Saturday, April 20, 2024
No menu items!
HomeChandigarhਅਹਿਮ ਖ਼ਬਰ: ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੁਲਾਜ਼ਮਾਂ ਦੀ 23 ਫਰਵਰੀ ਨੂੰ...

ਅਹਿਮ ਖ਼ਬਰ: ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੁਲਾਜ਼ਮਾਂ ਦੀ 23 ਫਰਵਰੀ ਨੂੰ ਹੋਵੇਗੀ ਮੀਟਿੰਗ

 

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੀਟਿੰਗ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ, 28 ਫਰਵਰੀ ਤੋਂ ਹਲਕਾ ਦਿੜਬਾਂ ‘ਚ ਪੱਕਾ ਮੋਰਚਾ ਸ਼ੁਰੂ ਕਰਾਂਗੇ- ਜਥੇਬੰਦੀ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਦੀ ਅਹਿਮ ਮੀਟਿੰਗ 23 ਫਰਵਰੀ ਨੂੰ ਹੋਣ ਜਾ ਰਹੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਚੰਡੀਗੜ੍ਹ ਨਾਲ ਸਬੰਧਤ ਹੱਕ ਸੱਚ ਦੀ ਲੜਾਈ ਲੜਨ ਵਾਲੀ ਜੰਗਲਾਤ ਕਾਮਿਆਂ ਦੀ ਇਕੋ-ਇਕ ਸਿਰਮੌੌਰ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ,ਅਤੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ, ਚੇਅਰਮੈਨ ਵਿਰਸਾ ਸਿੰਘ ਅੰਮ੍ਰਿਿਤਸਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਤੇ ਡਰਇਵਰਾਂ ਨੂੰ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਮੌਕੇ ਦੀਆਂ ਸਰਕਾਰਾਂ ਜਿਵੇਂ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਨੇ ਸਿਰਫ ਲਾਰਿਆਂ ਵਿਚ ਰੱਖਿਆ ਹੈ।

ਜੱਥੇਬੰਦੀਆਂ ਦੇ ਸੰਘਰਸ਼ਾਂ ਸਦਕਾ ਜੇਕਰ ਕੋਈ ਸਰਕਾਰ ਪੱਕਾ ਕਰਨ ਦੀ ਨੀਤੀ ਬਣਾਉਂਦੀ ਹੈ ਤਾਂ ਅਗਲੀ ਸਰਕਾਰ ਇਹ ਕਹਿ ਕੇ ਰੋਕ ਦਿੰਦੀ ਹੈ, ਕਿ ਅਸੀਂ ਉਸ ਤੋਂ ਵਧੀਆ ਨੀਤੀ ਬਣਾਵਾਂਗੇ, ਪਰ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ 16.05.2023 ਨੂੰ ਪਾਲਿਸੀ ਤਿਆਰ ਕੀਤੀ ਹੈ, ਉਸ ਵਿੱਚ ਬਹੁਤ ਸਾਰੀਆਂ ਸ਼ਰਤਾਂ ਹਨ ਜਿਵੇਂ ਗਰੁੱਪ ਡੀ (D) ਦੀ ਰਿਟਾਇਰਮੈਂਟ 58 ਸਾਲ, ਗਰੁੱਪ ਡੀ ਦੇ ਮੁਲਾਜ਼ਮਾਂ ਨੂੰ ਪੱਕੇ ਹੋਣ ਲਈ 8ਵੀ ਪਾਸ ਦੀ ਸ਼ਰਤ, ਜਦੋਂ ਤੋਂ ਮੁਲਾਜ਼ਮ ਇਸ ਪਾਲਿਸੀ ਰਾਹੀਂ ਨਿਯੁਕਤੀ ਕਰਦਾ ਹੈ, ਉਸ ਤੋਂ ਪਹਿਲਾਂ ਵਾਲੀ ਡੇਲੀਵੇਜ, ਅਡਹਾਂਕ, ਸਮੇਂ ਕੀਤੀ ਸੇਵਾ ਦਾ ਲਾਭ ਨਾ ਮਿਲਣਾ, ਸਿਰਫ਼ ਗਰੁੱਪ ਡੀ ਨੂੰ 15000/ ਤਨਖ਼ਾਹ ਅਤੇ ਸਾਲ ਬਾਅਦ 5% ਵਾਧਾ,ਇਸ ਕਰਕੇ ਇਹ ਪਾਲਿਸੀ ਹੁਣ ਤੱਕ ਦੀਆਂ ਬਣੀਆਂ ਸਾਰੀਆਂ ਪਾਲਿਸੀਆਂ ਵਿਚੋਂ ਸਭ ਤੋਂ ਮਾੜੀ ਮੁਲਾਜ਼ਮ ਵਿਰੋਧੀ ਪਾਲਿਸੀ ਹੈ।

ਰਣਜੀਤ ਸਿੰਘ ਗੁਰਦਾਸਪੁਰ,ਬਲਵੀਰ ਚੀਮਾ ਤਰਨਤਾਰਨ, ਸਤਿਨਾਮ ਸਿੰਘ ਸੰਗਰੂਰ,ਰਵੀ ਕਾਂਤ ਰੋਪੜ, ਸੁਖਦੇਵ ਸਿੰਘ ਜਲੰਧਰ ਅਤੇ ਅਮਨਦੀਪ ਸਿੰਘ ਛੱਤ ਬੀੜ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਪਰ ਆਮ ਆਦਮੀ ਕਹਾਉਣ ਵਾਲੇ ਮੁੱਖ ਮੰਤਰੀ ਵੀ ਉਹਨਾਂ ਅਕਾਲੀ ਭਾਜਪਾ ਤੇ ਕਾਂਗਰਸ ਦੀ ਨੀਤੀ ਅਪਣਾਉਣ ਲੱਗਿਆ ਹੋਇਆ ਹੈ। ਪੰਜਾਬ ਦੇ ਵਿਭਾਗਾਂ ਵਿਚ ਕੱਚੇ ਕਾਮਿਆਂ ਨੂੰ ਸਿਰਫ ਫਲੈਕਸ ਬੋਰਡ ਤੇ ਹੀ ਪੱਕਿਆਂ ਕੀਤਾ ਇੱਕ ਵੀ ਕਾਮਾ ਪੱਕਿਆ ਨਹੀ ਕੀਤਾ ।

ਬੁੱਟਾ ਲੁਧਿਆਣਾ, ਸੇਰ ਸਿੰਘ ਸਰਹਿੰਦ,ਕੇਵਲ ਗੜਸ਼ੰਕਰ, ਸੁਲੱਖਣ ਸਿੰਘ ਮੌਹਾਲੀ, ਬਁਬੂ ਮਾਨਸਾ ਅਤੇ ਮਲਕੀਤ ਸਿੰਘ ਮੁਕਤਸਰ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਜੰਗਲਾਤ ਮੰਤਰੀ ਨਾਲ ਜੱਥੇਬੰਦੀ ਦੀਆਂ ਅਨੇਕਾਂ ਮੀਟਿੰਗਾਂ ਜਿਵੇ ਮਿੱਤੀ 27ਜੁਲਾਈ 2022 ਅਤੇ 13 ਫਰਵਰੀ 2023 ਤੇ 16 ਮਈ 2023 ਤੇ 22 ਜੂਨ 13 ਦਸੰਬਰ 2024 ਤੇ 13 ਫਰਵਰੀ 2024 ਨੂੰ ਅਤੇ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਨਾਲ ਜੰਥੇਬੰਦੀ ਦੀ ਮਿਤੀ 3 ਅਕਤੂਬਰ 2023, 22 ਨਵੰਬਰ 2023 ਨੂੰ ਚੰਡੀਗੜ੍ਹ ਵਿਖੇ ਮੀਟਿੰਗਾਂ ਹੋਈਆ, ਪਰ ਵਿੱਤ ਮੰਤਰੀ ਵਲੋਂ ਸਿਰਫ ਲਾਰਿਆਂ ਚ ਰੱਖਿਆ ਗਿਆ, ਜਿਸ ਕਰਕੇ ਜੰਥੇਬੰਦੀ ਚ ਭਾਰੀ ਰੋਸ ਪਾਇਆ ਜਾ ਰਿਹਾ।

ਛਿੰਦਰਪਾਲ ਸਿੰਘ,ਪਵਨ ਹੁਸ਼ਿਆਰਪੁਰ,ਬਲਰਾਜ ਪਠਾਨਕੋਟ,ਨਿਸਾਨ ਫਿਰੋਜ਼ਪੁਰ ਅਤੇ ਹਰੀਕੇ ਪੱਤਣ ਤੋਂ ਜਸਪਾਲ ਸਿੰਘ ਨੇ ਕਿਹਾ ਕੀ ਜੇਕਰ ਵਿੱਤ ਮੰਤਰੀ ਵਲੋ ਮਿਤੀ 23 ਫਰਵਰੀ ਨੂੰ ਹੋ ਰਹੀ ਮੀਟਿੰਗ ਜੰਗਲਾਤ ਕਾਮਿਆ ਤੇ ਲੱਗੀਆ ਅਣਗਿਣਤ ਸ਼ਰਤਾਂ ਖਤਮ ਕਰਕੇ ਬਿਨਾਂ ਸਰਤ ਪੱਕਿਆ ਕਰਨ ਦਾ ਕੋਈ ਹੱਲ ਨਾ ਕੱਢਿਆ ਤਾ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਸਹਿਯੋਗ ਨਾਲ 28 ਫਰਵਰੀ ਤੋ ਹਲਕਾ ਦਿੜਬਾ ਵਿਚ ਰੋਸ ਰੈਲੀ ਕਰਨ ਉਪਰੰਤ ਪੱਕਾ ਮੋਰਚਾ ਸੁਰੂ ਕੀਤਾ ਜਾਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments