Thursday, May 9, 2024
No menu items!
HomeChandigarhਬਾਬੂਸ਼ਾਹੀ ਦੇ ਐਡੀਟਰ ਅਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਸਦਮਾ, ਵੱਡੇ ਭਰਾ...

ਬਾਬੂਸ਼ਾਹੀ ਦੇ ਐਡੀਟਰ ਅਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਸਦਮਾ, ਵੱਡੇ ਭਰਾ ਦਾ ਦੇਹਾਂਤ

 

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੂੰ ਸਦਮਾ, ਵੱਡੇ ਭਰਾ ਮਨੋਹਰ ਲਾਲ (ਐਡਵੋਕੇਟ ਕੇ.ਡੀ. ਸਚਦੇਵਾ ਦੇ ਪਿਤਾ) ਦਾ ਦਿਹਾਂਤ- ਅੰਤਮ ਸਸਕਾਰ ਅੱਜ ਮੋਹਾਲੀ ਵਿੱਚ 4.30 ਵਜੇ 

ਮਨੋਹਰ ਲਾਲ ਵਕੀਲ ਕੇ ਡੀ ਸਚਦੇਵਾ ਦੇ ਪਿਤਾ ਅਤੇ ਅਧਿਆਪਕ ਯੂਨੀਅਨ ਦੇ ਕਾਰਕੁਨ ਯਸ਼ਪਾਲ ਦੇ ਵੱਡੇ ਭਰਾ ਸਨ

ਚੰਡੀਗੜ੍ਹ/ਮੋਹਾਲੀ-

ਵੱਡੇ ਭਰਾ ਪ੍ਰੋ ਮਨੋਹਰ ਲਾਲ ਸਚਦੇਵਾ ਦਾ ਅੱਜ ਦਿਹਾਂਤ ਹੋਣ ਕਾਰਨ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਉਹ 83 ਸਾਲ ਦੇ ਸਨ। ਮਨੋਹਰ ਲਾਲ ਆਪਣੇ ਪਿੱਛੇ ਪਤਨੀ, ਪੁੱਤਰ, ਧੀ ਅਤੇ ਪਰਿਵਾਰ ਛੱਡ ਗਏ ਹਨ।

ਮਨੋਹਰ ਲਾਲ ਪਰਿਵਾਰ ਦਾ ਰਿਹਾਇਸ਼ੀ ਪਤਾ ਕੋਠੀ ਨੰਬਰ 64, ਫੇਜ਼ 11 ਮੁਹਾਲੀ ਹੈ। ਜ਼ਿਕਰਯੋਗ ਹੈ ਕਿ ਮਨੋਹਰ ਲਾਲ ਵਕੀਲ ਕੇ ਡੀ ਸਚਦੇਵਾ ਦੇ ਪਿਤਾ ਅਤੇ ਅਧਿਆਪਕ ਯੂਨੀਅਨ ਦੇ ਕਾਰਕੁਨ ਯਸ਼ਪਾਲ ਦੇ ਵੱਡੇ ਭਰਾ ਸਨ। ਪ੍ਰੋ ਮਨੋਹਰ ਲਾਲ ਸਮਾਂ ਕਾਲਜ ਵਿੱਚੋਂ ਇੰਗਲਿਸ਼ ਦੇ ਲੈਕਚਰਾਰ ਵਜੋਂ ਰਿਟਾਇਰ ਹੋਏ ਸਨ। ਓਹ ਬਹੁਤ ਹੀ ਮਾਹਰ ਅਨੁਵਾਦਕ ਸਨ ਅਤੇ ਉਨ੍ਹਾਂ ਬਹੁਤ ਸਾਰੀਆਂ ਕਿਤਾਬਾਂ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀਆਂ ਸਨ।

ਇਥੇ ਇਹ ਵੀ ਦੱਸ ਦਈਏ ਕਿ ਮਨੋਹਰ ਲਾਲ ਜੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4.30 pm ਵਜੇ ਮੋਹਾਲੀ ਦੇ ਸ਼ਮਸ਼ਾਨ ਘਾਟ (ਬਲੌਂਗੀ ਲਾਗੇ) ਵਿਖੇ ਕੀਤਾ ਜਾਵੇਗਾ।

ਸੰਪਰਕ ਨੰਬਰ
ਕੇ ਡੀ ਸਚਦੇਵਾ : 9814159995
ਬਲਜੀਤ ਬੱਲੀ: 9915177722 

 

RELATED ARTICLES
- Advertisment -

Most Popular

Recent Comments