Wednesday, May 8, 2024
No menu items!
HomeEducationDAV ਸਕੂਲ 'ਚ ਐਨਸੀਸੀ ਨੇਵਲ ਵਿੰਗ ਦੇ 25 ਨਵੇਂ ਕੈਡਿਟਾਂ ਦੀ ਵੱਖ...

DAV ਸਕੂਲ ‘ਚ ਐਨਸੀਸੀ ਨੇਵਲ ਵਿੰਗ ਦੇ 25 ਨਵੇਂ ਕੈਡਿਟਾਂ ਦੀ ਵੱਖ ਵੱਖ ਮਾਪਦੰਡਾਂ ਨੂੰ ਪੂਰਾ ਕਰਨ ਉਪਰੰਤ ਹੋਈ ਭਰਤੀ

 

ਪੰਜਾਬ ਨੈੱਟਵਰਕ, ਮੋਹਾਲੀ

ਸਥਾਨਕ ਸ਼੍ਰੀਮਤੀ ਐਨ. ਐਨ. ਮੋਹਨ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਡੇਰਾ ਬੱਸੀ ਵਿਖੇ ਫਰਸਟ ਪੰਜਾਬ ਨੇਵਲ ਯੂਨਿਟ ਐਨ ਸੀ ਸੀ, ਨਯਾ ਨੰਗਲ ਦੇ ਕਮਾਂਡਿੰਗ ਆਫ਼ੀਸਰ ਕੈਪਟਨ ਹਰਜੀਤ ਸਿੰਘ ਦਿਓਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਝੀ ਨਵੇਂ ਐਨ ਸੀ ਸੀ ਕੈਡਿਟਾਂ ਨੂੰ ਭਰਤੀ ਕੀਤਾ ਗਿਆ।

ਇਹ ਵੀ ਪੜ੍ਹੋ–PSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਇਸ ਦਿਨ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਸਕੂਲ ਦੇ ਸਵੈ ਇੱਛੁਕ ਵਿਦਿਆਰਥੀਆਂ ਨੂੰ ਪਹਿਲਾਂ ਐਨ ਸੀ ਸੀ ਬਾਬਤ ਜਾਣਕਾਰੀ ਦਿੰਦੇ ਹੋਏ ਚੀਫ਼ ਪੈਟੀ ਆਫ਼ੀਸਰ ਗੁਰੂਦੇਵ ਨੇ ਸੈਨਾ ਦੇ ਵੱਖ ਵੱਖ ਅੰਗਾਂ ਬਾਰੇ ਵਿਸਤਾਰਤ ਰੂਪ ਵਿੱਚ ਦੱਸਿਆ ਤੇ ਬਾਅਦ ਵਿੱਚ ਇਹਨਾਂ ਦਾ ਇੱਕ ਲਿਖਤੀ ਇਮਤਿਹਾਨ ਲਿਆ ਗਿਆ। ਵਿਦਿਆਰਥੀਆਂ ਨੂੰ ਸਰੀਰਕ ਤੇ ਬੌਧਿਕ ਮਾਪਦੰਡਾਂ ਤੇ ਪਰਖਦੇ ਹੋਏ ਇਹਨਾਂ ਦੀ ਭਰਤੀ ਕੀਤੀ।

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਇਸ ਪ੍ਰੀਖਿਆ ਵਿੱਚ ਚੀਫ਼ ਇੰਸਟਰੱਕਟਰ ਗੁਰੂਦੇਵ ਦੇ ਨਾਲ ਪੈਟੀ ਆਫ਼ੀਸਰ ਪੁਸ਼ਕ ਰਾਜ ਨੇ ਵੀ ਪੂਰਨ ਸਹਿਯੋਗ ਦਿੱਤਾ। ਸੰਸਥਾ ਦੇ ਪ੍ਰਿੰਸੀਪਲ ਤੇ ਐਨ ਸੀ ਸੀ ਆਫ਼ੀਸਰ ਪ੍ਰੀਤਮ ਦਾਸ ਨੇ ਦੱਸਿਆ ਕਿ ਪਹਿਲੇ ਸਾਲ ਲਈ ਹੋਈ ਅੱਜ ਦੀ ਐਨ ਸੀ ਸੀ ਕੈਡਿਟਾਂ ਦੀ ਭਰਤੀ ਇਹਨਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਨਾ ਕੇਵਲ ਸਰੀਰਕ ਪੱਖੋਂ ਮਜ਼ਬੂਤ ਤੇ ਦ੍ਰਿੜ ਬਣਾਵੇਗੀ ਸਗੋਂ ਜ਼ਿੰਦਗੀ ਨੂੰ ਅਨੁਸ਼ਾਸਨ ਵਿੱਚ ਜਿਊਣ ਦਾ ਅਰਥ ਵੀ ਸਮਝਾਵੇਗੀ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੱਜ 16 ਮੁੰਡੇ ਤੇ 9 ਕੁੜੀਆਂ ਦੀ ਭਰਤੀ ਐਨ ਸੀ ਸੀ ਕੈਡਿਟਾਂ ਵਜੋਂ ਹੋਈ ਹੈ। ਇਸ ਭਰਤੀ ਪ੍ਰਕ੍ਰਿਆ ਵਿੱਚ ਸੰਸਥਾ ਦੇ ਅਧਿਆਪਕ ਅੰਕਿਤਾ ਤੇ ਆਸ਼ਿਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments