Sunday, April 28, 2024
No menu items!
HomeEducationTeachers Protest: ਅਧਿਆਪਕ ਵਿਰੋਧੀ ਵਿਵਹਾਰ ਕਾਰਨ DEO ਨੂੰ ਦਿੱਤੀ ਗਈ ਕਾਲੇ ਝੰਡਿਆਂ...

Teachers Protest: ਅਧਿਆਪਕ ਵਿਰੋਧੀ ਵਿਵਹਾਰ ਕਾਰਨ DEO ਨੂੰ ਦਿੱਤੀ ਗਈ ਕਾਲੇ ਝੰਡਿਆਂ ਨਾਲ ਵਿਦਾਇਗੀ

 

Teachers Protest: ਮਸਲੇ ਹੱਲ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਪੰਜਾਬ ਨੈੱਟਵਰਕ, ਬਠਿੰਡਾ

Teachers Protest: ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਸੱਦੇ ‘ਤੇ ਅੱਜ ਵੱਡੀ ਗਿਣਤੀ ਅਧਿਆਪਕਾਂ ਨੇ ਜਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਨੂੰ ਉਨਾਂ ਦੀ ਸੇਵਾ ਮੁਕਤੀ ‘ਤੇ ਕਾਲੇ ਝੰਡਿਆਂ ਨਾਲ ਰੋਹ ਭਾਰੀ ਵਿਦਾਇਗੀ ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਟੀ. ਐਫ. ਬਠਿੰਡਾ ਜ਼ਿਲਾ ਦੇ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਵੱਲੋਂ ਪਿਛਲੇ ਦਿਨੀ ਹੜਤਾਲ ਸਬੰਧੀ ਚੱਲ ਰਹੇ ਤਨਖਾਹ ਵਾਪਸੀ ਦੇ ਸੰਘਰਸ਼ ਨੂੰ ਜਿੱਥੇ ਅਣਗੌਲਿਆ ਕੀਤਾ ਗਿਆ ਉੱਥੇ ਉਪ ਜਿਲਾ ਸਿੱਖਿਆ ਅਫਸਰ ਨੂੰ ਅੱਗੇ ਕਰਕੇ ਅਧਿਆਪਕ ਜਥੇਬੰਦੀਆਂ ਨੂੰ ਧਮਕਾਉਣ ਅਤੇ ਚੱਲ ਰਹੇ ਸੰਘਰਸ਼ ਨੂੰ ਲਮਕਿਆ।

ਉਪ ਜਿਲਾ ਸਿੱਖਿਆ ਅਫਸਰ (ਸ) ਬਠਿੰਡਾ ਵੱਲੋਂ ਜਿੱਥੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਾਲ ਮਸਲੇ ਨੂੰ ਹੱਲ ਕਰਨ ਲਈ 15 ਮਾਰਚ ਦੇ ਧਰਨੇ ਚ ਦਿੱਤੇ ਭਰੋਸੇ ਤੇ ਸੱਦੀ ਗਈ ਮੀਟਿੰਗ ਵਿੱਚ ਅਧਿਆਪਕ ਆਗੂਆਂ ਨਾਲ ਬੁਰਾ ਵਰਤਾਵ ਕੀਤਾ ਗਿਆ।ਉੱਥੇ ਜਿਲ੍ਹਾ ਸਿੱਖਿਆ ਅਫਸਰ(ਸ )ਵੱਲੋਂ ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਉਪ ਜਿਲ੍ਹਾ ਸਿੱਖਿਆ ਅਫਸਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਨਾ ਹੀ ਜਿਲਾ ਸਿੱਖਿਆ ਅਫਸਰ ਸਕੈਂਡਰੀ ਵੱਲੋਂ ਅਧਿਆਪਕਾਂ ਨੂੰ ਬੁਲਾ ਕੇ ਇਸ ਮੁੱਦੇ ਤੇ ਕੋਈ ਗੱਲ ਕੀਤੀ ਗਈ। ਤਨਖ਼ਾਹ ਕਟੌਤੀ ਦੇ ਚੱਲ ਰਹੇ ਸੰਘਰਸ਼ ਨਾਲ ਸਿੱਖਿਆ ਅਫਸਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰੋਕਾਰ ਨਾ ਦਿਖਾ ਕੇ ਅਧਿਆਪਕ ਵਿਰੋਧੀ ਆਪਣਾ ਚਿਹਰਾ ਸਾਹਮਣੇ ਲਿਆਂਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਕਤ ਜਿਲਿਆ ਸਿੱਖਿਆ ਅਫਸਰ ਅਧਿਆਪਕ ਵਿਰੋਧੀ ਅਤੇ ਅਧਿਆਪਕ ਦੋਖੀ ਹੈ।

ਰੋਸ ਵਜੋਂ ਉਹਨਾਂ ਦੀ ਸੇਵਾ ਮੁਕਤੀ ਤੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਵੱਲੋਂ ਉਹਨਾਂ ਦੇ ਅਧਿਆਪਕ ਵਿਰੋਧੀ ਕਿਰਦਾਰ ਕਾਰਨ ਕਾਲੇ ਝੰਡੇ ਦਿਖਾ ਕੇ ਉਹਨਾਂ ਨੂੰ ਸੰਘਰਸ਼ੀ ਚੋਟ ਦਿੰਦੇ ਹੋਏ ਰੋਹ ਭਰਪੂਰ ਰੋਸਮਈ ਕਾਲੀ ਵਿਦਾਇਗੀ ਦਿੱਤੀ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ 31 ਮਈ ਅਤੇ ਇਸ ਤੋਂ ਬਾਅਦ ਵੀ ਸੰਘਰਸ਼ ਜਾਰੀ ਰੱਖ ਕੇ ਅਧਿਆਪਕ ਮੰਗਾਂ ਦੇ ਵਿਰੋਧੀ ਸਿੱਖਿਆ ਅਧਿਕਾਰੀਆਂ ਦੇ ਚਿਹਰੇ ਨੰਗੇ ਕੀਤੇ ਜਾਂਦੇ ਰਹਿਣਗੇ।

ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ , ਮੀਤ ਪ੍ਰਧਾਨ ਵਿਕਾਸ ਗਰਗ ,ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ , ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਦੱਸਿਆ ਕਿ 03 ਅਪ੍ਰੈਲ ਨੂੰ ਉਪ ਜਿਲਾ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਨਾਲ ਕੀਤੇ ਬੁਰੇ ਵਿਵਹਾਰ ਅਤੇ ਤਨਖਾਹ ਵਾਪਸੀ ਲਈ ਜਿਲਾ ਸਿੱਖਿਆ ਅਫਸਰ ਬਠਿੰਡਾ ਦੇ ਦਫਤਰ ਅੱਗੇ ਹੜਤਾਲ਼ ਬਾਰੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਹੜਤਾਲ ਵਿੱਚ ਸ਼ਾਮਿਲ ਹੋਰ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਅੱਜ ਜ਼ਿਲਾ ਸਿੱਖਿਆ ਅਫ਼ਸਰ (ਸ) ਬਠਿੰਡਾ ਦੇ ਦਫਤਰ ਅੱਗੇ ਕਾਲੇ ਝੰਡੇ ਲੈ ਕੇ ਡੈਮੋਕਰੇਟਿਕ ਟੀਚਰਜ਼ ਫਰੰਟ ਬਠਿੰਡਾ ਦੇ ਕਾਰਕੁਨਾਂ ਨੇ ਜਿਲਾ ਸਿੱਖਿਆ ਅਫਸਰ (ਸ ) ਬਠਿੰਡਾ ਖਿਲਾਫ ਨਾਹਰੇਬਾਜ਼ੀ ਕਰਦੇ ਹੋਏ ਕਾਲੇ ਝੰਡਿਆਂ ਨਾਲ ਉਹਨਾਂ ਨੂੰ ਸੰਘਰਸ਼ੀ ਚੋਟ ਦਿੰਦੇ ਹੋਏ ਸੇਵਾ ਮੁਕਤੀ ਤੇ ਵਿਦਾਇਗੀ ਦਿੱਤੀ।

ਇਸ ਸਮੇਂ ਹੋਰਨਾਂ ਕੰਪਿਊਟਰ ਤੇ ਆਪਕੋ ਯੂਨੀਅਨ ਦੇ ਪ੍ਰਧਾਨ ਜੋਨੀ ਸਿੰਗਲਾ,ਫਿਜੀਕਲ ਐਜੂਕੇਸ਼ਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਤੋਂ ਇਲਾਵਾ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਆਗੂ ਬਲਜਿੰਦਰ ਕੌਰ , ਰਣਦੀਪ ਕੌਰ ਖਾਲਸਾ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ,ਅਸ਼ਵਨੀ ਕੁਮਾਰ ਡੱਬਵਾਲੀ, ਰਾਜਵਿੰਦਰ ਸਿੰਘ ਜਲਾਲ, ਭੋਲਾ ਰਾਮ ਤਲਵੰਡੀ, ਬਲਕਰਨ ਸਿੰਘ ਕੋਟਸ਼ਮੀਰ ਨੇ ਵੀ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments