Tuesday, May 21, 2024
No menu items!
HomeChandigarhPunjab News: ਸਿੱਖਿਆ ਵਿਭਾਗ ਦੇ ਗਲੇ ਦੀ ਹੱਡੀ ਬਣਿਆ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਮਾਮਲਾ! ਸਕੂਲ...

Punjab News: ਸਿੱਖਿਆ ਵਿਭਾਗ ਦੇ ਗਲੇ ਦੀ ਹੱਡੀ ਬਣਿਆ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਮਾਮਲਾ! ਸਕੂਲ ਮੁਖੀਆਂ ‘ਤੇ ਡਿੱਗੇਗੀ ਗਾਜ਼?

 

Punjab News: ਅੱਜ 15 ਜਨਵਰੀ 2024 ਭੁਗਤਾਨ ਰਿਕਵਰੀ ਲਈ ਆਖਰੀ ਦਿਨ

ਸਿੱਖਿਆ ਵਿਭਾਗ ਦੇ ਗਲੇ ਦੀ ਹੱਡੀ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਮਾਮਲਾ ਬਣ ਗਿਆ ਹੈ। ਦਰਅਸਲ, ਤਕਨੀਕੀ ਗਲਤੀ ਕਾਰਨ ਪੀਐਫਐਮਐਸ ਈ-ਪੋਰਟਲ ’ਤੇ 23001 ਪ੍ਰੀ-ਮੈਟ੍ਰਿਕ ਵਿਦਿਆਰਥੀਆਂ ਨੂੰ ਦੁੱਗਣੀ ਅਤੇ 694 ਵਿਦਿਆਰਥੀਆਂ ਨੂੰ ਤੀਹਰੀ ਅਦਾਇਗੀ ਹੋ ਗਈ ਸੀ।

ਸਿੱਖਿਆ ਵਿਭਾਗ ਨੇ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ 20 ਅਕਤੂਬਰ ਤਕ ਅਦਾਇਗੀਆਂ ਦੀ ਵਸੂਲੀ ਕਰਨ ਦੇ ਹੁਕਮ ਦਿਤੇ ਸਨ। ਇਸ ਦੇ ਬਾਵਜੂਦ ਬਹੁਤੇ ਸਕੂਲਾਂ ਤੋਂ ਪੇਮੈਂਟ ਨਹੀਂ ਆਈ। 15 ਜਨਵਰੀ 2024 ਭੁਗਤਾਨ ਰਿਕਵਰੀ ਲਈ ਆਖਰੀ ਦਿਨ ਹੈ, ਪਰ ਇਸ ਤੋਂ ਪਹਿਲਾਂ ਹੀ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਜਾਣੇ ਸ਼ੁਰੂ ਹੋ ਗਏ ਹਨ।

ਅਦਾਇਗੀ ਦੀ ਵਸੂਲੀ ਨਾ ਹੋਣ ਸਬੰਧੀ ਸਕੂਲ ਮੁਖੀਆਂ ਤੋਂ ਜਵਾਬ ਮੰਗਿਆ ਗਿਆ ਹੈ। ਇਥੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜਿਹੜੇ ਵਿਦਿਆਰਥੀ ਸਕੂਲ ਛੱਡ ਚੁੱਕੇ ਹਨ, ਉਨ੍ਹਾਂ ਤੋਂ ਰਿਕਵਰੀ ਕਰਨਾ ਬਹੁਤ ਮੁਸ਼ਕਲ ਹੈ। ਸਕੂਲ ਮੁਖੀਆਂ ‘ਤੇ ਕੋਈ ਦਬਾਅ ਨਹੀਂ ਹੋਣਾ ਚਾਹੀਦਾ।

ਕਿੰਨੀ ਹੋਵੇਗੀ ਵਸੂਲੀ

ਸੈਸ਼ਨ 2022-23 ਦੌਰਾਨ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤਹਿਤ 1400 ਰੁਪਏ ਪ੍ਰਤੀ ਵਿਦਿਆਰਥੀਆਂ ਨੂੰ ਸੂਬੇ ਦੇ ਹਿੱਸੇ ਵਜੋਂ ਅਤੇ 2100 ਰੁਪਏ ਕੇਂਦਰ ਸਰਕਾਰ ਦੇ ਹਿੱਸੇ ਵਜੋਂ ਅਦਾ ਕੀਤੇ ਜਾਣੇ ਸਨ। ਕੇਂਦਰ ਵਲੋਂ ਅਦਾਇਗੀ ਸਹੀ ਢੰਗ ਨਾਲ ਭੇਜੀ ਗਈ ਸੀ ਪਰ ਸੂਬੇ ਦੇ ਹਿੱਸੇ ਦੀ ਅਦਾਇਗੀ ਗਲਤ ਹੋ ਗਈ।

ਤਕਨੀਕੀ ਗਲਤੀ ਕਾਰਨ 23001 ਵਿਦਿਆਰਥੀਆਂ ਦੀ ਫੀਸ 1400 ਰੁਪਏ ਪ੍ਰਤੀ ਵਿਦਿਆਰਥੀ ਦੀ ਬਜਾਏ 2800 ਰੁਪਏ ਪ੍ਰਤੀ ਵਿਦਿਆਰਥੀ ਹੋ ਗਈ। 694 ਵਿਦਿਆਰਥੀਆਂ ਨੂੰ 1400 ਰੁਪਏ ਦੀ ਬਜਾਏ 4800 ਰੁਪਏ ਭੇਜੇ ਗਏ। ਹੁਣ ਦੁੱਗਣੀ ਅਤੇ ਤੀਹਰੀ ਰਕਮ ਵਸੂਲੀ ਜਾਣੀ ਹੈ। ਇਸ ਦੇ ਲਈ ਵਿਭਾਗ ਨੇ ਵਜੀਫੇ ਨਾਲ ਸਬੰਧਤ ਐਸਐਨਏ ਖਾਤੇ ਜਾਰੀ ਕੀਤੇ ਹਨ। ਸਿੱਖਿਆ ਅਧਿਕਾਰੀ ਅਦਾਇਗੀ ਪ੍ਰਾਪਤ ਕਰਕੇ ਵਿਭਾਗ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਏਗਾ।

ਜ਼ਿਆਦਾਤਰ ਵਿਦਿਆਰਥੀ ਹੋ ਚੁੱਕੇ ਪਾਸ ਆਊਟ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਦਸਿਆ ਕਿ 29 ਮਾਰਚ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐਸਸੀ ਐਂਡ ਅਦਰਜ਼ ਸਕੀਮ ਤਹਿਤ ਪੀਐਫਐਮਐਸ ਪੋਰਟਲ ਤੋਂ ਅਦਾਇਗੀ ਜਾਰੀ ਕੀਤੀ ਗਈ ਸੀ। ਇਹ ਰਕਮ ਸਿੱਧੇ ਵਿਦਿਆਰਥੀਆਂ ਦੇ ਖਾਤੇ ਵਿਚ ਭੇਜ ਦਿਤੀ ਗਈ ਹੈ।

ਨਾ ਤਾਂ ਸਟਾਫ਼ ਅਤੇ ਨਾ ਹੀ ਵਿਦਿਆਰਥੀਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਖਾਤਿਆਂ ਵਿਚ ਕਿੰਨੇ ਪੈਸੇ ਜਮ੍ਹਾਂ ਹੋਣੇ ਸਨ। ਜ਼ਿਆਦਾਤਰ ਵਿਦਿਆਰਥੀਆਂ ਦੇ ਪ੍ਰਵਾਰਾਂ ਨੇ ਇਸ ਦੀ ਵਰਤੋਂ ਕਰ ਲਈ ਹੈ। ਜ਼ਿਆਦਾਤਰ ਵਿਦਿਆਰਥੀ ਗਰੀਬ ਪ੍ਰਵਾਰਾਂ ਤੋਂ ਹਨ। ਅਹਿਮ ਗੱਲ ਇਹ ਹੈ ਕਿ ਕਸੂਰ ਕਿਸ ਦਾ ਸੀ, ਅੱਜ ਤਕ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ ਸਕੂਲ ਮੁਖੀਆਂ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਖ਼ਬਰ ਸ੍ਰੋਤ – ਸਪੋਕਸਮੈਨ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments