Thursday, May 16, 2024
No menu items!
HomePunjabPunjab Politics: ਪੰਜਾਬ 'ਚ ਭਾਜਪਾ ਉਮੀਦਵਾਰ ਦੀ 'ਸੱਜੀ ਬਾਂਹ' ਕਾਂਗਰਸ 'ਚ ਸ਼ਾਮਲ

Punjab Politics: ਪੰਜਾਬ ‘ਚ ਭਾਜਪਾ ਉਮੀਦਵਾਰ ਦੀ ‘ਸੱਜੀ ਬਾਂਹ’ ਕਾਂਗਰਸ ‘ਚ ਸ਼ਾਮਲ

 

Punjab Politics: ਲੀਡਰ ਆਪਣੀ ਮਾਂ ਪਾਰਟੀ ਨੂੰ ਧੋਖਾ ਦੇ ਗਏ, ਪਰ ਵਰਕਰ ਪਾਰਟੀ ਨਾਲ ਚੱਟਾਨ ਵਾਂਗ ਖੜੇ-ਚੰਨੀ

ਪੰਜਾਬ ਨੈੱਟਵਰਕ, ਜਲੰਧਰ

ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਜਲੰਧਰ ਵਿੱਚ ਉਦੋਂ ਵੱਡਾ ਝਟਕਾ ਲੱਗਾ, ਜਦੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸੱਜੀ ਬਾਂਹ ਸਮਝੇ ਜਾਣ ਵਾਲੇ ਅਸ਼ਵਨੀ ਜੰਗਰਾਲ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਤੇ ਇੰਨਾ ਨੇ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੈਸਟ ਹਲਕੇ ਤੋਂ ਵੱਡੀ ਲੀਡ ਜਿਤਾਉਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋPSEB 8th and 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਕੱਲ੍ਹ 30 ਅਪ੍ਰੈਲ ਨੂੰ ਐਲਾਨੇਗਾ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ‘ਤੇ ਕਰਕੇ ਚੈੱਕ ਕਰ ਸਕਦੇ ਹੋ ਨਤੀਜਾ

ਅਸ਼ਵਨੀ ਜੰਗਰਾਲ ਪਿਛਲੇ 15 ਸਾਲਾਂ ਤੋਂ ਸੁਸ਼ੀਲ ਕੁਮਾਰ ਦੇ ਨਜ਼ਦੀਕੀ ਸਾਥੀ ਰਹੇ ਹਨ ਤੇ ਚੋਣਾਂ ਦਾ ਲਗਭਗ ਸਾਰਾ ਕੰਮ ਵੀ ਦੇਖਦੇ ਰਹੇ ਹਨ ਪਰ ਸੁਸ਼ੀਲ ਕੁਮਾਰ ਰਿੰਕੂ ਦੇ ਵਾਰ ਵਾਰ ਪਾਰਟੀਆਂ ਬਦਲਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਰਿੰਕੂ ਦਾ ਸਾਥ ਛੱਡ ਦਿੱਤਾ।

ਅਸ਼ਵਨੀ ਜਾਰੰਗਲ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਸੁਸ਼ੀਲ ਰਿੰਕੂ ਦੇ ਨਾਲ ਲੰਮਾ ਸਮਾਂ ਕਾਂਗਰਸ ਵਿੱਚ ਕੰਮ ਕੀਤਾ ਹੈ ਤੇ ਹੁਣ ਉੁਹ ਆਪਣਾ ਮਾਂ ਪਾਰਟੀ ਵਿੱਚ ਵਾਪਸੀ ਕਰ ਲਈ ਹੈ ਤੇ ਚਰਨਜੀਤ ਸਿੰਘ ਚੰਨੀ ਦਾ ਸਾਥ ਦੇਣਗੇ।

ਇਹ ਵੀ ਪੜ੍ਹੋPSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਜਲਦੀ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਅਸ਼ਵਨੀ ਜੰਗਰਾਲ ਨੇ ਕਿਹਾ ਜਲੰਧਰ ਦੇ ਲੋਕ ਰਿੰਕੂ ਸਮੇਤ ਬਾਕੀ ਦਲ ਬਦਲੂ ਉਮੀਦਵਾਰ ਦੇ ਰਾਜਨੀਤਕ ਵਿਹਾਰ ਤੋਂ ਢਿੱਡੋਂ ਦੁਖੀ ਹਨ ਤੇ ਇੰਨਾ ਦਲ ਬਦਲੂ ਉਮੀਦਵਾਰਾਂ ਨੇ ਰਾਜਨੀਤੀ ਦਾ ਮਿਆਰ ਹੀ ਹੇਠਾਂ ਸੁੱਟ ਦਿੱਤਾ ਹੈ ਜਿਸ ਦੇ ਚੱਲਦਿਆਂ ਲੋਕ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ।

ਇਸ ਦੌਰਾਨ ਮਾਸਟਰ ਰਤਨ ਲਾਲ,ਗਿਰਧਾਰੀ ਲਾਲ ਅੰਗੂਰਾਲ,ਸੁੰਨਾ ਮੀਨੀਆ,ਸਵਰਨਾ ਕੁਮਾਰੀ,ਪ੍ਰਦੀਪ ਜਰੰਗਲ ਤੇ ਬਾਬਾ ਸੁਰਤੀ ਸਮੇਤ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਤੇ ਇੰਨਾ ਸਭ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਲ ਖ਼ੋਲ ਕੇ ਸਵਾਗਤ ਕੀਤਾ।

ਇਹ ਵੀ ਪੜ੍ਹੋ–Holiday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਇਸ ਮੌਕੇ ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਤੋ ਬਾਅਦ ਵਿਰੋਧੀ ਪਾਰਟੀ ਨੂੰ ਉਮੀਦਵਾਰ ਹੀ ਨਹੀਂ ਮਿਲੇ ਜਿਸ ਕਾਰਨ ਦੂਜੀਆਂ ਪਾਰਟੀਆਂ ਚੋਂ ਉਮੀਦਵਾਰ ਲਿਆ ਕੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ।ਚੰਨੀ ਨੇ ਕਿਹਾ ਕਿ ਜਿੰਨਾ ਨੇਤਾਵਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਉਹ ਜਲੰਧਰ ਦੇ ਲੋਕਾਂ ਨਾਲ ਕੀ ਸਟੈਂਡ ਰੱਖਣਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਤੇ ਉਨ੍ਹਾਂ ਦੇ ਚੋਣਾਂ ਚ ਸਾਥ ਦੇਣ ਵਾਲੇ ਹਰ ਇੱਕ ਦਾ ਉਹ ਸਤਿਕਾਰ ਕਰਾਂਗਾ ਤੇ ਹਰ ਇੱਕ ਦੇ ਨਾਲ ਦੁੱਖ ਸੁੱਖ ਵਿੱਚ ਖੜਾਂਗਾ। ਉਨ੍ਹਾਂ ਕਿਹਾ ਕਿ ਲੀਡਰ ਆਪਣੀ ਮਾਂ ਪਾਰਟੀ ਨੂੰ ਛੱਡ ਚਲੇ ਗਏ ਹਨ ਜਦ ਕਿ ਵਰਕਰ ਪਾਰਟੀ ਦੇ ਨਾਲ ਚੱਟਾਨ ਦੀ ਤਰਾਂ ਖੜੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਚੰਨੀ ਕਿਹਾ ਕਿ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਹੋਰ ਵੀ ਵੱਡੀ ਗਿਣਤੀ ਵਿੱਚ ਨੇਤਾ ਤੇ ਦੂਸਰੀਆਂ ਪਾਰਟੀਆਂ ਦੇ ਵਰਕਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਹੋਰ ਵੀ ਲੋਕ ਇੰਨਾ ਦਲ ਬਦਲੂ ਲੀਡਰਾਂ ਦਾ ਸਾਥ ਛੱਡ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਖੁੱਲ ਕੇ ਉਨ੍ਹਾਂ ਦੇ ਹੱਕ ਵਿੱਚ ਖੜੇ ਹੋਏ ਦਿਖਾਈ ਦੇਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments