Saturday, May 18, 2024
No menu items!
HomeEducationEducation officers ਵਲੋਂ ਅਧਿਆਪਕਾਂ 'ਤੇ ਪਾਇਆ ਜਾ ਰਿਹੈ ਦਬਾਅ, ਮਿਡ-ਡੇ-ਮੀਲ ਦੇ ਖ਼ਾਤੇ...

Education officers ਵਲੋਂ ਅਧਿਆਪਕਾਂ ‘ਤੇ ਪਾਇਆ ਜਾ ਰਿਹੈ ਦਬਾਅ, ਮਿਡ-ਡੇ-ਮੀਲ ਦੇ ਖ਼ਾਤੇ ‘ਚ ਪਈ ਬਕਾਇਆ ਰਾਸ਼ੀ ਅਗਾਊਂ ਖ਼ਰਚਣ ਦੇ ਹੁਕਮ

 

Education officers: ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਬੇਤੁਕੇ ਹੁਕਮਾਂ ਅਧੀਨ ਸਰਕਾਰੀ ਪੈਸੇ ਦੀ ਦੁਰਵਰਤੋਂ ਨਾ ਕੀਤੀ ਜਾਵੇ- DTF

ਸਰਕਾਰੀ ਪੈਸੇ ਦੀ ਦੁਰਵਰਤੋਂ ਵੱਲ ਲਿਜਾ ਰਹੇ ਨੇ ਮਿਡ ਡੇਅ ਮੀਲ ਦੀ ਰਾਸ਼ੀ ਨੂੰ ਅਗਾਊਂ ਖਰਚਣ ਲਈ ਜਾਰੀ ਕੀਤੇ ਹੁਕਮ – ਡੀ.ਟੀ.ਐੱਫ

ਪੰਜਾਬ ਨੈੱਟਵਰਕ, ਸੰਗਰੂਰ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੇ ਵਫ਼ਦ ਨੇ ਅੱਜ ਡੀ.ਈ.ਓ.(ਐ. ਸਿੱ.ਅਤੇ ਸੈ.ਸਿੱ.) ਸੰਗਰੂਰ ਅਤੇ ਡਿਪਟੀ ਡੀ.ਈ.ਓ.(ਸੈ.ਸਿੱ.) ਸੰਗਰੂਰ ਦੀ ਗੈਰ ਮੌਜੂਦਗੀ ਵਿੱਚ ਇਸ ਦਫ਼ਤਰ ਦੇ ਸੈਕਸ਼ਨ ਅਫ਼ਸਰ ਨੂੰ ਮਿਲ ਕੇ ਮੰਗ ਪੱਤਰ ਸੌਂਪਦੇ ਹੋਏ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਜ਼ਿਲ੍ਹੇ ਦੇ ਕੁਝ ਬਲਾਕਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੁਆਰਾ ਅਧਿਆਪਕਾਂ ਉੱਤੇ ਸਕੂਲ ਦੇ ਮਿਡ ਡੇ ਮੀਲ ਦੇ ਖਾਤੇ ਵਿੱਚ ਬਕਾਇਆ ਪਈ ਗਰਾਂਟ ਦੀ ਸਾਰੀ ਰਾਸ਼ੀ ਨੂੰ ਅਗਾਊਂ ਖਰਚ ਕਰਨ ਦੇ ਹੁਕਮ ਜਾਰੀ ਕਰਕੇ, ਉਹਨਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਨਾਜਾਇਜ਼ ਹੈ।

ਬਲਾਕ ਅਫਸਰਾਂ ਦੁਆਰਾ ਇਸ ਸਬੰਧੀ 15 ਜਨਵਰੀ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨਾਲ ਹੋਈ ਇੱਕ ਮੀਟਿੰਗ ਦੇ ਹਵਾਲੇ ਨਾਲ ਹੁਕਮ ਜਾਰੀ ਕੀਤੇ ਜਾ ਰਹੇ ਹਨ। ਆਗੂਆਂ ਨੇ ਸੈਕਸ਼ਨ ਅਫ਼ਸਰ ਨਾਲ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਮਿਡ ਦੇ ਮੀਲ ਦੀ ਰਾਸ਼ੀ ਦੀ ਖਪਤ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ‘ਤੇ ਨਿਰਭਰ ਕਰਦੀ ਹੈ।

ਪ੍ਰਤੀ ਵਿਦਿਆਰਥੀ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਰਾਸ਼ੀ ਨੂੰ ਰੋਜ਼ਾਨਾ ਹਾਜ਼ਰ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਗਣਨਾ ਕਰਕੇ ਉਸ ਅਨੁਸਾਰ ਖਾਣਾ ਪਕਾਉਣ ਦਾ ਸਮਾਨ ਖਰੀਦਿਆ ਜਾਂਦਾ ਹੈ ਅਤੇ ਮਹੀਨੇ ਦੇ ਅੰਤ ‘ਤੇ ਇਸੇ ਅਨੁਸਾਰ ਬਿੱਲ ਲੈ ਕੇ ਸਬੰਧਤ ਦੁਕਾਨਦਾਰ ਨੂੰ ਭੁਗਤਾਨ ਕੀਤਾ ਜਾਂਦਾ ਹੈ।

ਇਸ ਕਾਰਨ ਮਿਡ ਦੇ ਮੀਲ ਦੀ ਰਾਸ਼ੀ ਦੀ ਖਪਤ ਦੀ ਅਗਾਊਂ ਗਣਨਾ ਕਰਨਾ ਅਤੇ ਖਾਣਾ ਪਕਾਉਣ ਵਾਲਾ ਸਮਾਨ ਖਰੀਦਣਾ ਸੰਭਵ ਹੀ ਨਹੀਂ ਹੈ। ਆਗੂਆਂ ਨੇ ਕਿਹਾ ਕਿ ਲੋੜ ਅਤੇ ਨਿਯਮਾਂ ਅਨੁਸਾਰ ਸਮਾਨ ਖਰੀਦਣ ਦੀ ਬਜਾਏ ਸਾਰੀ ਕੁਕਿੰਗ ਕਾਸਟ ਨੂੰ ਖਰਚ ਕਰਕੇ ਸਮਾਨ ਖਰੀਦਣ ਦੇ ਅਧਿਕਾਰੀਆਂ ਦੇ ਇਹ ਬੇਤੁਕੇ ਹੁਕਮ ਸਰਕਾਰੀ ਪੈਸੇ ਦੀ ਦੁਰਵਰਤੋਂ ਦੀ ਦਿਸ਼ਾ ਵੱਲ ਜਾ ਰਹੇ ਹਨ ਜੋ ਅੱਗੇ ਜਾ ਕੇ ਇਸ ਖੇਤਰ ਵਿੱਚ ਭ੍ਰਿਸ਼ਟਾਚਾਰ ਦੀ ਬੁਨਿਆਦ ਬਣ ਸਕਦੇ ਹਨ।

ਆਗੂਆਂ ਨੇ ਡੀ.ਈ.ਓ. ਤੋਂ ਮੰਗ ਕੀਤੀ ਕਿ ਇਸ ਮਾਮਲੇ ‘ਤੇ ਧਿਆਨ ਦਿੰਦੇ ਹੋਏ ਬਲਾਕ ਅਫਸਰਾਂ ਦੁਆਰਾ ਜਾਰੀ ਕੀਤੇ ਬੇਨਿਯਮੇ ਅਤੇ ਤਰਕਹੀਣ ਹੁਕਮਾਂ ‘ਤੇ ਤੁਰੰਤ ਰੋਕ ਲਾਈ ਜਾਵੇ। ਸੈਕਸ਼ਨ ਅਫ਼ਸਰ ਨੇ ਜਥੇਬੰਦੀ ਦੀ ਮੰਗ ਨੂੰ ਡੀ.ਈ.ਓ. ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।

ਜਥੇਬੰਦੀ ਨੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਬੇਤੁਕੇ ਹੁਕਮਾਂ ਅਧੀਨ ਸਰਕਾਰੀ ਪੈਸੇ ਦੀ ਦੁਰਵਰਤੋਂ ਨਾ ਕੀਤੀ ਜਾਵੇ। ਵਫਦ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਜ਼ਿਲ੍ਹਾ ਜਥੇਬੰਦਕ ਸਕੱਤਰ ਪਵਨ ਕੁਮਾਰ, ਜ਼ਿਲ੍ਹਾ ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਬਲਾਕਾਂ ਦੇ ਆਗੂ ਚੰਦਰ ਸ਼ੇਖਰ ਅਤੇ ਰਾਮ ਕ੍ਰਿਸ਼ਨ ਸ਼ਾਮਲ ਸਨ।


ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ 
Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments