Friday, March 1, 2024
No menu items!
HomeChandigarhਧਾਰਾ 295-A ਵਿਚਾਰਾਂ ਦੀ ਆਜ਼ਾਦੀ 'ਤੇ ਹਮਲਾ: ਤਰਕਸ਼ੀਲ ਆਗੂ ਸੁਰਜੀਤ ਦੋਧਰ ਖਿਲਾਫ਼...

ਧਾਰਾ 295-A ਵਿਚਾਰਾਂ ਦੀ ਆਜ਼ਾਦੀ ‘ਤੇ ਹਮਲਾ: ਤਰਕਸ਼ੀਲ ਆਗੂ ਸੁਰਜੀਤ ਦੋਧਰ ਖਿਲਾਫ਼ ਦਰਜ FIR ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਤੁਰੰਤ ਰੱਦ ਕਰਨ ਦੀ ਮੰਗ

 

ਤਰਕਸ਼ੀਲ ਕਾਰਕੁੰਨਾਂ ‘ਤੇ ਦਰਜ ਮਾਮਲਿਆਂ ਦੀ ਉਗਰਾਹਾਂ ਵੱਲੋਂ ਨਿੰਦਾ

ਦਲਜੀਤ ਕੌਰ, ਚੰਡੀਗੜ੍ਹ/ਜਗਰਾਓਂ

ਇਥੇ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦਾ ਵਿਸ਼ਾਲ ਵਫਦ ਸਥਾਨਕ ਐਸ ਡੀ ਐਮ ਜਗਰਾਓਂ ਗੁਰਵੀਰ ਸਿੰਘ ਕੋਹਲੀ ਹੋਰਾਂ ਨੂੰ ਮਿਲਿਆ। ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸੰਬੋਧਿਤ ਲਿਖਤੀ ਮੰਗ ਪੱਤਰ ਪੇਸ਼ ਕਰਦਿਆਂ ਤੁਰਤ ਸਬੰਧਤ ਅਧਿਕਾਰੀਆਂ ਨੂੰ ਭੇਜਣ ਦੀ ਮੰਗ ਕੀਤੀ ਗਈ।

ਵਫਦ ਨੇ ਮੰਗ ਕੀਤੀ ਕਿ ਥਾਣਾ ਡਵੀਜ਼ਨ ਨੰਬਰ ਤਿੰਨ ਲੁਧਿਆਣਾ ਵਿਖੇ ਬਿਨਾਂ ਪੜਤਾਲ ਤੋਂ ਦਰਜ ਐਫ ਆਈ ਆਰ 11 ਮਿਤੀ 27 ਜਨਵਰੀ 2024 ਰੱਦ ਕੀਤੀ ਜਾਵੇ। ਵਫਦ ਨੇ ਸਿਵਲ ਅਧਿਕਾਰੀ ਨੂੰ ਜੋਰ ਦੇ ਕੇ ਕਿਹਾ ਕਿ ਬਿਨਾਂ ਦੂਜਾ ਪੱਖ ਜਾਣੇ ਇਸ ਧਾਰਾ ਤਹਿਤ ਪਰਚਾ ਦਰਜ ਕਰਨਾ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦੇ ਸੰਵਿਧਾਨਕ ਹੱਕ ‘ਤੇ ਛਾਪਾ ਹੈ।

ਇਸ ਮੌਕੇ ਵਫਦ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਟਿਹਰੇ ‘ਚ ਖੜਾ ਕਰਦਿਆਂ ਕਿਹਾ ਕਿ ਇਸ ਖਤਰਨਾਕ ਧਾਰਾ ਨੂੰ 7/51 ਵਾਂਗ ਵਰਤਿਆ ਜਾ ਰਿਹਾ ਹੈ, ਪਰ ਸਰਕਾਰ ਦੇ ਮੂੰਹ ‘ਤੇ ਤਾਲਾ ਲਗਾ ਹੋਇਆ ਹੈ। ਪੰਜਾਬ ‘ਚ ਲਗਾਤਾਰ ਇਸ ਧਾਰਾ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹਨ। ਇਕਬਾਲ ਧਨੌਲਾ, ਲੇਖਕ ਭੁਪਿੰਦਰ ਫੋਜੀ, ਸ਼ਾਇਨਾ ਰਾਮਾ ਮੰਡੀ, ਦੇਵਿੰਦਰ ਰਾਣਾ ਤੋਂ ਬਾਦ ਹੁਣ ਸੁਰਜੀਤ ਦੌਧਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਸ ਸਮੇਂ ਐੱਸ ਡੀ ਐੱਮ ਦਫਤਰ ਦੇ ਬਾਹਰ ਰੈਲੀ ਨੂੰ ਸੰਬੋਧਨ ਕਰਦਿਆ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਧਾਰਾ 295 ਅਤੇ 295-ਏ ਰੱਦ ਕਰਵਾਉਣ ਲਈ ਪੰਜਾਬ ਪੱਧਰ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ‘ਚ ਇਸ ਤਰਾਂ ਦੇ ਜੰਗਲ ਰਾਜ ਦਾ ਮੂੰਹ ਤੋੜ ਜਵਾਬ ਦਿਤਾ ਜਾਵੇਗਾ।

ਅੱਜ ਦੇ ਵਫਦ ‘ਚ ਗੁਰਦੀਪ ਸਿੰਘ ਮੋਤੀ, ਬਲਰਾਜ ਸਿੰਘ ਕੋਟੳਮਰਾ, ਇੰਦਰਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਰਸੂਲਪੁਰ, ਰਾਮਸਰਨ ਸਿੰਘ ਰਸੂਲਪੁਰ, ਜਗਜੀਤ ਸਿੰਘ ਕਲੇਰ, ਬਲਵਿੰਦਰ ਸਿੰਘ ਕੋਠੇ ਪੋਨਾ, ਭਰਪੂਰ ਸਿੰਘ ਸਵੱਦੀ, ਕਰਤਾਰ ਸਿੰਘ ਵੀਰਾਨ, ਜੋਗਿੰਦਰ ਆਜਾਦ, ਮਦਨ ਸਿੰਘ ਜਗਰਾਂਓ, ਕਮਲਜੀਤ ਬਜੁਰਗ, ਜਗਦੀਸ਼ ਸਿੰਘ ਕਾਉਂਕੇ, ਅਸ਼ੋਕ ਭੰਡਾਰੀ, ਹਰਬੰਸ ਲਾਲ, ਕੁੰਡਾ ਸਿੰਘ ਕਾਉਂਕੇ ਆਦਿ ਹਾਜਰ ਸਨ।

ਉਗਰਾਹਾਂ ਵੱਲੋਂ ਤਰਕਸ਼ੀਲ ਕਾਰਕੁੰਨਾਂ ‘ਤੇ ਦਰਜ ਮਾਮਲੇ ਮਾਮਲਿਆਂ ਦੀ ਨਿੰਦਾ

ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਨੇ ਤਰਕਸ਼ੀਲ ਆਗੂ ਸੁਰਜੀਤ ਦੌਧਰ ਸਮੇਤ ਤਰਕਸ਼ੀਲ ਕਾਰਕੁੰਨਾਂ ਤੇ ਕੁਝ ਹੋਰਨਾਂ ਵਿਅਕਤੀਆਂ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਹੇਠ ਧਾਰਾ 295-ਏ ਤਹਿਤ ਦਰਜ ਕੀਤੇ ਜਾ ਰਹੇ ਕੇਸਾਂ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਅਤੇ ਇਸ ਨੂੰ ਵਿਚਾਰ ਪ੍ਰਗਟਾਵੇ ਦੇ ਹੱਕ ‘ਤੇ ਹਮਲਾ ਕਰਾਰ ਦਿੱਤਾ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਧਾਰਾ 295-ਏ ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲੀ ਧਾਰਾ ਹੈ। ਦੇਸ਼ ਅੰਦਰ ਫਿਰਕੂ ਅਮਨ ਨੂੰ ਲਾਂਬੂ ਲਾ ਰਹੀਆਂ ਤਾਕਤਾਂ ਖਿਲਾਫ ਵਰਤਣ ਦੀ ਥਾਂ ਇਸ ਨੂੰ ਲੋਕਾਂ ਅੰਦਰ ਅਗਾਂਹਵਧੂ ਤੇ ਵਿਗਿਆਨਕ ਵਿਚਾਰਾਂ ਦਾ ਪ੍ਰਚਾਰ/ਸੰਚਾਰ ਕਰਨ ਵਾਲੇ ਕਾਰਕੁਨਾਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਕੇਸ ਦਰਜ ਕਰਨ ਦਾ ਇਹ ਸਿਲਸਿਲਾ ਫੌਰੀ ਬੰਦ ਕੀਤਾ ਜਾਵੇ ਤੇ ਦਰਜ ਕੀਤੇ ਗਏ ਇਹ ਕੇਸ ਫੌਰੀ ਰੱਦ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਜਥੇਬੰਦੀ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੇ ਹੱਕ ਦੀ ਜ਼ੋਰਦਾਰ ਹਾਮੀ ਹੈ ਤੇ ਇਸ ਹੱਕ ਦੀ ਰਾਖੀ ਲਈ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਪੰਜਾਬ ਦੇ ਲੇਖਕਾਂ, ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਇਹਨਾਂ ਧੱਕੜ ਤੇ ਗੈਰ ਜਮਹੂਰੀ ਕਦਮਾਂ ਖਿਲਾਫ ਇਕਜੁੱਟ ਹੁੰਦਿਆਂ ਸਾਰੇ ਡਟ ਕੇ ਖੜ੍ਹਨ ਅਤੇ ਯਕੀਨ ਦਵਾਇਆ ਕਿ ਕਿਸਾਨ ਜਥੇਬੰਦੀ ਹਮੇਸ਼ਾ ਉਹਨਾਂ ਦੇ ਅੰਗ ਸੰਗ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments