Friday, May 17, 2024
No menu items!
HomePunjabਪੰਜਾਬ ਭਵਨ ਸਰੀ (ਕੈਨੇਡਾ) ਦਾ ਵੱਡਾ ਉਪਰਾਲਾ! ਪੰਜਾਬ ਦੇ 23 ਜ਼‍ਿਲ੍ਹਿਆਂ ਦੇ...

ਪੰਜਾਬ ਭਵਨ ਸਰੀ (ਕੈਨੇਡਾ) ਦਾ ਵੱਡਾ ਉਪਰਾਲਾ! ਪੰਜਾਬ ਦੇ 23 ਜ਼‍ਿਲ੍ਹਿਆਂ ਦੇ ਸਕੂਲਾਂ ਦੇ ਸੈਂਕੜੇ ਬਾਲ ਲੇਖਕਾਂ ਦੀਆਂ 9 ਹਜ਼ਾਰ ਰਚਨਾਵਾਂ ਬਨਣਗੀਆਂ ਕਿਤਾਬਾਂ ਦਾ ਸਿੰਗਾਰ

 

ਪੰਜਾਬ ਭਵਨ ਸਰੀ ਸਕੂਲਾਂ ਦੇ ਸੈਕੜੇ ਬਾਲ ਲੇਖਕਾਂ ਦੀ ਰਚਨਾਵਾਂ ਨੂੰ ਕਿਤਾਬਾਂ ‘ਚ ਪਰੋਣ ਲਈ ਕਰੇਗਾ ਵੱਡਾ ਉਪਰਾਲਾ

ਕੈਨੇਡਾ ਸਮੇਤ ਹੋਰ ਦੇਸ਼ਾਂ ਦੇ ਬਾਲ ਲੇਖਕਾਂ ਦੀਆਂ ਵੀ ਛਾਪੀਆਂ ਜਾਣਗੀਆਂ 8 ਕਿਤਾਬਾਂ

30 ਹਜ਼ਾਰ ਕਿਤਾਬਾਂ ਛਾਪਣ ਦਾ ਹੋਵੇਗਾ ਪਹਿਲਾ ਕਦਮ

ਪੰਜਾਬ ਭਵਨ ਦਾ ਇਹ ਉਪਰਾਲਾ ਬੱਚਿਆਂ ਦੀ ਸਾਹਿਤਕ ਪ੍ਰਭਿਤਾ ਨੂੰ ਕਰੇਗਾ ਲੋਕਾਂ ਦੇ ਰੂਬਰੂ- ਸੁੱਖੀ ਬਾਠ

ਸੁੱਖੀ ਬਾਠ ਨੇ ਵਿਸ਼ਵ ਭਰ ਤੋਂ ਪੰਜਾਬੀ ਸਾਹਿਤਕ ਸ਼ਖ਼ਸੀਅਤਾਂ ਦਾ ਸਹਿਯੋਗ ਮੰਗਿਆ

ਪੰਜਾਬ ਭਵਨ ਕੈਨੇਡਾ ਕਰੇਗਾ ਸਮੁੱਚੇ ਆਰਥਿਕ ਪ੍ਰਬੰਧ ਲਿਖਤਾਂ ਦੇਣ ਵਾਲੇ ਬੱਚਿਆਂ ਦਾ ਪੰਜਾਬ ਭਵਨ ਕੈਨੇਡਾ ਵਲੋਂ ਹੋਵੇਗਾ ਸਨਮਾਨ

ਪੰਜਾਬ ਵਿਚ ਬਾਲ ਲੇਖਕਾਂ ਦੀ ਕਾਨਫਰੰਸ ਵੀ ਕਰਵਾਉਣ ਦਾ ਫ਼ੈਸਲਾ

ਜੋਗਿੰਦਰ ਸਿੰਘ, ਸਰੀ (ਕੈਨੇਡਾ)-

ਪੰਜਾਬ ਵਿਚ ਜਦੋਂ ਨਵੀਂ ਪਨੀਰੀ ਦੇ ਸਹਿਤਕ ਖੇਤਰ ਦੀਆਂ ਰੁਚੀਆਂ ਜਾਂ ਕਿਤਾਬਾਂ ਨਾਲੋਂ ਟੁੱਟ ਕੇ ਸਿਰਫ਼ ਕੰਪਿਊਟਰ ਦੇ ਕੀਬੋਰਡ ਨਾਲ ਹੀ ਜੁੜ ਕੇ ਰਹਿ ਜਾਣ ਦੀਆਂ ਗੱਲ ਹੋ ਰਹੀਆਂ ਹੋਣ, ਉਸ ਸਮੇਂ ਰਾਜ ਦੇ ਸਕੂਲਾਂ ‘ਚੋਂ ਕਹਾਣੀਆਂ ਜਾਂ ਕਵਿਤਾਵਾਂ ਲਿਖਣ ਦਾ ਸ਼ੌਂਕ ਰੱਖਣ ਵਾਲੇ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੀਆਂ ਲਿਖਤਾਂ ਨੂੰ ਕਿਤਾਬਾਂ ‘ਚ ਪਰੋਇਆ ਜਾਵੇ ਤਾਂ ਕਿ ਉਹ ਉਤਸਾਹਿਤ ਹੋ ਸਕਣ ਤੇ ਛਪਣ ਵਾਲੀਆਂ ਲਿਖਤਾਂ ਦੀ ਗਿਣਤੀ ਸੈਕੜੇ ਨਹੀਂ ਹਜ਼ਾਰਾਂ ‘ਚ ਹੋਵੇਗੀ l ਸ਼ਾਇਦ ਇਹ ਸੁਣਕੇ ਪਹਿਲੀ ਵਾਰ ਯਕੀਨ ਨਹੀਂ ਆਵੇਗਾ, ਪਰ ਇਹ ਸੱਚ ਹੈ ਤੇ ਬਾਲੜਿਆਂ ਦਾ ਇਹ ਸੁਪਨਾ ਪੰਜਾਬ ਭਵਨ ਸਰੀ ਕੈਨੇਡਾ ਵਲੋਂ ਪੂਰਾ ਕੀਤਾ ਜਾਣ ਵੱਲ ਵੱਡਾ ਕਦਮ ਚੁੱਕਿਆ ਗਿਆ l

ਇਹ ਵੀ ਗੱਲ ਹੈਰਾਨ ਕਰ ਦੇਵੇਗੀ ਕਿ ਇਹ ਵੱਡਾ ਤੇ ਅਹਿਮ ਕਦਮ ਵਿਦੇਸ਼ ‘ਚ ਬੈਠਾ ਇਕ ਪ੍ਰਵਾਸੀ ਪੰਜਾਬੀ ਪੂਰਾ ਕਰਨ ਵੱਲ ਤੁਰਿਆ, ਜਿਥੇ ਬਾਰੇ ਆਮ ਪੰਜਾਬੀਆਂ ਦੇ ਮਨ ‘ਚ ਇਹ ਤੌਖਲਾ ਹੈ ਕਿ ਵਿਦੇਸ਼ਾਂ ‘ਚ ਵਸੇ ਪੰਜਾਬੀ ਆਪਣੀ ਮਾਂ ਬੋਲੀ ਜਾਂ ਪੰਜਾਬੀ ਸਾਹਿਤ ਨਾਲੋਂ ਟੁੱਟ ਚੁੱਕੇ ਹਨ l ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਭਵਨ ਸਰੀ ਦੇ ਮੁੱਖ ਪ੍ਰਬੰਧਕ ਤੇ ਕੈਨੇਡਾ ਦੇ ਉਘੇ ਬਿਜ਼ਨਸਮੈਨ ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਕੈਨੇਡਾ ਤੋਂ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ, ਵਿਰਸੇ ਤੇ ਵਿਰਾਸਤ ਨਾਲ ਜੋੜੀ ਰੱਖਣ ਲਈ ਉਪਰਾਲਿਆਂ ਦੇ ਨਾਲ ਨਾਲ ਪੰਜਾਬ ‘ਚ ਵੀ ਨਵੀਂ ਪਨੀਰੀ ਨੂੰ ਮਾਂ ਬੋਲੀ ਤੇ ਸਾਹਿਤ ਪੜ੍ਹਨ ਤੇ ਰਚਣ ਵੱਲ ਉਤਸਾਹਿਤ ਕਰਨ ਲਈ ਸਮੇਂ -ਸਮੇਂ ਅਜਿਹੇ ਯਤਨ ਕੀਤੇ ਜਾਂਦੇ ਹਨ l

ਉਨ੍ਹਾਂ ਦੱਸਿਆ ਕਿ ਇਹ ਬੱਚਿਆਂ ਦੀਆਂ ਲਿਖਤਾਂ ਨਾਲ ਸਬੰਧਤ ਪੰਜਾਬ ਭਵਨ ਵਲੋਂ 100 ਕਿਤਾਬਾਂ ਛਾਪਣ ਦਾ ਫ਼ੈਸਲਾ ਲਿਆ ਗਿਆ ਤੇ ਸਕੂਲਾਂ ‘ਚ ਇਹ ਮੁਹਿੰਮ ਸ਼ੁਰੂ ਵੀ ਹੋ ਚੁੱਕੀ ਹੈ l ਉਨ੍ਹਾਂ ਦੱਸਿਆ ਕਿ ਕੈਨੇਡਾ ‘ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਤੇ ਇਸ ਦੀ ਸ਼ੁਰੂਆਤ ਕਾਨਫਰੰਸ ਮੌਕੇ ਜਾਰੀ ਕੀਤੀ ਬੱਚਿਆਂ ਦੀ ਪਹਿਲੀ ਕਿਤਾਬ ”ਨਵੀਆਂ ਕਲਮਾਂ, ਨਵੀਂ ਉਡਾਣ” ਕਾਨਫਰੰਸ ਮੌਕੇ ਰਿਲੀਜ਼ ਕਰਕੇ ਕੀਤੀ ਗਈ ਸੀ l ਉਨ੍ਹਾਂ ਦੱਸਿਆ ਇਸ ਕਿਤਾਬ ਲਈ ਬੱਚਿਆਂ ਵਲੋਂ ਦਿਖਾਏ ਉਤਸ਼ਾਹ ਤੋਂ ਬਾਅਦ ਪੰਜਾਬ ਭਵਨ ਦੀ ਟੀਮ ਵਲੋਂ ਹਰ ਜ਼ਿਲ੍ਹੇ ‘ਚੋਂ ਬੱਚਿਆਂ ਦੀਆਂ ਰਚਨਾਵਾਂ ਦੀਆਂ ਚਾਰ ਚਾਰ ਕਿਤਾਬਾਂ ਛਾਪਣ ਦਾ ਕਦਮ ਚੁੱਕਿਆ ਗਿਆ ਤੇ ਇਸ ਯੋਜਨਾ ਲਈ ਹਰ ਜ਼ਿਲ੍ਹੇ ‘ਚ ਇਕ ਪੰਜ -ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ l

ਉਨ੍ਹਾਂ ਦੱਸਿਆ ਕਿ 23 ਜਿਲਿਆਂ ‘ਚੋਂ 92 ਕਿਤਾਬਾਂ ਪੰਜਾਬ ਦੇ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ ਅਤੇ 8 ਕਿਤਾਬਾਂ ਕੈਨੇਡਾ ਸਮੇਤ ਹੋਰ ਦੇਸ਼ਾਂ ‘ਚ ਵਸੇ ਪੰਜਾਬੀ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ l ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਕੁੱਲ 9000 ਹਜ਼ਾਰ ਰਚਨਾਵਾਂ ਛਾਪਣ ਦਾ ਟੀਚਾ ਮਿੱਥਿਆ ਗਿਆ ਤਾਂ ਕਿ ਬੱਚੇ ਮਾਂ ਬੋਲੀ ਤੇ ਪੰਜਾਬੀ ਸਾਹਿਤ ਨਾਲ ਜੁੜ ਸਕਣ l ਉਨ੍ਹਾਂ ਇਹ ਵੀ ਦੱਸਿਆ ਛਪਣ ਵਾਲੀਆਂ ਕਿਤਾਬਾਂ ਦੀ ਗਿਣਤੀ 30 ਹਜ਼ਾਰ ਹੋਵੇਗੀ l ਸੁੱਖੀ ਬਾਠ ਨੇ ਦੱਸਿਆ ਕਿ ਰਚਨਾਵਾਂ ਲਿਖਣ ਵਾਲੇ ਹਰ ਬੱਚੇ ਦਾ ਪੰਜਾਬ ਭਵਨ ਵਲੋਂ ਸਨਮਾਨ ਵੀ ਹੋਵੇਗਾ ਅਤੇ ਆਉਂਦੇ ਸਮੇਂ ‘ਚ ਬਾਲ ਸਾਹਿਤਕਾਰਾਂ ਦੀ ਇਕ ਵਿਸ਼ਵ ਪੱਧਰੀ ਕਾਨਫਰੰਸ ਵੀ ਪੰਜਾਬ ਵਿਚ ਕਰਵਾਈ ਜਾਵੇਗੀ l ਉਨ੍ਹਾਂ ਕਿਹਾ ਕਿ ਇਸ ਵੱਡੇ ਉਪਰਾਲੇ ਲਈ ਸਮੁੱਚੇ ਆਰਥਿਕ ਪ੍ਰਬੰਧ ਪੰਜਾਬ ਭਵਨ ਕੈਨੇਡਾ ਕਰੇਗਾ ਅਤੇ ਇਸ ਕਾਰਜ ਲਈ ਸਾਹਿਤਕ ਸੰਸਥਾਵਾਂ ਤੇ ਸਾਹਿਤਕ ਰੁਚੀਆਂ ਰੱਖਣ ਵਾਲੀਆਂ ਸ਼ਖ਼ਸੀਅਤਾਂ ਦਾ ਵਡਮੁੱਲਾ ਸਹਿਯੋਗ ਜਰੂਰ ਲਿਆ ਜਾਵੇਗਾ l

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments