Tuesday, April 30, 2024
No menu items!
HomeChandigarhPunjab News: ਹਾਈਕੋਰਟ ਦਾ 2364 ਬੇਰੁਜ਼ਗਾਰ ਅਧਿਆਪਕਾਂ ਦੇ ਹੱਕ 'ਚ ਫ਼ੈਸਲਾ! ਮਾਨ...

Punjab News: ਹਾਈਕੋਰਟ ਦਾ 2364 ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ‘ਚ ਫ਼ੈਸਲਾ! ਮਾਨ ਸਰਕਾਰ ਨੂੰ ਚੁੱਪੀ ਪੈ ਸਕਦੀ ਮਹਿੰਗੀ, ਇਕੱਠੀਆਂ ਹੋਈਆਂ EET 2364 ਤੇ 6635 ਜਥੇਬੰਦੀਆਂ

 

Punjab News: ਈਟੀਟੀ 2364 ਤੇ 6635 ਜਥੇਬੰਦੀਆਂ ਦੋਵੇਂ ਹੋਈਆਂ ਇਕੱਠੀਆਂ! ਭਗਵੰਤ ਮਾਨ ਸਰਕਾਰ ਤੋਂ ਰੁਜ਼ਗਾਰ ਦੀ ਮੰਗ

ਪੰਜਾਬ ਨੈੱਟਵਰਕ, ਚੰਡੀਗੜ੍ਹ:

Punjab News: ਪਿਛਲੇ ਚਾਰ ਸਾਲਾਂ ਤੋਂ ਆਪਣੀ ਭਰਤੀ ਨੂੰ ਸਿਰੇ ਲਗਵਾਉਣ ਵਾਸਤੇ ਕਦੇ ਮੰਤਰੀਆਂ ਅਤੇ ਕਦੇ ਕੋਰਟ ਦੇ ਚੱਕਰ ਲਗਾ ਰਹੇ ਆਧਿਆਪਕਾਂ ਨੇ ਸਰਕਾਰ ਨੂੰ ਬੇਰੁਜ਼ਗਾਰਾਂ ਨਾਲ ਕੀਤੇ ਪੁਰਾਣੇ ਵਾਧੇ ਚੇਤੇ ਕਰਵਾਉਂਦੇ ਹੋਏ ਕਿਹਾ ਕਿ ਸਿੱਖਿਆ ਨੂੰ ਸੁਧਾਰਨ ਦੇ ਵਾਧੇ ਕਰਕੇ ਸੱਤਾ ਵਿੱਚ ਆਈ ਭਗਵੰਤ ਮਾਨ ਦੀ ਸਰਕਾਰ ਨੂੰ ਚਾਹੀਦਾ ਹੈ ਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰੇ ਤਾਂ ਜੋ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ।

ਇਹ ਵੀ ਪੜ੍ਹੋHoliday Alert: ਪੰਜਾਬ ਦੇ ਇੱਕ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ‘ਚ 19 ਅਪ੍ਰੈਲ ਦੀ ਛੁੱਟੀ ਦਾ ਐਲਾਨ

ਈਟੀਟੀ 2364 ਬੇਰੁਜਗਾਰ ਅਧਿਆਪਕਾਂ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕਿਹਾ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਤੇ ਈਟੀਟੀ 2364 ਬੇਰੁਜਗਾਰ ਅਧਿਆਪਕ ਯੂਨੀਅਨ ਪੰਜਾਬ ਇਕ ਮੰਚ ਤੇ ਹੋਈਆਂ ਇਕੱਠੀਆਂ ਤੇ ਆਗੂਆਂ ਨੇ ਜਿਕਰ ਕੀਤਾ ਕੇ ਸਾਡੀ ਭਰਤੀ 6 ਮਾਰਚ 2020 ਵਿੱਚ ਆਈ ਸੀ ਲੰਬਾ ਸਮਾਂ ਅਸੀਂ ਹਾਈ ਕੋਰਟ ਵਿੱਚ ਸੰਘਰਸ਼ ਲੜਿਆ ਤੇ ਇਸਨੂੰ 19 ਦਸੰਬਰ 2023 ਨੂੰ ਜਸਟਿਸ ਰਿਤੂ ਬਾਹਰੀ ਵੱਲੋਂ ਬਹਾਲ ਕਰਦਿਆਂ ਸਰਕਾਰ ਨੂੰ ਸਿਰਫ 8 ਹਫਤਿਆਂ ਦਾ ਸਮਾਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋShameful: ਅਧਿਆਪਕ ਵੱਲੋਂ ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ, ਬਣਾਈ ਅਸ਼ਲੀਲ ਵੀਡੀਓ

ਜਿਸ ਨੂੰ ਪੂਰੇ ਹੋਏ ਨੂੰ ਵੀ 2 ਮਹੀਨੇ ਉੱਪਰ ਹੋ ਚੁੱਕੇ ਹਨ ਪਰ, ਅਸੀਂ ਹਾਲੇ ਤੱਕ ਜੁਆਇਨ ਨਹੀਂ ਕਰ ਸਕੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕੇ ਚਾਰ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਹੇ ਸਾਥੀਆਂ ਨੂੰ ਸਰਕਾਰ ਜਲਦੀ ਰੁਜ਼ਗਾਰ ਦੇਵੇ 2020 ਦੀ ਭਰਤੀ ਹੋਣ ਕਾਰਨ ਕਈ ਇਲੈਕਸ਼ਨ ਆਏ ਤੇ ਕਈ ਗਏ ਇਹ ਭਰਤੀ ਪੁਰਾਣੀ ਹੋਣ ਕਾਰਨ ਸਰਕਾਰ ਜਲਦੀ ਹੀ ਇਲੈਕਸ਼ਨ ਕਮਿਸ਼ਨ ਤੋ ਇਸਦੀ ਪਰਮੀਸ਼ਨ ਲਵੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਵੇ, ਜੋ ਕਿ ਸਰਕਾਰ ਦਾ ਫਰਜ਼ ਬਣਦਾ ਹੈ।

ਇਹ ਵੀ ਪੜ੍ਹੋ-Teacher News: ਅਧਿਆਪਕਾ ਦੀ ਸੜਕ ਹਾਦਸੇ ‘ਚ ਮੌਤ! ਸਕੂਲੋਂ ਆ ਰਹੀ ਸੀ ਵਾਪਸ

ਇਹ ਵੀ ਪੜ੍ਹੋ-Timing changed: ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ

ਇਸ ਮੌਕੇ ਤੇ 2364 ਭਰਤੀ ਦੇ ਹੱਕ ਵਿੱਚ ਆ ਕੇ ਖੜੇ ਦੀਪਕ ਕੰਬੋਜ, ਸ਼ਲਿੰਦਰ ਕੰਬੋਜ਼, ਨਿਰਮਲ ਜ਼ੀਰਾ ਜਰਨੈਲ ਨਾਗਰਾ, ਰਾਜਸੁਖਵਿੰਦਰ ਅਤੇ ਹੋਰ ਸਾਥੀਆ ਨੇ ਨਿਰੋਲ ਈਟੀਟੀ 2364 ਭਰਤੀ ਦੀ ਹਮਾਇਤ ਕੀਤੀ ਤੇ 6635 ਜਥੇਬੰਦੀ ਵਲੋ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ। ਇਸ ਮੌਕੇ 2364 ਯੂਨੀਅਨ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਮਨਪ੍ਰੀਤ ਮਾਨਸਾ,ਗੁਰਸੰਗਤ ਬੁੱਢਲਾਡਾ, ਗੁਰਸੇਵ ਸੰਗਰੂਰ ਅੰਮ੍ਰਿਤਪਾਲ ਧੂਰੀ ਜਸਵਿੰਦਰ ਮਾਛੀਵਾੜਾ ਅਮਰ ਮਕੇਰੀਆਂ, ਸੰਦੀਪ ਫਾਜ਼ਿਲਕਾ ,ਕੇਵਲ਼ ਕਾਲੜਾ,ਮੁਕੇਸ਼ ਗੁਰਦਾਸਪੁਰ,ਹੈਰੀ ਗੁਰੂ ਹਰਸਹਾਏ,ਮੋਨੂੰ ਗੁਰੂ ਹਰਸਹਾਏ, ਸਰਬਜੋਤ ਹੁਸ਼ਿਆਰਪੁਰ ਤੇ ਸਮੂਹ ਈਟੀਟੀ ਕੇਡਰ ਹਾਜਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments