Thursday, May 16, 2024
No menu items!
HomeEducationਅਖੌਤੀ ਬਦਲਾਅ! ਸਰਕਾਰੀ ਸਕੂਲਾਂ ਦੇ ਨਿਆਣਿਆਂ ਨੂੰ ਪੂੜੀਆਂ ਦਾ ਚਸਕਾ ਪਾ ਕੇ...

ਅਖੌਤੀ ਬਦਲਾਅ! ਸਰਕਾਰੀ ਸਕੂਲਾਂ ਦੇ ਨਿਆਣਿਆਂ ਨੂੰ ਪੂੜੀਆਂ ਦਾ ਚਸਕਾ ਪਾ ਕੇ ਸਰਕਾਰ ਨੇ ਵੱਧ ਗ੍ਰਾਂਟ ਦੇਣ ਤੋਂ ਹੱਥ ਖਿੱਚੇ!

 

ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਮੁੱਖ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਨਾਮ ਤੇ ਸੌਂਪੇ ਮੰਗ ਪੱਤਰ

ਪੂੜੀਆਂ ਬਣਾਉਣ ਲਈ ਲੋੜੀਂਦਾ ਸਮੱਗਰੀ ਅਤੇ ਵੱਧ ਫੰਡ ਭੇਜੇ ਸਰਕਾਰ

ਪੰਜਾਬ ਨੈੱਟਵਰਕ, ਜਲੰਧਰ-

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਸ ਵੇਲੇ ਨਿਆਣਿਆਂ ਨੂੰ ਪੂੜੀਆਂ ਦੇਣ ਦੀ ਰਵਾਇਤ ਬਦਲਾਅ ਆਲੀ ਸਰਕਾਰ ਨੇ ਚਲਾ ਦਿੱਤੀ ਹੈ। ਭਾਵੇਂ ਕਿ ਪੂੜੀਆਂ ਛੋਲਿਆਂ ਦਾ ਲੰਗਰ ਭੰਡਾਰਿਆਂ ਵਿੱਚੋਂ ਖਾਣ ਨੂੰ ਮਿਲਦੈ, ਪਰ ਮਿਡੇ ਮੀਲ ਦੇ ਜਵਾਕਾਂ ਨੂੰ ਹੁਣ ਸਰਕਾਰੀ ਸਕੂਲਾਂ ਵਿੱਚ ਹੀ ਭੰਡਾਰਿਆਂ ਵਾਲਾ ਨਜ਼ਾਰਾ ਮਿਲੂਗਾ। ਪਰ ਇੱਥੇ ਇੰਟਰਸਟਿੰਗ ਗੱਲ ਇਹ ਹੈ ਕਿ ਸਰਕਾਰ ਨੇ ਨਿਆਣਿਆਂ ਨੂੰ ਪੂੜੀਆਂ ਦਾ ਚਸਕਾ ਪਾ ਕੇ ਗਰਾਂਟ ਦੇਣ ਤੋਂ ਹੱਥ ਖਿੱਚ ਲਏ ਹਨ।

ਗਰਾਂਟ ਜਾਰੀ ਕਰਵਾਉਣ ਅਤੇ ਹੋਰਨਾਂ ਅਧਿਆਪਕ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿੱਚ ਇੱਕ ਵਫ਼ਦ ਵਲੋਂ ਅਧਿਆਪਕਾਂ ਨੂੰ ਦੀਆਂ ਜਾਇਜ਼ ਮੰਗਾਂ ਸਬੰਧੀ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਜੀ ਦੇ ਰਾਹੀਂ ਭੇਜਣ ਲਈ ਐਸ ਡੀ ਐਮ ਜਲੰਧਰ-2 ਸ਼੍ਰੀਮਾਨ ਬਲਬੀਰ ਰਾਜ ਸਿੰਘ ਨੂੰ ਅਤੇ ਸਿੱਖਿਆ ਸਕੱਤਰ ਪੰਜਾਬ ਦੇ ਨਾਮ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਜਲੰਧਰ ਡਾ. ਕੁਲਤਰਨਜੀਤ ਸਿੰਘ ਨੂੰ ਸੌਂਪਿਆ ਗਿਆ।

ਜਥੇਬੰਦੀ ਵਲੋਂ ਸੂਬੇ ਭਰ ਤੋਂ ਭੇਜੇ ਜਾ ਰਹੇ, ਇਸ ਮੰਗ ਪੱਤਰ ਰਾਹੀੰ ਮਿਡ ਡੇ ਮੀਲ ਦੇ ਮੈਨਯੂ ਵਿੱਚ ਕੀਤੇ ਪੂੜੀਆਂ ਬਣਾਉਣ ਦੇ ਬਦਲਾਅ ਨੂੰ ਸਹੀ ਢੰਗ ਨਾਲ ਚਲਾਉਣ ਲਈ ਲੋੜੀਂਦਾ ਸਮੱਗਰੀ ਅਤੇ ਵੱਧ ਫੰਡਾਂ ਦੀ ਮੰਗ, ਪੁਰਾਣੀ ਪੈਨਸ਼ਨ ਬਹਾਲ ਕਰਨ, ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਨ।

ਕੱਟੇ ਗਏ ਭੱਤਿਆਂ ਨੂੰ ਮੁੜ ਬਹਾਲ ਕਰਨ, ਹੈੱਡ ਟੀਚਰਾਂ ਦੀਆਂ ਖਤਮ ਕੀਤੀਆਂ 1904 ਪੋਸਟਾਂ ਮੁੜ ਬਹਾਲ ਕਰਨ, ਮਾਸਟਰ ਕਾਡਰ ਦੀਆਂ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਕਰਨ ਆਦਿ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ।

ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:)ਜਲੰਧਰ ਮੁਨੀਸ਼ ਸ਼ਰਮਾ, ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਰਿਸ਼ੀ ਕੁਮਾਰ, ਜ਼ਿਲ੍ਹਾ ਮੀਤ ਪ੍ਰਧਾਨ ਸਤੀਸ਼ ਕੁਮਾਰ, ਜਨਰਲ ਸਕੱਤਰ ਰਵਿੰਦਰ ਕੁਮਾਰ, ਪ੍ਰੈੱਸ ਸਕੱਤਰ ਮਨਦੀਪ ਸਿੰਘ, ਵਿੱਤ ਸਕੱਤਰ ਸੰਜੀਵ ਭਾਰਦਵਾਜ ਅਤੇ ਹੋਰ ਅਧਿਆਪਕ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments