Sunday, May 19, 2024
No menu items!
HomeEducationPunjab News: ਸੜਕ ਹਾਦਸੇ 'ਚ ਸਕੂਲੀ ਵਿਦਿਆਰਥਣ ਦੀ ਮੌਤ

Punjab News: ਸੜਕ ਹਾਦਸੇ ‘ਚ ਸਕੂਲੀ ਵਿਦਿਆਰਥਣ ਦੀ ਮੌਤ

 

Punjab News: ਸੜਕ ਹਾਦਸੇ ‘ਚ ਸਕੂਲੀ ਵਿਦਿਆਰਥਣ ਦੀ ਮਾਂ ਨੂੰ ਵੀ ਲੱਗੀਆਂ ਸੱਟਾਂ

ਇਹ ਵੀ ਪੜ੍ਹੋHoliday Alert: ਪੰਜਾਬ ‘ਚ 10 ਮਈ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਨੈੱਟਵਰਕ, ਮੋਹਾਲੀ-

Punjab News: ਜ਼ੀਰਕਪੁਰ ਦੇ ਚੰਡੀਗੜ੍ਹ ਅੰਬਾਲਾ ਰੋਡ ‘ਤੇ ਸਥਿਤ ਗੁਲਿਸਤਾਨ ਪੈਲੇਸ ਦੇ ਸਾਹਮਣੇ ਇਕ ਟਰੱਕ ਡਰਾਈਵਰ ਨੇ ਇਕ ਸਕੂਲੀ ਵਿਦਿਆਰਥਣ ਨੂੰ ਕੁਚਲ ਦਿੱਤਾ। ਹਾਦਸੇ ‘ਚ 12 ਸਾਲਾ ਅਨੰਨਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐਕਟਿਵਾ ਚਲਾ ਰਹੀ ਉਸ ਦੀ ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਹ ਖਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋFake News: ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਬਾਰੇ ਫਰਜ਼ੀ ਖ਼ਬਰ ਵਾਇਰਲ

ਅਨੰਨਿਆ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ ‘ਤੇ ਨਗਲਾ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਸਕੂਲ ਜਾ ਰਹੀ ਸੀ। ਮਾਂ ਐਕਟਿਵਾ ਚਲਾ ਰਹੀ ਸੀ ਤੇ ਬੇਟੀ ਪਿੱਛੇ ਬੈਠੀ ਸੀ। ਜਿਵੇਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਪਹੁੰਚੀ ਅਤੇ ਮੁੱਖ ਸੜਕ ਤੋਂ ਸਲਿਪ ‘ਤੇ ਉਤਰਨ ਲੱਗੀ ਤਾਂ ਉਸ ਦੀ ਐਕਟਿਵਾ ਇਕ ਟਰੱਕ ਨਾਲ ਟਕਰਾ ਗਈ।

ਇਹ ਵੀ ਪੜ੍ਹੋ–Chandigarh! ਸਰਕਾਰੀ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧੀ, ਹੁਣ 65 ਸਾਲ ‘ਚ ਹੋਣਗੇ ਰਿਟਾਇਰਡ

ਅਨੰਨਿਆ ਟਰੱਕ ਵੱਲ ਜਾ ਡਿੱਗੀ ਅਤੇ ਟਰੱਕ ਦਾ ਪਿਛਲਾ ਟਾਇਰ ਉਸ ਦੇ ਸਿਰ ਦੇ ਉੱਪਰੋਂ ਲੰਘ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਮਾਂ ਸੜਕ ਦੇ ਦੂਜੇ ਪਾਸੇ ਡਿੱਗ ਪਈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਲਾਸ਼ ਨੂੰ ਡੇਰਾਬਸੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋLady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਟਰੱਕ ਨੂੰ ਜ਼ਬਤ ਕਰ ਲਿਆ। ਟਰੱਕ ਚਾਲਕ ਕਾਲੀ ਭੂਸ਼ਨ (23) ਵਾਸੀ ਜੰਮੂ ਨੇ ਦੱਸਿਆ ਕਿ ਉਹ ਬੱਦੀ ਤੋਂ ਅੰਬਾਲਾ ਸਰਾਵਾਂ ਨੂੰ ਛੱਡਣ ਜਾ ਰਿਹਾ ਸੀ। ਮੋੜ ਹੋਣ ਕਾਰਨ ਉਹ ਐਕਟਿਵਾ ਨੂੰ ਨਹੀਂ ਦੇਖ ਸਕਿਆ ਅਤੇ ਹਾਦਸਾ ਵਾਪਰ ਗਿਆ। ਪੁਲਸ ਨੇ ਟਰੱਕ ਚਾਲਕ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ–Holiday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments