Friday, May 17, 2024
No menu items!
HomePunjabਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਚੰਦਰਮੋਹਨ ਅਤੇ ਰਚਨਾ ਸਿੰਗਲਾ ਨੇ ਮਾਤਾ-ਪਿਤਾ ਦੀ...

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਚੰਦਰਮੋਹਨ ਅਤੇ ਰਚਨਾ ਸਿੰਗਲਾ ਨੇ ਮਾਤਾ-ਪਿਤਾ ਦੀ ਯਾਦ ਵਿੱਚ ਮੰਦਿਰ ਨਿਰਮਾਣ ਲਈ 51000 ਦਾ ਚੈਕ ਦਿੱਤਾ- ਅਮਨ ਸ਼ਰਮਾ

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਪ੍ਰਦੀਪ ਕਾਲੀਆ ਦੀ ਅਗਵਾਈ ਵਿੱਚ ਇਸਦੇ ਡਾਇਰੈਕਟਰ ਰੋਟੇਰਿਅਨ ਰਚਨਾ ਸਿੰਗਲਾ ਅਤੇ ਉਹਨਾਂ ਦੇ ਪਤੀ ਚੰਦਰਮੋਹਨ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਪ੍ਰੇਮ ਨਗਰ, ਮਜੀਠਾ ਰੋਡ ਦੇ ਮੰਦਿਰ ਨਿਰਮਾਣ ਲਈ 51000 ਰੁਪਏ ਦਾ ਚੈਕ ਮੰਦਿਰ ਕਮੇਟੀ ਦੇ ਪ੍ਰਧਾਨ ਸੰਜੀਵ ਮਲਿਕ, ਸਕੱਤਰ ਰਜਨੀਸ਼ ਅਤੇ ਕੈਸ਼ੀਅਰ ਮਨਮੋਹਨ ਨੂੰ ਦਿੱਤਾ |ਇਸ ਮੌਕੇ ਪ੍ਰਧਾਨ ਅਮਨ ਸ਼ਰਮਾ, ਪਾਸਟ ਪ੍ਰੇਜ਼ੀਡੈਂਟ ਅਸ਼ਵਨੀ ਅਵਸਥੀ, ਪਰਮਜੀਤ ਸਿੰਘ ਅੰਦੇਸ਼ ਭਲਾ, ਰਾਜੇਸ਼ ਬਧਵਾਰ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸੰਸਥਾਵਾਂ ਅਤੇ ਲੋੜਵੰਦਾ ਨੂੰ ਸਹਿਯੋਗ ਰਾਸ਼ੀ ਅਤੇ ਵਸਤਾਂ ਦਿੱਤੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਮੰਦਰ ਨਿਰਮਾਣ ਲਈ ਇਹ ਸਹਿਯੋਗ ਰਾਸ਼ੀ ਦੀ ਮਦਦ ਕੀਤੀ ਗਈ।ਮੰਦਰ ਕਮੇਟੀ ਪ੍ਰਧਾਨ ਸੰਜੀਵ ਮਲਿਕ ਅਤੇ ਹੋਰ ਸੀਨੀਅਰ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ|

ਰਸਮੀ ਸਮਾਗਮ ਦੌਰਾਨ ਮੰਦਰ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਮਾਜ ਨੂੰ ਰੋਟਰੀ ਕਲੱਬ ਆਸਥਾ ਵਰਗੇ ਉੱਦਮੀ ਲੋਕ ਭਲਾਈ ਕਲੱਬਾਂ ਦੀ ਬਹੁਤ ਲੋੜ ਹੈ ਜੋ ਕਿ ਲੋੜਵੰਦਾ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ।ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ।ਰੋਟਰੀ ਕਲੱਬ ਆਸਥਾ ਇਸ ਤੋਂ ਪਹਿਲਾਂ ਵੀ ਚੰਦਰ ਮੋਹਣ ਅਤੇ ਰਚਨਾ ਸਿੰਗਲਾ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਈ ਸੰਸਥਾਵਾਂ ਵਿੱਚ ਠੰਡੇ ਪਾਣੀ ਦੀਆਂ ਮਸ਼ੀਨਾਂ ਅਤੇ ਪੱਖਿਆਂ ਦੀ ਸੇਵਾ ਕਰ ਚੁੱਕਾ ਹੈ|ਇਸ ਮੌਕੇ ਸੰਦੀਪ ਸ਼ਰਮਾ,ਜਤਿੰਦਰ ਸ਼ਰਮਾ, ਲਾਟੀ ਜੀ, ਜਤਿੰਦਰ ਸਿੰਘ,ਐਚ. ਐਸ. ਜੋਗੀ,ਹਰਦੇਸ਼ ਸ਼ਰਮਾ,ਮਨਮੋਹਨ ਸਿੰਘ,ਕੇ. ਐਸ. ਚੱਠਾ,ਡਾ ਰਣਬੀਰ ਬੇਰੀ, ਡਾ ਗਗਨਦੀਪ ਸਿੰਘ, ਸਰਬਜੀਤ ਸਿੰਘ ,ਬਲਦੇਵ ਸਿੰਘ ਸੰਧੂ, ਸਰਬਜੀਤ ਸਿੰਘ, ਮਨਿੰਦਰ ਸਿਮਰਨ, ਪ੍ਰਿ ਦਵਿੰਦਰ ਸਿੰਘ,ਪ੍ਰਦੀਪ ਸ਼ਰਮਾ, ਪ੍ਰਮੋਦ ਕਪੂਰ, ਵਿਨੋਦ ਕਪੂਰ ਰਾਹੁਲ ਤਲਵਾਰ, ਪ੍ਰਮੋਦ ਸੋਢੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਇਹ ਵੀ ਪੜ੍ਹੋPSEB 10th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ

ਇਹ ਵੀ ਪੜ੍ਹੋHoliday Alert: ਪੰਜਾਬ ਦੇ ਇੱਕ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ‘ਚ 19 ਅਪ੍ਰੈਲ ਦੀ ਛੁੱਟੀ ਦਾ ਐਲਾਨ

ਇਹ ਵੀ ਪੜ੍ਹੋ-Weather Alert: ਮੌਸਮ ਵਿਭਾਗ ਨੇ ਪੰਜਾਬ ‘ਚ ਮੀਂਹ ਪੈਣ ਦੀ ਦਿੱਤੀ ਚੇਤਾਵਨੀ, ਪੜ੍ਹੋ ਪੂਰੀ ਖ਼ਬਰ

ਇਹ ਵੀ ਪੜ੍ਹੋ-Teacher News: ਅਧਿਆਪਕਾ ਦੀ ਸੜਕ ਹਾਦਸੇ ‘ਚ ਮੌਤ! ਸਕੂਲੋਂ ਆ ਰਹੀ ਸੀ ਵਾਪਸ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments