Tuesday, May 7, 2024
No menu items!
HomeEducationUnemployed Teachers: ਧੌਲੇ ਆ ਚੱਲੇ, ਹੁਣ ਤਾਂ ਨਿਯੁਕਤੀ ਪੱਤਰ ਦੇ ਦਿਓ! 2364...

Unemployed Teachers: ਧੌਲੇ ਆ ਚੱਲੇ, ਹੁਣ ਤਾਂ ਨਿਯੁਕਤੀ ਪੱਤਰ ਦੇ ਦਿਓ! 2364 ਬੇਰੁਜ਼ਗਾਰ ਅਧਿਆਪਕਾਂ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ

 

Unemployed Teachers: ਬੇਰੁਜ਼ਗਾਰ ਅਧਿਆਪਕਾਂ ਦੀ ਸਰਕਾਰ ਤੋਂ ਮੰਗ, ਜਲਦੀ ਦਿੱਤੇ ਜਾਣ ਨਿਯੁਕਤੀ ਪੱਤਰ

ਪੰਜਾਬ ਨੈੱਟਵਰਕ, ਚੰਡੀਗੜ੍ਹ-

Unemployed Teachers: ਈਟੀਟੀ ਬੇਰੁਜਗਾਰ ਅਧਿਆਪਕ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਈਟੀਟੀ ਅਧਿਆਪਕਾਂ ਦੇ ਹੱਕਾਂ ਵਾਸਤੇ ਲੜਦੀ ਆ ਰਹੀ ਹੈ। ਭਰਤੀ ਪੂਰੀ ਕਰਵਾਉਣ ਵਾਸਤੇ ਹਰ ਰੋਜ ਕਿਸੇ ਨਾ ਕਿਸੇ ਮੰਤਰੀ ਜਾਂ ਐਮ. ਐਲ. ਏ. ਨੂੰ ਭਰਤੀ ਬਾਰੇ ਵਿਸਥਾਰਪੂਵਕ ਜਾਣਕਾਰੀ ਦੇਣ ਦੇ ਨਾਲ ਹੀ ਇਕ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲਗਭਗ ਚੋਟੀ ਦੇ ਰਾਜਨੀਤਿਕ ਲੀਡਰਾਂ ਨੂੰ ਯੂਨੀਅਨ ਵੱਲੋਂ ਅਪਣੇ ਵਲੋ ਮੰਗ ਪੱਤਰ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋElection duty : ਪੰਜਾਬ ‘ਚ 14000 ਅਧਿਆਪਕਾਂ ਦੀ ਲੱਗੀ ਚੋਣ ਡਿਊਟੀ! ਲੇਡੀ ਮੁਲਾਜ਼ਮਾਂ ਦੀ ਤੈਨਾਤੀ ਬਾਰੇ ਪੜ੍ਹੋ ਵੱਡੀ ਅਪਡੇਟ

ਅੱਜ ਹਲਕਾ ਸੁਨਾਮ ਤੋ ਐੱਮ. ਐਲ.ਏ. ਅਤੇ ਮੌਜੂਦਾ ਕੈਬਿਨੇਟ ਮੰਤਰੀ ਪੰਜਾਬ ਸਰਕਾਰ ਅਮਨ ਅਰੋੜਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਭਰਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹੁਣ 2364 ਭਰਤੀ ਤੇ ਕੋਈ ਵੀ ਮਸਲ ਪੈਂਡਿੰਗ ਨਹੀਂ ਹੈ।

ਇਹ ਵੀ ਪੜ੍ਹੋPSEB 10th Result 2024: PSEB 10ਵੀਂ ਜਮਾਤ ਦਾ ਨਤੀਜਾ ਐਲਾਨਿਆ! ਇਸ ਲਿੰਕ ‘ਤੇ ਕਲਿੱਕ ਕਰਕੇ ਡਾਊਨਲੋਡ ਕਰੋ ਨਤੀਜਾ

ਇਥੇ ਇਹ ਗੱਲ ਵੀ ਜਿਕਰਯੋਗ ਹੈ ਕਿ 236 ਭਰਤੀ ਤੇ ਅੱਜ ਦੀ ਤਰੀਕ ਵਿਚ ਕੋਈ ਵੀ ਮਸਲਾ ਪੈਂਡਿੰਗ ਨਹੀਂ ਹੈ, ਅਤੇ ਸਰਕਾਰ ਚਾਹੇ ਤਾਂ ਅੱਜ ਹੀ ਇਲੈਕਸ਼ਨ ਕਮਿਸ਼ਨ ਦੀ ਪਰਮੀਸ਼ਨ ਲੈ ਕੇ ਪਿਛਲੇ ਲੱਗਭਗ ਚਾਰ ਸਾਲਾਂ ਤੋਂ ਬੇਰੁਜ਼ਗਾਰੀ ਝੱਲ ਰਹੇ 2364 ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜਗਾਰ ਦੇ ਸਕਦੀ ਹੈ ਅਤੇ ਆਪਣਾ ਬੇਰੁਜ਼ਗਾਰਾਂ ਨਾਲ ਕੀਤਾ ਵਾਧਾ ਅੱਜ ਹੀ ਪੂਰਾ ਕਰ ਸਕਦੀ ਹੈ।

ਇਹ ਵੀ ਪੜ੍ਹੋPunjab GP Fund: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਜੀਪੀ ਫੰਡਾਂ ਬਾਰੇ ਸਪੱਸ਼ਟੀਕਰਨ! ਪੜ੍ਹੋ ਵਾਇਰਲ ਪੱਤਰ ਦੀ ਸਚਾਈ

ਕਿਉਕਿ 2364 ਭਰਤੀ ਮਾਰਚ 2020 ਦੀ ਭਰਤੀ ਹੈ ਤੇ ਐਕਟੀਵ ਚੀਫ ਜਸਟਿਸ ਰੀਤੂ ਬਾਹਰੀ ਨੇ ( ਡਬਲ ਬੈਂਚ) 19 ਦਸੰਬਰ 2023 ਨੂੰ ਪੰਜਾਬ ਸਰਕਾਰ ਨੂੰ 8 ਹਫਤਿਆਂ ਦਾ ਸਮਾਂ ਦਿੰਦਿਆ ਭਰਤੀ ਡਾਇਰੈਕਟੋਰੇਟ ਨੂੰ ਹੁਕਮ ਜਾਰੀ ਕਰਦਿਆਂ ਭਰਤੀ ਪੂਰੀ ਕਰਨ ਦੇ ਹੁਕਮ ਜਾਰੀ ਕੀਤੇ ਸਨ ਤੇ ਉਸ ਗੱਲ ਨੂੰ ਵੀ ਅੱਜ 16 ਹਫਤਿਆਂ ਤੋ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ, ਪਰ ਹੁਣ ਤੱਕ ਇਸ ਮਸਲੇ ਦਾ ਹੱਲ ਨਹੀਂ ਹੋਇਆ।

ਇਹ ਵੀ ਪੜ੍ਹੋ-Judges Breaking: ਪੰਜਾਬ ਦੇ 65 ਸੈਸ਼ਨ ਜੱਜਾਂ/ਐਡੀਸ਼ਨਲ ਸੈਸ਼ਨ ਜੱਜਾਂ ਦੇ ਤਬਾਦਲੇ, ਪੜ੍ਹੋ ਲਿਸਟ

ਸੁਪਰੀਮ ਕੋਰਟ ਦੁਆਰਾ ਈਟੀਟੀ ਅਤੇ ਬੀਐਡ ਦੇ ਮਸਲੇ ਦਾ ਨਿਪਟਾਰਾ ਵੀ ਕੀਤਾ ਜਾ ਚੁੱਕਾ ਹੈ। ਸੋ ਹੁਣ ਸਾਰਾ ਕੁਝ ਕਲੀਅਰ ਹੋ ਗਿਆ ਹੈ ਤੇ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਇਹ ਹੀ ਮੰਗ ਕਰਦੀ ਹੈ ਕੇ ਸਰਕਾਰ ਜੋ ਵੀ ਚਾਹੇ ਇਲੈਕਸ਼ਨ ਕਮਿਸ਼ਨ ਤੋ ਪ੍ਰਮੀਸ਼ਨ ਲੈਣੀ ਹੋਵੇ ਜਾਂ ਕੋਈ ਹੋਰ ਪੈਂਡਿੰਗ ਕਾਰਵਾਈ ਹੋਵੇ।

ਸਰਕਾਰ ਉਸਨੂੰ ਜਲਦੀ ਪੂਰੀ ਕਰਕੇ ਪਿਛਲੇ ਚਾਰ ਸਾਲਾਂ ਤੋਂ ਬੇਰੁਜਗਾਰ ਬੈਠੇ ਅਧਿਆਪਕਾਂ ਰੁਜ਼ਗਾਰ ਦੇਵੇ ਤੇ ਪੰਜਾਬ ਦੇ ਸਿੱਖਿਆ ਤੰਤਰ ਵਿਚ ਸੁਧਾਰ ਆਵੇ ਤੇ ਨਵੇਂ ਅਧਿਆਪਕਾਂ ਦੇ ਆਉਣ ਨਾਲ ਸਕੂਲਾਂ ਵਿੱਚ ਹੋਰ ਸੁਧਾਰ ਹੋਵੇ ਅਤੇ ਸਰਕਾਰ ਦੁਆਰਾ ਕੀਤੇ ਗਏ ਸਿੱਖਿਆ ਦੇ ਸੁਧਾਰ ਦੇ ਵਾਅਦੇ ਵੀ ਪੂਰੇ ਹੋਣ। ਇਸ ਮੌਕੇ ਮਨਪ੍ਰੀਤ ਮਾਨਸਾ ਲਵਲੀ ਗੁਰ ਨੇ ਮਨਜਿੰਦਰ ਫਰਵਾਹੀ ਆਦੀ ਹਾਜ਼ਰ ਸਨ।

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments