Friday, May 10, 2024
No menu items!
HomeEducationNational ਐਵਾਰਡੀ ਸਰਕਾਰੀ ਅਧਿਆਪਕ ਡਾ. ਬਲਰਾਮ ਸ਼ਰਮਾ ਨੂੰ ਮਿਲਿਆ ਭਾਰਤ ਦਾ ਗੌਰਵਸ਼ਾਲੀ...

National ਐਵਾਰਡੀ ਸਰਕਾਰੀ ਅਧਿਆਪਕ ਡਾ. ਬਲਰਾਮ ਸ਼ਰਮਾ ਨੂੰ ਮਿਲਿਆ ਭਾਰਤ ਦਾ ਗੌਰਵਸ਼ਾਲੀ ਪੁਰਸਕਾਰ ਜੀ.ਐਸ.ਐਲ.ਸੀ. ਐਜੂਕਾਨ ਐਵਾਰਡ

 

National ਅਵਾਰਡੀ ਅਧਿਆਪਕ ਡਾ. ਬਲਰਾਮ ਸ਼ਰਮਾ ਨੂੰ ਵਿਦਿਆਕ ਯੋਗਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਲੀਲਾ ਐਮਬੀਐਸ ਗੁਰੂਗ੍ਰਾਮ ਵਿਖੇ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਿੱਖਿਆ ਦੇ ਖੇਤਰ ਵਿੱਚ ਕਾਰਜਸ਼ੀਲ ਵਿਸ਼ਵ ਪੱਧਰ ਦੀ ਸੰਸਥਾ ਗਲੋਬਲ ਸਕੂਲ ਲੀਡਰਜ਼ ਕਨਸੋਰਟੀਅਮ (ਜੀ.ਐਸ.ਐਲ.ਸੀ) ਵੱਲੋਂ ਸਮੁੱਚੇ ਭਾਰਤ ਵਿੱਚੋਂ 100 ਤੋਂ ਵੱਧ ਸਕੂਲ ਲੀਡਰਜ਼ ਨੂੰ ਐਜੂਕਾਨ ਅਵਾਰਡ 2024 ਪ੍ਰਦਾਨ ਕੀਤਾ ਗਿਆ।

ਇਹ ਵੀ ਪੜ੍ਹੋPSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਜਲਦੀ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਸੰਸਥਾ ਵੱਲੋਂ ਇਹ ਪੁਰਸਕਾਰ ਖੰਨਾ ਦੇ ਨੈਸ਼ਨਲ (National) ਅਵਾਰਡੀ ਅਧਿਆਪਕ ਡਾ. ਬਲਰਾਮ ਸ਼ਰਮਾ (ਸਕੂਲ ਮੁਖੀ, ਸਰਕਾਰੀ ਮਿਡਲ ਸਮਾਰਟ ਸਕੂਲ ਰਾਮਗੜ੍ਹ, ਨਵਾਂ ਪਿੰਡ) ਨੂੰ ਉਹਨਾਂ ਦੀ ਵਿਦਿਆਕ ਯੋਗਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਲੀਲਾ ਐਮਬੀਐਂਸ ਗੁਰੂਗ੍ਰਾਮ ਵਿਖੇ ਪ੍ਰਦਾਨ ਕੀਤਾ ਗਿਆ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਇਸ ਸਨਮਾਨ ਲਈ ਭਾਰਤ ਦੇ ਪ੍ਰਸਿੱਧ ਸਕੂਲਾਂ ਦੇ ਪ੍ਰਸਿੱਧ ਸਕੂਲ ਲੀਡਰਜ਼ ਨੂੰ ਚੁਣਿਆ ਗਿਆ ਸੀ ਜਿਸ ਵਿੱਚ ਡਾ. ਬਲਰਾਮ ਸ਼ਰਮਾ ਸਰਕਾਰੀ ਸਕੂਲ ਦੇ ਇਕਲੌਤੇ ਅਧਿਆਪਕ ਸਨ। ਵਰਨਣਯੋਗ ਹੈ ਕਿ ਡਾ.ਬਲਰਾਮ ਸ਼ਰਮਾ ਨੂੰ 2008 ਵਿੱਚ ਰਾਜ ਪੁਰਸਕਾਰ, 2013 ਵਿੱਚ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਪੁਰਸਕਾਰ, 2019 ਵਿੱਚ ਐਨ.ਸੀ.ਈ.ਆਰ.ਟੀ. ਵੱਲੋਂ ਰਾਸ਼ਟਰੀ ਪੁਰਸਕਾਰ, 2023 ਵਿੱਚ ਏ.ਜੇ.ਪੀ. ਅਬਦੁਲ ਕਲਾਮ ਪੁਰਸਕਾਰ ਅਤੇ ਏ.ਐਮ.ਪੀ. ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਡਾ. ਸ਼ਰਮਾ ਨੂੰ ਇਹ ਪੁਰਸਕਾਰ ਮਿਲਣ ਤੇ ਮਾਨਵ ਕਲਿਆਣ ਮਿਸ਼ਨ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਕਰਨੈਲ ਸਿੰਘ, ਨਰ ਸੇਵਾ ਨਰਾਇਣ ਸੇਵਾ ਦੇ ਪ੍ਰਧਾਨ ਚੰਦਨ ਸਿੰਘ ਨੇਗੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਡਾ. ਸਤੀਸ਼ ਕੁਮਾਰ ਵਰਮਾ. ਡਾ. ਕੁਲਦੀਪ ਸਿੰਘ ਦੀਪ, ਡਾ. ਜੇ.ਐਸ. ਖੰਨਾ ਡਾ. ਨਦੀਮ ਅਹਿਮਦ ਨਦੀਮ, ਡਾ. ਹਰੀ ਸਿੰਘ ਜਾਚਕ, ਕਰਮਜੀਤ ਸਿੰਘ ਗਰੇਵਾਲ ਮੈਂਬਰ ਪ੍ਰਬੰਧਕੀ ਬੋਰਡ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਸੋਹਣ ਲਾਲ ਜਨਰਲ ਸਕੱਤਰ ਨੈਸ਼ਨਲ ਅਵਾਰਡੀ ਟੀਚਰਜ਼ ਐਸੋਸੀਏਸ਼ਨ ਪੰਜਾਬ, ਨਵਯੁਗ ਲਿਖਾਰੀ ਸਭਾ ਖੰਨਾ ਦੇ ਪ੍ਰਧਾਨ ਲਾਭ ਸਿੰਘ ਰੌਣੀ, ਡਾ. ਰਜਿੰਦਰ ਸਿੰਘ, ਸੁਖਦੇਵ ਰਾਮ ਸੁੱਖੀ, ਬੀਐਨਓ ਬਲਜੀਤ ਸਿੰਘ , ਵਿਸ਼ਾਲ ਵਸ਼ਿਸ਼ਟ, ਰਾਜੇਸ਼ ਕੁਮਾਰ ਫੁੱਲ, ਆਦਰਸ਼ ਕੁਮਾਰ, ਜਤਿੰਦਰ ਸ਼ਰਮਾ, ਸੰਜੀਵ ਮੌਦਗਿਲ (ਸਾਰੇ ਪ੍ਰਿੰਸੀਪਲ), ਕੁਲਜਿੰਦਰ ਕੌਰ ਚੇਅਰਪਰਸਨ ਐਸ. ਐਮ.ਸੀ. ਰਾਮਗੜ੍ਹ ਨਵਾਂ ਪਿੰਡ, ਕਪਿਲ ਦੇਵ ਸੋਨੀ, ਰਾਜਨ ਕੈਂਥ, ਦਵਿੰਦਰ ਕੁਮਾਰ, ਹਰਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ, ਸਾਹਿਤਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮੁਬਾਰਕਬਾਦ ਦਿੱਤੀ ਹੈ।’

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments