Monday, April 29, 2024
No menu items!
HomeEducationਅਹਿਮ ਖ਼ਬਰ: ਈਟੀਟੀ 6635 ਅਧਿਆਪਕਾਂ ਦੀ ਲੁਧਿਆਣਾ ਕਾਰਜਕਾਰੀ ਕਮੇਟੀ ਦਾ ਗਠਨ

ਅਹਿਮ ਖ਼ਬਰ: ਈਟੀਟੀ 6635 ਅਧਿਆਪਕਾਂ ਦੀ ਲੁਧਿਆਣਾ ਕਾਰਜਕਾਰੀ ਕਮੇਟੀ ਦਾ ਗਠਨ

 

ਪੰਜਾਬ ਨੈੱਟਵਰਕ, ਲੁਧਿਆਣਾ

ਲੁਧਿਆਣਾ ਦੇ ਰੱਖ ਬਾਗ਼ ਵਿਖ਼ੇ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਜਿਸ ਵਿੱਚ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਆਗੂਆਂ ਸ਼ਲਿੰਦਰ ਕੰਬੋਜ਼, ਨਿਰਮਲ ਜ਼ੀਰਾ, ਸੁਮਿਤ ਕੰਬੋਜ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ, ਜੋਕਿ ਈਟੀਟੀ 6635 ਅਧਿਆਪਕ ਯੂਨੀਅਨ ਵੱਲੋਂ ਲੁਧਿਆਣਾ ਜ਼ਿਲ੍ਹੇ ਦੀ ਅਗਵਾਈ ਕਰੇਗੀ।

ਇਸ ਜ਼ਿਲ੍ਹਾ ਕਾਰਜਕਾਰੀ ਕਮੇਟੀ ਵਿੱਚ ਅਰਮਿੰਦਰ ਜੋਨੀ, ਸੁਰੇਸ਼ ਅੱਕਾਵਾਲੀ, ਮੇਜਰ ਸਿੰਘ, ਰਾਜਵੀਰ ਸਿੰਘ (ਬਲਾਕ ਲੁਧਿਆਣਾ -1), ਪਰਮਿੰਦਰ ਸਿੰਘ (ਬਲਾਕ ਲੁਧਿਆਣਾ -2), ਪ੍ਰਿੰਸ ਵਧਵਾ, ਅਮਿਤ ਬਾੜੀਆਂ, ਗੁਲਸ਼ਨ ਕੁਮਾਰ (ਬਲਾਕ ਮਾਂਗਟ -1), ਸਤਵੰਤ ਸਿੰਘ, ਬਲਜਿੰਦਰ ਸਿੰਘ (ਬਲਾਕ ਮਾਛੀਵਾੜਾ -1), ਸਰਬਜੀਤ ਸਿੰਘ, ਗੁਰਸੇਵਕ ਸਿੰਘ (ਬਲਾਕ ਮਾਛੀਵਾੜਾ -2) ਮੈਂਬਰਾਂ ਦੀ ਬਲਾਕ ਆਗੂਆਂ ਅਤੇ ਕੇਡਰ ਵੱਲੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ।

ਚੋਣ ਉਪਰੰਤ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਕਮੇਟੀ ਮੈਂਬਰਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲਦ ਹੀ ਇਨ੍ਹਾਂ ਮੰਗਾਂ ਨੂੰ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਜਲਦ ਤੋਂ ਜਲਦ ਕੀਤੀ ਜਾਵੇਗੀ।

ਇਸ ਤੋਂ ਬਾਅਦ ਈਟੀਟੀ 6635 ਅਧਿਆਪਕਾ ਦੀਆਂ ਮੁੱਖ ਮੰਗਾਂ ਬਦਲੀ ਦਾ ਵਿਸ਼ੇਸ਼ ਮੌਕਾ, ਪੰਜਾਬ ਪੇਅ ਸਕੇਲ ਲਾਗੂ ਕਰਨ, ਪਰਖਕਾਲ ਦਾ ਸਮਾਂ ਘੱਟ ਕਰਨ, ਸਿੰਗਲ ਟੀਚਰ ਸਕੂਲ਼ਾਂ ਵਿੱਚ ਘੱਟੋ ਘੱਟ 2 ਅਧਿਆਪਕਾਂ ਦੀ ਮੰਗ ਆਦਿ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਦੀਪ ਫ਼ਾਜ਼ਿਲਕਾ, ਅਵਤਾਰ ਖੋਖਰ, ਰਮੇਸ਼ ਕੁਮਾਰ, ਨਿਰਮਲ ਬੁਢਲਾਡਾ, ਪ੍ਰਵੀਨ, ਅਰਵਿੰਦ, ਅੰਕਿਤ, ਪ੍ਰਦੀਪ, ਅਮਰਜੀਤ, ਕੁਲਦੀਪ ਸਿੰਘ ਆਦਿ ਵੀ ਪੁਹੰਚੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments