Monday, May 20, 2024
No menu items!
HomeChandigarhਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜਿਆ ਪੰਜਾਬ ਸਰਕਾਰ ਦਾ...

ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜਿਆ ਪੰਜਾਬ ਸਰਕਾਰ ਦਾ ਮੰਤਰੀ, ਹੁਣ ਕਾਲੇ ਝੰਡਿਆਂ ਨਾਲ ਘਿਰਾਓ ਦਾ ਐਲਾਨ

 

ਪਾਵਰਕਾਮ ਦੇ ਆਊਟਸੋਰਸਡ ਸੀ ਐਚ ਬੀ ਠੇਕਾ ਕਾਮਿਆਂ ਨਾਲ ਮੀਟਿੰਗ ਕਰਨ ਤੋਂ ਭੱਜਿਆ ਬਿਜਲੀ ਮੰਤਰੀ, ਫੀਲਡ ਵਿੱਚ ਮੰਤਰੀ ਨੂੰ ਆਉਣ ‘ਤੇ ਕਾਲੇ ਝੰਡਿਆਂ ਨਾਲ ਘਿਰਾਓ ਕਰਨ ਸਮੇਤ 17 ਫਰਵਰੀ ਨੂੰ ਬਿਜਲੀ ਮੰਤਰੀ ਦੇ ਹਲਕੇ ਨਿਊ ਅੰਮ੍ਰਿਤਸਰ ਵਿਖ਼ੇ ਰੋਸ਼ ਧਰਨਾ ਦੇਣ ਦਾ ਐਲਾਨ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਊਟਸੋਰਸਿੰਗ ਸੀਐਚਬੀ ਤੇ ਡਬਲਿਉ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੰਘਰਸ਼ ਦੇ ਦੁਆਅ ਹੇਠ ਬਿਜਲੀ ਮੰਤਰੀ ਵੱਲੋਂ ਚੰਡੀਗੜ੍ਹ ਦਾ ਸੈਕਟਰ 33 ਨੰਬਰ ਕੋਠੀ ਪੀਐਸਪੀਸੀਐਲ ਗੈਸਟ ਹਾਊਸ ਵਿਖੇ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: 5994 ਅਧਿਆਪਕ ਭਰਤੀ ਦਾ ਜਲਦ ਹੋਵੇਗਾ ਨਿਬੇੜਾ?, ਪੰਜਾਬ ਸਰਕਾਰ ਵਲੋਂ ਹਾਈਕੋਰਟ ‘ਚ ਸੀ.ਐਮ ਦਾਇਰ

ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ ਦਫਤਰੀ ਸਕੱਤਰ ਸ਼ੇਰ ਸਿੰਘ ਸਹਾਇਕ ਸਕੱਤਰ ਟੇਕ ਚੰਦ ਵਿੱਤ ਸਕੱਤਰ ਚਮਕੌਰ ਸਿੰਘ ਸਰਕਲ ਸੰਗਰੂਰ ਤੇ ਪਟਿਆਲਾ ਆਗੂ ਸੁਰਿੰਦਰ ਸਿੰਘ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਬਿਜਲੀ ਮੰਤਰੀ ਨਾਲ ਮੀਟਿੰਗ ਕਰਨ ਲਈ ਚੰਡੀਗੜ੍ਹ ਗੈਸਟ ਹਾਊਸ ਪੀਐਸਪੀਸੀਐਲ ਕੋਠੀ ਨੰਬਰ 33 ਸੈਕਟਰ 10 ਵਿਖੇ ਪੁੱਜੇ ਤਾਂ ਮੀਟਿੰਗ ਲਈ ਡਿਪਟੀ ਮੈਨੇਜਰ ਪੀਐਸਪੀਸੀਐਲ ਸਮੇਤ ਕੰਪਨੀ ਨੁਮਾਇੰਦੇ ਹਾਜ਼ਰ ਸਨ।

ਇਹ ਵੀ ਪੜ੍ਹੋ-BREAKING- ਅਕਾਲੀ ਦਲ ਨੂੰ ਵੱਡਾ ਝਟਕਾ, BSP ਨੇ ਤੋੜਿਆ ਗੱਠਜੋੜ

ਮੀਟਿੰਗ ਦੀ ਉਡੀਕ ਵਜੋਂ ਥੋੜੇ ਸਮੇਂ ਬਾਅਦ ਡਿਪਟੀ ਮੈਨੇਜਰ ਆਈ.ਆਰ ਪੀਐਸਪੀਸੀਐਲ ਵੱਲੋਂ ਦੱਸਿਆ ਗਿਆ ਕਿ ਬਿਜਲੀ ਮੰਤਰੀ ਜਰੂਰੀ ਰਝੇਵੇਂ ਕਾਰਨ ਅੱਜ ਦੀ ਮੀਟਿੰਗ ਨਹੀਂ ਕਰ ਰਹੇ, ਉਹਨਾਂ ਵੱਲੋਂ ਅਗਲਾ ਸਮਾਂ ਵੀ ਕੋਈ ਤੈਅ ਨਾ ਕੀਤਾ ਗਿਆ ਜਿਸ ਦੇ ਰੋਸ ਵਜੋਂ ਠੇਕਾ ਕਾਮਿਆਂ ਦੀ ਜਥੇਬੰਦੀ ਵੱਲੋਂ ਆਊਟਸੋਰਸਿੰਗ ਠੇਕਾ ਕਾਮਿਆਂ ਨੂੰ ਰੈਗੂਲਰ ਕਰਵਾਉਣ ਸਮੇਤ ਬਿਜਲੀ ਦਾ ਕਰੰਟ ਲੱਗਣ ਕਾਰਨ ਘਾਤਕ ਤੇ ਗੈਰ ਘਾਤਕ ਹਾਦਸਿਆਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ ਦਾ ਪ੍ਰਬੰਧ ਕਰਵਾਉਣ।

ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਨਿਸ਼ਚਿਤ ਕਰਵਾਉਣ, ਮੰਗ ਪੱਤਰ ਵਿੱਚ ਤਮਾਮ ਮੰਗਾਂ ਦੇ ਹੱਲ ਲਈ ਸੰਘਰਸ਼ ਦਾ ਬਿਗਲ ਬਜਾਇਆ ਗਿਆ। ਫੀਲਡ ਵਿੱਚ ਆਉਣ ਤੇ ਬਿਜਲੀ ਮੰਤਰੀ ਨੂੰ ਕਾਲੇ ਝੰਡਿਆਂ ਨਾਲ ਘਿਰਓ ਕਾਰਨ ਅਤੇ ਮਿਤੀ 16 ਫਰਵਰੀ ਨੂੰ ਸਰਕਾਰ ਦੀਆਂ ਆਰਥੀਆਂ ਨੂੰ ਲਾਂਬੂ ਲਗਾਇਆ ਜਾਵੇਗਾ।

ਮਿਤੀ 17 ਫਰਵਰੀ 2024 ਨੂੰ ਬਿਜਲੀ ਮੰਤਰੀ ਦੇ ਹਲਕੇ ਨਿਊ ਅੰਮ੍ਰਿਤਸਰ ਵਿਖੇ ਲਗਾਤਾਰ ਰੋਸ ਧਰਨਾ ਦਿੱਤਾ ਜਾਵੇਗਾ ਅਤੇ 19 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਬਰਨਾਲਾ ਕਨਵੈਂਸ਼ਨ ਵਿੱਚ ਸਮੂਲੀਅਤ ਕਰਨ ਕੀਤੀ ਜਾਵੇਗੀ ਅਤੇ ਸਾਂਝੇ ਸੰਘਰਸ਼ ਦਾ ਬਿਗਲ ਬਜਾਇਆ ਜਾਵੇਗਾ।

27 ਫਰਵਰੀ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਕੀਤੇ ਜਾ ਰਹੇ ਨੈਸ਼ਨਲ ਹਾਈਵੇ ਜਾਮ ਕਰਨ ਲਈ ਪਰਿਵਾਰਾਂ ਸਮੇਤ ਵੱਡੀ ਪੱਧਰ ਤੇ ਸਮੂਲੀਅਤ ਕੀਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਸਮੇਤ ਲਾਠੀ ਚਾਰਜ ਕਰਨ ਅਤੇ ਜੇਲਾਂ ਵਿੱਚ ਡੱਕਣ ਦੀ ਜ਼ੋਰਦਾਰ ਨਿਖੇਦੀ ਕੀਤੀ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਮੰਗ ਵੀ ਕੀਤੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments