Monday, May 20, 2024
No menu items!
HomeChandigarhMSP 'ਤੇ ਗਰੰਟੀ ਕਾਨੂੰਨ ਚਾਹੀਦੈ! ਕਿਸਾਨਾਂ ਵਲੋਂ ਕੇਂਦਰ ਸਰਕਾਰ ਨੂੰ ਝਟਕਾ, ਨਵੀਂ...

MSP ‘ਤੇ ਗਰੰਟੀ ਕਾਨੂੰਨ ਚਾਹੀਦੈ! ਕਿਸਾਨਾਂ ਵਲੋਂ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ਪ੍ਰਪੋਜਲ ਕੀਤੀ ਰੱਦ

 

ਸਾਨੂੰ ਸਰਕਾਰ ਦੀ ਨਵੀਂ ਪ੍ਰਪੋਜਲ ਸਵੀਕਾਰ ਨਹੀਂ- ਕਿਸਾਨ ਆਗੂ

ਪੰਜਾਬ ਨੈੱਟਵਰਕ, ਚੰਡੀਗੜ੍ਹ

ਨਵੀਂ ਪ੍ਰਪੋਜਲ ਸਵੀਕਾਰ ਨਹੀਂ: ਪੰਜਾਬ-ਹਰਿਆਣਾ ਸਰਹੱਦ ਤੇ ਡਟੇ ਕਿਸਾਨਾਂ ਦੇ ਵਲੋਂ ਅੱਜ ਵੱਡਾ ਐਲਾਨ ਕੀਤਾ ਗਿਆ ਕਿ, ਬੀਤੀ ਸ਼ਾਮ ਹੋਈ ਮੀਟਿੰਗ ਵਿਚ ਜਿਹੜੀ ਪ੍ਰਪੋਜਲ ਕੇਂਦਰੀ ਮੰਤਰੀਆਂ ਨੇ ਸਾਡੇ ਅੱਗੇ ਰੱਖੀ ਸੀ, ਉਸਨੂੰ ਅਸੀਂ ਰੱਦ ਕਰਦੇ ਹਾਂ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ, ਸਾਨੂੰ ਸਰਕਾਰ ਦੀ ਨਵੀਂ ਪ੍ਰਪੋਜਲ ਸਵੀਕਾਰ ਨਹੀਂ ਹੈ। ਸਰਕਾਰ ਸਿਰਫ਼ 4-5 ਫਸਲਾਂ ਤੇ ਐਮਐਸਪੀ ਦੇਣ ਲਈ ਤਿਆਰ ਹੋਈ ਹੈ, ਉਹ ਵੀ ਕੁੱਝ ਸਾਲਾਂ ਵਾਸਤੇ, ਪਰ ਸਾਨੂੰ ਐਮਐਸਪੀ ਤੇ ਗਰੰਟੀ ਕਾਨੂੰਨ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ, ਐਮਐਸਪੀ ਤੇ ਕੇਂਦਰ ਸਰਕਾਰ ਦਾ ਨਵਾਂ ਫਾਰਮੂਲਾ ਕਿਸਾਨਾਂ ਲਈ ਘਾਟੇ ਦਾ ਸੌਦਾ ਹੈ। ਉਨ੍ਹਾਂ ਕਿਹਾ ਕਿ, ਅਸੀਂ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੀ ਗਈ ਨਵੀਂ ਪ੍ਰਪੋਜਲ ਦੀ ਪੜਤਾਲ ਕੀਤੀ, ਪਰ ਸਾਨੂੰ ਕਿਤੇ ਵੀ ਕਿਸਾਨ ਦਾ ਲਾਭ ਨਜ਼ਰੀਂ ਨਹੀਂ ਆਇਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ, 21 ਫਰਵਰੀ 2024 ਨੂੰ ਕਿਸਾਨ ਸਵੇਰੇ ਕਰੀਬ 11 ਵਜੇ ਦਿੱਲੀ ਵੱਲ ਨੂੰ ਕੂਚ ਕਰਨਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments