Home Education Teacher News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ਬਰ: ਸਿੱਖਿਆ ਵਿਭਾਗ ਨੇ ਮੰਗੇ ਇਤਰਾਜ, ਪੜ੍ਹੋ ਵੇਰਵਾ

Teacher News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ਬਰ: ਸਿੱਖਿਆ ਵਿਭਾਗ ਨੇ ਮੰਗੇ ਇਤਰਾਜ, ਪੜ੍ਹੋ ਵੇਰਵਾ

0
Teacher News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ਬਰ: ਸਿੱਖਿਆ ਵਿਭਾਗ ਨੇ ਮੰਗੇ ਇਤਰਾਜ, ਪੜ੍ਹੋ ਵੇਰਵਾ

 

Teacher News – ਸਿੱਖਿਆ ਵਿਭਾਗ ਵੱਲੋਂ ਜਾਰੀ ਡਰਾਫਟ ਸੀਨੀਆਰਤਾ ਸੂਚੀਆਂ ਨਾਲ ਕੋਈ ਇਤਰਾਜ ਹੈ, ਤਾਂ 24.01.2024 ਤੱਕ ਇਤਰਾਜ਼ਾਂ ਦੇ ਪੱਖ ਵਿੱਚ ਮੁਕੰਮਲ ਦਸਤਾਵੇਜ਼ੀ ਤੇ ਭੇਜੇ ਜਾ ਸਕਦੇ ਹਨ

ਪੰਜਾਬ ਨੈੱਟਵਰਕ, ਚੰਡੀਗੜ੍ਹ

Teacher News- ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀ ਸੀਨੀਆਰਤਾ ਦੇ ਸਬੰਧ ਵਿੱਚ ਮਿਤੀ 15.02.2023 ਤੱਕ ਦੇ ਅਧਿਆਪਕ/ਅਧਿਕਾਰੀ/ਰਿਟਾਇਰੀ ਦੇ ਵੇਰਵਿਆਂ ਨੂੰ ਸਮਲਿਤ ਕਰਦੇ ਹੋਏ ਡਰਾਫਟ ਸੀਨੀਆਰਤਾ ਸੂਚੀਆਂ ਭਾਗ-1 ਤੋਂ 5 ਤੱਕ ਦੀ ਵੈਬਸਾਈਟ ਤੇ www.ssapunjab.org ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ, ਅਤੇ ਵੱਖ ਵੱਖ ਨੋਟਿਸਾਂ ਰਾਹੀਂ ਸਬੰਧਤਾਂ ਤੋਂ ਉਨ੍ਹਾਂ ਦੇ ਸੀਨੀਆਰਤਾ ਦੇ ਸਬੰਧ ਵਿੱਚ ਇਤਰਾਜ ਵੀ ਪ੍ਰਾਪਤ ਹੋ ਰਹੇ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ BDPO ਸਸਪੈਂਡ

ਮਾਸਟਰ ਕਾਡਰ ਦੀ ਡਰਾਫਟ ਸੀਨੀਆਰਤਾ ਸੂਚੀ ਵਿੱਚ ਉਨ੍ਹਾਂ ਅਧਿਆਪਕ/ਅਧਿਕਾਰੀ/ਰਿਟਾਇਰੀ ਦੇ ਵੇਰਵਿਆਂ ਨੂੰ ਵੀ ਸਮਲਿਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਵਿਭਾਗ ਵੱਲੋਂ ਵੱਖ ਵੱਖ ਸਮੇਂ ਦੌਰਾਨ Primary Cadre/Non- Teaching Cadre OCT Cadre ਤੋਂ ਬਤੌਰ ਮਾਸਟਰ ਪੌਦ ਉਨਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ- IMD Alert: ਮੌਸਮ ਵਿਭਾਗ ਪੰਜਾਬ ਵੱਲੋਂ ਰੈੱਡ ਅਲਰਟ ਜਾਰੀ, ਪੜ੍ਹੋ ਪੂਰਾ ਵੇਰਵਾ

ਇਨ੍ਹਾਂ ਸਬੰਧਤ ਪਦਉਨਤ ਮਾਸਟਰ ਕਾਡਰ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਦਾ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਪੀਪੀ-1, ਸ਼ਾਖਾ ਦੇ ਪੱਤਰ ਨੰਬਰ 4/40/13-3 ਪੀਪੀ1/855 ਮਿਤੀ 10-10-2014 ਅਨੁਸਾਰ, ਇਸ ਦਫਤਰ ਵੱਲੋਂ ਜਾਰੀ ਡਰਾਫਟ ਸੀਨੀਆਰਤਾ ਸੂਚੀਆਂ (ਭਾਗ 1 ਤੋਂ 5) ਵਿੱਚ ਦਰਜ ਨੰਬਰ ਨਾਲ ਕੋਈ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਮਿਤੀ 24.01.2024 ਤੱਕ ਮੁੱਖ ਦਫਤਰ ਨਿਰਧਾਰਿਤ ਥੀ ਪ੍ਰੋਫਾਰਮੇ ਤੇ, ਇਤਰਾਜ਼ਾਂ ਦੇ ਪੱਖ ਵਿੱਚ ਮੁਕੰਮਲ ਦਸਤਾਵੇਜ਼ੀ ਸਬੂਤਾਂ ਦੇ ਦਿੰਦੇ ਹੋਏ ਰਜਿਸਟਰਡ ਡਾਕ ਰਾਹੀਂ ਹੇਠ ਲਿਖੇ ਪਤੇ Assistant Director Promotion Cell, Pin code:-160062 O/o Director School Education (Secondary) 4 Floor Block-E Complex Punjab School Education Board, Sector 62, Mohali ਤੇ ਭੇਜੇ ਜਾ ਸਕਦੇ ਹਨ।

ਇਹ ਵੀ ਪੜ੍ਹੋ- Chandigarh: ਵਿਦਿਆਰਥਣ ਦੀ ਡੇਟਿੰਗ ਐਪ ‘ਤੇ ਫਰਜ਼ੀ ਪ੍ਰੋਫਾਈਲ, FIR ਦਰਜ

ਜੇਕਰ ਕਿਸੇ ਅਧਿਆਪਕ/ਅਧਿਕਾਰੀ/ਰਿਟਾਇਰੀ ਨੂੰ ਪ੍ਰੋਫਾਰਮੇ ਅਨੁਸਾਰ ਆਪਣਾ ਪੱਖ ਅਧੂਰਾ ਜਾਪਦਾ ਹੈ ਤਾਂ ਉਹ ਲਿਖਤ ਰੂਪ ਵਿੱਚ ਬਿਨੈ ਪੱਤਰ ਪ੍ਰੋਫਾਰਮਾ ਨਾਲ ਨੱਥੀ ਕਰ ਸਕਦੇ ਹਨ। ਉਕਤ ਮਿਤੀ ਉਪਰੰਤ ਪ੍ਰਾਪਤ ਕਿਸੇ ਇਤਰਾਜ਼ ਤੇ ਵਿਚਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ-Punjab News: ਕੰਪਿਊਟਰ ਅਧਿਆਪਕਾਂ ਵੱਲੋਂ ‘ਮੁੱਖ ਮੰਤਰੀ ਭਾਲ ਯਾਤਰਾ’ ਕਰਨ ਦਾ ਐਲਾਨ

ਦਫਤਰ ਵਿੱਚ ਨਿੱਜੀ ਪੱਧਰ ਤੇ ਜਾਂ ਸ਼ਾਖਾ ਦੀ ਈਮੇਲ ਤੇ ਭੇਜਿਆ ਇਤਰਾਜ਼ ਡੀਲ ਨਹੀਂ ਕੀਤਾ ਜਾਵੇਗਾ। ਵਿਭਾਗ ਵੱਲੋਂ ਵੱਖ-ਵੱਖ ਸਮੇਂ ਤੇ ਵੈਬਸਾਈਟ ਤੇ www.ssapunjab.org ਤੇ ਅਪਲੋਡ ਕੀਤੀਆਂ ਡਰਾਫਟ ਸੀਨੀਆਰਤਾ ਸੂਚੀਆਂ ਨੂੰ ਕਿਸੇ ਵੀ ਤਰ੍ਹਾਂ ਅੰਤਿਮ ਰੂਪ ਨਾ ਮੰਨਿਆ ਜਾਵੇ। – ਪੱਤਰ 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)