Monday, May 20, 2024
No menu items!
HomeEducationਪੰਜਾਬ 'ਚ ਹੁਣ ਇਹ ਅਧਿਆਪਕ ਤੁਰੰਤ ਤਬਾਦਲੇ ਲਈ ਕਰ ਸਕਣਗੇ ਅਪਲਾਈ, ਨੋਟੀਫਿਕੇਸ਼ਨ...

ਪੰਜਾਬ ‘ਚ ਹੁਣ ਇਹ ਅਧਿਆਪਕ ਤੁਰੰਤ ਤਬਾਦਲੇ ਲਈ ਕਰ ਸਕਣਗੇ ਅਪਲਾਈ, ਨੋਟੀਫਿਕੇਸ਼ਨ ਜਾਰੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਵਿੱਚ ਗੰਭੀਰ ਬਿਮਾਰੀਆਂ ਤੋਂ ਪੀੜਤ ਅਧਿਆਪਕ ਹੁਣ ਤਬਾਦਲੇ ਲਈ ਤੁਰੰਤ ਅਪਲਾਈ ਕਰ ਸਕਣਗੇ। ਕਿਉਂਕਿ ਸਿੱਖਿਆ ਵਿਭਾਗ ਨੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਤਬਾਦਲਾ ਨੀਤੀ ਵਿੱਚ ਸੋਧ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਨੋਟੀਫਿਕੇਸ਼ਨ ਅਨੁਸਾਰ ਇਸ ਵਿੱਚ ਇਹ ਵਿਵਸਥਾ ਹੈ ਕਿ ਜਿਹੜੇ ਕਰਮਚਾਰੀ ਕੈਂਸਰ ਦੇ ਮਰੀਜ਼ (ਸਵੈ, ਜੀਵਨ ਸਾਥੀ ਜਾਂ ਬੱਚੇ), ਡਾਇਲਸਿਸ (ਸਵੈ, ਜੀਵਨ ਸਾਥੀ ਜਾਂ ਬੱਚੇ), ਲਿਵਰ ਜਾਂ ਕਿਡਨੀ ਟ੍ਰਾਂਸਪਲਾਂਟ, 40 ਪ੍ਰਤੀਸ਼ਤ ਤੋਂ ਵੱਧ ਅਪੰਗਤਾ, ਹੈਪੇਟਾਈਟਸ- ਬੀ, ਹੈਪੇਟਾਈਟਸ-ਸੀ, ਸਕਿੱਲ ਸੈੱਲ ਅਨੀਮੀਆ, ਥੈਲੇਸੀਮੀਆ (ਸਵੈ ਜਾਂ ਬੱਚੇ), ਤਲਾਕਸ਼ੁਦਾ, ਵਿਸ਼ੇਸ਼ ਬੱਚੇ ਵਾਲੇ ਕਰਮਚਾਰੀ ਜਾਂ ਬੌਧਿਕ ਤੌਰ ‘ਤੇ ਅਪਾਹਜ ਬੱਚੇ, ਜੰਗੀ ਵਿਧਵਾ, ਸ਼ਹੀਦ ਦੀ ਵਿਧਵਾ, ਜੀਵਨ ਸਾਥੀ ਦੀ ਮੌਤ ਹੋਣ ਦੀ ਸਥਿਤੀ ਵਿੱਚ ਸੇਵਾ ਕਰ ਰਹੇ ਕਿਸੇ ਵੀ ਕਰਮਚਾਰੀ ਦੇ ਕੇਸਾਂ ਵਿੱਚ ਤੁਰੰਤ ਤਬਾਦਲਾ ਲਈ ਅਪਲਾਈ ਕਰ ਸਕਣਗੇ।

ਇਸ ਦੇ ਨਾਲ ਹੀ ਜੇਕਰ ਅਧਿਆਪਕ ਦਾ ਕਿਸੇ ਹੋਰ ਸਟੇਸ਼ਨ ‘ਤੇ ਜਾਣਾ ਜ਼ਰੂਰੀ ਹੈ ਅਤੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ ਜਾਂ ਅਧਿਆਪਕ ਜਿਸ ਦਾ ਜੀਵਨ ਸਾਥੀ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰ ਰਿਹਾ ਹੈ ਅਤੇ ਮੁਸ਼ਕਲ ਸਥਿਤੀਆਂ ਵਾਲੀ ਜਗ੍ਹਾ ‘ਤੇ ਤਾਇਨਾਤ ਹੈ, ਇਨ੍ਹਾਂ ਸਾਰੇ ਮਾਮਲਿਆਂ ਵਿੱਚ ਤਬਾਦਲੇ ਲਈ ਅਰਜ਼ੀਆਂ ਮਹੀਨਾਵਾਰ ਅਧਾਰ ‘ਤੇ ਜਮ੍ਹਾਂ ਕਰਵਾਈਆਂ ਜਾਣਗੀਆਂ। ਤਬਾਦਲੇ ਲਈ ਕੋਈ ਵੀ ਔਫਲਾਈਨ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments