Thursday, May 16, 2024
No menu items!
HomeEducationਸਕੂਲ ਪ੍ਰਿੰਸੀਪਲ ਦੀ ਇਤਰਾਜ਼ਯੋਗ ਫੋਟੋ ਹੋਈ ਵਾਇਰਲ! ਮੈਨੇਜਮੈਂਟ ਨੇ ਕੀਤਾ ਮੁਅੱਤਲ- 2...

ਸਕੂਲ ਪ੍ਰਿੰਸੀਪਲ ਦੀ ਇਤਰਾਜ਼ਯੋਗ ਫੋਟੋ ਹੋਈ ਵਾਇਰਲ! ਮੈਨੇਜਮੈਂਟ ਨੇ ਕੀਤਾ ਮੁਅੱਤਲ- 2 ਮਹਿਲਾ ਅਧਿਆਪਕਾਂ ਨੂੰ ਛੁੱਟੀ ‘ਤੇ ਭੇਜਿਆ

 

ਪ੍ਰਿੰਸੀਪਲ ਦੁਆਰਾ ਕੀਤੇ ਗਏ ਦਾਅਵੇ ਮੁਤਾਬਿਕ, ਇਹ ਫੋਟੋ ਅਸਲੀ ਨਹੀਂ ਹੈ। ਫੋਟੋ ਡੀਪ ਫੇਕ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸਨ।

ਪੰਜਾਬ ਨੈੱਟਵਰਕ, ਜਲੰਧਰ-

ਜਲੰਧਰ ਦੇ ਇੱਕ ਨਿੱਜੀ ਸਕੂਲ ਦੇ ਸਕੂਲ ਪ੍ਰਿੰਸੀਪਲ ਦੀ ਦੋ ਮਹਿਲਾ ਅਧਿਆਪਕਾਂ ਨਾਲ ਇਤਰਾਜ਼ਯੋਗ ਫੋਟੋ ਵਾਇਰਲ ਹੋਣ ਤੋਂ ਬਾਅਦ  ਮਾਪਿਆਂ ‘ਚ ਗੁੱਸਾ ਹੈ। ਇਸ ਸਬੰਧੀ ਮਾਪਿਆਂ ਨੇ ਸਕੂਲ ਮੈਨੇਜਮੈਂਟ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਸਕੂਲ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਜਿਨ੍ਹਾਂ ਦੋ ਮਹਿਲਾ ਅਧਿਆਪਕਾਂ ਨਾਲ ਉਸ ਦੀ ਫੋਟੋ ਵਾਇਰਲ ਹੋਈ ਸੀ, ਉਨ੍ਹਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਪ੍ਰਿੰਸੀਪਲ ਨੇ ਫੋਟੋ ਨੂੰ ਝੂਠਾ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਸੀ।

ਉਸ ਨੇ ਕਿਹਾ ਸੀ ਕਿ ਜਿਨ੍ਹਾਂ ਔਰਤਾਂ ਨਾਲ ਉਸ ਦੀਆਂ ਫੋਟੋਆਂ ਦਿਖਾਈਆਂ ਜਾ ਰਹੀਆਂ ਹਨ, ਉਹ ਉਸ ਦੀਆਂ ਧੀਆਂ ਵਰਗੀਆਂ ਹਨ। ਸਕੂਲ ਪ੍ਰਬੰਧਕਾਂ ਨੇ ਪ੍ਰਿੰਸੀਪਲ ਦੀ ਮੁਅੱਤਲੀ ਨੂੰ ਲੈ ਕੇ ਇਕ ਪੰਨੇ ਦਾ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਕਿ ਜਦੋਂ ਮੈਨੇਜਮੈਂਟ ਕਮੇਟੀ ਨੂੰ ਪ੍ਰਿੰਸੀਪਲ ਦੀ ਮਹਿਲਾ ਅਧਿਆਪਕਾਂ ਨਾਲ ਫੋਟੋ ਵਾਇਰਲ ਹੋਣ ਦੀ ਸੂਚਨਾ ਮਿਲੀ ਤਾਂ ਇਸ ਸਬੰਧੀ ਗੰਭੀਰ ਮੀਟਿੰਗ ਕੀਤੀ ਗਈ।

ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਮਹਿਲਾ ਅਧਿਆਪਕਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਉਨ੍ਹਾਂ ਨੂੰ 2 ਮਹੀਨੇ ਦੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਸਕੂਲ ਪ੍ਰਬੰਧਕਾਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਸਾਈਬਰ ਸੈੱਲ ਨੂੰ ਦਿੱਤੀ ਹੈ।

ਪ੍ਰਿੰਸੀਪਲ ਦੁਆਰਾ ਕੀਤੇ ਗਏ ਦਾਅਵੇ ਮੁਤਾਬਿਕ, ਇਹ ਫੋਟੋ ਅਸਲੀ ਨਹੀਂ ਹੈ। ਫੋਟੋ ਡੀਪ ਫੇਕ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸਨ। ਜਿਸ ਤੋਂ ਬਾਅਦ ਫੋਟੋ ਨੂੰ ਵਾਇਰਲ ਕਰ ਦਿੱਤਾ ਗਿਆ। bhaskar

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments