Tuesday, March 5, 2024
No menu items!
HomeChandigarhBREAKING - ਅਕਾਲੀ ਦਲ ਵਲੋਂ ਯੂਥ ਦੀ 26 ਮੈਂਬਰੀ ਕੋਰ ਕਮੇਟੀ ਦਾ...

BREAKING – ਅਕਾਲੀ ਦਲ ਵਲੋਂ ਯੂਥ ਦੀ 26 ਮੈਂਬਰੀ ਕੋਰ ਕਮੇਟੀ ਦਾ ਐਲਾਨ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਯੂੁਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਮੁਤਾਬਿਕ ਅਤੇ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ, ਯੁੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ 26 ਮੈਂਬਰੀ ਕੋਰ ਕਮੇਟੀ ਦੀ ਪਹਿਲੀ ਸੁੂਚੀ ਜਾਰੀ ਕਰ ਦਿੱਤੀ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਆਨਲਾਈਨ ਹੋਈ ਭਰਤੀ ਵਿੱਚ ਨੌਂਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਹੁਣ ਤੱਕ 8 ਲੱਖ, 50 ਹਜਾਰ, 311 ਨੌਂਜਵਾਨਾਂ ਮੈਂਬਰਸਿਪ ਹਾਸਲ ਕੀਤੀ।

ਉਹਨਾਂ ਕਿਹਾ ਕਿ ਭਰਤੀ ਅਤੇ ਤਜਰਬੇ ਦੇ ਆਧਾਰ ਤੇ ਹੀ ਨੌਂਜਵਾਨਾਂ ਨੂੰ ਬਣਦੀ ਜਿੰਮੇਵਾਰੀ ਦਿੱਤੀ ਜਾਵੇਗੀ। ਸਟੇਟ ਬਾਡੀ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਵੀ ਥੋੜੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਜਿਸ ਵਿੱਚ ਵੱਡੀ ਪੱਧਰ ਉਪਰ ਨਵੇਂ ਨੌਂਜਵਾਨ ਚਿਹਰੇ ਸਾਹਮਣੇ ਆਉਣਗੇ।

ਝਿੰਜਰ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ 26 ਮੈਂਬਰੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਭੀਮ ਸਿੰਘ ਵੜੈਚ ਮੋਹਾਲੀ, ਪ੍ਰਭਜੋਤ ਸਿੰਘ ਧਾਲੀਵਾਲ ਲੁਧਿਆਣਾ, ਰਵਿੰਦਰ ਸਿੰਘ ਖੇੜਾ ਖਰੜ, ਮਨਜੀਤ ਸਿੰਘ ਮਲਕਪੁਰ ਡੇਰਾਬੱਸੀ, ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਮੋਹਾਲੀ, ਸੰਦੀਪ ਸਿੰਘ ਬਾਠ ਮੌੜ, ਰਣਦੀਪ ਸਿੰਘ ਢਿੱਲਵਾਂ ਭਦੌੜ, ਗੁਰਕਮਲ ਸਿੰਘ ਫਰੀਦਕੋਟ, ਸੁਰਿੰਦਰ ਸਿੰਘ ਬੱਬੂ ਫਿਰੋਜ਼ਪੁਰ ਦਿਹਾਤੀ, ਸਰਤਾਜ ਸਿੰਘ ਤਾਜੀ ਫਾਜਿਲਕਾ, ਰਵਿੰਦਰ ਸਿੰਘ ਠੰਡਲ ਚੱਬੇਵਾਲ, ਜੁਗਰਾਜ ਸਿੰਘ ਜੱਗੀ ਨਕੋਦਰ, ਕੁਲਦੀਪ ਸਿੰਘ ਟਾਂਡੀ ਭੁਲੱਥ, ਮਨਦੀਪ ਸਿੰਘ ਮੰਨਾ ਲੁਧਿਆਣਾ, ਸੁਖਜੀਤ ਸਿੰਘ ਮਾਹਲਾ ਬਾਘਾਪੁਰਾਣਾ, ਅਭੈ ਸਿੰਘ ਢਿੱਲੋਂ ਗਿੱਦੜਬਾਹਾ, ਹਨੀ ਟੋਸਾਂ ਬਲਾਚੌਰ, ਇੰਦਰਜੀਤ ਸਿੰਘ ਰੱਖੜਾ ਸਮਾਣਾ, ਸਤਨਾਮ ਸਿੰਘ ਸੱਤਾ ਸਮਾਣਾ, ਗੁਰਸ਼ਰਨ ਸਿੰਘ ਚੱਠਾ ਅਮਰਗੜ੍ਹ, ਪਰਮਿੰਦਰ ਸਿੰਘ ਸੋਮਲ ਬੱਸੀ ਪਠਾਣਾ, ਕੰਵਰਦੀਪ ਸਿੰਘ ਜੱਗੀ ਪਾਇਲ, ਹਰਪ੍ਰੀਤ ਸਿੰਘ ਰਿੱਚੀ ਫਹਿਤਗੜ੍ਹ ਸਾਹਿਬ, ਗੁਰਦੀਪ ਸਿੰਘ ਟੋਡਰਪੁਰ ਬੁਢਲਾਡਾ, ਗੁਰਪ੍ਰੀਤ ਸਿੰਘ ਚਹਿਲ ਮਾਨਸਾ ਅਤੇ ਕੁਲਵਿੰਦਰ ਸ਼ਰਮਾਂ (ਕਿੰਦਾ) ਲੁਧਿਆਣਾ ਵੈਸਟ ਦੇ ਨਾਮ ਸ਼ਾਮਲ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments