Monday, May 20, 2024
No menu items!
HomeEducationWomen Teachers ਦੀ ਘਰਾਂ ਨੇੜੇ ਡਿਊਟੀ ਲਾਉਣ ਬਾਰੇ ਜਾਰੀ ਹੁਕਮਾਂ ਦੀ ਨਹੀਂ...

Women Teachers ਦੀ ਘਰਾਂ ਨੇੜੇ ਡਿਊਟੀ ਲਾਉਣ ਬਾਰੇ ਜਾਰੀ ਹੁਕਮਾਂ ਦੀ ਨਹੀਂ ਹੋ ਰਹੀ ਪਾਲਣਾ! ਮੁੱਖ ਚੋਣ ਅਫ਼ਸਰ ਨੂੰ ਮਿਲਿਆ ਜੀਟੀਯੂ ਦਾ ਵਫ਼ਦ

 

Women Teachers ਦੀ ਡਿਊਟੀ ਸਬੰਧੀ ਮੁੱਖ ਚੋਣ ਅਧਿਕਾਰੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ਸਾਰੇ DCs ਨੂੰ ਮੁੜ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ

ਇਹ ਵੀ ਪੜ੍ਹੋFake News: ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਬਾਰੇ ਫਰਜ਼ੀ ਖ਼ਬਰ ਵਾਇਰਲ

ਪੰਜਾਬ ਨੈੱਟਵਰਕ, ਚੰਡੀਗੜ੍ਹ :

Women Teachers: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਵਫ਼ਦ ਨੇ ਪ੍ਰਧਾਨ ਸੁਖਵਿੰਦਰ ਚਾਹਲ ਦੀ ਅਗਵਾਈ ਵਿਚ ਮੁੱਖ ਚੋਣ ਅਫ਼ਸਰ ਸਿਬਨ ਸੀ ਨਾਲ ਮੁਲਾਕਾਤ ਕਰ ਕੇ ਮਹਿਲਾ ਅਧਿਆਪਕਾਂ/ਮੁਲਾਜ਼ਮਾਂ ਦੀ ਡਿਊਟੀ ਉਨ੍ਹਾਂ ਦੇ ਰਿਹਾਇਸ਼ੀ ਸਥਾਨ ਦੇ ਨੇੜੇ ਲਾਉਣ ਦੀ ਮੰਗ ਕੀਤੀ ਹੈ।

ਯੂਨੀਅਨ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਵਫਦ ਨੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਮਹਿਲਾ ਮੁਲਾਜ਼ਮਾਂ ਦੀ ਘਰਾਂ ਨੇੜੇ ਡਿਊਟੀ ਲਾਉਣ ਲਈ ਚੋਣ ਦਫ਼ਤਰ ਵੱਲੋਂ ਜਾਰੀ ਪੱਤਰ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋLady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਗੰਭੀਰ ਬਿਮਾਰੀਆਂ ਤੋਂ ਪੀੜਤ ਅਧਿਆਪਕਾਂ, ਅੰਗਹੀਣ ਅਤੇ ਜਾਇਜ਼ ਕੇਸ ਜਿਨ੍ਹਾਂ ਨੂੰ ਡਿਊਟੀ ਤੋਂ ਛੋਟ ਮਿਲਣੀ ਚਾਹੀਦੀ ਹੈ ਪਰ ਡਿਊਟੀ ਤੋਂ ਛੋਟ ਲਈ ਜਾਂਦੇ ਅਧਿਆਪਕਾਂ ਨੂੰ ਕਈ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਖੱਜਲ-ਖੁਆਰ ਕੀਤੀ ਜਾ ਰਿਹਾ ਹੈ।

ਮੁੱਖ ਚੋਣ ਅਧਿਕਾਰੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਦੀ ਵੀਡਿਉ ਕਾਨਫਰੰਸ ਕਰਕੇ ਮੁੜ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋTeacher murder: ਪੰਜਾਬ ‘ਚ ਸਰਕਾਰੀ ਅਧਿਆਪਕ ਦਾ ਬੇਰਹਿਮੀ ਨਾਲ ਕਤਲ

ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਰਿਹਰਸਲਾਂ ਛੁੱਟੀਆਂ ਵਿਚ ਹੋਣ ਕਾਰਨ ਚੋਣ ਅਮਲੇ ਨੂੰ ਕੰਮ ਬਦਲੇ ਇਵਜੀ ਛੁੱਟੀ ਦਿੱਤੀ ਜਾਵੇ ਅਤੇ ਬੀਐਲਓ ਦਾ ਮਾਣ-ਭੱਤਾ ਤੁਰੰਤ ਜਾਰੀ ਕੀਤਾ ਜਾਵੇ।

ਇਹ ਵੀ ਪੜ੍ਹੋHoliday Alert: ਪੰਜਾਬ ਸਰਕਾਰ ਵੱਲੋਂ 1 ਜੂਨ ਨੂੰ ਛੁੱਟੀ ਦਾ ਐਲਾਨ

ਚੋਣ ਅਮਲੇ ਲਈ ਏ ਸੀ/ਕੂਲਰ ਦਾ ਪ੍ਰਬੰਧ ਪ੍ਰਸ਼ਾਸਨ ਆਪਣੇ ਪੱਧਰ ਤੇ ਕਰਨ ਨਾ ਕਿ ਬੀਐਲਓਜ ਜਾਂ ਸਕੂਲ ਮੁਖੀਆਂ ਤੇ ਦਬਾਅ ਪਾਇਆ ਜਾਵੇ। ਇਸ ਸਬੰਧੀ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਸਾਰੇ ਪ੍ਰਬੰਧ ਦੇ ਖ਼ਰਚੇ ਚੋਣ ਕਮਿਸ਼ਨ ਵੱਲੋਂ ਕੀਤੇ ਜਾਣਗੇ। ਕਿਸੇ ਵੀ ਕਰਮਚਾਰੀ ਤੇ ਇਸ ਦਾ ਕੋਈ ਭਾਰ ਨਹੀਂ ਪਾਇਆ ਜਾਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments