Wednesday, May 1, 2024
No menu items!
HomeChandigarhPunjab senior IAS officer resigns: ਪੰਜਾਬ ਦੇ ਇੱਕ ਹੋਰ ਸੀਨੀਅਰ IAS ਅਫਸਰ...

Punjab senior IAS officer resigns: ਪੰਜਾਬ ਦੇ ਇੱਕ ਹੋਰ ਸੀਨੀਅਰ IAS ਅਫਸਰ ਨੇ ਦਿੱਤਾ ਅਸਤੀਫ਼ਾ

 

Punjab senior IAS officer resigns: IAS ਅਫ਼ਸਰ ਕਰਨੈਲ ਸਿੰਘ ਤੋਂ ਪਹਿਲਾਂ ਪਰਮਪਾਲ ਕੌਰ ਦੇ ਚੁੱਕੇ ਹਨ ਅਸਤੀਫ਼ਾ

ਪੰਜਾਬ ਨੈਟਵਰਕ, ਚੰਡੀਗੜ੍ਹ

Punjab senior IAS officer resigns: ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਉੱਥੇ ਦੂਜੇ ਪਾਸੇ ਵੱਡੇ ਵੱਡੇ ਲੀਡਰਾਂ ਦੇ ਵੱਲੋਂ ਵੀ ਦਲ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਵਿਚਾਲੇ ਹੀ ਖਬਰਾਂ ਉੱਚ ਅਧਿਕਾਰੀਆਂ ਦੇ ਨਾਲ ਵੀ ਜੁੜੀਆਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੀ ਸੀਨੀਅਰ ਆਈਏਐਸ ਅਫਸਰ ਪਰਮਪਾਲ ਕੌਰ ਤੋਂ ਬਾਅਦ ਇੱਕ ਹੋਰ ਸੀਨੀਅਰ ਆਈਏਐਸ ਅਫਸਰ ਕਰਨੈਲ ਸਿੰਘ ਦੇ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।

ਜਾਣਕਾਰੀ ਇਹ ਹੈ ਕਿ ਕਰਨੈਲ ਸਿੰਘ ਦੇ ਵੱਲੋਂ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਆਈਏਐਸ ਅਫਸਰ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਆਪਣੇ ਅਸਤੀਫੇ ਦੀ ਗੱਲ ਕਬੂਲ ਲਈ ਹੈ। ਕਰਨੈਲ ਸਿੰਘ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।

ਸਰਕਾਰੀ ਸੂਤਰਾਂ ਅਨੁਸਾਰ, ਸੀਨੀਅਰ ਆਈਏਐਸ ਅਫਸਰ ਕਰਨੈਲ ਸਿੰਘ, ਜਿਨ੍ਹਾਂ ਨੂੰ 30 ਜਨਵਰੀ 2024 ਨੂੰ ਕਪੂਰਥਲਾ ਦੇ ਡੀਸੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਉਹਨਾਂ ਨੂੰ ਅਜੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਸੀ। ਪਤਾ ਲੱਗਿਆ ਹੈ ਕਿ, ਉਹ ਸਰਕਾਰ ਤੋਂ ਨਰਾਜ਼ ਚੱਲ ਰਹੇ ਸਨ।

ਇੱਥੇ ਜ਼ਿਕਰਯੋਗ ਹੈ ਕਿ ਸੀਨੀਅਰ ਆਈਏਐਸ ਅਫਸਰ ਪਰਮਪਾਲ ਕੌਰ, ਜਿਨਾਂ ਦੇ ਵੱਲੋਂ ਪਿਛਲੇ ਦਿਨੀ ਅਸਤੀਫਾ ਦਿੱਤਾ ਗਿਆ ਸੀ, ਉਹਨਾਂ ਦੇ ਸਿਆਸਤ ਵਿੱਚ ਕੁੱਦਣ ਦੇ ਵੀ ਚਰਚੇ ਹਨ, ਹਾਲਾਂਕਿ ਇਸ ਤੇ ਨਾਂ ਤਾਂ ਪਰਮਪਾਲ ਕੌਰ ਅਤੇ ਨਾ ਹੀ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਇਸ ਸਬੰਧੀ ਕੋਈ ਸਪਸ਼ਟ ਕਰ ਚੁੱਕਿਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments