਤੇ ਹਨ। ਫਿਰੋਜ਼ਪੁਰ ਦੇ ਕਿਸਾਨ ਅਤੇ ਨੌਜਵਾਨ ਵਿਦਿਆਰਥੀਆਂ ਨੇ ਉਨ੍ਹਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ।

ਇਸ ਮਸਲੇ ਬਾਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਕਰਨ ਦਾ ਢੋਂਗ ਕਰਨ ਵਾਲੀ ਪਾਰਟੀ ਹੁਣ ਧਰਮ ਦਾ ਪੱਤਾ ਖੇਡਣ ਲੱਗ ਪਈ ਹੈ, ਕਿਉਕਿ ਉਹ ਦੋਵਾਂ ਹੀ ਖੇਤਰਾਂ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਪ੍ਰਾਈਵੇਟੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਹੌਲੀ ਹੌਲੀ ਸਾਰੇ ਸਿਵਲ ਹਸਪਤਾਲ ਨਿੱਜੀ ਹੱਥਾਂ ਵਿੱਚ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਸਿਹਤ ਖੇਤਰ ਵਿੱਚ ਲੱਗੇ ਕਾਮਿਆ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਾਂਗੇ ਤਾਂ ਕਿ ਲੋਕਾਂ ਲਈ ਜੋ ਥੋੜੀ ਬਹੁਤ ਸਹੂਲਤ ਹੈ ਓਹ ਬਚੀ ਰਹਿ ਸਕੇ।

ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਨੇ ਕਿਹਾ ਕਿ ਫਿਰੋਜ਼ਪੁਰ ਦਾ ਬਾਗ਼ੀ ਹਸਪਤਾਲ ਜੋ ਪਹਿਲਾ ਹੀ ਮਰੀਜਾਂ ਦੀ ਵੱਡੀ ਲੁੱਟ ਕਰਨ ਲਈ ਬਦਨਾਮ ਹੈ ਉਸਨੂੰ ਹੁਣ ਸਿਵਲ ਹਸਪਤਾਲ ਵਿੱਚ ਲੁੱਟ ਕਰਨ ਦੀ ਖੁੱਲ ਦੇਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਲਕੇ ਦੇ ਲੋਕਾਂ ਦੀ ਨੁਮਾਇਦਗੀ ਕਰਨ ਵਾਲੀਆਂ ਸਾਰੀਆਂ ਸਮਾਜਿਕ ਅਤੇ ਰਾਜਨੀਤਕ ਧਿਰਾਂ ਨੂੰ ਅਵਾਜ ਉਠਾਉਣੀ ਚਾਹੀਦੀ ਹੈ।

 

Leave a Comment