Wednesday, May 1, 2024
No menu items!
HomeChandigarhLok Sabha Elections: ਪੰਜਾਬ 'ਚ ਸੋਸ਼ਲਿਸਟ ਗੱਠਜੋੜ ਵੱਲੋਂ 10 ਉਮੀਦਵਾਰਾਂ ਦਾ ਐਲਾਨ,...

Lok Sabha Elections: ਪੰਜਾਬ ‘ਚ ਸੋਸ਼ਲਿਸਟ ਗੱਠਜੋੜ ਵੱਲੋਂ 10 ਉਮੀਦਵਾਰਾਂ ਦਾ ਐਲਾਨ, ਪੜ੍ਹੋ ਵੇਰਵਾ

 

Lok Sabha Elections: ਸੋਸ਼ਲਿਸਟ ਗੱਠਜੋੜ ਵੱਲੋਂ ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ 

ਪੰਜਾਬ ਨੈੱਟਵਰਕ, ਚੰਡੀਗੜ੍ਹ-

Lok Sabha Elections: ਪੰਜਾਬ ਦੀਆਂ ਤਿੰਨ ਕ੍ਰਾਂਤੀਕਾਰੀ ਵਿਚਾਰਧਾਰਾਵਾਂ ਸਿੱਖ ਫਲਸਫਾ, ਅੰਬੇਦਕਰਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ਤੇ ਅਧਾਰਿਤ ਜਥੇਬੰਦੀਆਂ ਵੱਲੋਂ ਮਿਲ ਕੇ ਬਣਾਏ ਪੰਜਾਬ ਸੋਸ਼ਲਿਸਟ ਅਲਾਇੰਸ (ਪੀ.ਐਸ.ਏ) ਨੇ ਅੱਜ ਬਠਿੰਡਾ ਦੇ ਟੀਚਰਜ਼ ਹੋਮ ਵਿੱਚ ਭਰਵੀਂ ਕਾਨਫਰੰਸ ਤੋ ਬਾਅਦ ਲੋਕ ਸਭਾ ਚੋਣਾਂ ਲਈ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪੰਜਾਬ ਸੋਸ਼ਲਿਸਟ ਅਲਾਇੰਸ ਦੇ ਚੇਅਰਮੈਨ ਕੁਲਦੀਪ ਸਿੰਘ ਈਸਾਪੁਰੀ ਅਤੇ ਪ੍ਰਧਾਨ ਹਰਬੰਸ ਸਿੰਘ ਮਾਂਗਟ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ।

ਹੇਠਾਂ ਪੜ੍ਹੋ ਵੇਰਵਾ

  1. ਬਠਿੰਡਾ ਤੋਂ ਮਜ਼ਦੂਰ ਮੁਕਤੀ ਮੋਰਚਾ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਸਮਾਓਂ
  2. ਫਰੀਦਕੋਟ ਤੋਂ ਬਹੁਜਨ ਮੁਕਤੀ ਪਾਰਟੀ ਦੇ ਪ੍ਰੀਤਮ ਸਿੰਘ ਰਿਟਾਇਰਡ ਜੇ ਈ
  3. ਸੰਗਰੂਰ ਲੋਕ ਸਭਾ ਹਲਕੇ ਤੋਂ ਸੰਵਿਧਾਨ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ ਦੇ ਜਸਵੰਤ ਸਿੰਘ ਲਾਡ ਬਨਜਾਰਾ
  4. ਅੰਮ੍ਰਿਤਸਰ ਤੋਂ ਬਹੁਜਨ ਮੁਕਤੀ ਪਾਰਟੀ ਦੇ ਲਛਮਣ ਸਿੰਘ
  5. ਅਨੰਦਪੁਰ ਸਾਹਿਬ ਤੋਂ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਜਸਵੀਰ ਸਿੰਘ ਖਾਲਸਾ
  6. ਫਤਿਹਗੜ੍ਹ ਸਾਹਿਬ ਤੋਂ ਲੋਕ ਰਾਜ ਪਾਰਟੀ ਦੇ ਬਲਕਾਰ ਸਿੰਘ ਮੰਗਲੀ
  7. ਗੁਰਦਾਸਪੁਰ ਤੋਂ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਡਾ ਸ਼ੈਲੇਂਦਰ ਸਿੰਘ ਸ਼ੈਲੀ
  8. ਜਲੰਧਰ ਤੋਂ ਫਿਰੋਜ਼ਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ
  9. ਲੁਧਿਆਣਾ ਤੋ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਕਿਰਪਾਲ ਸਿੰਘ
  10. ਜਲੰਧਰ ਤੋ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਹਰਚੰਦ ਸਿੰਘ ਖ਼ਾਲਸਾ ਉਮੀਦਵਾਰ ਹੋਣਗੇ।

ਇਸ ਅਲਾਇੰਸ ਦੇ ਵਿੱਚ ਬਹੁਜਨ ਮੁਕਤੀ ਪਾਰਟੀ, ਰੈਵੋਲਿਊਸਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ),ਸ਼ਰੋਮਣੀ ਅਕਾਲੀ ਦਲ ਫ਼ਤਹਿ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਰਤ ਮੁਕਤੀ ਮੋਰਚਾ ਪੰਜਾਬ, ਲੋਕ ਰਾਜ ਪਾਰਟੀ, ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰਵਾਦੀ,ਬਹੁਜਨ ਮੁਕਤੀ ਪਾਰਟੀ ਚੰਡੀਗੜ੍ਹ ,ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ,ਆਪਣਾ ਸਮਾਜ ਪਾਰਟੀ, 11 ਨਿਹੰਗ ਸਿੰਘ ਜਥੇਬੰਦੀਆਂ , ਸੰਵਿਧਾਨ ਬਚਾਓ ਦੇਸ਼ ਬਚਾਓ ਸੰਘਰਸ਼ ਸਮਿਤੀ, ਰਾਸ਼ਟਰੀ ਕਿਸਾਨ ਮੋਰਚਾ ਪੰਜਾਬ, ਬਹੁਜਨ ਮੁਕਤੀ ਮੋਰਚਾ ਚੰਡੀਗੜ੍ਹ ਆਦਿ ਸਮਾਜਿਕ ਤੇ ਰਾਜਨੀਤਿਕ ਸੰਗਠਨ ਸ਼ਾਮਿਲ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments